Begin typing your search above and press return to search.

ਕੈਨੇਡਾ ਦਾ ਪਹਿਲਾ ਗਰੌਸਰੀ ਸਟੋਰ, ਹਰ ਚੀਜ਼ ਮਿਲੇਗੀ ਬਿਲਕੁਲ ਮੁਫ਼ਤ

ਕੈਨੇਡਾ ਵਿਚ ਮਹਿੰਗਾਈ ਨਾਲ ਜੂਝ ਰਹੇ ਪਰਵਾਰਾਂ ਦੀ ਮਦਦ ਵਾਸਤੇ ਪਹਿਲਾ ਗਰੌਸਰੀ ਸਟੋਰ ਖੋਲਿ੍ਹਆ ਜਾ ਰਿਹਾ ਹੈ ਜਿਥੇ ਹਰ ਚੀਜ਼ ਬਿਲਕੁਲ ਮੁਫ਼ਤ ਮਿਲੇਗੀ | ਜੀ ਹਾਂ, ਰੈਜੀਨਾ ਫੂਡ ਬੈਂਕ ਦੇ ਵਿਲੱਖਣ ਉਪਰਾਲੇ ਤਹਿਤ ਗਰੌਸਰੀ ਸਟੋਰ ਵਿਚ ਹਰ ਉਹ ਚੀਜ਼ ਮਿਲੇਗੀ ਜੋ ਇਕ ਪਰਵਾਰ ਨੂੰ ਗੁਜ਼ਾਰਾ ਕਰਨ ਵਾਸਤੇ ਲੋੜੀਂਦੀ ਹੈ |

ਕੈਨੇਡਾ ਦਾ ਪਹਿਲਾ ਗਰੌਸਰੀ ਸਟੋਰ, ਹਰ ਚੀਜ਼ ਮਿਲੇਗੀ ਬਿਲਕੁਲ ਮੁਫ਼ਤ
X

Dr. Pardeep singhBy : Dr. Pardeep singh

  |  3 Jun 2024 5:10 PM IST

  • whatsapp
  • Telegram

ਰੈਜੀਨਾ : ਕੈਨੇਡਾ ਵਿਚ ਮਹਿੰਗਾਈ ਨਾਲ ਜੂਝ ਰਹੇ ਪਰਵਾਰਾਂ ਦੀ ਮਦਦ ਵਾਸਤੇ ਪਹਿਲਾ ਗਰੌਸਰੀ ਸਟੋਰ ਖੋਲਿ੍ਹਆ ਜਾ ਰਿਹਾ ਹੈ ਜਿਥੇ ਹਰ ਚੀਜ਼ ਬਿਲਕੁਲ ਮੁਫ਼ਤ ਮਿਲੇਗੀ | ਜੀ ਹਾਂ, ਰੈਜੀਨਾ ਫੂਡ ਬੈਂਕ ਦੇ ਵਿਲੱਖਣ ਉਪਰਾਲੇ ਤਹਿਤ ਗਰੌਸਰੀ ਸਟੋਰ ਵਿਚ ਹਰ ਉਹ ਚੀਜ਼ ਮਿਲੇਗੀ ਜੋ ਇਕ ਪਰਵਾਰ ਨੂੰ ਗੁਜ਼ਾਰਾ ਕਰਨ ਵਾਸਤੇ ਲੋੜੀਂਦੀ ਹੈ | ਇਹ ਬਿਲਕੁਲ ਸਾਧਾਰਣ ਗਰੌਸਰੀ ਸਟੋਰਾਂ ਵਾਂਗ ਹੋਵੇਗਾ ਪਰ ਫਰਕ ਸਿਰਫ ਐਨਾ ਹੈ ਕਿ ਸਟੋਰ ਵਿਚ ਆਉਣ ਵਾਲਿਆਂ ਨੂੰ ਕੋਈ ਬਿਲ ਅਦਾ ਨਹੀਂ ਕਰਨਾ ਪਵੇਗਾ |

