Begin typing your search above and press return to search.

Canada : ਡਾਲਰਾਂ ਵੱਟੇ blood ਵੇਚ ਰਹੇ ਪ੍ਰਵਾਸੀ

ਸਟੱਡੀ ਵੀਜ਼ਾ ’ਤੇ ਕੈਨੇਡਾ ਪੁੱਜੇ ਨੌਜਵਾਨ ਗੁਜ਼ਾਰਾ ਚਲਾਉਣ ਵਾਸਤੇ ਆਪਣਾ ਖ਼ੂਨ ਤੱਕ ਵੇਚਣ ਲਈ ਮਜਬੂਰ ਹਨ ਅਤੇ ਖ਼ੂਨ ਕੱਢੇ ਜਾਣ ਦੀ ਪ੍ਰਕਿਰਿਆ ਦੌਰਾਨ 2 ਜਣਿਆਂ ਦੀ ਮੌਤ ਹੋ ਗਈ

Canada : ਡਾਲਰਾਂ ਵੱਟੇ blood ਵੇਚ ਰਹੇ ਪ੍ਰਵਾਸੀ
X

Upjit SinghBy : Upjit Singh

  |  12 March 2026 6:07 PM IST

  • whatsapp
  • Telegram

ਵਿੰਨੀਪੈਗ : ਸਟੱਡੀ ਵੀਜ਼ਾ ’ਤੇ ਕੈਨੇਡਾ ਪੁੱਜੇ ਨੌਜਵਾਨ ਗੁਜ਼ਾਰਾ ਚਲਾਉਣ ਵਾਸਤੇ ਆਪਣਾ ਖ਼ੂਨ ਤੱਕ ਵੇਚਣ ਲਈ ਮਜਬੂਰ ਹਨ ਅਤੇ ਖ਼ੂਨ ਕੱਢੇ ਜਾਣ ਦੀ ਪ੍ਰਕਿਰਿਆ ਦੌਰਾਨ 2 ਜਣਿਆਂ ਦੀ ਮੌਤ ਹੋ ਗਈ। ਜੀ ਹਾਂ, ਇੰਟਰਨੈਸ਼ਨਲ ਸਟੂਡੈਂਟਸ ਦੀ ਜ਼ਿੰਦਗੀ ਦਾ ਇਹ ਸਿਆਹ ਪੱਖ ਵੀ ਉਭਰ ਕੇ ਸਾਹਮਣੇ ਆਇਆ ਹੈ ਜਿਥੇ ਡਾਲਰ ਤਾਂ ਮਿਲਦੇ ਹਨ ਪਰ ਜਾਨ ਵੀ ਜਾ ਸਕਦੀ ਹੈ। ਦੂਜੇ ਪਾਸੇ ਮੈਡੀਕਲ ਖੇਤਰ ਦੇ ਮਾਹਰਾਂ ਦਾ ਕਹਿਣਾ ਹੈ ਕਿ ਖ਼ੂਨ ਕੱਢਣ ਦੀ ਪ੍ਰਕਿਰਿਆ ਦੌਰਾਨ ਵੱਧ ਤੋਂ ਵੱਧ ਕੋਈ ਇਨਸਾਨ ਬੇਹੋਸ਼ ਹੋ ਸਕਦਾ ਹੈ ਅਤੇ ਮੌਤ ਦਾ ਕੋਈ ਖ਼ਤਰਾ ਨਹੀਂ ਹੁੰਦਾ ਪਰ ਕੈਨੇਡਾ ਵਿਚ ਹੋਈਆਂ ਦੋ ਮੌਤਾਂ ਵੱਖਰੀ ਕਹਾਣੀ ਬਿਆਨ ਕਰ ਰਹੀਆਂ ਹਨ। ਵਿੰਨੀਪੈਗ ਵਿਖੇ ਜਾਨ ਗਵਾਉਣ ਵਾਲੀ 22 ਸਾਲਾ ਮੁਟਿਆਰ ਗ੍ਰਿਫ਼ੌਲਜ਼ ਦੀ ਇਨੋਵੇਸ਼ਨ ਡਰਾਈਵ ਲੋਕੇਸ਼ਨ ’ਤੇ ਪਲਾਜ਼ਮਾ ਡੋਨੇਟ ਕਰ ਰਹੀ ਸੀ।

