Begin typing your search above and press return to search.

Canada ਨੇ ਬੰਦ ਕੀਤੇ work permits!

ਕੈਨੇਡਾ ਸਰਕਾਰ ਵੱਲੋਂ ਓਪਨ ਵਰਕ ਪਰਮਿਟ ਬੰਦ ਕਰਨ ਬਾਰੇ ਫੈਲੀਆਂ ਅਫ਼ਵਾਹਾਂ ਨੇ ਪੰਜਾਬੀਆਂ ਦੇ ਸਾਹ ਸੁਕਾ ਦਿਤੇ ਅਤੇ ਮੁਲਕ ਦੇ ਵੱਖ-ਵੱਖ ਸ਼ਹਿਰਾਂ ਵਿਚ ਰਹਿੰਦੇ ਆਪਣੇ ਰਿਸ਼ਤੇਦਾਰਾਂ ਜਾਂ ਜਾਣਕਾਰਾਂ ਨੂੰ ਫੋਨ ’ਤੇ ਫੋਨ ਕਰਨ ਲੱਗੇ

Canada ਨੇ ਬੰਦ ਕੀਤੇ work permits!
X

Upjit SinghBy : Upjit Singh

  |  3 Feb 2026 7:25 PM IST

  • whatsapp
  • Telegram

ਟੋਰਾਂਟੋ : ਕੈਨੇਡਾ ਸਰਕਾਰ ਵੱਲੋਂ ਓਪਨ ਵਰਕ ਪਰਮਿਟ ਬੰਦ ਕਰਨ ਬਾਰੇ ਫੈਲੀਆਂ ਅਫ਼ਵਾਹਾਂ ਨੇ ਪੰਜਾਬੀਆਂ ਦੇ ਸਾਹ ਸੁਕਾ ਦਿਤੇ ਅਤੇ ਮੁਲਕ ਦੇ ਵੱਖ-ਵੱਖ ਸ਼ਹਿਰਾਂ ਵਿਚ ਰਹਿੰਦੇ ਆਪਣੇ ਰਿਸ਼ਤੇਦਾਰਾਂ ਜਾਂ ਜਾਣਕਾਰਾਂ ਨੂੰ ਫੋਨ ’ਤੇ ਫੋਨ ਕਰਨ ਲੱਗੇ। ਉਧਰ ਇੰਮੀਗ੍ਰੇਸ਼ਨ ਅਤੇ ਸਿਟੀਜ਼ਨਸ਼ਿਪ ਸੇਵਾਵਾਂ ਵਿਭਾਗ ਨੂੰ ਬਿਆਨ ਜਾਰੀ ਕਰਦਿਆਂ ਕਹਿਣਾ ਪਿਆ ਕਿ ਸੋਸ਼ਲ ਮੀਡੀਆ ’ਤੇ ਕੀਤੇ ਜਾ ਰਹੇ ਦਾਅਵਿਆਂ ਵਿਚ ਕੋਈ ਦਮ ਨਹੀਂ। ਦੂਜੇ ਪਾਸੇ ਟੋਰਾਂਟੋ ਦੇ ਇਕ ਲਾਇਸੰਸਸ਼ੁਦਾ ਪੈਰਾਲੀਗਲ ਅਪੋਲ ਅਪੁੰਤਰ ਨੇ ਦਾਅਵਾ ਕੀਤਾ ਕਿ ਟੈਂਪਰੇਰੀ ਰੈਜ਼ੀਡੈਂਟਸ ਨੂੰ ਪਰਮਾਨੈਂਟ ਰੈਜ਼ੀਡੈਂਸੀ ਤੱਕ ਪਹੁੰਚਾਉਣ ਲਈ 2021 ਵਿਚ ਆਰੰਭੀ ਓਪਨ ਵਰਕ ਪਰਮਿਟ ਵਾਲੀ ਯੋਜਨਾ ਦਸੰਬਰ 2026 ਵਿਚ ਖ਼ਤਮ ਹੋ ਰਹੀ ਹੈ। ਇੰਮੀਗ੍ਰੇਸ਼ਨ ਮਹਿਕਮੇ ਨੇ ਅਜਿਹੀ ਕਿਸੇ ਯੋਜਨਾ ਦੇ ਖ਼ਤਮ ਹੋਣ ਬਾਰੇ ਆਪਣੇ ਬਿਆਨ ਵਿਚ ਕੋਈ ਜ਼ਿਕਰ ਨਹੀਂ ਕੀਤਾ ਪਰ ਵਸੇਬਾ ਸਲਾਹਕਾਰ ਅਤੇ ਫ਼ਿਲੀਪੀਨੋ ਲੋਕਾਂ ਦੇ ਹੱਕਾਂ ਲਈ ਆਵਾਜ਼ ਬੁਲੰਦ ਕਰਨ ਵਾਲੀ ਕੈਲੀ ਬੌਟੈਨਗਨ ਨੇ ਕਿਹਾ ਕਿ ਲੋਕਾਂ ਦਾ ਮਾਨਸਿਕ ਤਣਾਅ ਵਧਾਇਆ ਜਾ ਰਿਹਾ ਹੈ।