ਕੋਰੋਨਾ ਮਹਾਂਮਾਰੀ ਮਗਰੋਂ ਪੂਰੇ ਮੁਲਕ ਵਿਚ ਫੂਡ ਬੈਂਕਸ 'ਤੇ ਨਿਰਭਰ ਲੋਕਾਂ ਦੀ ਗਿਣਤੀ ਵਿਚ ਤੇਜ਼ ਵਾਧਾ ਹੋਇਆ ਹੈ ਅਤੇ ਇਕੱਲੇ ਰੈਜੀਨਾ ਸ਼ਹਿਰ ਵਿਚ ਅਜਿਹੇ ਲੋਕਾਂ ਦੀ ਗਿਣਤੀ 25 ਫੀ ਸਦੀ ਵਧ ਗਈ | ਸ਼ਹਿਰ ਦੇ ਹਰ ਅੱਠ ਪਰਵਾਰਾਂ ਵਿਚੋਂ ਇਕ ਅਤੇ ਚਾਰ ਬੱਚਿਆਂ ਵਿਚੋਂ ਇਕ ਰੋਟੀ ਵਾਸਤੇ ਸੰਘਰਸ਼ ਕਰ ਰਹੇ ਹਨ | ਰੈਜੀਨਾ ਫੂਡ ਬੈਂਕ ਵਿਚ ਹਰ ਮਹੀਨੇ ਤਕਰੀਬਨ 16 ਹਜ਼ਾਰ ਲੋਕ ਆਉਂਦੇ ਹਨ ਜਿਸ ਦੇ ਮੱਦੇਨਜ਼ਰ ਇਕ ਰਵਾਇਤੀ ਗਰੌਸਰੀ ਸਟੋਰ ਖੋਲ੍ਹਣ ਦਾ ਫੈਸਲਾ ਲਿਆ ਗਿਆ | ਮੁਫਤ ਰਾਸ਼ਨ ਵਾਲਾ ਸਟੋਰ ਉਸ ਇਮਾਰਤ ਵਿਚ ਖੋਲਿ੍ਹਆ ਜਾ ਰਿਹਾ ਹੈ ਜਿਥੇ ਕਿਸੇ ਵੇਲੇ ਸ਼ਰਾਬ ਦਾ ਠੇਕਾ ਹੁੰਦਾ ਸੀ | ਰੈਜੀਨਾ ਫੂਡ ਬੈਂਕ ਦੇ ਵਾਇਸ ਪ੍ਰੈਜ਼ੀਡੈਂਟ ਡੇਵਿਡ ਫਰੋਹ ਨੇ ਕਿਹਾ ਕਿ ਹਰ ਪਰਵਾਰ ਦੀਆਂ ਜ਼ਰੂਰਤਾਂ ਵੱਖੋ ਵੱਖਰੀਆਂ ਹੁੰਦੀਆਂ ਹਨ ਅਤੇ ਫੂਡ ਬੈਂਕ ਵਿਚ ਜ਼ਿਆਦਾ ਬਦਲ ਮੌਜੂਦ ਨਹੀਂ ਹੁੰਦੇ | ਇਸ ਤਰੀਕੇ ਨਾਲ 25 ਫੀ ਸਦੀ ਵੱਧ ਲੋਕਾਂ ਦਾ ਢਿੱਡ ਭਰਿਆ ਜਾ ਸਕੇਗਾ | ਤਕਰੀਬਨ ਪੰਜ ਸਾਲ ਪਹਿਲਾਂ ਗੰਭੀਰ ਸੱਟ ਲੱਗਣ ਕਾਰਨ ਲਾਚਾਰ ਹੋਏ ਜੌਨ ਵਾਈਟ ਦਾ ਕਹਿਣਾ ਸੀ ਕਿ ਫੂਡ ਬੈਂਕ ਤੋਂ ਮਿਲੀਆਂ ਕਈ ਖੁਰਾਕੀ ਵਸਤਾਂ ਉਨ੍ਹਾਂ ਦੀ ਵਰਤੋਂ ਵਿਚ ਆਉਣ ਵਾਲੀਆਂ ਨਹੀਂ ਹੁੰਦੀਆਂ ਅਤੇ ਉਹ ਗੁਆਂਢੀਆਂ ਨੂੰ ਇਹ ਚੀਜ਼ਾਂ ਦੇ ਕੇ ਇਨ੍ਹਾਂ ਦੇ ਵੱਟੇ ਕੁਝ ਹੋਰ ਲੈ ਲੈਂਦੇ ਹਨ |

