Begin typing your search above and press return to search.

Canada ਨੇ ਬਦਲੇ study visa ਅਤੇ ਵਰਕ ਪਰਮਿਟ ਨਿਯਮ

ਕੈਨੇਡਾ ਸਰਕਾਰ ਵੱਲੋਂ ਸਟੱਡੀ ਵੀਜ਼ਾ ਸ਼ਰਤਾਂ ਅਤੇ ਵਰਕ ਪਰਮਿਟ ਨਿਯਮਾਂ ਵਿਚ ਤਬਦੀਲੀ ਦਾ ਐਲਾਨ ਕੀਤਾ ਗਿਆ ਹੈ

Canada ਨੇ ਬਦਲੇ study visa ਅਤੇ ਵਰਕ ਪਰਮਿਟ ਨਿਯਮ
X

Upjit SinghBy : Upjit Singh

  |  12 Feb 2026 6:56 PM IST

  • whatsapp
  • Telegram

ਟੋਰਾਂਟੋ : ਕੈਨੇਡਾ ਸਰਕਾਰ ਵੱਲੋਂ ਸਟੱਡੀ ਵੀਜ਼ਾ ਸ਼ਰਤਾਂ ਅਤੇ ਵਰਕ ਪਰਮਿਟ ਨਿਯਮਾਂ ਵਿਚ ਤਬਦੀਲੀ ਦਾ ਐਲਾਨ ਕੀਤਾ ਗਿਆ ਹੈ। ਜੀ ਹਾਂ ਇੰਟਰਨੈਸ਼ਨਲ ਸਟੂਡੈਂਟਸ ਦੀ ਘਟਦੀ ਗਿਣਤੀ ਅਤੇ ਲੱਖਾਂ ਨੌਜਵਾਨਾਂ ਦੇ ਵਰਕ ਪਰਮਿਟ ਐਕਸਪਾਇਰ ਹੋਣ ਮਗਰੋਂ ਚੁੱਪ ਚਪੀਤੇ ਤਬਦੀਲੀਆਂ ਕਰ ਦਿਤੀਆਂ ਗਈਆਂ ਜਿਨ੍ਹਾਂ ਤਹਿਤ ਕਾਗਜ਼ੀ ਕਾਰਵਾਈ ਵੀ ਘਟਾਈ ਗਈ ਹੈ। ਸਟੱਡੀ ਵੀਜ਼ਾ ਲਈ 2024 ਤੋਂ ਲਾਗੂ ਨਿਯਮ ਖ਼ਤਮ ਕਰ ਦਿਤਾ ਗਿਆ ਹੈ ਜਿਸ ਤਹਿਤ ਵੱਖ ਵੱਖ ਰਾਜਾਂ ਨਾਲ ਸਬੰਧਤ ਵਿਦਿਅਕ ਅਦਾਰਿਆਂ ਵਿਚ ਕਰਵਾਏ ਜਾ ਰਹੇ ਇਕ ਡਿਗਰੀ ਕੋਰਸ ਵਾਸਤੇ ਵੱਖੋ ਵੱਖਰੇ ਪ੍ਰੋਵਿਨਸ਼ੀਅਲ ਅਟੈਸਟੇਸ਼ਨ ਲੈਟਰ ਜਾਂ ਟੈਰੀਟੋਰੀਅਲ ਅਟੈਸਟੇਸ਼ਨ ਲੈਟਰ ਅਰਜ਼ੀ ਨਾਲ ਨੱਥੀ ਕਰਨੇ ਲਾਜ਼ਮੀ ਸਨ ਪਰ ਨਵੇਂ ਨਿਯਮਾਂ ਤਹਿਤ ਸਿਰਫ਼ ਇਕ ਪ੍ਰੋਵਿਨਸ਼ੀਅਲ ਅਟੈਸਟੈਸ਼ਨ ਲੈਟਰ ਕਾਫ਼ੀ ਹੋਵੇਗਾ। ਇੰਮੀਗ੍ਰੇਸ਼ਨ ਅਤੇ ਸਿਟੀਜ਼ਨਸ਼ਿਪ ਸੇਵਾਵਾਂ ਵਿਭਾਗ ਨੇ ਦੱਸਿਆ ਨਵੇਂ ਨਿਯਮਾਂ ਤਹਿਤ ਮਾਸਟਰਜ਼ ਅਤੇ ਡੌਕਟੋਰਲ ਪ੍ਰੋਗਰਾਮਾਂ ਨੂੰ ਇਕੋ ਪੱਧਰ ਦਾ ਮੰਨਿਆ ਜਾਵੇਗਾ ਅਤੇ ਇਨ੍ਹਾਂ ਵਾਸਤੇ ਪ੍ਰੋਵਿਨਸ਼ੀਅਲ ਜਾਂ ਟੈਰੀਟੋਰੀਅਲ ਅਟੈਸਟੇਸ਼ਨ ਲੈਟਰ ਲਾਜ਼ਮੀ ਨਹੀਂ। ਜੇ ਕੋਈ ਇੰਟਰਨੈਸ਼ਨਲ ਸਟੂਡੈਂਟ ਆਪਣੇ ਸਟੱਡੀ ਵੀਜ਼ਾ ਦੀ ਮਿਆਦ ਵਧਾਉਣਾ ਚਾਹੁੰਦਾ ਹੈ ਅਤੇ ਉਸੇ ਵਿਦਿਅਕ ਅਦਾਰੇ ਵਿਚ ਦਾਖਲਾ ਲੈ ਰਿਹਾ ਹੈ ਤਾਂ ਇਥੇ ਵੀ ਪ੍ਰੋਵਿਨਸ਼ੀਅਲ ਜਾਂ ਟੈਰੀਟੋਰੀਅਲ ਅਟੈਸਟੇਸ਼ਨ ਲੈਟਰ ਦੀ ਜ਼ਰੂਰਤ ਨਹੀਂ ਹੋਵੇਗੀ।

