Begin typing your search above and press return to search.

45000 Punjabis ਨੂੰ ਫਰੌਡ ਐਲਾਨ ਸਕਦੈ Canada

ਟਰੰਪ ਸਰਕਾਰ ਦੀ ਰੀਸ ਕਰਦਿਆਂ ਕੈਨੇਡਾ ਦੇ ਇੰਮੀਗ੍ਰੇਸ਼ਨ ਵਾਲਿਆਂ ਨੇ ਵੀ ਹਜ਼ਾਰਾਂ ਪ੍ਰਵਾਸੀਆਂ ਨੂੰ ਸੈਲਫ਼ ਡਿਪੋਰਟ ਕਰਨ ਦੀ ਵਿਉਂਤਬੰਦੀ ਕੀਤੀ ਹੈ ਪਰ ਇਹ ਵਿਉਂਤਬੰਦੀ ਸਫ਼ਲ ਹੋਵੇਗੀ ਜਾਂ ਨਹੀਂ

45000 Punjabis ਨੂੰ ਫਰੌਡ ਐਲਾਨ ਸਕਦੈ Canada
X

Upjit SinghBy : Upjit Singh

  |  10 Feb 2026 6:40 PM IST

  • whatsapp
  • Telegram

ਟੋਰਾਂਟੋ : ਟਰੰਪ ਸਰਕਾਰ ਦੀ ਰੀਸ ਕਰਦਿਆਂ ਕੈਨੇਡਾ ਦੇ ਇੰਮੀਗ੍ਰੇਸ਼ਨ ਵਾਲਿਆਂ ਨੇ ਵੀ ਹਜ਼ਾਰਾਂ ਪ੍ਰਵਾਸੀਆਂ ਨੂੰ ਸੈਲਫ਼ ਡਿਪੋਰਟ ਕਰਨ ਦੀ ਵਿਉਂਤਬੰਦੀ ਕੀਤੀ ਹੈ ਪਰ ਇਹ ਵਿਉਂਤਬੰਦੀ ਸਫ਼ਲ ਹੋਵੇਗੀ ਜਾਂ ਨਹੀਂ ਯਕੀਨੀ ਤੌਰ ’ਤੇ ਕੁਝ ਵੀ ਕਹਿਣਾ ਮੁਸ਼ਕਲ ਹੈ, ਆਉ ਚਲਦੇ ਪੰਜਾਬੀਆਂ ਦੇ ਭਵਿੱਖ ਨਾਲ ਸਬੰਧਤ ਅਹਿਮ ਮਸਲੇ ’ਤੇ ਚਾਨਣਾ ਪਾਉਂਦੀ ਰਿਪੋਰਟ ਵੱਲ, ਕੈਨੇਡਾ ਦੀ ਪੀ.ਆਰ. ਹਾਸਲ ਕਰਨ ਵਿਚ ਅਸਫ਼ਲ ਪੰਜਾਬੀ ਨੌਜਵਾਨਾਂ ਨੂੰ ਨਵੇਂ ਸਿਰੇ ਤੋਂ ਚਿਤਾਵਨੀ ਜਾਰੀ ਕਰਦਿਆਂ ਇੰਮੀਗ੍ਰੇਸ਼ਨ ਅਤੇ ਸਿਟੀਜ਼ਨਸ਼ਿਪ ਸੇਵਾਵਾਂ ਵਿਭਾਗ ਨੇ ਕਿਹਾ ਹੈ ਕਿ ਅਣਅਧਿਕਾਰਤ ਤੌਰ ’ਤੇ ਕੰਮ ਕਰਨ ਦੇ ਗੰਭੀਰ ਸਿੱਟੇ ਭੁਗਤਣੇ ਹੋਣਗੇ ਅਤੇ ਫ਼ਰੌਡ ਹੋਣ ਦਾ ਪੱਕਾ ਠੱਪਾ ਮੱਥੇ ’ਤੇ ਲੱਗ ਜਾਵੇਗਾ। ਜੀ ਹਾਂ, ਬਗੈਰ ਇੰਮੀਗ੍ਰੇਸ਼ਨ ਸਟੇਟਸ ਤੋਂ ਕੈਨੇਡਾ ਵਿਚ ਮੌਜੂਦ ਪ੍ਰਵਾਸੀਆਂ ਵਿਚੋਂ ਮੁਢਲੇ ਤੌਰ ’ਤੇ 45 ਤੋਂ 50 ਹਜ਼ਾਰ ਨੂੰ ਸੈਲਫ਼ ਡਿਪੋਰਟ ਕਰਨ ਦੇ ਟੀਚੇ ਤਹਿਤ ਨਵੀਂ ਮੁਹਿੰਮ ਆਰੰਭੀ ਗਈ ਹੈ।

