Begin typing your search above and press return to search.

Canada : ਪੰਜਾਬਣ ਦੀ ਮੌਤ, ਪਤੀ ਨੂੰ bail

ਕੈਨੇਡਾ ਵਿਚ ਸੁਖਦੀਪ ਕੌਰ ਚੀਮਾ ਕਤਲ ਮਾਮਲੇ ਤਹਿਤ ਗ੍ਰਿਫ਼ਤਾਰ ਰਣਜੀਤ ਸਿੰਘ ਚੀਮਾ ਨੂੰ 3 ਲੱਖ 70 ਹਜ਼ਾਰ ਡਾਲਰ ਦੇ ਬੌਂਡ ’ਤੇ ਰਿਹਾਅ ਕਰ ਦਿਤਾ ਗਿਆ

Canada : ਪੰਜਾਬਣ ਦੀ ਮੌਤ, ਪਤੀ ਨੂੰ bail
X

Upjit SinghBy : Upjit Singh

  |  13 March 2026 6:11 PM IST

  • whatsapp
  • Telegram

ਟੋਰਾਂਟੋ : ਕੈਨੇਡਾ ਵਿਚ ਸੁਖਦੀਪ ਕੌਰ ਚੀਮਾ ਕਤਲ ਮਾਮਲੇ ਤਹਿਤ ਗ੍ਰਿਫ਼ਤਾਰ ਰਣਜੀਤ ਸਿੰਘ ਚੀਮਾ ਨੂੰ 3 ਲੱਖ 70 ਹਜ਼ਾਰ ਡਾਲਰ ਦੇ ਬੌਂਡ ’ਤੇ ਰਿਹਾਅ ਕਰ ਦਿਤਾ ਗਿਆ ਪਰ ਘਰੋਂ ਬਾਹਰ ਨਿਕਲਣ ਦੀ ਸਖ਼ਤ ਮਨਾਹੀ ਲਾਗੂ ਰਹੇਗੀ ਅਤੇ ਗਿੱਟੇ ’ਤੇ ਜੀ.ਪੀ.ਐਸ. ਮੌਨੀਟਰ ਬੰਨ੍ਹਣਾ ਵੀ ਲਾਜ਼ਮੀ ਹੋਵੇਗਾ। 44 ਸਾਲ ਦੇ ਰਣਜੀਤ ਸਿੰਘ ਚੀਮਾ ਵਿਰੁੱਧ ਪਤਨੀ ਦੇ ਕਤਲ ਦਾ ਦੋਸ਼ ਲਾਉਂਦਿਆਂ ਪਿਛਲੇ ਸਾਲ ਨਵੰਬਰ ਵਿਚ ਗ੍ਰਿਫ਼ਤਾਰ ਕੀਤਾ ਗਿਆ ਅਤੇ ਉਦੋਂ ਤੋਂ ਜੇਲ ਵਿਚ ਸੀ। ਚੀਮਾ ਪਰਵਾਰ ਦੇ ਗੁਆਂਢੀਆਂ ਮੁਤਾਬਕ ਰਣਜੀਤ ਸਿੰਘ ਆਪਣੀ ਪਤਨੀ, ਟੀਨਏਜਰ ਬੇਟੇ ਅਤੇ ਮਾਤਾ-ਪਿਤਾ ਨਾਲ ਤਕਰੀਬਨ ਇਕ ਸਾਲ ਤੋਂ ਘਰ ਵਿਚ ਰਹਿ ਰਿਹਾ ਸੀ ਅਤੇ ਗ੍ਰਿਫ਼ਤਾਰੀ ਤੋਂ ਪਹਿਲਾਂ ਕੈਂਸਰ ਦੇ ਇਲਾਜ ਨਾਲ ਸਬੰਧਤ ਕਈ ਸਰਜਰੀਜ਼ ਵੀ ਹੋਈਆਂ। ਚੇਤੇ ਰਹੇ ਕਿ 41 ਸਾਲਾ ਸੁਖਦੀਪ ਕੌਰ ਚੀਮਾ ਦੀ ਭੇਤਭਰੇ ਹਾਲਾਤ ਵਿਚ 15 ਨਵੰਬਰ ਨੂੰ ਮੌਤ ਹੋ ਗਈ ਅਤੇ ਦੂਜੇ ਦਰਜੇ ਦੀ ਹੱਤਿਆ ਦੇ ਦੋਸ਼ ਹੇਠ ਰਣਜੀਤ ਸਿੰਘ ਦੀ ਗ੍ਰਿਫ਼ਤਾਰੀ 18 ਨਵੰਬਰ ਨੂੰ ਕੀਤੀ ਜਾ ਸਕੀ।

