Begin typing your search above and press return to search.

Canada ਹੁਣ 37 ਦਿਨ ਵਿਚ ਦੇ ਰਿਹਾ visitor visa

ਕੈਨੇਡਾ ਦਾ ਜਹਾਜ਼ ਚੜ੍ਹਨ ਦੇ ਇੱਛਕ ਪੰਜਾਬੀਆਂ ਦਾ ਖ਼ਾਸ ਖ਼ਿਆਲ ਰਖਦਿਆਂ ਇੰਮੀਗ੍ਰੇਸ਼ਨ ਮਹਿਕਮੇ ਵੱਲੋਂ ਵਿਜ਼ਟਰ ਵੀਜ਼ਾ ਅਰਜ਼ੀਆਂ ਦਾ ਨਿਪਟਾਰਾ ਸਿਰਫ਼ 37 ਦਿਨ ਵਿਚ ਕਰਨ ਦੀ ਰਫ਼ਤਾਰ ਕਾਇਮ ਕੀਤੀ ਗਈ ਹੈ

Canada ਹੁਣ 37 ਦਿਨ ਵਿਚ ਦੇ ਰਿਹਾ visitor visa
X

Upjit SinghBy : Upjit Singh

  |  26 March 2026 6:15 PM IST

  • whatsapp
  • Telegram

ਟੋਰਾਂਟੋ : ਕੈਨੇਡਾ ਦਾ ਜਹਾਜ਼ ਚੜ੍ਹਨ ਦੇ ਇੱਛਕ ਪੰਜਾਬੀਆਂ ਦਾ ਖ਼ਾਸ ਖ਼ਿਆਲ ਰਖਦਿਆਂ ਇੰਮੀਗ੍ਰੇਸ਼ਨ ਮਹਿਕਮੇ ਵੱਲੋਂ ਵਿਜ਼ਟਰ ਵੀਜ਼ਾ ਅਰਜ਼ੀਆਂ ਦਾ ਨਿਪਟਾਰਾ ਸਿਰਫ਼ 37 ਦਿਨ ਵਿਚ ਕਰਨ ਦੀ ਰਫ਼ਤਾਰ ਕਾਇਮ ਕੀਤੀ ਗਈ ਹੈ ਜਦਕਿ ਸੁਪਰ ਵੀਜ਼ਾ ਅਰਜ਼ੀਆਂ ਦਾ ਨਿਪਟਾਰਾ 202 ਦਿਨ ਦੇ ਅੰਦਰ ਕੀਤਾ ਜਾ ਰਿਹਾ ਹੈ। ਜੀ ਹਾਂ, ਵਿਜ਼ਟਰ ਵੀਜ਼ਾ ਲਈ ਭਾਰਤ ਤੋਂ ਦਾਖਲ ਹੋਣ ਵਾਲੀਆਂ ਐਪਲੀਕੇਸ਼ਨਜ਼ ਨੂੰ ਪਹਿਲਾਂ 57 ਦਿਨ ਲੱਗੇ ਰਹੇ ਸਨ ਪਰ ਇੰਮੀਗ੍ਰੇਸ਼ਨ ਅਤੇ ਸਿਟੀਜ਼ਨਸ਼ਪ ਸੇਵਾਵਾਂ ਵਿਭਾਗ ਨੇ ਕੰਮਕਾਜ ਵਿਚ ਤੇਜ਼ੀ ਲਿਆਉਂਦਿਆਂ ਪ੍ਰੋਸੈਸਿੰਗ ਸਮਾਂ 20 ਦਿਨ ਘਟਾ ਦਿਤਾ। ਕੈਨੇਡਾ ਵਿਚ ਮੌਜੂਦ ਲੋਕਾਂ ਵੱਲੋਂ ਦਾਖਲ ਵਿਜ਼ਟਰ ਵੀਜ਼ਾ ਅਰਜ਼ੀਆਂ ਦਾ ਨਿਪਟਾਰਾ ਸਿਰਫ਼ 12 ਦਿਨ ਦੇ ਅੰਦਰ ਕੀਤਾ ਜਾ ਰਿਹਾ ਹੈ ਜਦਕਿ ਪਾਕਿਸਤਾਨ ਤੋਂ ਆਉਣ ਵਾਲੀਆਂ ਅਰਜ਼ੀਆਂ ਦੀ ਪ੍ਰੋਸੈਸਿੰਗ 48 ਦਿਨ ਦੇ ਅੰਦਰ ਕੀਤੀ ਜਾ ਰਹੀ ਹੈ।

