ਕੈਨੇਡਾ : ਰੇਲਵੇ ਦੀ ਹੜਤਾਲ ਕਾਰਨ ਪ੍ਰਭਾਵਤ ਹੋਣਗੇ 32 ਹਜ਼ਾਰ ਤੋਂ ਵੱਧ ਮੁਸਾਫਰ
ਕੈਨੇਡਾ ਵਿਚ ਰੇਲਵੇ ਮੁਲਾਜ਼ਮਾਂ ਦੀ ਹੜਤਾਲ ਦਾ ਅਸਰ ਸਿਰਫ ਢੋਆ ਢੁਆਈ ’ਤੇ ਨਹੀਂ ਪਵੇਗਾ ਸਗੋਂ ਟੋਰਾਂਟੋ, ਮੌਂਟਰੀਅਲ ਅਤੇ ਵੈਨਕੂਵਰ ਸਟੇਸ਼ਨਾਂ ਰਾਹੀਂ ਸਫਰ ਕਰਨਵਾਲੇ 32 ਹਜ਼ਾਰ ਤੋਂ ਵੱਧ ਮੁਸਾਫਰ ਵੀ ਪ੍ਰਭਾਵਤ ਹੋਣਗੇ
By : Upjit Singh
ਵੈਨਕੂਵਰ : ਕੈਨੇਡਾ ਵਿਚ ਰੇਲਵੇ ਮੁਲਾਜ਼ਮਾਂ ਦੀ ਹੜਤਾਲ ਦਾ ਅਸਰ ਸਿਰਫ ਢੋਆ ਢੁਆਈ ’ਤੇ ਨਹੀਂ ਪਵੇਗਾ ਸਗੋਂ ਟੋਰਾਂਟੋ, ਮੌਂਟਰੀਅਲ ਅਤੇ ਵੈਨਕੂਵਰ ਸਟੇਸ਼ਨਾਂ ਰਾਹੀਂ ਸਫਰ ਕਰਨਵਾਲੇ 32 ਹਜ਼ਾਰ ਤੋਂ ਵੱਧ ਮੁਸਾਫਰ ਵੀ ਪ੍ਰਭਾਵਤ ਹੋਣਗੇ। ਟ੍ਰਾਂਜ਼ਿਟ ਅਧਿਕਾਰੀਆਂ ਨੇ ਦੱਸਿਆ ਕਿ ਕੁਝ ਮੁਸਾਫਰ ਗੱਡੀਆਂ ਕੈਨੇਡੀਅਨ ਪੈਸੇਫਿਕ ਕੈਨਸਸ ਸਿਟੀ ਲਿਮ ਦੀਆਂ ਲੀਹਾਂ ’ਤੇ ਚਲਦੀਆਂ ਹਨ ਜਿਸ ਦੇ ਮੱਦੇਨਜ਼ਰ ਆਵਾਜਾਈ ਪ੍ਰਭਾਵਤ ਹੋ ਸਕਦੀ ਹੈ। ਰੇਲਵੇ ਮੁਲਾਜ਼ਮਾਂ ਦੀ ਹੜਤਾਲ ਬੁੱਧਵਾਰ ਅੱਧੀ ਰਾਤ ਤੋਂ ਸ਼ੁਰੂ ਹੋ ਸਕਦੀ ਹੈ ਜੇ ਆਉਣ ਵਾਲੇ ਕੁਝ ਘੰਟਿਆਂ ਦੌਰਾਨ ਕੋਈ ਸਮਝੌਤਾ ਸਿਰੇ ਨਹੀਂ ਚੜ੍ਹਦਾ।
ਟੋਰਾਂਟੋ, ਮੌਂਟਰੀਅਲ ਅਤੇ ਵੈਨਕੂਵਰ ਵਿਖੇ ਪਵੇਗਾ ਅਸਰ
ਦੱਸਿਆ ਜਾ ਰਿਹਾ ਹੈ ਕਿ 9,300 ਮੁਲਾਜ਼ਮਾਂ ਤੋਂ ਇਲਾਵਾ 3,200 ਮੁਲਾਜ਼ਮ ਵੱਖਰੇ ਤੌਰ ’ਤੇ ਹੜਤਾਲ ’ਤੇ ਜਾ ਸਕਦੇ ਹਨ। ਪ੍ਰਾਪਤ ਜਾਣਕਾਰੀ ਮੁਤਾਬਕ ਵੈਨਕੂਵਰ ਏਰੀਆ ਵਿਚ ਟ੍ਰਾਂਸÇਲੰਕ ਦੀ ਵੈਸਟ ਕੋਸਟ ਐਕਸਪ੍ਰੈਸ, ਮੈਟਰੋÇਲੰਕਸ ਦੀ ਮਿਲਟਨ ਲਾਈਨ ਅਤੇ ਗਰੇਟਰ ਟੋਰਾਂਟੋ ਐਂਡ ਹੈਮਿਲਟਨ ਏਰੀਆ ਵਿਚ ਹੈਮਿਲਟਨ ਗੋ ਸਟੇਸ਼ਨ ਅਤੇ ਮੌਂਟਰੀਅਲ ਇਲਾਕੇ ਵਿਚ ਹਡਸਨ ਲਾਈਨ ਪ੍ਰਭਾਵਤ ਹੋ ਸਕਦੀ ਹੈ। ਵਾਇਆ ਰੇਲ ਦਾ ਵੀ ਇਕ ਰੂਟ ਪ੍ਰਭਾਵਤ ਹੋਵੇਗਾ। ਮੌਂਟਰੀਅਲ ਦੀਆਂ ਤਿੰਨ ਰੇਲਵੇ ਲਾਈਨਾਂਰਾਹੀਂ ਰੋਜ਼ਾਨਾ 21 ਹਜ਼ਾਰ ਮੁਸਾਫਰ ਸਫਰ ਕਰਦੇ ਹਨ ਜਦਕਿ ਗਰੇਟਰ ਟੋਰਾਂਟੋ ਏਰੀਆ ਵਿਚ ਇਹ ਗਿਣਤੀ 8 ਹਜ਼ਾਰ ਤੋਂ ਵੱਘ ਹੈ। ਵੈਨਕੂਵਰ ਵਿਖੇ ਤਿੰਨ ਹਜ਼ਾਰ ਮੁਸਾਫਰ ਰੋਜ਼ਾਨ ਵੈਸਟ ਕੋਸਟ ਐਕਸਪ੍ਰੈਸ ਦੀ ਵਰਤੋਂ ਕਰਦੇ ਹਨ। ਇਸੇ ਦੌਰਾਨ ਕੈਨੇਡਾ ਦੇ ਕਿਰਤ ਮੰਤਰੀ ਸਟੀਵਨ ਮੈਕਿਨਨ ਵੱਲੋਂ ਸੀ.ਐਨ. ਰੇਲ ਅਤੇ ਯੂਨੀਅਨ ਆਗੂਆਂ ਨਾਲ ਮੁਲਾਕਾਤ ਕੀਤੇ ਜਾਣ ਦੀ ਰਿਪੋਰਟ ਹੈ।