Begin typing your search above and press return to search.

ਕੈਨੇਡਾ ਵੱਲੋਂ ਬਜ਼ੁਰਗ ਪੰਜਾਬੀਆਂ ਲਈ ਦਰਵਾਜ਼ੇ ਬੰਦ

ਆਰਜ਼ੀ ਵੀਜ਼ਾ ’ਤੇ ਕੈਨੇਡਾ ਆਏ ਪ੍ਰਵਾਸੀਆਂ ਨੂੰ ਮੁਲਕ ਵਿਚੋਂ ਕੱਢਣ ਲਈ ਵੱਖੋ ਵੱਖਰੇ ਪੈਂਤੜੇ ਅਪਣਾਅ ਰਹੀ ਟਰੂਡੋ ਸਰਕਾਰ ਵੱਲੋਂ ਬਜ਼ੁਰਗ ਪੰਜਾਬੀਆਂ ਦਾ ਦਾਖਲਾ ਬੰਦ ਕਰਨ ਦੇ ਯਤਨ ਕੀਤੇ ਜਾ ਰਹੇ ਹਨ।

ਕੈਨੇਡਾ ਵੱਲੋਂ ਬਜ਼ੁਰਗ ਪੰਜਾਬੀਆਂ ਲਈ ਦਰਵਾਜ਼ੇ ਬੰਦ
X

Upjit SinghBy : Upjit Singh

  |  4 Jan 2025 5:23 PM IST

  • whatsapp
  • Telegram

ਟੋਰਾਂਟੋ : ਆਰਜ਼ੀ ਵੀਜ਼ਾ ’ਤੇ ਕੈਨੇਡਾ ਆਏ ਪ੍ਰਵਾਸੀਆਂ ਨੂੰ ਮੁਲਕ ਵਿਚੋਂ ਕੱਢਣ ਲਈ ਵੱਖੋ ਵੱਖਰੇ ਪੈਂਤੜੇ ਅਪਣਾਅ ਰਹੀ ਟਰੂਡੋ ਸਰਕਾਰ ਵੱਲੋਂ ਬਜ਼ੁਰਗ ਪੰਜਾਬੀਆਂ ਦਾ ਦਾਖਲਾ ਬੰਦ ਕਰਨ ਦੇ ਯਤਨ ਕੀਤੇ ਜਾ ਰਹੇ ਹਨ। ਜੀ ਹਾਂ, ਪੇਰੈਂਟਸ ਐਂਡ ਗਰੈਂਡ ਪੇਰੈਂਟਸ ਨੂੰ ਸਪੌਂਸਰ ਕਰਨ ਵਾਲੀਆਂ ਅਰਜ਼ੀਆਂ ’ਤੇ ਰੋਕ ਲਾ ਦਿਤੀ ਗਈ ਹੈ ਜੋ ਅਗਲੇ ਹੁਕਮਾਂ ਤੱਕ ਜਾਰੀ ਰਹੇਗੀ। ਮਾਪਿਆਂ, ਦਾਦਾ-ਦਾਦੀਆਂ ਜਾਂ ਨਾਨ-ਨਾਨੀਆਂ ਨੂੰ ਸਪੌਂਸਰ ਕਰਨ ਵਾਲੀ ਯੋਜਨਾ ਅਧੀਨ ਸਾਲ 2024 ਦੌਰਾਨ 35,700 ਬਿਨੈਕਾਰਾਂ ਨੂੰ ਅਰਜ਼ੀ ਦਾਖਲ ਕਰਨ ਦਾ ਸੱਦਾ ਦਿਤਾ ਗਿਆ ਜਿਨ੍ਹਾਂ ਵਿਚੋਂ 20,500 ਅਰਜ਼ੀਆਂ ਪ੍ਰਵਾਨ ਕੀਤੀਆਂ ਜਾਣੀਆਂ ਸਨ।

