Begin typing your search above and press return to search.

ਕੈਨੇਡਾ ਚੋਣਾਂ : ਐਡਵਾਂਸ ਪੋਲਿੰਗ ਦੌਰਾਨ 80 ਲੱਖ ਵੋਟਾਂ ਪੈਣ ਦੇ ਆਸਾਰ

ਕੈਨੇਡਾ ਵਿਚ ਚੋਣ ਪ੍ਰਚਾਰ ਅੰਤਮ ਹਫ਼ਤੇ ਵਿਚ ਦਾਖਲ ਹੁੰਦਿਆਂ ਐਡਵਾਂਸ ਪੋਲਿੰਗ ਸਾਰੇ ਰਿਕਾਰਡ ਤੋੜ ਰਹੀ ਹੈ।

ਕੈਨੇਡਾ ਚੋਣਾਂ : ਐਡਵਾਂਸ ਪੋਲਿੰਗ ਦੌਰਾਨ 80 ਲੱਖ ਵੋਟਾਂ ਪੈਣ ਦੇ ਆਸਾਰ
X

Upjit SinghBy : Upjit Singh

  |  21 April 2025 6:18 PM IST

  • whatsapp
  • Telegram

ਔਟਵਾ : ਕੈਨੇਡਾ ਵਿਚ ਚੋਣ ਪ੍ਰਚਾਰ ਅੰਤਮ ਹਫ਼ਤੇ ਵਿਚ ਦਾਖਲ ਹੁੰਦਿਆਂ ਐਡਵਾਂਸ ਪੋਲਿੰਗ ਸਾਰੇ ਰਿਕਾਰਡ ਤੋੜ ਰਹੀ ਹੈ। ਜੀ ਹਾਂ, ਇਲੈਕਸ਼ਨਜ਼ ਕੈਨੇਡਾ ਦਾ ਕਹਿਣਾ ਹੈ ਕਿ ਇਕੱਲੇ ਸ਼ੁੱਕਰਵਾਰ ਨੂੰ 20 ਲੱਖ ਕੈਨੇਡੀਅਨਜ਼ ਨੇ ਵੋਟ ਪਾਈ ਅਤੇ ਐਡਵਾਂਸ ਪੋਲਿੰਗ ਮੁਕੰਮਲ ਹੋਣ ਤੱਕ ਅੰਕੜਾ 80 ਲੱਖ ਤੋਂ ਟੱਪ ਸਕਦਾ ਹੈ। ਉਧਰ ਚੋਣ ਸਰਵੇਖਣਾਂ ਵਿਚ ਵੱਖੋ ਵੱਖਰੀ ਤਸਵੀਰ ਦੇਖਣ ਨੂੰ ਮਿਲ ਰਹੀ ਹੈ। 338 ਦੇ ਤਾਜ਼ਾ ਸਰਵੇਖਣ ਵਿਚ ਲਿਬਰਲ ਪਾਰਟੀ ਨੂੰ ਮਿਲਣ ਵਾਲੀਆਂ ਸੰਭਾਵਤ ਸੀਟਾਂ ਦੀ ਗਿਣਤੀ ਘਟ ਦੇ 188 ਰਹਿ ਗਈ ਹੈ ਜਦਕਿ ਕੰਜ਼ਰਵੇਟਿਵ ਪਾਰਟੀ ਨੂੰ ਮਿਲਣ ਵਾਲੀਆਂ ਸੰਭਾਵਤ ਸੀਟਾਂ ਦੀ ਗਿਣਤੀ ਵਧ ਕੇ 125 ਹੋ ਚੁੱਕੀ ਹੈ। ਨੈਨੋਜ਼ ਦੇ ਸਰਵੇਖਣ ਵਿਚ 43 ਫ਼ੀ ਸਦੀ ਲੋਕ ਲਿਬਰਲ ਪਾਰਟੀ ਨੂੰ ਆਪਣੀ ਪਹਿਲੀ ਪਸੰਦ ਦੱਸ ਰਹੇ ਹਨ ਜਦਕਿ 37 ਫੀ ਸਦੀ ਲੋਕਾਂ ਨੇ ਕੰਜ਼ਰਵੇਟਿਵ ਪਾਰਟੀ ਨੂੰ ਪਹਿਲੀ ਪਸੰਦ ਦੱਸਿਆ। ਦੂਜੇ ਪਾਸੇ ਮੇਨਸਟ੍ਰੀਟ ਰਿਸਰਚ ਦੇ ਸਰਵੇਖਣ ਵਿਚ ਕਿਹਾ ਗਿਆ ਹੈ ਕਿ ਜੇ ਅੱਜ ਵੋਟਾਂ ਪੈ ਜਾਣ ਤੋਂ ਕੰਜ਼ਰਵੇਟਿਵ ਪਾਰਟੀ ਨੂੰ 43 ਫੀ ਸਦੀ ਵੋਟਾਂ ਮਿਲ ਸਕਦੀਆਂ ਹਨ ਅਤੇ ਲਿਬਰਲ ਪਾਰਟੀ 39 ਫੀ ਸਦੀ ਵੋਟਾਂ ਹਾਸਲ ਕਰਦਿਆਂ ਦੂਜੇ ਸਥਾਨ ’ਤੇ ਰਹਿ ਸਕਦੀ ਹੈ।