2 ਜਣਿਆਂ ਦੀ ਖ਼ੂਨ ਵੇਚਦਿਆਂ ਗਈ ਜਾਨ

ਨਾਈਜੀਰੀਆ ਨਾਲ ਸਬੰਧਤ ਇਹ ਮੁਟਿਆਰ 2022 ਵਿਚ ਕੈਨੇਡਾ ਪੁੱਜੀ ਅਤੇ ਯੂਨੀਵਰਸਿਟੀ ਆਫ਼ ਵਿੰਨੀਪੈਗ ਵਿਚ ਪੜ੍ਹਾਈ ਸ਼ੁਰੂ ਕਰ ਦਿਤੀ। ਉਹ ਸੋਸ਼ਲ ਵਰਕਰ ਬਣਨਾ ਚਾਹੁੰਦੀ ਸੀ ਪਰ ਸਾਰੇ ਸੁਪਨੇ ਅਧੂਰੇ ਰਹਿ ਗਏ। ਡਾਕਟਰਾਂ ਨੇ ਵੀ ਉਸ ਦੀ ਮੌਤ ਬਾਰੇ ਜ਼ਿਆਦਾ ਜਾਣਕਾਰੀ ਨਾ ਦਿਤੀ ਅਤੇ ਸਿਰਫ਼ ਐਨਾ ਦੱਸਿਆ ਕਿ ਪਲਾਜ਼ਮਾ ਡੋਨੇਸ਼ਨ ਦੌਰਾਨ ਅਚਨਚੇਤ ਉਸ ਦਾ ਦਿਲ ਧੜਕਣਾ ਬੰਦ ਹੋ ਗਿਆ। ਉਸ ਨੂੰ ਹੰਗਾਮੀ ਹਾਲਾਤ ਵਿਚ ਹਸਪਤਾਲ ਲਿਜਾਇਆ ਗਿਆ ਜਿਥੇ ਡਾਕਟਰਾਂ ਨੇ ਮੌਤ ਦਾ ਐਲਾਨ ਕਰ ਦਿਤਾ। ਦੱਸ ਦੇਈਏ ਕਿ ਗ੍ਰਿਫ਼ੌਲਜ਼ ਇਕ ਸਪੈਨਿਸ਼ ਕੰਪਨੀ ਹੈ ਜਿਸ ਦੇ ਕੈਨੇਡਾ ਵਿਚ ਇਕ ਦਰਜਨ ਤੋਂ ਵੱਧ ਪਲਾਜ਼ਮਾ ਕੁਲੈਕਸ਼ਨ ਸੈਂਟਰ ਮੌਜੂਦ ਹਨ। ਸੀ.ਬੀ.ਸੀ. ਦੀ ਰਿਪੋਰਟ ਮੁਤਾਬਕ ਵਿੰਨੀਪੈਗ ਸ਼ਹਿਰ ਵਿਚ ਵਾਪਰੀ ਘਟਨਾ ਬਾਰੇ ਗ੍ਰਿਫ਼ੌਲਜ਼ ਦੇ ਨੁਮਾਇੰਦੇ ਨੇ ਮੁਟਿਆਰ ਦੀ ਮੌਤ ਅਤੇ ਪਲਾਜ਼ਮਾ ਡੋਨੇਸ਼ਨ ਦਾ ਆਪਸ ਵਿਚ ਕੋਈ ਸਬੰਧ ਨਹੀਂ। ਗ੍ਰਿਫ਼ੌਲਜ਼ ਦੀ ਵੈਬਸਾਈਟ ਮੁਤਾਬਕ ਪਲਾਜ਼ਮ ਡੋਨੇਟ ਕਰਨ ਵਾਲਿਆਂ ਨੂੰ 100 ਡਾਲਰ ਮਿਲਦੇ ਹਨ ਅਤੇ ਛੇ ਹਫ਼ਤੇ ਵਿਚ 10 ਵਾਰ ਪਲਾਜ਼ਮਾ ਡੋਨੇਟ ਕਰਨ ’ਤੇ 50 ਡਾਲਰ ਦਾ ਬੋਨਸ ਵੀ ਮਿਲਦਾ ਹੈ। ਪਲਾਜ਼ਮਾ ਇਕੱਤਰ ਕਰਨ ਵਾਲਾ ਹਰ ਅਦਾਰਾ ਹੈਲਥ ਕੈਨੇਡਾ ਦੇ ਅਧੀਨ ਆਉਂਦਾ ਹੈ ਅਤੇ ਕੋਈ ਗੰਭੀਰ ਮਾਮਲਾ ਸਾਹਮਣੇ ਆਉਣ ਦੀ ਸੂਰਤ ਵਿਚ 72 ਘੰਟੇ ਦੇ ਅੰਦਰ ਇਸ ਦੀ ਇਤਲਾਹ ਹੈਲਥ ਕੈਨੇਡਾ ਤੱਕ ਪਹੁੰਚਾਉਣੀ ਲਾਜ਼ਮੀ ਹੈ। ਥੋੜ੍ਹੇ ਸਮੇਂ ਦੌਰਾਨ ਦੋ ਮੌਤਾਂ ਦੀ ਖ਼ਬਰ ਤੋਂ ਮੈਡੀਕਲ ਐਕਸਪਰਟ ਵੀ ਹੈਰਾਨ ਹਨ। ਖ਼ੂਨ ਨਾਲ ਸਬੰਧਤ ਬਿਮਾਰੀਆਂ ਦੇ ਮਾਹਰ ਡਾ. ਰਾਯਨ ਜ਼ਰੀਚੈਂਸਕੀ ਦਾ ਕਹਿਣਾ ਸੀ ਕਿ ਪਲਾਜ਼ਮਾ ਡੋਨੇਸ਼ਨ ਦੌਰਾਨ ਕਿਸੇ ਦੇ ਸਰੀਰ ਨੂੰ ਗੰਭੀਰ ਨੁਕਸਾਨ ਪੁੱਜਣ ਦੇ ਆਸਾਰ ਉਸ ਵੇਲੇ ਹੁੰਦੇ ਹਨ ਜਦੋਂ ਮਸ਼ੀਨ ਵਿਚ ਕੋਈ ਗੜਬੜੀ ਹੋਵੇ ਜਾਂ ਪ੍ਰਕਿਰਿਆ ਸਹੀ ਤਰੀਕੇ ਨਾਲ ਨੇਪਰੇ ਨਾ ਚਾੜ੍ਹੀ ਗਈ ਹੋਵੇ ਜਾਂ ਦਾਨੀ ਸੱਜਣ ਦੀ ਸਿਹਤ ਠੀਕ ਨਾ ਹੋਵੇ।

