Begin typing your search above and press return to search.

Canada ’ਚ religious minorities ਵਿਰੁੱਧ ਕਾਨੂੰਨ ਪਾਸ

ਕੈਨੇਡਾ ਦੇ ਕਿਊਬੈਕ ਵਿਚ ਧਾਰਮਿਕ ਘੱਟ ਗਿਣਤੀਆਂ ਦੇ ਹੱਕ ਖੋਹਣ ਵਾਲਾ ਕਾਨੂੰਨ ਪਾਸ ਕਰ ਦਿਤਾ ਗਿਆ ਹੈ ਜਿਸ ਜਨਤਕ ਥਾਵਾਂ ’ਤੇ ਨਮਾਜ਼ ਅਦਾ ਕਰਨ ਦੀ ਮਨਾਹੀ ਹੋਵੇਗੀ

Canada ’ਚ religious minorities ਵਿਰੁੱਧ ਕਾਨੂੰਨ ਪਾਸ
X

Upjit SinghBy : Upjit Singh

  |  3 April 2026 6:16 PM IST

  • whatsapp
  • Telegram

ਮੌਂਟਰੀਅਲ : ਕੈਨੇਡਾ ਦੇ ਕਿਊਬੈਕ ਵਿਚ ਧਾਰਮਿਕ ਘੱਟ ਗਿਣਤੀਆਂ ਦੇ ਹੱਕ ਖੋਹਣ ਵਾਲਾ ਕਾਨੂੰਨ ਪਾਸ ਕਰ ਦਿਤਾ ਗਿਆ ਹੈ ਜਿਸ ਜਨਤਕ ਥਾਵਾਂ ’ਤੇ ਨਮਾਜ਼ ਅਦਾ ਕਰਨ ਦੀ ਮਨਾਹੀ ਹੋਵੇਗੀ। ਕਾਨੂੰਨ ਦੇ ਵਿਸਤਾਰਤ ਵੇਰਵੇ ਸਾਹਮਣੇ ਆਉਣੇ ਬਾਕੀ ਹਨ ਕਿਉਂਕਿ ਮੁਢਲੇ ਖਰੜੇ ਵਿਚ ਸਿੱਖਾਂ ਦੇ ਨਗਰ ਕੀਰਤਨ ਉਤੇ ਪਾਬੰਦੀ ਲਾਉਣ ਦੀ ਤਜਵੀਜ਼ ਸ਼ਾਮਲ ਕੀਤੀ ਗਈ। ਸੂਬਾ ਸਰਕਾਰ ਦਾ ਕਹਿਣਾ ਹੈ ਕਿ ਧਰਮ ਨਿਰਪੱਖਤਾ ਨੂੰ ਵਧੇਰੇ ਮਜ਼ਬੂਤ ਕਰਨ ਲਈ ਕਾਨੂੰਨ ਪਾਸ ਕੀਤਾ ਗਿਆ ਹੈ। ਪਾਰਟੀ ਕਿਊਬੈਕਵਾ ਨੇ ਕਾਨੂੰਨ ਦੀ ਹਮਾਇਤ ਕੀਤੀ ਜਦਕਿ ਲਿਬਰਲ ਪਾਰਟੀ ਅਤੇ ਕਿਊਬੈਕ ਸੌਲੀਡੇਅਰ ਨੇ ਵਿਰੁੱਧ ਵੋਟ ਪਾਈ। ਕਾਨੂੰਨ ਮੁਤਾਬਕ ਮਿਊਂਸਪੈਲੀਟੀਜ਼ ਆਪਣੇ ਮੁਤਾਬਕ ਕੋਈ ਢਿੱਲ ਦੇਣ ਵਾਸਤੇ ਅਧਿਕਾਰਤ ਕੀਤਾ ਗਿਆ ਹੈ। ਨਵਾਂ ਕਾਨੂੰਨ ਡੇਅ ਕੇਅਰਜ਼ ਦੇ ਵਰਕਰਾਂ ਉਤੇ ਧਾਰਮਿਕ ਚਿੰਨ੍ਹ ਧਾਰਨ ਕਰਨ ਦੀ ਪਾਬੰਦੀ ਵੀ ਲਾਉਂਦਾ ਹੈ।