ਵੱਖ-ਵੱਖ ਰਾਜਾਂ ਲਈ ਸਿਰਫ਼ ਇਕ ਪੀ.ਏ.ਐਲ. ਹੋਵੇਗਾ ਕਾਫ਼ੀ

ਇਥੇ ਦਸਣਾ ਬਣਦਾ ਹੈ ਕਿ ਭਾਰਤ ਤੋਂ ਸਟੱਡੀ ਵੀਜ਼ਾ ’ਤੇ ਵਿਦੇਸ਼ ਜਾਣ ਵਾਲੇ ਨੌਜਵਾਨਾਂ ਦੀ ਗਿਣਤੀ ਵਿਚ ਤਿੰਨ ਲੱਖ ਦੀ ਵੱਡੀ ਕਮੀ ਆਈ ਹੈ। ਕੇਂਦਰੀ ਸਿੱਖਿਆ ਮੰਤਰਾਲੇ ਵੱਲੋਂ ਰਾਜ ਸਭਾ ਵਿਚ ਪੇਸ਼ ਅੰਕੜਿਆਂ ਮੁਤਾਬਕ 2023 ਦੌਰਾਨ 9 ਲੱਖ ਤੋਂ ਵੱਧ ਭਾਰਤੀ ਵਿਦਿਆਰਥੀਆਂ ਨੇ ਵਿਦੇਸ਼ਾਂ ਵਿਚ ਦਾਖਲਾ ਲਿਆ ਪਰ 2025 ਵਿਚ ਇਹ ਅੰਕੜਾ ਘਟ ਕੇ ਸਿਰਫ਼ 6 ਲੱਖ 26 ਹਜ਼ਾਰ ਰਹਿ ਗਿਆ। ਗ੍ਰਹਿ ਮੰਤਰਾਲੇ ਦੇ ਬਿਊਰੋ ਆਫ਼ ਮਾਇਗ੍ਰੇਸ਼ਨ ਵੱਲੋਂ ਇਕੱਤਰ ਅੰਕੜੇ ਦਰਸਾਉਂਦੇ ਹਨ ਕਿ ਕੈਨੇਡਾ ਵੱਲੋਂ ਸਟੱਡੀ ਵੀਜ਼ਾ ਨਿਯਮ ਸਖ਼ਤ ਕੀਤੇ ਜਾਣ ਅਤੇ ਅਮਰੀਕਾ ਵਿਚ ਡੌਨਲਡ ਟਰੰਪ ਦੇ ਸੱਤਾ ਸੰਭਾਲਣ ਮਗਰੋਂ ਭਾਰਤੀ ਵਿਦਿਆਰਥੀਆਂ ਨੇ ਨੌਰਥ ਅਮੈਰਿਕਾ ਵੱਲ ਜਾਣ ਤੋਂ ਪਾਸਾ ਵੱਟ ਲਿਆ ਹੈ। ਦੂਜੇ ਪਾਸੇ ਵਰਕ ਪਰਮਿਟ ਨਿਯਮਾਂ ਦਾ ਜ਼ਿਕਰ ਕੀਤਾ ਜਾਵੇ ਤਾਂ ਇੰਮੀਗ੍ਰੇਸ਼ਨ ਵਿਭਾਗ ਵੱਲੋਂ ਇੰਟਰਨੈਸ਼ਨਲ ਐਕਸਪੀਰੀਐਂਸ ਕੈਨੇਡਾ ਤਹਿਤ ਵਰਕ ਪਰਮਿਟ ’ਤੇ ਪੁੱਜੇ ਵਿਦੇਸ਼ੀ ਨਾਗਰਿਕਾਂ ਨੂੰ ਮੁਲਕ ਵਿਚ ਮੌਜੂਦਗੀ ਦੌਰਾਨ ਵਰਕ ਪਰਮਿਟ ਨਵਿਆਉਣ ਅਤੇ ਕੈਨੇਡੀਅਨ ਪਤੇ ’ਤੇ ਹਾਸਲ ਕਰਨ ਦੀ ਸਹੂਲਤ ਦਿਤੀ ਗਈ ਹੈ।