ਹੈਲਥ ਕੈਨੇਡਾ ਕਰ ਰਿਹਾ ਮਾਮਲੇ ਦੀ ਪੜਤਾਲ

ਉਧਰ ਗ੍ਰਿਫ਼ੌਲਜ਼ ਨੇ ਕਿਹਾ ਕਿ ਮੁਟਿਆਰ ਦੇ ਪਰਵਾਰ ਦੀ ਪ੍ਰਾਈਵੇਸੀ ਨੂੰ ਧਿਆਨ ਵਿਚ ਰਖਦਿਆਂ ਮੌਤ ਦੇ ਕਾਰਨਾਂ ਬਾਰੇ ਵਧੇਰੇ ਜਾਣਕਾਰੀ ਮੁਹੱਈਆ ਨਹੀਂ ਕਰਵਾਈ ਜਾ ਸਕਦੀ। ਇਥੇ ਦਸਣਾ ਬਣਦਾ ਹੈ ਕਿ ਪਲਾਜ਼ਮਾ ਡੋਨੇਟ ਕਰਨ ਵਾਲਿਆਂ ਦੀ ਉਮਰ 17 ਸਾਲ ਤੋਂ 68 ਸਾਲ ਦਰਮਿਆਨ ਹੋਣੀ ਚਾਹੀਦੀ ਹੈ। ਭਾਵੇਂ ਉਨਟਾਰੀਓ ਵਿਚ ਪੇਡ ਪਲਾਜ਼ਮਾ ਕਲੀਨਿਕਸ ’ਤੇ ਪਾਬੰਦੀ ਹੈ ਪਰ ਕੈਨੇਡੀਅਨ ਬਲੱਡ ਸਰਵਿਸਿਜ਼ ਅਤੇ ਗ੍ਰਿਫ਼ੌਲਜ਼ ਵੱਲੋਂ ਸਾਂਝੇ ਤੌਰ ’ਤੇ ਸੈਂਟਰ ਖੋਲ੍ਹੇ ਗਏ ਹਨ ਕਿਉਂਕ ਕੈਨੇਡੀਅਨ ਬਲੱਡ ਸਰਵਿਸਿਜ਼ ਨੂੰ ਕਾਨੂੰਨੀ ਬੰਦਿਸ਼ ਤੋਂ ਛੋਟ ਹਾਸਲ ਹੈ। ਪਲਾਜ਼ਮਾ ਪ੍ਰੋਟੀਨ ਨਾਲ ਭਰਪੂਰ ਲਿਕੁਇਡ ਹੁੰਦਾ ਹੈ ਜਿਸ ਨੂੰ ਲਿਵਰ ਦੀਆਂ ਬਿਮਾਰੀਆਂ ਅਤੇ ਕੈਂਸਰ ਦੇ ਇਲਾਜ ਵਾਸਤੇ ਵਰਤਿਆ ਜਾਂਦਾ ਹੈ। ਇਕ ਮਸ਼ੀਨ ਰਾਹੀਂ ਮਨੁੱਖ ਦੇ ਖੂਨ ਵਿਚੋਂ ਬਲੱਡ ਸੈਲਜ਼ ਅਤੇ ਪਲੇਟਲੈਟਸ ਵੱਖ ਕਰਨ ਮਗਰੋਂ ਪਿੱਛੇ ਪਲਾਜ਼ਮਾ ਬਾਕੀ ਰਹਿ ਜਾਂਦਾ ਹੈ। ਕੁਲ ਮਿਲਾ ਕੇ ਜੋ ਵੀ ਹੋਵੇ, 22 ਸਾਲਾ ਮੁਟਿਆਰ ਦੀਆਂ ਸਹੇਲੀਆਂ ਅਤੇ ਕਮਿਊਨਿਟੀ ਮੈਂਬਰ ਜਵਾਬ ਚਾਹੁੰਦੇ ਹਨ ਕਿ ਆਖਰਕਾਰ ਮੌਤ ਕਿਵੇਂ ਹੋਈ।

Next Story
ਤਾਜ਼ਾ ਖਬਰਾਂ
Share it