ਗੈਰਕਾਨੂੰਨੀ ਤਰੀਕੇ ਨਾਲ ਕੰਮ ਕਰਨ ਵਾਲਿਆਂ ਨੂੰ ਚਿਤਾਵਨੀ

ਇੰਮੀਗ੍ਰੇਸ਼ਨ ਅਤੇ ਸਿਟੀਜ਼ਨਸ਼ਿਪ ਸੇਵਾਵਾਂ ਵਿਭਾਗ ਵੱਲੋਂ ਜਿਥੇ ਡਰਾਵਾ ਦਿਤਾ ਜਾ ਰਿਹਾ ਹੈ, ਉਥੇ ਹੀ ਭਵਿੱਖ ਵਿਚ ਕੈਨੇਡਾ ਦਾ ਰਾਹ ਖੁੱਲ੍ਹਾ ਰੱਖਣ ਦੇ ਲੁਭਾਉਣੇ ਵਾਅਦੇ ਵੀ ਕੀਤੇ ਜਾ ਰਹੇ ਹਨ। ਇੰਮੀਗ੍ਰੇਸ਼ਨ ਵਾਲਿਆਂ ਨੇ ਖੁਦ ਨੂੰ ਪ੍ਰਵਾਸੀਆਂ ਦੇ ਦੁਖ-ਦਰਦ ਦਾ ਸਾਥੀ ਦਸਦਿਆਂ ਕਿਹਾ ਹੈ ਕਿ ਗੈਰਕਾਨੂੰਨੀ ਤੌਰ ’ਤੇ ਕੰਮ ਕਰਦਿਆਂ ਜਿਥੇ ਬੰਧੂਆ ਮਜ਼ਦੂਰਾਂ ਵਾਂਗ ਕੰਮ ਕਰਨਾ ਪੈਂਦਾ ਹੈ, ਉਥੇ ਹੀ ਕਈ ਮਾਮਲਿਆਂ ਵਿਚ ਇੰਪਲੌਇਰ ਤਨਖਾਹਾਂ ਨੱਪ ਲੈਂਦੇ ਹਨ। ਸਿਰਫ਼ ਐਨਾ ਹੀ ਨਹੀਂ ਇੰਪਲੌਇਰਜ਼ ਵੱਲੋਂ ਆਪਣੇ ਮੁਲਾਜ਼ਮਾਂ ਦੀ ਕੁੱਟਮਾਰ ਵੀ ਕੀਤੀ ਜਾਂਦੀ ਹੈ। ਦੂਜੇ ਪਾਸੇ ਭਾਰਤ ਸਰਕਾਰ ਨੇ ਕੈਨੇਡਾ, ਅਮਰੀਕਾ, ਆਸਟ੍ਰੇਲੀਆ ਅਤੇ ਯੂ.ਕੇ. ਸਣੇ ਵੱਖ-ਵੱਖ ਮੁਲਕਾਂ ਤੋਂ ਫਰੌਡ ਦਾ ਠੱਪਾ ਲਾ ਕੇ ਡਿਪੋਰਟ ਕੀਤੇ ਵਿਦਿਆਰਥੀਆਂ ਦੀ ਅੰਕੜੇ ਜਾਰੀ ਕਰ ਦਿਤੇ। ਸਭ ਤੋਂ ਵੱਧ 170 ਵਿਦਿਆਰਥੀ ਯੂ.ਕੇ. ਤੋਂ ਡਿਪੋਰਟ ਹੋਏ ਜਦਕਿ 114 ਭਾਰਤੀ ਨੌਜਵਾਨਾਂ ਨੂੰ ਆਸਟ੍ਰੇਲੀਆ ਨੇ ਕੱਢ ਦਿਤਾ। ਇਸੇ ਤਰ੍ਹਾਂ ਅਮਰੀਕਾ ਨੇ 45 ਵਿਦਿਆਰਥੀਆਂ ਨੂੰ ਡਿਪੋਰਟ ਕੀਤਾ ਜਦਕਿ ਰੂਸ ਨੇ 82 ਭਾਰਤੀ ਨੌਜਵਾਨ ਕੱਢੇ। ਸਿਰਫ ਐਨਾ ਹੀ ਨਹੀਂ, ਅਮਰੀਕਾ ਨੇ 62 ਭਾਰਤੀ ਵਿਦਿਆਰਥੀਆਂ ਨੂੰ ਹਵਾਈ ਅੱਡੇ ਤੋਂ ਹੀ ਪੁੱਠਾ ਮੋੜ ਦਿਤਾ ਅਤੇ ਸਾਰੀਆਂ ਉਮੀਦਾਂ ਮਿੱਟੀ ਵਿਚ ਰੁਲ ਗਈਆਂ। ਭਾਰਤ ਸਰਕਾਰ ਦੇ ਅੰਕੜਿਆਂ ਮੁਤਾਬਕ ਅਮਰੀਕਾ ਅਤੇ ਕੈਨੇਡਾ ਵਿਚ ਹਿੰਸਕ ਹਮਲਿਆਂ ਦੌਰਾਨ 26 ਵਿਦਿਆਰਥੀਆਂ ਦੀ ਮੌਤ ਹੋਈ ਜਦਕਿ ਆਸਟ੍ਰੇਲੀਆ ਵਿਚ ਤਿੰਨ ਭਾਰਤੀਆ ਨੂੰ ਜਾਨ ਗਵਾਉਣੀ ਪਈ। ਇਸ ਤੋਂ ਇਲਾਵਾ ਯੂ.