Begin typing your search above and press return to search.

ਕੈਨੇਡਾ : ਪੰਜਾਬੀ ਕਿਰਾਏਦਾਰਾਂ ਨੇ ਕਰਜ਼ੇ ਹੇਠ ਡੋਬਿਆ ਮਕਾਨ ਮਾਲਕ

ਕੈਨੇਡਾ ਵਿਚ ਖਾਲਿਸਤਾਨ ਹਮਾਇਤੀ ਕਿਰਾਏਦਾਰਾਂ ਤੋਂ ਤੰਗ ਮਕਾਨ ਮਾਲਕ ਦਾ ਇਕ ਕਿੱਸਾ ਉਭਰ ਕੇ ਸਾਹਮਣੇ ਆਇਆ ਹੈ

ਕੈਨੇਡਾ : ਪੰਜਾਬੀ ਕਿਰਾਏਦਾਰਾਂ ਨੇ ਕਰਜ਼ੇ ਹੇਠ ਡੋਬਿਆ ਮਕਾਨ ਮਾਲਕ
X

Upjit SinghBy : Upjit Singh

  |  30 May 2025 4:27 PM IST

  • whatsapp
  • Telegram

ਬਰੈਂਪਟਨ : ਕੈਨੇਡਾ ਵਿਚ ਖਾਲਿਸਤਾਨ ਹਮਾਇਤੀ ਕਿਰਾਏਦਾਰਾਂ ਤੋਂ ਤੰਗ ਮਕਾਨ ਮਾਲਕ ਦਾ ਇਕ ਕਿੱਸਾ ਉਭਰ ਕੇ ਸਾਹਮਣੇ ਆਇਆ ਹੈ। ਬਰੈਂਪਟਨ ਦੇ ਮਕਾਨ ਮਾਲਕ ਰਮਨ ਕੁਮਾਰ ਨੇ ਦੱਸਿਆ ਕਿ ਉਨ੍ਹਾਂ ਨੇ ਆਪਣਾ ਘਰ ਅਕਤੂਬਰ 2024 ਵਿਚ ਪੰਜ ਵਿਦਿਆਰਥੀਆਂ ਨੂੰ ਕਿਰਾਏ ’ਤੇ ਦਿਤਾ ਪਰ ਕਿਰਾਏਦਾਰਾਂ ਨੇ ਦਸੰਬਰ ਤੋਂ ਬਾਅਦ ਕਦੇ ਕਿਰਾਇਆ ਜਾਂ ਬਿਜਲੀ-ਪਾਣੀ ਦਾ ਬਿਲ ਅਦਾ ਨਹੀਂ ਕੀਤਾ। ਰਮਨ ਕੁਮਾਰ ਨੇ ਸ਼ਿਕਾਇਤ ਭਰੇ ਲਹਿਜ਼ੇ ਵਿਚ ਕਿਹਾ ਕਿ ਉਨ੍ਹਾਂ ਨੂੰ ਮੌਰਗੇਜ ਦੀਆਂ ਕਿਸ਼ਤਾਂ ਭਰਨੀਆਂ ਪੈਂਦੀਆਂ ਹਨ ਜਦਕਿ ਪ੍ਰੌਪਰਟੀ ਟੈਕਸ ਅਤੇ ਬੀਮੇ ਵਰਗੇ ਹੋਰ ਖਰਚੇ ਵੱਖਰੇ ਹਨ। ਇਨ੍ਹਾਂ ਕਿਰਾਏਦਾਰਾਂ ਨੇ ਮੈਨੂੰ ਡੂੰਘੇ ਮਾਨਸਿਕ ਤਣਾਅ ਵਿਚ ਪਾ ਦਿਤਾ ਹੈ। ਮੈਂ ਖੁਦ ਕਿਰਾਏ ਦੇ ਮਕਾਨ ਵਿਚ ਰਹਿ ਰਿਹਾਂ ਅਤੇ ਪਰਵਾਰ ਦੇ ਹੋਰ ਵੀ ਖਰਚੇ ਹੁੰਦੇ ਹਨ ਪਰ ਕਿਰਾਏਦਾਰਾਂ ਸਦਕਾ ਜ਼ਿੰਦਗੀ ਨਰਕ ਬਣ ਚੁੱਕੀ ਹੈ।