ਪੇਰੈਂਟਸ ਐਂਡ ਗਰੈਂਡ ਪੇਰੈਂਟਸ ਨੂੰ ਸਪੌਂਸਰ ਕਰਨ ’ਤੇ ਲੱਗੀ ਰੋਕ

ਹਾਊਸ ਆਫ਼ ਕਾਮਨਜ਼ ਵਿਚ ਇੰਮੀਗ੍ਰੇਸ਼ਨ ਬਾਰੇ ਪੇਸ਼ ਸਾਲਾਨਾ ਰਿਪੋਰਟ ਮੁਤਾਬਕ 2023 ਦੇ ਅੰਤ ਤੱਕ ਪੇਰੈਂਟਸ ਐਂਡ ਗਰੈਂਡਪੇਰੈਂਟਸ ਨੂੰ ਪੀ.ਆਰ. ਵਾਲੀ ਸ਼੍ਰੇਣੀ ਅਧੀਨ 40 ਹਜ਼ਾਰ ਤੋਂ ਵੱਧ ਸਪੌਂਸਰਸ਼ਿਪ ਅਰਜ਼ੀਆਂ ਵਿਚਾਰ ਅਧੀਨ ਸਨ। ਰਿਪੋਰਟ ਕਹਿੰਦੀ ਹੈ ਕਿ ਸਪੌਂਸਰਸ਼ਿਪ ਐਪਲੀਕੇਸ਼ਨ ਦਾ ਔਸਤ ਪ੍ਰੋਸੈਸਿੰਗ ਸਮਾਂ 24 ਮਹੀਨੇ ਹੁੰਦਾ ਹੈ ਅਤੇ ਅਜਿਹੇ ਵਿਚ ਬੈਕਲਾਗ ਬਹੁਤ ਜ਼ਿਆਦਾ ਵਧ ਸਕਦਾ ਹੈ। ਇੰਮੀਗ੍ਰੇਸ਼ਨ ਮੰਤਰਾਲੇ ਵੱਲੋਂ ਜਾਰੀ ਤਾਜ਼ਾ ਹਦਾਇਤਾਂ ਮੁਤਾਬਕ ਸਾਲ 2024 ਵਿਚ ਆਈਆਂ ਅਰਜ਼ੀਆਂ ਵਿਚੋਂ ਵੱਧ ਤੋਂ ਵੱਧ 15 ਹਜ਼ਾਰ ਦਾ ਨਿਪਟਾਰਾ ਕੀਤਾ ਜਾ ਸਕੇਗਾ। ਕੈਨੇਡੀਅਨ ਗਜ਼ਟ ਵਿਚ ਪ੍ਰਕਾਸ਼ਤ ਹਦਾਇਤਾਂ ਵਿਚ ਕਿਹਾ ਗਿਆ ਹੈ ਕਿ ਪਰਵਾਰਾਂ ਦਾ ਮਿਲਾਪ ਕਰਵਾਉਣਾ ਲਈ ਸਰਕਾਰ ਵਚਨਬੱਧ ਹੈ ਪਰ ਪਿਛਲੇ ਸਾਲ ਆਈਆਂ ਅਰਜ਼ੀਆਂ ਦੀ ਪ੍ਰੋਸੈਸਿੰਗ ਵੱਲ ਵੀ ਧਿਆਨ ਦੇਣਾ ਲਾਜ਼ਮੀ ਹੈ। ਆਪਣੇ ਪੇਰੈਂਟਸ ਜਾਂ ਗਰੈਂਡ ਪੇਰੈਂਟਸ ਨੂੰ ਕੈਨੇਡਾ ਸੱਦਣ ਦੇ ਇੱਛਕ ਪ੍ਰਵਾਸੀਆਂ ਨੂੰ ਸੁਝਾਅ ਦਿਤਾ ਗਿਆ ਹੈ ਕਿ ਉਹ ਸੁਪਰ ਵੀਜ਼ਾ ਦੀ ਸ਼੍ਰੇਣੀ ਵੱਲ ਜਾ ਸਕਦੇ ਹਨ ਜਿਸ ਰਾਹੀਂ ਪੰਜ ਸਾਲ ਤੱਕ ਕੈਨੇਡਾ ਵਿਚ ਠਹਿਰਾਅ ਕੀਤਾ ਜਾ ਸਕਦਾ ਹੈ ਅਤੇ ਦੋ ਸਾਲ ਦਾ ਹੋਰ ਵਾਧਾ ਵੀ ਕਰਵਾਇਆ ਜਾ ਸਕਦਾ ਹੈ। ਇਥੇ ਦਸਣਾ ਬਣਦਾ ਹੈ ਕਿ ਕੈਨੇਡਾ ਸਰਕਾਰ ਵੱਲੋਂ 2024 ਦੌਰਾਨ ਇਕ ਮਗਰੋਂ ਇਕ ਇੰਮੀਗ੍ਰੇਸ਼ਨ ਬੰਦਿਸ਼ਾਂ ਦਾ ਐਲਾਨ ਕੀਤਾ ਗਿਆ। ਸਭ ਤੋਂ ਪਹਿਲਾਂ ਕੌਮਾਂਤਰੀ ਵਿਦਿਆਰਥੀਆਂ ਦੀ ਗਿਣਤੀ ਵਿਚ ਕਟੌਤੀ ਕਰਦਿਆਂ ਸਟੱਡੀ ਵੀਜ਼ਾ ਜਾਰੀ ਕਰਨ ਦੀ ਦਰ 35 ਫੀ ਸਦੀ ਘਟਾ ਦਿਤੀ ਗਈ। ਭਾਰਤ ਸਣੇ 14 ਮੁਲਕਾਂ ਵਾਸਤੇ ਚਲਾਈ ਜਾ ਰਹੀ ਸਟੂਡੈਂਟਸ ਡਾਇਰੈਕਟ ਸਟ੍ਰੀਮ ਵੀ ਬੰਦ ਹੋ ਚੁੱਕੀ ਹੈ ਜਿਸ ਰਾਹੀਂ ਸਟੱਡੀ ਵੀਜ਼ਾ ਦੀ ਪ੍ਰੋਸੈਸਿੰਗ ਵਿਚ ਬਹੁਤ ਘੱਟ ਸਮਾਂ ਲਗਦਾ ਸੀ ਪਰ ਇਸ ਦੇ ਨਾਲ ਹੀ 20,635 ਡਾਲਰ ਦੀ ਜੀ.ਆਈ.ਸੀ. ਅਤੇ ਪੂਰੇ ਸਾਲ ਦੀ ਕਾਲਜ ਫੀਸ ਭਰਨ ਦੀ ਸ਼ਰਤ ਵੀ ਖ਼ਤਮ ਹੋ ਚੁੱਕੀ ਹੈ।