ਕਿਊਬੈਕ ਸੂਬੇ ਵਿਚ ਜਨਤਕ ਥਾਵਾਂ ’ਤੇ ਨਮਾਜ਼ ਦੀ ਮਨਾਹੀ

ਬਿਲ ਨੂੰ ਅਦਾਲਤਾਂ ਵਿਚ ਚੁਣੌਤੀ ਨਾ ਦਿਤੀ ਜਾ ਸਕੇ, ਇਸ ਲਈ ਨੌਟਵਿਦਸਟੈਂਡਿੰਗ ਕਲੌਜ਼ ਪਹਿਲਾਂ ਹੀ ਲਾਗੂ ਕਰ ਦਿਤਾ ਗਿਆ ਹੈ। ਕਿਊਬੈਕ ਦੇ ਪ੍ਰੀਮੀਅਰ ਸਿਆਸਤ ਤੋਂ ਸੰਨਿਆਸ ਲੈ ਗਏ ਪਰ ਜਾਂਦੇ ਜਾਂਦੇ ਧਾਰਮਿਕ ਘੱਟ ਗਿਣਤੀ ਵਾਸਤੇ ਅੜਿੱਕੇ ਪੈਦਾ ਕਰ ਗਏ। ਬਿਲ ਦੇ ਮੁਢਲੇ ਖਰੜੇ ਮੁਤਾਬਕ ਸਿਰਫ਼ ਨਗਰ ਕੀਰਤਨ ਸਜਾਉਣ ਜਾਂ ਸੜਕਾਂ ’ਤੇ ਨਮਾਜ਼ ਅਦਾ ਕਰਨ ਦੀ ਰੋਕ ਨਹੀਂ ਹੋਵੇਗੀ ਸਗੋਂ ਗੁੱਡ ਫਰਾਈਡੇ ਮੌਕੇ ਈਸਾਈ ਧਰਮ ਦੇ ਲੋਕ ਕਰੌਸ ਪ੍ਰੋਸੈਸ਼ਨ ਵੀ ਨਹੀਂ ਕੱਢ ਸਕਣਗੇ। ਉਧਰ, ਕਿਊਬੈਕ ਦੇ ਧਰਮ ਨਿਰਪੱਖਤਾ ਮਾਮਲਿਆਂ ਬਾਰੇ ਮੰਤਰੀ ਸ਼ੌਨ ਫਰਾਂਸਵਾ ਰੌਬਰਜ ਨੇ ਨਵਾਂ ਕਾਨੂੰਨ ਲੋਕ ਹਿਤ ਵਿਚ ਕਰਾਰ ਦਿਤਾ। ਦੱਸ ਦੇਈਏ ਕਿ ਪਿਛਲੇ ਸਾਲ ਕਿਊਬੈਕ ਦੀ ਇਕ ਖੁਦਮੁਖਤਿਆਰ ਕਮੇਟੀ ਵੱਲੋਂ ਸੂਬੇ ਵਿਚ ਧਰਮ ਨਿਰਪੱਖਤਾ ਮਜ਼ਬੂਤ ਕਰਨ ਲਈ 50 ਸਿਫ਼ਾਰਸ਼ਾਂ ਕੀਤੀਆਂ ਗਈਆਂ।

ਸਿੱਖਾਂ ਦੇ ਨਗਰ ਕੀਰਤਨ ਸਜਾਉਣ ਉਤੇ ਵੀ ਲੱਗ ਸਕਦੀ ਹੈ ਰੋਕ

300 ਸਫ਼ਿਆਂ ਦੀ ਰਿਪੋਰਟ ਵਿਚ ਕਮੇਟੀ ਨੇ ਕਿਹਾ ਕਿ ਧਾਰਮਿਕ ਆਜ਼ਾਦੀ ਦਾ ਘੇਰਾ ਸੀਮਤ ਰੱਖਿਆ ਜਾਵੇ ਅਤੇ ਡੇਅ ਕੇਅਰ ਵਰਕਰਜ਼ ਨੂੰ ਵੀ ਧਾਰਮਿਕ ਚਿੰਨ੍ਹ ਧਾਰਨ ਕਰਨ ’ਤੇ ਪਾਬੰਦੀ ਦੇ ਘੇਰੇ ਵਿਚ ਲਿਆਂਦਾ ਜਾਵੇ। ਕਮੇਟੀ ਇਕ ਸਿਫ਼ਾਰਸ਼ ਇਹ ਵੀ ਕਹਿੰਦੀ ਹੈ ਕਿ ਜਨਤਕ ਥਾਵਾਂ ’ਤੇ ਧਾਰਮਿਕ ਸਰਗਰਮੀਆਂ ਬਾਰੇ ਫੈਸਲਾ ਲੈਣ ਦਾ ਹੱਕ ਸਬੰਧਤ ਮਿਊਂਪੈਲਿਟੀਜ਼ ਨੂੰ ਦਿਤਾ ਜਾਵੇ।

Next Story
ਤਾਜ਼ਾ ਖਬਰਾਂ
Share it