ਘਰੋਂ ਬਾਹਰ ਨਿਕਲਣ ’ਤੇ ਪਾਬੰਦੀ

ਉਨਟਾਰੀਓ ਦੀ ਸਿਮਕੋਅ ਕਾਊਂਟੀ ਵਿਚ ਪੈਂਦੇ ਐਡਜਲਾ-ਟੌਸੋਰੌਂਟੀਓ ਇਲਾਕੇ ਵਿਚ ਵਾਪਰੀ ਵਾਰਦਾਤ ਬਾਰੇ ਪਤਾ ਲੱਗਣ ਮਗਰੋਂ ਮੌਕੇ ’ਤੇ ਪੁੱਜੇ ਨੌਟਾਵਸਾਗਾ ਉਨਟਾਰੀਓ ਪ੍ਰੋਵਿਨਸ਼ੀਅਲ ਪੁਲਿਸ ਦੇ ਅਫ਼ਸਰਾਂ ਨੇ ਸਿਰਫ਼ ਲਾਸ਼ ਮਿਲਣ ਦਾ ਜ਼ਿਕਰ ਕੀਤਾ ਪਰ ਇਸ ਬਾਰੇ ਕੋਈ ਜਾਣਕਾਰੀ ਸਾਂਝੀ ਨਾ ਕੀਤੀ ਕਿ ਆਖਰਕਾਰ ਸੁਖਦੀਪ ਕੌਰ ਚੀਮਾ ਦੀ ਮੌਤ ਕਿਵੇਂ ਹੋਈ। ਦੂਜੇ ਪਾਸੇ ਸਪੈਰੋਅ ਵੇਅ ਦੇ ਘਰ ਵਿਚ ਵਾਪਰੀ ਵਾਰਦਾਤ ਬਾਰੇ ਗੁਆਂਢੀ ਵੀ ਖੁੱਲ੍ਹ ਕੇ ਕੁਝ ਨਾ ਦੱਸ ਸਕੇ। ਜਾਂਚਕਰਤਾਵਾਂ ਨੇ ਰਣਜੀਤ ਸਿੰਘ ਦੇ ਆਂਢ-ਗੁਆਂਢ ਵਿਚ ਵਸਦੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਜੇ ਕਿਸੇ ਕੋਲ ਮਾਮਲੇ ਨਾਲ ਸਬੰਧਤ ਕੋਈ ਜਾਣਕਾਰੀ ਹੋਵੇ ਤਾਂ ਅੱਗੇ ਆਵੇ ਅਤੇ ਨੌਟਾਵਸਾਗਾ ਓ.ਪੀ.ਪੀ. ਨਾਲ 1888 310 1122 ’ਤੇ ਸੰਪਰਕ ਕੀਤਾ ਜਾਵੇ। ਰਣਜੀਤ ਸਿੰਘ ਦੀ ਅਗਲੀ ਪੇਸ਼ੀ ਬਰੈਡਫਰਡ ਦੀ ਅਦਾਲਤ ਵਿਚ ਵੀਡੀਓ ਕਾਨਫ਼ਰੰਸਿੰਗ ਰਾਹੀਂ ਹੋਵੇਗੀ ਅਤੇ ਉਸ ਵਿਰੁੱਧ ਲੱਗੇ ਦੋਸ਼ ਅਦਾਲਤ ਵਿਚ ਸਾਬਤ ਕੀਤੇ ਜਾਣੇ ਬਾਕੀ ਹਨ।

Next Story
ਤਾਜ਼ਾ ਖਬਰਾਂ
Share it