ਮੁਫਤ ਗਰੌਸਰੀ ਸਟੋਰ ਖੋਲ੍ਹਣ ਦੀ ਪ੍ਰਕਿਰਿਆ ਦੌਰਾਨ ਜੌਨ ਵਾਈਟ ਦੇ ਸੁਝਾਅ ਵੀ ਲਏ ਗਏ | ਉਸ ਨੇ ਦੱਸਿਆ ਕਿ ਇਕੱਲਾ ਹੋਣ ਕਾਰਨ ਉਹ ਜਲਦ ਤਿਆਰ ਹੋਣ ਵਾਲੀਆਂ ਖੁਰਾਕੀ ਵਸਤਾਂ ਨੂੰ ਤਰਜੀਹ ਦਿੰਦਾ ਹੈ ਜਦਕਿ ਬੱਚਿਆਂ ਵਾਲੇ ਇਕ ਪਰਵਾਰ ਨੂੰ ਮੀਟ ਅਤੇ ਹੋਰ ਕਈ ਚੀਜ਼ਾਂ ਦੀ ਜ਼ਰੂਰਤ ਹੁੰਦੀ ਹੈ | ਇਥੇ ਦਸਣਾ ਬਣਦਾ ਹੈ ਕਿ ਗਰੌਸਰੀ ਸਟੋਰ ਵਾਸਤੇ 7.5 ਲੱਖ ਡਾਲਰ ਵਿਚ ਸੂਬਾ ਸਰਕਾਰ ਤੋਂ ਇਮਾਰਤ ਖਰੀਦੀ ਗਈ ਅਤੇ ਇਸ ਵਾਸਤੇ 2 ਲੱਖ 20 ਹਜ਼ਾਰ ਦਾ ਕਰਜ਼ਾ ਲੈਣਾ ਪਿਆ ਜੋ ਸੰਭਾਵਤ ਤੌਰ 'ਤੇ ਸਰਕਾਰ ਮੁਆਫ ਕਰ ਸਕਦੀ ਹੈ |

ਇਸ ਤੋਂ ਇਲਾਵਾ ਸਮਾਜ ਦੇ ਹਰ ਵਰਗ ਤੋਂ ਦਾਨ ਮਿਲ ਰਿਹਾ ਹੈ ਜਿਸ ਰਾਹੀਂ ਗਰੌਸਰੀ ਸਟੋਰ ਚਲਾਉਣਾ ਮੁਸ਼ਕਲ ਨਹੀਂ ਹੋਵੇਗਾ | ਇਕ ਪਰਵਾਰ ਤਕਰੀਬਨ 200 ਡਾਲਰ ਮੁੱਲ ਦੀਆਂ ਖੁਰਾਕੀ ਵਸਤਾਂ ਸਟੋਰ ਤੋਂ ਲਿਜਾ ਸਕੇਗਾ | ਸਟੋਰ ਵਿਚ ਮੁਹੱਈਆ ਕਰਵਾਏ ਜਾਣ ਵਾਲੇ ਅੱਧੇ ਉਤਪਾਦ ਸਸਕੈਚਵਨ ਤੋਂ ਆਉਣਗੇ ਜਿਨ੍ਹਾਂ ਵਿਚ ਕੈਨੋਲਾ ਤੇਲ, ਦਾਲਾਂ, ਫਲ, ਸਬਜ਼ੀਆਂ ਅਤੇ ਆਂਡੇ ਆਦਿ ਸ਼ਾਮਲ ਹੋਣਗੇ | ਡੇਵਿਡ ਫਰੋਹ ਮੁਤਾਬਕ ਤਕਰੀਬਨ 200 ਪਰਵਾਰਾਂ ਨੂੰ ਰੋਜ਼ਾਨਾ ਰਾਸ਼ਨ ਮੁਹੱਈਆ ਕਰਵਾਇਆ ਜਾ ਸਕੇਗਾ ਅਤੇ ਜ਼ਰੂਰਤਮੰਦ ਪਰਵਾਰਾਂ ਨੂੰ ਉਨ੍ਹਾਂ ਦੀ ਆਮਦਨ ਅਤੇ ਮੈਂਬਰਾਂ ਦੀ ਗਿਣਤੀ ਬਾਰੇ ਜਾਣਕਾਰੀ ਮੁਹੱਈਆ ਕਰਵਾਉਣੀ ਹੋਵੇਗੀ |

Next Story
ਤਾਜ਼ਾ ਖਬਰਾਂ
Share it