Begin typing your search above and press return to search.

ਕੈਨੇਡਾ ਪੋਸਟ ਦੇ ਮੁਲਾਜ਼ਮਾਂ ਦੀ ਹੜਤਾਲ ਦੂਜੇ ਹਫ਼ਤੇ ਵਿਚ ਦਾਖਲ

ਕੈਨੇਡਾ ਪੋਸਟ ਦੇ ਮੁਲਾਜ਼ਮਾਂ ਦੀ ਹੜਤਾਲ ਸ਼ੁਰੂ ਹੋਇਆਂ ਇਕ ਹਫ਼ਤਾ ਲੰਘ ਚੁੱਕਾ ਹੈ ਪਰ ਕੋਈ ਸਮਝੌਤਾ ਸਿਰੇ ਚੜ੍ਹਦਾ ਨਜ਼ਰ ਨਹੀਂ ਆ ਰਿਹਾ।

ਕੈਨੇਡਾ ਪੋਸਟ ਦੇ ਮੁਲਾਜ਼ਮਾਂ ਦੀ ਹੜਤਾਲ ਦੂਜੇ ਹਫ਼ਤੇ ਵਿਚ ਦਾਖਲ
X

Upjit SinghBy : Upjit Singh

  |  22 Nov 2024 5:37 PM IST

  • whatsapp
  • Telegram

ਟੋਰਾਂਟੋ : ਕੈਨੇਡਾ ਪੋਸਟ ਦੇ ਮੁਲਾਜ਼ਮਾਂ ਦੀ ਹੜਤਾਲ ਸ਼ੁਰੂ ਹੋਇਆਂ ਇਕ ਹਫ਼ਤਾ ਲੰਘ ਚੁੱਕਾ ਹੈ ਪਰ ਕੋਈ ਸਮਝੌਤਾ ਸਿਰੇ ਚੜ੍ਹਦਾ ਨਜ਼ਰ ਨਹੀਂ ਆ ਰਿਹਾ। ਉਧਰ ਫੈਡਰਲ ਅਤੇ ਸੂਬਾ ਸਰਕਾਰਾਂ ਦਾ ਕਹਿਣਾ ਹੈ ਕਿ ਕੈਨੇਡਾ ਵਾਸੀਆਂ ਨੂੰ ਆਰਥਿਕ ਸਹਾਇਤਾ ਦੇ ਚੈਕ ਅਤੇ ਅਹਿਮ ਸਰਕਾਰੀ ਚਿੱਠੀਆਂ ਪੁੱਜਦੀਆਂ ਰਹਿਣਗੀਆਂ ਪਰ ਇਸ ਦੇ ਬਾਵਜੂਦ ਕੋਰੀਅਰ ਅਤੇ ਕਾਰਗੋ ਦੇ ਰੂਪ ਵਿਚ ਬਦਲਵੇਂ ਪ੍ਰਬੰਧ ਵੀ ਕੀਤੇ ਜਾ ਰਹੇ ਹਨ। ਸਰਵਿਸ ਕੈਨੇਡਾ ਦਾ ਕਹਿਣਾ ਹੈ ਕਿ ਆਰਥਿਕ ਸਹਾਇਤਾ ਵਾਲੀਆਂ ਯੋਜਨਾਵਾਂ ਅਧੀਨ 94 ਫੀ ਸਦੀ ਤੋਂ 98 ਫੀ ਸਦੀ ਲੋਕਾਂ ਦੇ ਖਾਤਿਆਂ ਵਿਚ ਰਕਮ ਜਮ੍ਹਾਂ ਕੀਤੀ ਜਾ ਰਹੀ ਹੈ।

