ਕੈਨੇਡਾ: ਪੁਲਿਸ ਨੇ ਇਸ ਕਾਰਨ ਪੰਜਾਬੀ ਨੌਜਵਾਨ 'ਚੀਮਾ' ਨੂੰ ਕੀਤਾ ਸਨਮਾਨਿਤ
By : Sandeep Kaur
ਕੈਲਗਰੀ ਪੁਲਿਸ ਸੇਵਾ ਨੇ ਹਾਲ ਹੀ ਵਿੱਚ ਚਾਰ ਕੈਨੇਡੀਅਨਾਂ ਨੂੰ ਸਨਮਾਨਿਤ ਕੀਤਾ ਹੈ ਜਿੰਨ੍ਹਾਂ 'ਚ ਇੱਕ ਪੰਜਾਬੀ ਵੀ ਸ਼ਾਮਲ ਹੈ। ਦੱਸਦਈਏ ਕਿ ਇੰਨ੍ਹਾਂ ਚਾਰਾਂ ਵੱਲੋਂ ਮਿਲ ਕੇ ਫਰਵਰੀ ਵਿੱਚ ਕੈਲਗਰੀ ਅੰਤਰਰਾਸ਼ਟਰੀ ਹਵਾਈ ਅੱਡੇ 'ਤੇ ਲੈਨੀ ਮੈਕਡੋਨਲਡ ਨੂੰ ਦਿਲ ਦਾ ਦੌਰਾ ਪੈਣ 'ਤੇ ਉਸ ਦੀ ਜਾਨ ਬਚਾਉਣ ਵਿੱਚ ਮਦਦ ਕੀਤੀ ਗਈ ਸੀ। ਕੈਲਗਰੀ ਪੁਲਿਸ ਨੇ ਇੱਕ ਬਿਆਨ ਵਿੱਚ ਕਿਹਾ ਕਿ 4 ਫਰਵਰੀ ਨੂੰ, ਰਾਜਦੀਪ ਚੀਮਾ ਨੇ ਇੱਕ ਵਿਅਕਤੀ ਨੂੰ ਦੇਖਿਆ ਜਿਸ ਦੀ ਹਾਲਤ ਸਹੀ ਨਹੀਂ ਸੀ ਅਤੇ ਉਹ ਮੈਡੀਕਲ ਐਮਰਜੈਂਸੀ ਦਾ ਸਾਹਮਣਾ ਕਰ ਰਿਹਾ ਸੀ। ਲੈਨੀ ਮੈਕਡੋਨਲਡ ਇੱਕ ਕੈਨੇਡੀਅਨ ਸਾਬਕਾ ਆਈਸ ਹਾਕੀ ਖਿਡਾਰੀ ਹੈ। ਉਸਨੇ 16 ਸਾਲਾਂ ਦੇ ਕਰੀਅਰ ਦੌਰਾਨ 1,100 ਤੋਂ ਵੱਧ ਖੇਡਾਂ ਖੇਡੀਆਂ ਜਿਸ ਵਿੱਚ ਉਸਨੇ 500 ਗੋਲ ਕੀਤੇ ਅਤੇ 1,000 ਤੋਂ ਵੱਧ ਅੰਕ ਹਾਸਲ ਕੀਤੇ। ਇਸ ਗੱਲ ਦੀ ਪੁਸ਼ਟੀ ਪਹਿਲਾਂ ਨਹੀਂ ਹੋਈ ਕਿ ਉਹ ਵਿਅਕਤੀ ਲੈਨੀ ਮੈਕਡੋਨਲਡ ਹੈ, ਬਾਅਦ 'ਚ ਪੁਸ਼ਟੀ ਹੋਈ ਸੀ। ਚੀਮਾ ਨੇ ਤੁਰੰਤ ਹੀ ਸੀ.ਪੀ.ਆਰ. ਦੀ ਪ੍ਰਕਿਿਰਆ ਸ਼ੁਰੂ ਕੀਤੀ।