ਕੈਨੇਡਾ ’ਚ ਮੌਜੂਦਗੀ ਦੌਰਾਨ ਵਧਾਈ ਜਾ ਸਕੇਗੀ ਆਈ.ਈ.ਸੀ. ਦੀ ਮਿਆਦ

ਨਵੀਂ ਨੀਤੀ ਤਹਿਤ ਬਿਨੈਕਾਰ ਕੈਨੇਡਾ ਵਿਚ ਮੌਜੂਦ ਹੋਣਾ ਚਾਹੀਦਾ ਹੈ ਅਤੇ ਲੈਟਰ ਆਫ਼ ਇੰਟਰੋਡਕਸ਼ਨ ਜ਼ਰੂਰ ਹਾਸਲ ਕੀਤਾ ਜਾਵੇ। 23 ਦਸੰਬਰ 2024 ਨੂੰ ਫਲੈਗਪੋÇਲੰਗ ਉਤੇ ਪਾਬੰਦੀ ਲਾਗੂ ਕੀਤੇ ਜਾਣ ਮਗਰੋਂ ਇੰਟਰਨੈਸ਼ਨਲ ਐਕਸਪੀਰੀਐਂਸ ਕੈਨੇਡਾ ਵਾਲੇ ਬਿਨੈਕਾਰਾਂ ਨੂੰ ਮੁਲਕ ਵਿਚ ਮੌਜੂਦਗੀ ਦੌਰਾਨ ਮਿਆਦ ਵਧਾਉਣ ਤੋਂ ਵਾਂਝਾ ਕਰ ਦਿਤਾ ਗਿਆ ਸੀ। 10 ਫ਼ਰਵਰੀ ਨੂੰ ਜਾਰੀ ਨਵੀਆਂ ਹਦਾਇਤਾਂ ਅਧੀਨ ਪੁਰਾਣੀ ਨੀਤੀ ਮੁੜ ਲਾਗੂ ਕੀਤੀ ਗਈ ਹੈ ਜੋ ਬੁਨਿਆਦੀ ਤੌਰ ’ਤੇ 2024 ਦੀ ਬਸੰਤ ਰੁੱਤ ਵਿਚ ਆਰੰਭੀ ਗਈ ਅਤੇ 1 ਦਸੰਬਰ 2025 ਨੂੰ ਇਸ ਦੀ ਮਿਆਦ ਖ਼ਤਮ ਹੋਣੀ ਸੀ।

Next Story
ਤਾਜ਼ਾ ਖਬਰਾਂ
Share it