ਕੇ., ਚੀਨ, ਡੈਨਮਾਰਕ, ਜਰਮਨੀ ਅਤੇ ਗ੍ਰੇਨਾਡਾ ਵਿਚ ਇਕ-ਇਕ ਭਾਰਤੀ ਨਾਗਰਿਕ ਨੂੰ ਨਿਸ਼ਾਨਾ ਬਣਾਇਆ ਗਿਆ। ਇਕੱਲੇ ਕੈਨੇਡਾ ਵਿਚ 2018 ਤੋਂ 2025 ਦਰਮਿਆਨ 17 ਭਾਰਤੀ ਵਿਦਿਆਰਥੀ ਹਿੰਸਕ ਹਮਲਿਆਂ ਦਾ ਨਿਸ਼ਾਨਾ ਬਣੇ ਜਿਨ੍ਹਾਂ ਵਿਚ 21 ਸਾਲ ਦੀ ਹਰਸਿਮਰਤ ਰੰਧਾਵਾ, ਹਿਮਾਂਸ਼ੀ ਖੁਰਾਣਾ ਅਤੇ ਸ਼ਿਵਾਂਕ ਅਵਸਥੀ ਦੇ ਨਾਂ ਸ਼ਾਮਲ ਹਨ। ਇਹ ਤਿੰਨੋ ਜਣੇ 2025 ਦੌਰਾਨ ਗੋਲੀਆਂ ਦਾ ਨਿਸ਼ਾਨਾ ਬਣੇ। ਇਕ ਹੋਰ ਹੈਰਾਨਕੁੰਨ ਰਿਪੋਰਟ ਕਹਿੰਦੀ ਹੈ ਕਿ 2025 ਦੌਰਾਨ ਦੁਲੀਆਂ ਦੇ 190 ਮੁਲਕਾਂ ਵਿਚ ਭਾਰਤੀ ਵਿਦਿਆਰਥੀਆਂ ਉਤੇ ਹਮਲਿਆਂ ਦੀਆਂ 350 ਤੋਂ ਵੱਧ ਸ਼ਿਕਾਇਤਾਂ ਸਾਹਮਣੇ ਆਈਆਂ ਜਿਨ੍ਹਾਂ ਵਿਚ ਨਸਲੀ ਵਿਤਕਰਾ ਵੀ ਸ਼ਾਮਲ ਹੈ। ਇਥੋਂ ਤੱਕ ਕਿ ਕਈ ਯੂਨੀਵਰਸਿਟੀਜ਼ ਉਤੇ ਵੀ ਵਿਦਿਆਰਥੀਆਂ ਨੂੰ ਮਾਨਸਿਕ ਤੌਰ ’ਤੇ ਪ੍ਰੇਸ਼ਾਨ ਕਰਨ ਦੇ ਦੋਸ਼ ਲੱਗੇ। ਮਾਸਕੋ ਦੀ ਇਕ ਮੈਡੀਕਲ ਯੂਨੀਵਰਸਿਟੀ ਵਿਚ ਪੜ੍ਹ ਚੁੱਕੇ ਭਾਰਤੀ ਵਿਦਿਆਰਥੀ ਨੇ ਦੱਸਿਆ ਕਿ ਕਈ ਮੌਕਿਆਂ ’ਤੇ ਹਾਲਾਤ ਬੇਹੱਦ ਗੰਭੀਰ ਬਣ ਗਏ। ਇਕ ਵਾਰ ਹੋਸਟਲ ਦੀ ਰਸੋਈ ਵਿਚ ਮਾਮੂਲੀ ਝਗੜੇ ਮਗਰੋਂ ਕੁਝ ਵਿਦੇਸ਼ੀ ਵਿਦਿਆਥੀਆਂ ਨੇ ਛੁਰੇ ਕੱਢ ਲਏ ਅਤੇ ਭਾਰਤੀ ਵਿਦਿਆਰਥੀਆਂ ਉਤੇ ਵਾਰ ਕਰਨ ਦੇ ਯਤਨ ਕੀਤੇ। ਫੌਰਨ ਮੈਡੀਕਲ ਗ੍ਰੇਜੁਏਟਸ ਨਾਲ ਸਬੰਧਤ ਜਥੇਬੰਦੀਆਂ ਦਾ ਕਹਿਣਾ ਹੈ ਕਿ ਰੂਸ ਵਿਚ ਭਾਰਤੀ ਵਿਦਿਆਰਥਲੀਆਂ ਨਾਲ ਅਕਸਰ ਨਸਲੀ ਵਿਤਕਰਾ ਹੁੰਦਾ ਹੈ।