ਇੰਮੀਗ੍ਰੇਸ਼ਨ ਅਰਜ਼ੀਆਂ ਦੀ ਪ੍ਰੋਸੈਸਿੰਗ ਹੋਈ ਤੇਜ਼

ਸੁਪਰ ਵੀਜ਼ਾ ਦੇ ਮਾਮਲੇ ਵਿਚ ਪਾਕਿਸਤਾਨ ਤੋਂ ਆਉਣ ਵਾਲੀਆਂ ਅਰਜ਼ੀਆਂ ਦਾ ਪ੍ਰੋਸੈਸਿੰਗ ਸਮਾਂ 132 ਦਿਨ ਤੋਂ ਘਟ 122 ਦਿਨ ਰਹਿ ਗਿਆ ਹੈ ਜਦਕਿ ਫ਼ਿਲੀਪਨਜ਼ ਨਾਲ ਸਬੰਧਤ ਅਰਜ਼ੀਆਂ ਸਿਰਫ਼ 50 ਦਿਨ ਦੇ ਅੰਦਰ ਨਿਬੇੜੀਆਂ ਜਾ ਰਹੀਆਂ ਹਨ। ਸਟੱਡੀ ਪਰਮਿਟ ਦੇ ਮਾਮਲੇ ਵਿਚ ਭਾਰਤ ਤੋਂ ਦਾਖ਼ਲ ਹੋਣ ਵਾਲੀਆਂ ਅਰਜ਼ੀਆਂ ਦੀ ਪ੍ਰੋਸੈਸਿੰਗ 4 ਹਫ਼ਤੇ ਦੇ ਅੰਦਰ ਕੀਤੀ ਜਾ ਰਹੀ ਹੈ ਜਦਕਿ ਪਾਕਿਸਤਾਨ ਤੋਂ ਦਾਖਲ ਅਰਜ਼ੀਆਂ ਦਾ ਪ੍ਰੋਸੈਸਿੰਗ ਸਮਾਂ 15 ਹਫ਼ਤੇ ਤੋਂ ਘਟ ਕੇ 11 ਹਫ਼ਤੇ ਰਹਿ ਗਿਆ ਹੈ। ਇਸੇ ਤਰ੍ਹਾਂ ਵਰਕ ਪਰਮਿਟ ਦੇ ਮਾਮਲੇ ਵਿਚ ਭਾਰਤੀ ਨਾਗਰਿਕਾਂ ਦੀਆਂ ਅਰਜ਼ੀਆਂ ਬਾਰੇ ਫ਼ੈਸਲੇ ਵਿਚ 7 ਹਫ਼ਤੇ ਲੱਗ ਰਹੇ ਹਨ ਜਦਕਿ ਪਾਕਿਸਤਾਨ ਤੋਂ ਦਾਖਲ ਅਰਜ਼ੀਆਂ ਦਾ ਨਿਪਟਾਰਾ 29 ਹਫ਼ਤੇ ਦੇ ਅੰਦਰ ਕੀਤਾ ਜਾ ਰਿਹਾ ਹੈ।

ਸੁਪਰ ਵੀਜ਼ਾ ਦੀਆਂ ਅਰਜ਼ੀਆਂ ਨੂੰ ਲੱਗ ਰਹੇ 202 ਦਿਨ

ਇਥੇ ਦਸਣਾ ਬਣਦਾ ਹੈ ਕਿ ਵਿਜ਼ਟਰ ਵੀਜ਼ਾ ਦੇ ਮਾਮਲੇ ਵਿਚ ਭਾਰਤੀ ਲੋਕਾਂ ਨੂੰ ਪਿਛਲੇ ਤਿੰਨ ਮਹੀਨੇ ਦੌਰਾਨ ਵੱਡੀ ਰਾਹਤ ਮਿਲੀ ਹੈ ਕਿਉਂਕਿ ਦਸੰਬਰ ਦੇ ਅੰਤ ਤੱਕ ਅਰਜ਼ੀਆਂ ਦੀ ਪ੍ਰੋਸੈਸਿੰਗ ਦਾ ਸਮਾਂ 90 ਦਿਨ ਤੋਂ ਵੱਧ ਦਰਜ ਕੀਤਾ ਗਿਆ ਅਤੇ ਇਸ ਵੇਲੇ ਉਡੀਕ ਸਮਾਂ ਇਕ ਮਹੀਨੇ ਦੇ ਨੇੜੇ ਆ ਗਿਆ ਹੈ। ਸਿਟੀਜ਼ਨਸ਼ਿਪ ਅਰਜ਼ੀਆਂ ਦੀ ਗੱਲ ਕੀਤੀ ਜਾਵੇ ਤਾਂ ਇਨ੍ਹਾਂ ਦੀ ਪ੍ਰੋਸੈਸਿੰਗ ਵਿਚ ਔਸਤਨ 13 ਮਹੀਨੇ ਦਾ ਸਮਾਂ ਲੱਗ ਰਿਹਾ ਹੈ ਜਦਕਿ ਫ਼ਰਵਰੀ ਦੇ ਅੰਤ ਤੱਕ ਔਸਤਨ 14 ਮਹੀਨੇ ਲੱਗ ਰਹੇ ਸਨ। ਕੈਨੇਡੀਅਨ ਸਿਟੀਜ਼ਨਸ਼ਿਪ ਦੀ ਕਤਾਰ ਵਿਚ ਲੱਗੇ ਪ੍ਰਵਾਸੀਆਂ ਦੀ ਗਿਣਤੀ ਤਕਰੀਬਨ 3 ਲੱਖ 15 ਹਜ਼ਾਰ ਬਣਦੀ ਹੈ ਅਤੇ ਇਸ ਅੰਕੜੇ ਵਿਚ ਮਾਮੂਲੀ ਵਾਧਾ ਹੋਇਆ ਹੈ। ਫੈਮਿਲੀ ਸਪੌਂਸਰਸ਼ਿਪ ਅਰਜ਼ੀਆਂ ਦਾ ਜ਼ਿਕਰ ਕੀਤਾ ਜਾਵੇ ਤਾਂ ਮਾਰਚ ਮਹੀਨੇ ਦੌਰਾਨ ਰਲੀ-ਮਿਲੀ ਤਸਵੀਰ ਨਜ਼ਰ ਆ ਰਹੀ ਹੈ। ਕੈਨੇਡਾ ਤੋਂ ਬਾਹਰ ਮੌਜੂਦ ਜੀਵਨ ਸਾਥੀ ਨਾਲ ਸਬੰਧਤ ਸਪੌਂਸਰਸ਼ਿਪ ਅਰਜ਼ੀ ਦੀ ਪ੍ਰੋਸੈਸਿੰਗ ਵਿਚ ਔਸਤਨ 15 ਮਹੀਨੇ ਲੱਗ ਰਹੇ ਹਨ।

Next Story
ਤਾਜ਼ਾ ਖਬਰਾਂ
Share it