ਫੈਡਰਲ ਅਤੇ ਸੂਬਾ ਸਰਕਾਰਾਂ ਕਰਨ ਲੱਗੀਆਂ ਬਦਲਵੇਂ ਪ੍ਰਬੰਧ

ਰੁਜ਼ਗਾਬ ਬੀਮੇ ਵਾਲਿਆਂ ਦੇ ਮਾਮਲੇ ਵਿਚ ਫੈਡਰਲ ਸਰਕਾਰ ਦਾ ਕਹਿਣਾ ਹੈ ਕਿ ਜੇ ਅਦਾਇਗੀ ਦੀ ਬਹੁਤ ਜ਼ਿਆਦਾ ਜ਼ਰੂਰਤ ਹੈ ਤਾਂ ਸਰਵਿਸ ਕੈਨੇਡਾ ਨਾਲ ਸੰਪਰਕ ਕਰ ਸਕਦੇ ਹਨ। ਕੈਨੇਡਾ ਪੋਸਟ ਅਤੇ ਕੈਨੇਡੀਅਨ ਯੂਨੀਅਨ ਆਫ਼ ਪੋਸਟਲ ਵਰਕਰਜ਼ ਦਰਮਿਆਨ ਹੋਏ ਸਮਝੌਤੇ ਮੁਤਾਬਕ ਹੜਤਾਲ ਦੀ ਸੂਰਤ ਵਿਚ ਵੀ ਕੈਨੇਡਾ ਚਾਈਲਡ ਬੈਨੇਫਿਟ, ਓਲਡ ਏਜ ਸਕਿਉਰਿਟੀ ਅਤੇ ਕੈਨੇਡਾ ਪੈਨਸ਼ਨ ਪਲੈਨ ਦੀਆਂ ਅਦਾਇਗੀਆਂ ਪਹੁੰਚਾਉਣੀਆਂ ਹੋਣਗੀਆਂ। ਦੂਜੇ ਪਾਸੇ ਕੁਝ ਰਾਜ ਸਰਕਾਰਾਂ ਵੱਲੋਂ ਲੋਕਾਂ ਨੂੰ ਦਫ਼ਤਰਾਂ ਵਿਚੋਂ ਆਪਣੇ ਚੈਕ ਲੈਣ ਦੀ ਅਪੀਲ ਕੀਤੀ ਗਈ ਹੈ ਅਤੇ ਆਨਲਾਈਨ ਅਦਾਇਗੀਆਂ ਵਾਲੇ ਪਾਸੇ ਜਾਣ ਦਾ ਸੱਦਾ ਵੀ ਦਿਤਾ ਜਾ ਰਿਹਾ ਹੈ। ਉਨਟਾਰੀਓ ਸਰਕਾਰ ਵੱਲੋਂ ਡਿਸਐਬੀਲਿਟੀ ਪੇਮੈਂਟ ਲੈ ਰਹੇ ਲੋਕਾਂ ਨੂੰ ਸਥਾਨਕ ਦਫ਼ਤਰਾਂ ਨਾਲ ਸੰਪਰਕ ਕਰਨ ਵਾਸਤੇ ਆਖਿਆ ਗਿਆ ਜਦਕਿ ਕਿਊਬੈਕ ਵਿਚ ਮੰਗਲਵਾਰ ਅਤੇ ਵੀਰਵਾਰ ਨੂੰ ਵੱਖ ਵੱਖ ਦਫ਼ਤਰਾਂ ਰਾਹੀਂ ਚੈਕ ਵੰਡੇ ਜਾਣਗੇ। ਬੀ.ਸੀ. ਵਿਚ ਲੋਕਾਂ ਨੂੰ ਸੁਚੇਤ ਕੀਤਾ ਗਿਆ ਹੈ ਕਿ ਅਦਾਇਗੀ ਲੈਣ ਵਾਸਤੇ ਕਤਾਰਾਂ ਵਿਚ ਲੱਗਣਾ ਪੈ ਸਕਦਾ ਹੈ। ਸੂਬਾ ਸਰਕਾਰ ਮੁਤਾਬਕ ਲੋਕ ਆਪਣੀ ਪਛਾਣ ਦਾ ਸਬੂਤ ਲੈ ਕੇ ਆਉਣ ਅਤੇ ਸਬੰਧਤ ਸਟਾਫ਼ ਨਾਲ ਨਿਮਰਤਾ ਨਾਲ ਗੱਲ ਕੀਤੀ ਜਾਵੇ।

Next Story
ਤਾਜ਼ਾ ਖਬਰਾਂ
Share it