17 ਹਜ਼ਾਰ ਡਾਲਰ ਕਿਰਾਇਆ ਅਤੇ ਬਿਜਲੀ-ਪਾਣੀ ਦਾ ਬਿਲ ਬਕਾਇਆ

ਆਰਥਿਕ ਮੁਸ਼ਕਲਾਂ ਵਿਚੋਂ ਲੰਘ ਰਹੇ ਰਮਨ ਕੁਮਾਰ ਵਾਸਤੇ ਐਨਾ ਖਰਚਾ ਬਰਦਾਸ਼ਤ ਕਰਨਾ ਬੇਹੱਦ ਮੁਸ਼ਕਲ ਹੋ ਰਿਹਾ ਹੈ। ਮਹੀਨਾਵਾਰ ਕਿਰਾਇਆ ਤਕਰੀਬਨ 3300 ਡਾਲਰ ਬਣਦਾ ਹੈ ਅਤੇ ਯੂਟੀਲਿਟੀਜ਼ ਦਾ ਬਿਲ 1600 ਡਾਲਰ ਦੇ ਨੇੜੇ ਪੁੱਜ ਚੁੱਕਾ ਹੈ। ਰਮਨ ਕੁਮਾਰ ਨੇ ਦੋਸ਼ ਲਾਇਆ ਕਿ ਕਿਰਾਏਦਾਰਾਂ ਵੱਲੋਂ ਉਨ੍ਹਾਂ ਦੀ ਮਰਜ਼ੀ ਤੋਂ ਬਗੈਰ ਖਾਲਿਸਤਾਨ ਦਾ ਝੰਡਾ ਘਰ ਦੇ ਬਾਹਰ ਟੰਗਿਆ ਗਿਆ। ਅਜਿਹੀਆਂ ਸਰਗਰਮੀਆਂ ਤੋਂ ਮਨ ਅੰਦਰ ਖੌਫ ਪੈਦਾ ਹੋ ਜਾਦਾ ਹੈ ਅਤੇ ਆਂਢ-ਗੁਆਂਢ ਵਿਚ ਰਹਿੰਦੇ ਲੋਕ ਵੀ ਨਾਖੁਸ਼ ਹਨ। ਅਧਿਕਾਰੀਆਂ ਨੂੰ ਇਸ ਮਾਮਲੇ ਵਿਚ ਤੁਰਤ ਦਖਲ ਦੇਣਾ ਚਾਹੀਦਾ ਹੈ। ਰਮਨ ਕੁਮਾਰ ਨੇ ਇਹ ਵੀ ਦੱਸਿਆ ਕਿ ਉਨ੍ਹਾਂ ਵੱਲੋਂ ਸਿਰਫ਼ ਪੰਜ ਜਣਿਆਂ ਨੂੰ ਮਕਾਨ ਕਿਰਾਏ ’ਤੇ ਦਿਤਾ ਗਿਆ ਪਰ ਇਥੇ ਰਹਿਣ ਵਾਲਿਆਂ ਦੀ ਭੀੜ ਲੱਗ ਗਈ। ਮਕਾਨ ਵਿਚ ਰੋਜ਼ਾਨਾ ਦਾਖਲ ਹੋਣ ਵਾਲਿਆਂ ਦੀ ਗਿਣਤੀ ਦੱਸਣੀ ਮੁਸ਼ਕਲ ਹੈ ਪਰ ਬਿਨਾਂ ਸ਼ੱਕ ਲੋਕਾਂ ਦੀ ਆਵਾਜਾਈ ਲੱਗੀ ਹੀ ਰਹਿੰਦੀ ਹੈ। ਫਰੀਲਾਂਸ ਪੱਤਰਕਾਰ ਨਿਤਿਨ ਚੋਪੜਾ ਵੱਲੋਂ ਰਮਨ ਕੁਮਾਰ ਦਾ ਮਸਲਾ ਸੋਸ਼ਲ ਮੀਡੀਆ ’ਤੇ ਉਭਾਰਿਆ ਗਿਆ ਹੈ। ਨਿਤਿਨ ਚੋਪੜਾ ਨਾਲ ਗੱਲਬਾਤ ਕਰਦਿਆਂ ਰਮਨ ਕੁਮਾਰ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਪੈਰਾ ਲੀਗਲ ਨਾਲ ਸੰਪਰਕ ਕਰਦਿਆਂ ਉਨਟਾਰੀਓ ਦੇ ਲੈਂਡਲੌਰਡ ਐਂਡ ਟੈਨੈਂਟ ਬੋਰਡ ਕੋਲ ਸ਼ਿਕਾਇਤ ਦਾਇਰ ਕੀਤੀ ਗਈ ਹੈ ਪਰ ਇਸ ਦਾ ਨਿਪਟਾਰਾ ਹੋਣ ਵਿਚ ਕਈ ਮਹੀਨੇ ਲੱਗ ਸਕਦੇ ਹਨ। ਮਕਾਨ ਦੀ ਹਾਲਤ ਦੇਖ ਕੇ ਅੰਦਾਜ਼ਾ ਲਾਇਆ ਜਾ ਸਕਦਾ ਹੈ ਕਿ ਉਥੇ ਰਹਿੰਦੇ ਕਿਰਾਏਦਾਰਾਂ ਵੱਲੋਂ ਸਫਾਈ ਦਾ ਖਿਆਲ ਵੀ ਨਹੀਂ ਰੱਖਿਆ ਜਾਂਦਾ। ਮਕਾਨ ਦੇ ਬਾਹਰ ਕੂੜੇ ਨਾਲ ਭੇਰ ਗਾਰਬੇਜ ਬਿਨ ਦੇਖੇ ਜਾ ਸਕਦੇ ਹਨ ਜਦਕਿ ਕਾਫ਼ੀ ਬੇਕਾਰ ਸਮਾਨ ਇਧਰ ਉਧਰ ਖਿਲਰਿਆ ਨਜ਼ਰ ਆਉਂਦਾ ਹੈ।