ਅਮਰੀਕਾ ਨੇ ਹਵਾਈ ਅੱਡੇ ਤੋਂ ਮੋੜੇ 62 ਭਾਰਤੀ

ਯੂਨੀਵਰਸਿਟੀ ਪ੍ਰਸ਼ਾਸਨ ਕੋਲ ਸ਼ਿਕਾਇਤ ਕਰਨ ’ਤੇ ਵੀ ਕੋਈ ਕਾਰਵਾਈ ਨਹੀਂ ਹੁੰਦੀ। ਨਿਯਮਾਂ ਮੁਤਾਬਕ ਇਕ ਯੂਨੀਵਰਸਿਟੀ ਵਿਚ ਤਕਰੀਬਨ 200 ਵਿਦਿਆਰਥੀਆਂ ਨੂੰ ਦਾਖ਼ਲ ਕੀਤਾ ਜਾ ਸਕਦਾ ਹੈ ਪਰ ਮੋਟੀ ਫ਼ੀਸ ਦੇ ਲਾਲਚ ਵਿਚ ਕਈ ਯੂਨੀਵਰਸਿਟੀਜ਼ ਇਕ ਹਜ਼ਾਰ ਤੋਂ ਵੱਧ ਵਿਦੇਸ਼ੀ ਵਿਦਿਆਰਥੀਆਂ ਨੂੰ ਦਾਖਲ ਕਰ ਲੈਂਦੀਆਂ ਹਨ। ਫਿਰ ਜਦੋਂ ਹਾਲਾਤ ਬੇਕਾਬੂ ਹੋਣ ਲਗਦੇ ਹਨ ਤਾਂ ਅੰਤਮ ਵਰ੍ਹੇ ਦੀ ਪੜ੍ਹਾਈ ਦੌਰਾਨ ਵਿਦਿਆਰਥੀਆਂ ਨੂੰ ਯੂਨੀਵਰਸਿਟੀ ਵਿਚੋਂ ਕੱਢ ਦਿਤਾ ਜਾਂਦਾ ਹੈ ਜਿਸ ਦੇ ਸਿੱਟੇ ਵਜੋਂ ਵਿਦਿਆਰਥੀ ਵੱਡੇ ਆਰਥਿਕ ਬੋਝ ਹੇਠ ਆ ਜਾਂਦੇ ਹਨ ਅਤੇ ਮਾਨਸਿਕ ਤਣਾਅ ਵੱਖਰੇ ਤੌਰ ’ਤੇ ਘੇਰ ਲੈਂਦਾ ਹੈ। ਇਥੇ ਦਸਣਾ ਬਣਦਾ ਹੈ ਕਿ ਕੈਨੇਡਾ ਸਰਕਾਰ ਵੱਲੋਂ ਸਟੱਡੀ ਵੀਜ਼ਿਆਂ ਵਿਚ ਕਟੌਤੀ ਕੀਤੇ ਜਾਣ ਕਰ ਕੇ ਭਾਰਤੀ ਵਿਦਿਆਰਥੀਆਂ ਦੀ ਗਿਣਤੀ ਨਾਟਕੀ ਤਰੀਕੇ ਨਾਲ ਘਟ ਚੁੱਕੀ ਹੈ। ਟੋਰਾਂਟੋ ਅਤੇ ਵੈਨਕੂਵਰ ਵਰਗੇ ਸ਼ਹਿਰਾਂ ਵਿਚ ਟੈਂਪਰੇਰੀ ਰੈਜ਼ੀਡੈਂਟਸ ਦੀ ਗਿਣਤੀ 55 ਹਜ਼ਾਰ ਤੱਕ ਘਟਣ ਦਾ ਅੰਕੜਾ ਸਾਹਮਣੇ ਜਦਕਿ ਉਨਟਾਰੀਓ ਦੇ ਕਿਚਨਰ, ਕੈਂਬਰਿਜ, ਵਾਟਰਲੂ, ਲੰਡਨ ਅਤੇ ਹੈਮਿਲਟਨ ਇਲਾਕੇ ਵਿਚ ਵੀ ਟੈਂਪਰੇਰੀ ਰੈਜ਼ੀਡੈਂਟਸ ਦੀ ਗਿਣਤੀ ਤੇਜ਼ੀ ਨਾਲ ਘਟੀ ਹੈ। ਇਸ ਤੋਂ ਇਲਾਵਾ ਮੈਨੀਟੋਬਾ ਦਾ ਵਿੰਨੀਪੈਗ ਅਤੇ ਬੀ.ਸੀ. ਦਾ ਵਿਕਟੋਰੀਆ ਸ਼ਹਿਰ ਵੀ ਇਨ੍ਹਾਂ ਵਿਚ ਸ਼ਾਮਲ ਹਨ। ਉਧਰ, ਰੂਸ ਵਿਚ ਪੜ੍ਹਨ ਵਾਲੇ ਵਿਦਿਆਰਥੀਆਂ ਨੇ ਕਜ਼ਾਖਿਸਤਾਨ ਜਾਂ ਕਿਰਗਿਸਤਾਨ ਦੀਆਂ ਮੈਡੀਕਲ ਯੂਨੀਵਰਸਿਟੀਜ਼ ਵਿਚ ਦਾਖਲੇ ਲੈਣੇ ਸ਼ੁਰੂ ਕਰ ਦਿਤੇ ਹਨ। ਫੌਰਨ ਮੈਡੀਕਲ ਗ੍ਰੈਜੁਏਟਸ ਐਸੋਸੀਏਸ਼ਨ ਆਫ਼ ਇੰਡੀਆ ਦੇ ਪ੍ਰਧਾਨ ਮਨੋਜ ਕੁਮਾਰ ਨੇ ਦੱਸਿਆ ਕਿ ਵਿਦੇਸ਼ਾਂ ਵਿਚ ਸਮੱਸਿਆਵਾਂ ਵਧਣ ਕਰ ਕੇ ਰੂਸ ਜਾਣ ਵਾਲੇ ਭਾਰਤੀ ਵਿਦਿਆਰਥੀਆਂ ਦੀ ਗਿਣਤੀ ਅੱਧੀ ਰਹਿ ਗਈ। ਵਿਦੇਸ਼ਾਂ ਵਿਚ ਭਾਰਤੀ ਵਿਦਿਆਰਥੀਆਂ ਦਾ ਮਸਲਾ ਲੋਕ ਸਭਾ ਵਿਚ ਉਠਿਆ ਤਾਂ ਵਿਦੇਸ਼ ਰਾਜ ਮੰਤਰੀ ਕੀਰਤੀ ਵਰਧਨ ਸਿੰਘ ਨੇ ਕਿਹਾ ਕਿ ਭਾਰਤੀ ਵਿਦਿਆਰਥੀਆਂ ਅਤੇ ਕਾਮਿਆਂ ਦੀ ਮਦਦ ਲਈ ਅੰਬੈਸੀਆਂ ਵਿਚ ਵਿਸ਼ੇਸ਼ ਅਫ਼ਸਰਾਂ ਦੀ ਤੈਨਾਤੀ ਕੀਤੀ ਗਈ ਹੈ।

Next Story
ਤਾਜ਼ਾ ਖਬਰਾਂ
Share it