Begin typing your search above and press return to search.

ਅਮਰੀਕਾ ਤੋਂ ਬਿਜਲੀ ਖਰੀਦ ਕੇ ਕੰਮ ਚਲਾ ਰਿਹਾ ਕੈਨੇਡਾ

ਬਿਜਲੀ ਦੀ ਕਿੱਲਤ ਨਾਲ ਜੂਝ ਰਹੇ ਕੈਨੇਡਾ ਨੂੰ ਗੁਆਂਢੀ ਮੁਲਕ ਅਮਰੀਕਾ ਤੋਂ ਬਿਜਲੀ ਖਰੀਦਣੀ ਪੈ ਰਹੀ ਹੈ।

ਅਮਰੀਕਾ ਤੋਂ ਬਿਜਲੀ ਖਰੀਦ ਕੇ ਕੰਮ ਚਲਾ ਰਿਹਾ ਕੈਨੇਡਾ
X

Upjit SinghBy : Upjit Singh

  |  20 Nov 2024 5:42 PM IST

  • whatsapp
  • Telegram

ਔਟਵਾ : ਬਿਜਲੀ ਦੀ ਕਿੱਲਤ ਨਾਲ ਜੂਝ ਰਹੇ ਕੈਨੇਡਾ ਨੂੰ ਗੁਆਂਢੀ ਮੁਲਕ ਅਮਰੀਕਾ ਤੋਂ ਬਿਜਲੀ ਖਰੀਦਣੀ ਪੈ ਰਹੀ ਹੈ। ਬਰਾਜ਼ੀਲ ਅਤੇ ਚੀਨ ਤੋਂ ਬਾਅਦ ਦੁਨੀਆਂ ਦਾ ਤੀਜਾ ਸਭ ਤੋਂ ਵੱਡਾ ਪਣ-ਬਿਜਲੀ ਉਤਪਾਦਕ ਹੋਣ ਦੇ ਬਾਵਜੂਦ ਸੋਕੇ ਅਤੇ ਖਰਾਬ ਮੌਸਮ ਨੇ ਕੈਨੇਡਾ ਨੂੰ ਬਿਜਲੀ ਖਰੀਦਣ ਲਈ ਮਜਬੂਰ ਕਰ ਦਿਤਾ ਜਦਕਿ ਪਿਛਲੇ ਲੰਮੇ ਸਮੇਂ ਤੋਂ ਕੈਨੇਡਾ ਵੱਲੋਂ ਅਮਰੀਕਾ ਨੂੰ ਬਿਜਲੀ ਵੇਚੀ ਜਾ ਰਹੀ ਸੀ। ਸਰਕਾਰੀ ਅੰਕੜਿਆਂ ਮੁਤਾਬਕ ਕੈਨੇਡਾ ਵਿਚ ਪੈਦਾ ਹੋਣ ਵਾਲੀ ਕੁਲ ਬਿਜਲੀ ਦਾ 62 ਫੀ ਸਦੀ ਹਿੱਸਾ ਨਦੀਆਂ ’ਤੇ ਬਣੇ ਡੈਮਜ਼ ਰਾਹੀਂ ਪੈਦਾ ਕੀਤੀ ਜਾਣ ਵਾਲੀ ਬਿਜਲੀ ਤੋਂ ਆਉਂਦਾ ਹੈ।

ਸੋਕੇ ਕਾਰਨ ਪਣ-ਬਿਜਲੀ ਪ੍ਰੌਜੈਕਟਾਂ ਤੋਂ ਪੈਦਾ ਨਾ ਹੋਈ ਲੋੜੀਂਦੀ ਬਿਜਲੀ

ਇਸ ਵਾਰ ਕੈਨੇਡਾ ਦੇ ਕਈ ਇਲਾਕਿਆਂ ਵਿਚ ਦਰਮਿਆਨਾ ਜਾਂ ਭਾਰੀ ਸੋਕਾ ਪਿਆ ਅਤੇ ਪਣ-ਬਿਜਲੀ ਪ੍ਰੌਜੈਕਟਾਂ ਦੀਆਂ ਝੀਲਾਂ ਤੱਕ ਲੋੜੀਂਦਾ ਪਾਣੀ ਨਾ ਪੁੱਜ ਸਕਿਆ। ਹਾਈਡਰੋ ਪਾਵਰ ਪੈਦਾ ਕਰਨ ਵਾਲੇ ਪ੍ਰਮੁੱਖ ਰਾਜਾਂ ਵਿਚ ਕਿਊਬੈਕ, ਬ੍ਰਿਟਿਸ਼ ਕੋਲੰਬੀਆ ਅਤੇ ਮੈਨੀਟੋਬਾ ਸ਼ਾਮਲ ਹਨ। ਅਤੀਤ ਵਿਚ ਇਨ੍ਹਾਂ ਰਾਜਾਂ ਕੋਲ ਵਾਧੂ ਬਿਜਲੀ ਹੁੰਦੀ ਸੀ ਜੋ ਅਮਰੀਕਾ ਨੂੰ ਵੇਚ ਦਿਤੀ ਜਾਂਦੀ ਪਰ ਇਸ ਵਾਰ ਹਾਲਾਤ ਉਲਟੇ ਨਜ਼ਰ ਆ ਰਹੇ ਹਨ। ਕੈਨੇਡਾ ਨੂੰ ਦਰਪੇਸ਼ ਚੁਣੌਤੀ ਦੁਨੀਆਂ ਦੇ ਕਈ ਹੋਰ ਹਿੱਸਿਆਂ ਵਿਚ ਵੀ ਨਜ਼ਰ ਆਈ ਅਤੇ ਹਾਈਡਰੋ ਇਲੈਕਟ੍ਰੀਸਿਟੀ ਪੈਦਾ ਕਰਨ ਦੀ ਦਰ 2023 ਦੌਰਾਨ ਪੰਜ ਸਾਲ ਦੇ ਹੇਠਲੇ ਪੱਧਰ ’ਤੇ ਪੁੱਜ ਗਈ। ਬਿਜਲੀ ਦੀ ਮੰਗ ਪੂਰੀ ਕਰਨ ਲਈ ਬਦਲਵੇਂ ਸਰੋਤਾਂ ਦਾ ਵਰਤੋਂ ਕੀਤੀ ਗਈ ਅਤੇ ਗਰੀਨ ਹਾਊਸ ਗੈਸਾਂ ਵਿਚ 40 ਫੀ ਸਦੀ ਵਾਧਾ ਹੋਇਆ। ਕੈਨੇਡਾ ਵਿਚ ਪਣ-ਬਿਜਲੀ ਦੀ ਪੈਦਾਵਾਰ 3.9 ਫੀ ਸਦੀ ਘਟੀ ਅਤੇ 2016 ਮਗਰੋਂ ਸਭ ਤੋਂ ਹੇਠਲੇ ਪੱਧਰ ’ਤੇ ਚਲੀ ਗਈ। ਅਮਰੀਕਾ ਨੂੰ ਬਿਜਲੀ ਵੇਚ ਕੇ ਹੋ ਰਹੀ ਆਮਦਨ ਵਿਚ 2023 ਦੌਰਾਨ 30 ਫੀ ਸਦੀ ਕਮੀ ਆਈ ਅਤੇ ਇਸ ਦੇ ਨਾਲ ਹੀ ਅਮਰੀਕਾ ਤੋਂ ਸਵਾ ਅਰਬ ਡਾਲਰ ਦੀ ਬਿਜਲੀ ਮੰਗਵਾਉਣ ਲਈ ਮਜਬੂਰ ਹੋਣਾ ਪਿਆ। ਮੈਨੀਟੋਬਾ ਹਾਈਡਰੋ ਦੇ ਮੁੱਖ ਕਾਰਜਕਾਰੀ ਅਫਸਰ ਐਲਨ ਡੈਨਰੌਥ ਨੇ ਦੱਸਿਆ ਕਿ ਦੋ ਸਾਲ ਦੇ ਸੋਕੇ ਕਾਰਨ 2023 ਵਿਚ 157 ਮਿਲੀਅਨ ਡਾਲਰ ਦਾ ਨੁਕਸਾਨ ਹੋਇਆ ਅਤੇ ਕੰਪਨੀ ਕੁਦਰਤ ਦੇ ਰਹਿਮ ਓ ਕਰਮ ’ਤੇ ਆ ਗਈ।

Next Story
ਤਾਜ਼ਾ ਖਬਰਾਂ
Share it