ਬਰੈਂਪਟਨ ਦੇ ਰਮਨ ਕੁਮਾਰ ਨੇ ਸੁਣਾਇਆ ਆਪਣਾ ਦੁਖੜਾ

ਰਮਨ ਕੁਮਾਰ ਦਾ ਕਹਿਣਾ ਸੀ ਕਿ ਜੇ ਲੈਂਡਲੌਰਡ ਐਂਡ ਟੈਨੈਂਟ ਬੋਰਡ ਦਾ ਫੈਸਲਾ ਉਨ੍ਹਾਂ ਦਾ ਹੱਕ ਵਿਚ ਵੀ ਆ ਜਾਂਦਾ ਹੈ ਤਾਂ ਜਨਵਰੀ ਤੋਂ ਬਕਾਇਆ ਕਿਰਾਇਆ ਅਤੇ ਯੂਟੀਲਿਟੀ ਬਿਲਜ਼ ਦੀ ਵਾਪਸੀ ਹੋਣ ਦੀ ਕੋਈ ਉਮੀਦ ਨਹੀਂ। ਦੂਜੇ ਪਾਸੇ ਲੈਂਡਲੌਰਡ ਐਂਡ ਟੈਨੈਂਟ ਬੋਰਡ ਵਿਚ ਮੁਕੱਦਮਾ ਲੜਨ ਲਈ ਵਕੀਲ ਨੂੰ ਫੀਸ ਵੱਖਰੀ ਦੇਣੀ ਪੈ ਰਹੀ ਹੈ ਅਤੇ ਕਿਰਾਏਦਾਰਾਂ ਤੋਂ ਬਕਾਇਆ ਕਿਰਾਇਆ ਵਸੂਲ ਕਰਨਾ ਹੈ ਤਾਂ ਵੱਖਰੀ ਅਦਾਲਤ ਵਿਚ ਜਾਣਾ ਹੋਵੇਗਾ। ਇਥੇ ਦਸਣਾ ਬਣਦਾ ਹੈ ਕਿ ਰਮਨ ਕੁਮਾਰ ਅਮਰੀਕਾ ਵਿਚ ਨੌਕਰੀ ਕਰ ਰਹੇ ਹਨ ਅਤੇ ਸੇਵਾ ਮੁਕਤੀ ਉਮਰ ਦੇ ਨੇੜੇ ਹੋਣ ਕਾਰਨ ਨੇੜ ਭਵਿੱਖ ਵਿਚ ਉਨ੍ਹਾਂ ਨੂੰ ਆਪਣੀ ਪ੍ਰੌਪਰਟੀ ਦੀ ਜ਼ਰੂਰਤ ਹੋਵੇਗੀ। ਰਮਨ ਕੁਮਾਰ ਵੱਲੋਂ ਉਨਟਾਰੀਓ ਸਰਕਾਰ ਅਤੇ ਬਰੈਂਪਟਨ ਸਿਟੀ ਕੌਂਸਲ ਨੂੰ ਅਪੀਲ ਕੀਤੀ ਗਈ ਹੈ ਕਿ ਕਿਰਾਇਆ ਅਦਾ ਨਾ ਕਰਨ ਵਾਲੇ ਕਿਰਾਏਦਾਰਾਂ ਵਿਰੁੱਧ ਸਖਤ ਕਾਨੂੰਨ ਬਣਾਏ ਜਾਣ। ਚੇਤੇ ਰਹੇ ਕਿ ਕੈਨੇਡਾ ਵਿਚ ਭਾਰਤੀ ਕਿਰਾਏਦਾਰਾਂ ਵੱਲੋਂ ਮਕਾਨ ਦੱਬਣ ਜਾਂ ਕਿਰਾਇਆ ਅਦਾ ਨਾ ਕਰਨ ਦੀਆਂ ਕਈ ਘਟਨਾਵਾਂ ਸਾਹਮਣੇ ਆ ਚੁੱਕੀਆਂ ਜਿਨ੍ਹਾਂ ਵਿਚੋਂ ਇਕ ਪਿਛਲੇ ਅਕਤੂਬਰ ਵਿਚ ਸਾਹਮਣੇ ਆਈ ਜਦੋਂ ਇਕ ਮਕਾਨ ਮਾਲਕ ਵੱਲੋਂ ਭਾਰਤੀ ਕਿਰਾਏਦਾਰ ਦਾ ਮਕਾਨ ਬਾਹਰ ਸੁੱਟਣ ਦੀ ਵੀਡੀਓ ਸੋਸ਼ਲ ਮੀਡੀਆ ’ਤੇ ਵਾਇਰਲ ਹੋਈ।

Next Story
ਤਾਜ਼ਾ ਖਬਰਾਂ
Share it