ਅਗਲੇ ਹੁਕਮਾਂ ਤੱਕ ਪ੍ਰਵਾਨ ਨਹੀਂ ਕੀਤੀ ਜਾਵੇਗੀ ਕੋਈ ਅਰਜ਼ੀ

ਇਸ ਮਗਰੋਂ ਫਲੈਗਪੋÇਲੰਗ ਰਾਹੀਂ ਵਰਕ ਪਰਮਿਟ ਅਰਜ਼ੀਆਂ ਦਾਖਲ ਕਰਨ ’ਤੇ ਰੋਕ ਲੱਗੀ ਅਤੇ ਸਿਰਫ਼ ਆਨਲਾਈਨ ਅਰਜ਼ੀਆਂ ਪ੍ਰਵਾਨ ਕਰਨ ਦਾ ਐਲਾਨ ਕੀਤਾ ਗਿਆ। ਫਲੈਗਪੋÇਲੰਗ ਤਹਿਤ ਕੌਮਾਂਤਰੀ ਸਰਹੱਦ ਪਾਰ ਕਰਨ ਮਗਰੋਂ ਤੁਰਤ ਵਾਪਸੀ ਕਰਦਿਆਂ ਐਂਟਰੀ ਪੋਰਟ ’ਤੇ ਹੀ ਵਰਕ ਪਰਮਿਟ ਦੀ ਅਰਜ਼ੀ ਦਾਇਰ ਕਰਨ ਦੀ ਸਹੂਲਤ ਮਿਲ ਜਾਂਦੀ ਸੀ ਜੋ ਬੰਦ ਕਰ ਦਿਤੀ ਗਈ। ਸਿਰਫ ਐਨਾ ਹੀ ਨਹੀਂ ਲੇਬਰ ਮਾਰਕਿਟ ਇੰਪੈਕਟ ਅਸੈਸਮੈਂਟ ਰਾਹੀਂ ਕੈਨੇਡੀਅਨ ਪੀ.ਆਰ. ਵਾਸਤੇ ਮਿਲਣ ਵਾਲੇ ਵਾਧੂ ਅੰਕਾਂ ਦੀ ਸਹੂਲਤ ਵੀ ਬੰਦ ਕਰ ਦਿਤੀ ਗਈ ਕਿਉਂਕਿ ਐਲ.ਐਮ.ਆਈ.ਏ. ਦੇ ਇਵਜ਼ ਵਿਚ ਟ੍ਰਾਂਸਪੋਰਟ ਕੰਪਨੀਆਂ, ਰੈਸਟੋਰੈਂਟਸ ਅਤੇ ਖੇਤੀ ਸੈਕਟਰ ਦੀਆਂ ਕੰਪਨੀਆਂ ਵੱਲੋਂ ਮੋਟੀਆਂ ਰਕਮਾਂ ਵਸੂਲ ਕੀਤੀਆਂ ਜਾ ਰਹੀਆਂ ਸਨ। ਦੂਜੇ ਪਾਸੇ ਨਵਾਂ ਸਾਲ ਚੜ੍ਹਦਿਆਂ ਹੀ ਵਿਦੇਸ਼ੀ ਕਾਮਿਆਂ ਨੂੰ ਵਰਕ ਪਰਮਿਟ ਜਾਰੀ ਕਰਨ ਦੀ ਦਰ ਵੀ ਅੱਧੀ ਕੀਤੇ ਜਾਣ ਦੀਆਂ ਕਨਸੋਆਂ ਹਨ ਜਦਕਿ 2023 ਦੇ ਜੁਲਾਈ, ਅਗਸਤ ਅਤੇ ਸਤੰਬਰ ਮਹੀਨਿਆਂ ਦੌਰਾਲ 50 ਹਜ਼ਾਰ ਤੋਂ ਵੱਧ ਵਰਕ ਪਰਮਿਟ ਜਾਰੀ ਕੀਤੇ ਗਏ।

Next Story
ਤਾਜ਼ਾ ਖਬਰਾਂ
Share it