ਪੰਜਾਬੀਆਂ ਦੇ ਸੁੱਕ ਗਏ ਸਾਹ

ਅਜਿਹੇ ਹਾਲਾਤ ਵਿਚ ਕੋਈ ਵੀ ਰਿਪੋਰਟ ਸਾਹਮਣੇ ਆਉਣ ’ਤੇ ਲੋਕ ਸਹਿਜੇ ਹੀ ਯਕੀਨ ਕਰ ਲੈਂਦੇ ਹਨ ਅਤੇ ਇੰਮੀਗ੍ਰੇਸ਼ਨ ਵਕੀਲਾਂ ਨੂੰ ਚਾਹੀਦਾ ਹੈ ਕਿ ਲੋਕਾਂ ਨੂੰ ਦਰੁਸਤ ਜਾਣਕਾਰੀ ਮੁਹੱਈਆ ਕਰਵਾਉਣ। ਹੁਣ ਇੰਮੀਗ੍ਰੇਸ਼ਨ ਵਿਭਾਗ ਦੀ ਟਿੱਪਣੀ ਨੂੰ ਘੋਖਿਆ ਜਾਵੇ ਤਾਂ ਉਨ੍ਹਾਂ ਕਿਹਾ ਕਿ 2026 ਦੌਰਾਨ ਓਪਨ ਵਰਕ ਪਰਮਿਟ ਬੰਦ ਹੋਣ ਦੀ ਰਿਪੋਰਟ ਸਰਾਸਰ ਝੂਠ ਹੈ। ਵਰਕ ਪਰਮਿਟ ਦੋ ਕਿਸਮ ਦੇ ਹੁੰਦੇ ਹਨ ਜਿਨ੍ਹਾਂ ਵਿਚੋਂ ਇਕ ਇੰਪਲੌਇਰ ਸਪੈਸੇਫ਼ਿਕ ਵਰਕ ਪਰਮਿਟ ਹੁੰਦਾ ਹੈ ਅਤੇ ਦੂਜਾ ਓਪਨ ਵਰਕ ਪਰਮਿਟ ਹੁੰਦਾ ਹੈ। ਵਧੇਰੇ ਜਾਣਕਾਰੀ ਲਈ ਵਰਕ ਪਰਮਿਟ ਕੈਨੇਡਾ ਡਾਟ ਸੀ.ਏ. ਵੈਬਾਈਟ ’ਤੇ ਵਿਜ਼ਟ ਕੀਤੀ ਜਾ ਸਕਦੀ ਹੈ। ਇੰਮੀਗ੍ਰੇਸ਼ਨ ਮਹਿਕਮੇ ਵੱਲੋਂ ਲੋਕਾਂ ਨੂੰ ਕੂੜ ਪ੍ਰਚਾਰ ਤੋਂ ਸੁਚੇਤ ਰਹਿਣ ਦਾ ਸੱਦਾ ਦਿਤਾ ਗਿਆ ਹੈ ਕਿਉਂਕਿ ਕੁਝ ਸ਼ਾਤਰ ਲੋਕ ਨੌਜਵਾਨਾਂ ਨੂੰ ਠੱਗਣ ਦੇ ਇਰਾਦੇ ਨਾਲ ਅਜਿਹੀਆਂ ਅਫ਼ਵਾਹਾਂ ਫੈਲਾਉਂਦੇ ਹਨ।

ਇੰਮੀਗ੍ਰੇਸ਼ਨ ਮਹਿਕਮੇ ਨੇ ਕੋਰੀ ਅਫ਼ਵਾਹ ਦੱਸਿਆ

ਇਥੇ ਦਸਣਾ ਬਣਣਾ ਹੈ ਕਿ ਪਿਛਲੇ ਦਿਨੀਂ ਫ਼ੀਫਾ ਵਰਲਡ ਕੱਪ ਬਾਰੇ ਵੀ ਅਫ਼ਵਾਹ ਫੈਲ ਗਈ ਅਤੇ ਇੰਮੀਗ੍ਰੇਸ਼ਨ ਵਿਭਾਗ ਨੂੰ ਇਥੇ ਵੀ ਦਖ਼ਲ ਦੇਣਾ ਪਿਆ। ਇੰਮੀਗ੍ਰੇਸ਼ਨ ਵਿਭਾਗ ਨੇ ਫੁੱਟਬਾਲ ਵਰਲਡ ਕੱਪ ਦੇ ਨਾਂ ’ਤੇ ਵੀਜ਼ਾ ਗਾਰੰਟੀ ਦਾ ਦਾਅਵਾ ਕਰਨ ਵਾਲਿਆਂ ਤੋਂ ਸਾਵਧਾਨ ਰਹਿਣ ਵਾਸਤੇ ਆਖਿਆ। ਓਪਨ ਵਰਕ ਪਰਮਿਟ ਬੰਦ ਹੋਣ ਦਾ ਰੌਲਾ ਅਜਿਹੇ ਸਮੇਂ ਪਿਆ ਜਦੋਂ ਕੁਝ ਦਿਨ ਪਹਿਲਾਂ ਹੀ ਕੈਨੇਡਾ ਸਰਕਾਰ ਵੱਲੋਂ ਇੰਮੀਗ੍ਰੇਸ਼ਨ ਟੀਚਿਆਂ ਵਿਚ ਸੋਧ ਕਰਦਿਆਂ ਨਵੇਂ ਵਰ੍ਹੇ ਦੌਰਾਨ ਜਾਰੀ ਹੋਣ ਵਾਲੇ ਵਰਕ ਪਰਮਿਟਸ ਦੀ ਗਿਣਤੀ ਵਧਾ ਕੇ 1 ਲੱਖ 70 ਹਜ਼ਾਰ ਕਰ ਦਿਤੀ ਜਦਕਿ ਐਲ.ਐਮ.ਆਈ.ਏ. ਦੀ ਸ਼ਰਤ ਅਧੀਨ ਟੈਂਪਰੇਰੀ ਫੌਰਨ ਵਰਕਰਜ਼ ਨੂੰ ਸਿਰਫ਼ 60 ਹਜ਼ਾਰ ਵੀਜ਼ੇ ਦੇਣ ਦਾ ਜ਼ਿਕਰ ਕੀਤਾ ਗਿਆ।

Next Story
ਤਾਜ਼ਾ ਖਬਰਾਂ
Share it