ਚੋਣ ਸਰਵੇਖਣਾਂ ’ਚ ਕੰਜ਼ਰਵੇਟਿਵ ਪਾਰਟੀ ਦੀ ਸਰਕਾਰ ਬਣਨ ਦੇ ਆਸਾਰ

ਮੇਨ ਸਟ੍ਰੀਟ ਦੇ ਸਰਵੇਖਣ ਮੁਤਾਬਕ 34 ਫੀ ਸਦੀ ਲੋਕ ਕੰਜ਼ਰਵੇਟਿਵ ਆਗੂ ਪਿਅਰੇ ਪੌਇਲੀਐਵ ਨੂੰ ਆਪਣਾ ਆਗੂ ਦੇਖਣਾ ਚਾਹੁੰਦੇ ਹਨ ਜਦਕਿ ਲਿਬਰਲ ਆਗੂ ਮਾਰਕ ਕਾਰਨੀ ਨੂੰ ਪਸੰਦ ਕਰਨ ਵਾਲਿਆਂ ਦੀ ਗਿਣਤੀ 28 ਫੀ ਸਦੀ ਦਰਜ ਕੀਤੀ ਗਈ। ਐਤਵਾਰ ਨੂੰ ਵੀ ਸਿਆਸੀ ਆਗੂਆਂ ਨੇ ਚੋਣ ਪ੍ਰਚਾਰ ਕਰਨ ਅਤੇ ਵੋਟਰਾਂ ਦੀ ਨਬਜ਼ ਟੋਹਣ ਦਾ ਸਿਲਸਿਲਾ ਜਾਰੀ ਰੱਖਿਆ। ਲਿਬਰਲ ਆਗੂ ਮਾਰਕ ਮਾਰਕ ਕਾਰਨੀ ਔਟਵਾ ਇਲਾਕੇ ਵਿਚ ਨਜ਼ਰ ਆਏ ਜਦਕਿ ਪਿਅਰੇ ਪੌਇਲੀਐਵ ਅਤੇ ਜਗਮੀਤ ਸਿੰਘ ਨੇ ਵੀਕਐਂਡ ਦੌਰਾਨ ਬੀ.ਸੀ. ਵਿਚ ਪ੍ਰਚਾਰ ਕੀਤਾ। ਰਹਿਣ-ਸਹਿਣ ਦੇ ਖਰਚੇ ਵਿਚ ਹੋਇਆ ਵਾਧਾ ਭਾਵੇਂ ਇਸ ਵਾਰ ਚੋਣ ਪ੍ਰਚਾਰ ਦੌਰਾਨ ਭਖਦਾ ਮੁੱਦਾ ਨਾ ਬਣ ਸਕਿਆ ਪਰ ਵਿਰੋਧੀ ਧਿਰ ਦੇ ਭਾਸ਼ਣਾਂ ਦਾ ਹਿੱਸਾ ਜ਼ਰੂਰ ਰਿਹਾ। ਪਿਅਰੇ ਪੌਇਲੀਐਵ ਨੇ ਮਾਰਕ ਕਾਰਨੀ ਨੂੰ ਕਰੜੇ ਹੱਥੀਂ ਲੈਂਦਿਆਂ ਮੁਲਕ ਵਿਚ ਮਹਿੰਗਾਈ ਵਾਸਤੇ ਉਨ੍ਹਾਂ ਨੂੰ ਜ਼ਿੰਮੇਵਾਰ ਠਹਿਰਾਇਆ। ਪੱਤਰਕਾਰਾਂ ਨੇ ਜਦੋਂ ਉਨ੍ਹਾਂ ਨੂੰ ਹੈਂਡਗੰਨਜ਼ ਬਾਰੇ ਸਵਾਲ ਪੁੱਛਿਆ ਤਾਂ ਟੋਰੀ ਆਗੂ ਨੇ ਸਿੱਧੇ ਤੌਰ ’ਤੇ ਕੁਝ ਵੀ ਕਹਿਣ ਤੋਂ ਇਨਕਾਰ ਕਰ ਦਿਤਾ। ਪੌਇਲੀਐਵ ਨੂੰ ਪੁੱਛਿਆ ਗਿਆ ਸੀ ਕਿ ਕੰਜ਼ਰਵੇਟਿਵ ਪਾਰਟੀ ਦੇ ਸੱਤਾ ਵਿਚ ਆਉਣ ’ਤੇ ਹੈਂਡਗੰਨਜ਼ ਖਰੀਦਣ ਅਤੇ ਵੇਚਣ ਉਤੇ 2022 ਤੋਂ ਲਾਗੂ ਪਾਬੰਦੀ ਬਰਕਰਾਰ ਰਹੇਗੀ ਜਾਂ ਨਹੀਂ। ਇਸੇ ਦੌਰਾਨ ਨੇਪੀਅਨ ਵਿਖੇ ਪ੍ਰਚਾਰ ਕਰ ਰਹੇ ਮਾਰਕ ਕਾਰਨੀ ਨੇ ਕਿਹਾ ਕਿ ਅਮਰੀਕਾ ਵੱਲੋਂ ਪੈਦਾ ਹੋ ਰਹੇ ਖਤਰਿਆਂ ਨਾਲ ਤਕੜੇ ਹੋ ਕੇ ਨਜਿੱਠਣਗੇ। ਮਾਰਕ ਕਾਰਨੀ ਵੱਲੋਂ ਕੰਜ਼ਰਵੇਟਿਵ ਪਾਰਟੀ ਦੇ ਆਗੂ ਪਿਅਰੇ ਪੌਇਲੀਐਵ ਅਤੇ ਅਮਰੀਕਾ ਦੇ ਰਾਸ਼ਟਰਪਤੀ ਡੌਨਲਡ ਟਰੰਪ ਨੂੰ ਇਕੋ ਤਸਵੀਰ ਦੇ ਦੋ ਪਾਸੇ ਦੱਸਣ ਦਾ ਯਤਨ ਵੀ ਕੀਤਾ ਗਿਆ।