ਪੁਲਿਸ ਦਾ ਕਹਿਣਾ ਹੈ ਕਿ ਦੋ ਆਫ-ਡਿਊਟੀ ਨਰਸਾਂ, ਸ਼ੈਰੀ ਵਾਰਕੇਨਟਿਨ ਅਤੇ ਡੇਨਿਸ ਗੇਕ, ਏਅਰਪੋਰਟ 'ਤੇ ਲੈਂਡ ਹੋਈ ਇੱਕ ਫਲਾਈਟ ਤੋਂ ਉਤਰ ਰਹੀਆਂ ਸਨ ਜਦੋਂ ਉਹਨਾਂ ਨੇ ਮੈਡੀਕਲ ਘਟਨਾ ਨੂੰ ਦੇਖਿਆ, ਅਤੇ ਉਹਨਾਂ ਨੇ ਸੀ.ਪੀ.ਆਰ. ਨੂੰ ਸੰਭਾਲ ਲਿਆ ਅਤੇ ਉਨ੍ਹਾਂ ਰਾਜਦੀਪ ਚੀਮਾ ਨੂੰ ਤੁਰੰਤ ਇੱਕ ਡੀਫਿਿਬ੍ਰਲਟਰ ਲੱਭਣ ਲਈ ਕਿਹਾ। ਡੀਫਿਬਰਿਲਟਰ ਉਹ ਯੰਤਰ ਹੁੰਦੇ ਹਨ ਜੋ ਦਿਲ ਦੀ ਆਮ ਧੜਕਣ ਨੂੰ ਬਹਾਲ ਕਰਨ ਲਈ ਦਿਲ 'ਤੇ ਇਲੈਕਟ੍ਰਿਕ ਚਾਰਜ ਜਾਂ ਕਰੰਟ ਲਗਾਉਂਦੇ ਹਨ। ਕੈਲਗਰੀ ਪੁਲਿਸ ਕਾਂਸਟੇ. ਜੋਸ ਸਿਵਜ਼ ਨੇ ਮੈਕਡੋਨਲਡ ਦੀ ਜਾਨ ਬਚਾਉਣ ਦੇ ਯਤਨਾਂ ਵਿੱਚ ਸਹਾਇਤਾ ਕੀਤੀ। ਪੁਲਿਸ ਦਾ ਕਹਿਣਾ ਹੈ ਕਿ ਮੈਕਡੋਨਲਡ ਨੂੰ ਸਥਿਰ ਕਰਨ ਅਤੇ ਹਸਪਤਾਲ ਲਿਜਾਣ ਤੋਂ ਪਹਿਲਾਂ ਚਾਰ ਲੋਕਾਂ ਨੇ ਸੀਪੀਆਰ ਅਤੇ ਡੀਫਿਿਬ੍ਰਲੇਟਰ ਦੀ ਵਰਤੋਂ ਕਰਨ ਵਿੱਚ ਲਗਭਗ 15 ਮਿੰਟ ਬਿਤਾਏ।
ਵਾਰਕੇਨਟਿਨ ਅਤੇ ਗੇਕ ਦੋਵੇਂ ਸਸਕੈਚਵਨ ਵਿੱਚ ਨਰਸਾਂ ਹਨ ਪਰ ਘਟਨਾ ਤੋਂ ਪਹਿਲਾਂ ਇੱਕ ਦੂਜੇ ਨੂੰ ਨਹੀਂ ਜਾਣਦੀਆਂ ਸਨ। ਵਾਰਕੇਨਟਿਨ ਨੇ ਕਿਹਾ ਕਿ ਉਹ "ਹਫੜਾ-ਦਫੜੀ" ਦੇ ਕਾਰਨ ਤੁਰੰਤ ਆਪਸ 'ਚ ਗੱਲ ਨਹੀਂ ਕਰ ਸਕੇ ਪਰ ਮੈਕਡੋਨਲਡ ਦੁਆਰਾ ਕਈ ਮਹੀਨਿਆਂ ਬਾਅਦ ਦੋਵੇਂ ਨਰਸਾਂ ਦੀ ਆਪਸ 'ਚ ਗੱਲ ਹੋਈ। ਘਟਨਾ ਨੂੰ ਯਾਦ ਕਰਦੇ ਹੋਏ, ਵਾਰਕੇਨਟਿਨ ਨੇ ਕਿਹਾ ਕਿ ਜਦੋਂ ਉਹ ਹਵਾਈ ਅੱਡੇ ਤੋਂ ਬਾਹਰ ਨਿਕਲਣ ਲਈ ਆਪਣੇ ਪਤੀ ਨਾਲ ਤੁਰੀ ਜਾ ਰਹੀ ਸੀ ਤਾਂ ਉਸ ਨੇ ਦੇਖਿਆ ਕਿ ਇੱਕ ਵਿਅਕਤੀ ਜ਼ਮੀਨ 'ਤੇ ਪਿਆ ਹੋਇਆ ਸੀ ਅਤੇ ਉਸ ਨੂੰ ਸੀ.ਪੀ.ਆਰ. ਦੇਣ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ। ਉਸ ਨੇ ਤੁਰੰਤ ਆਪਣਾ ਬੈਗ ਆਪਣੇ ਪਤੀ ਨੂੰ ਦਿੱਤਾ ਅਤੇ ਉਸ ਵਿਅਕਤੀ ਦੀ ਮਦਦ ਕਰਨ ਲਈ ਚੱਲੀ ਗਈ।
ਰਾਜਦੀਪ ਚੀਮਾ ਨੇ ਵੀ ਦੱਸਿਆ ਕਿ ਸਭ ਤੋਂ ਪਹਿਲਾਂ ਉਸ ਨੇ ਹੀ ਮੈਕਡੋਨਲਡ ਨੂੰ ਗੰਭੀਰ ਹਾਲਤ 'ਚ ਦੇਖਿਆ ਸੀ। ਰਾਜਦੀਪ ਨੂੰ ਵੀ ਪਹਿਲਾਂ ਨਹੀਂ ਪਤਾ ਲੱਗਾ ਸੀ ਕਿ ਉਹ ਵਿਅਕਤੀ ਮੈਕਡੋਨਕਡ ਹੈ। ਉਸ ਤੋਂ ਬਾਅਦ ਦੋ ਨਰਸਾਂ ਅਤੇ ਇੱਕ ਪੁਲਿਸ ਅਧਿਕਾਰੀ ਦੀ ਮਦਦ ਨਾਲ ਮੈਕਡੋਨਲਡ ਨੂੰ ਮੁੱਢਲੀ ਸਹਾਇਤਾ ਦਿੱਤੀ ਗਈ ਅਤੇ ਫਿਰ ਹਸਪਤਾਲ ਲਿਜਾਇਆ ਗਿਆ। ਇਸੇ ਬਹਾਦਰੀ ਕਾਰਨ ਕੈਲਗਰੀ ਪੁਲਿਸ ਵੱਲੋਂ ਚਾਰਾਂ ਦਾ ਸਨਮਾਨ ਕੀਤਾ ਗਿਆ। ਮੈਕਡੋਨਲਡ, ਜਿਸ ਨੇ ਆਪਣੀ ਪਤਨੀ ਅਰਡੇਲ ਨਾਲ ਅਵਾਰਡ ਸਮਾਰੋਹ ਵਿੱਚ ਸ਼ਿਰਕਤ ਕੀਤੀ, ਨੇ ਕਿਹਾ ਕਿ ਇਸ ਸਮਾਗਮ ਵਿੱਚ ਸ਼ਾਮਲ ਹੋਣਾ ਇੱਕ ਸਨਮਾਨ ਦੀ ਗੱਲ ਸੀ। ਉਸ ਨੇ ਕਿਹਾ ਕਿ ਇੰਨ੍ਹਾਂ ਚਾਰਾਂ ਨੂੰ ਕਦੀਂ ਨਹੀਂ ਭੁੱਲ ਸਕਦਾ ਕਿਉਂਕਿ ਇੰਨ੍ਹਾਂ ਚਾਰਾਂ ਕਾਰਨ ਹੀ ਮੈਨੂੰ ਨਵਾਂ ਜੀਵਨ ਮਿਿਲਆ ਹੈ।