ਐਤਵਾਰ ਨੂੰ ਵੀ ਚੋਣ ਪ੍ਰਚਾਰ ’ਤੇ ਡਟੇ ਰਹੇ ਸਿਆਸਤਦਾਨ

ਉਧਰ ਵਿਕਟੋਰੀਆ ਵਿਖੇ ਪ੍ਰਚਾਰ ਕਰ ਰਹੇ ਐਨ.ਡੀ.ਪੀ.ਆਗੂ ਜਗਮੀਤ ਸਿੰਘ ਨੇ ਕਿਹਾ ਕਿ ਅਤੀਤ ਵਿਚ ਮੁਲਕ ਦੇ ਲੋਕ ਕੰਜ਼ਰਵੇਟਿਵ ਅਤੇ ਲਿਬਰਲ, ਦੋਹਾਂ ਪਾਰਟੀਆਂ ਦੀ ਸੱਤਾ ਦੇਖ ਚੁੱਕੇ ਹਨ ਪਰ ਇਸ ਵਾਰ ਵੋਟਿੰਗ ਦੌਰਾਨ ਆਪਣੀ ਜ਼ਿੰਦਗੀ ਬਿਹਤਰ ਬਣਾਉਣ ਵਾਸਤੇ ਵੋਟ ਪਾਉਣ ਜੋ ਨਿਊ ਡੈਮੋਕ੍ਰੈਟਿਕ ਪਾਰਟੀ ਨੂੰ ਸੱਤਾ ਵਿਚ ਲਿਆ ਕੇ ਹੀ ਬਿਹਤਰ ਬਣਾਈ ਜਾ ਸਕਦੀ ਹੈ। ਇਥੇ ਦਸਣਾ ਬਣਦਾ ਹੈ ਕਿ 2021 ਦੀਆਂ ਚੋਣਾਂਵਿਚ ਬੀ.ਸੀ. ਦੀਆਂ 43 ਸੀਟਾਂ ਵਿਚੋਂ 13 ਐਨ.ਡੀ.ਪੀ. ਦੀ ਝੋਲੀ ਵਿਚ ਗਈਆਂ ਪਰ ਇਸ ਵਾਰ ਲਿਬਰਲਾਂ ਅਤੇ ਟੋਰੀਆਂ ਦਰਮਿਆਨ ਗਹਿਗੱਚ ਮੁਕਾਬਲਾ ਮਹਿਸੂਸ ਹੋ ਰਿਹਾ ਹੈ।

Next Story
ਤਾਜ਼ਾ ਖਬਰਾਂ
Share it