Begin typing your search above and press return to search.

Canada : ਇੰਮੀਗ੍ਰੇਸ਼ਨ applications ਦਾ ਬੈਕਲਾਗ 10 ਲੱਖ ਤੋਂ ਟੱਪਿਆ

ਕੈਨੇਡਾ ਵਿਚ ਇੰਮੀਗ੍ਰੇਸ਼ਨ ਅਰਜ਼ੀਆਂ ਦਾ ਬੈਕਲਾਗ ਮੁੜ 10 ਲੱਖ ਤੋਂ ਟੱਪ ਗਿਆ ਹੈ ਅਤੇ ਇਨ੍ਹਾਂ ਵਿਚੋਂ ਅੱਧੀਆਂ ਤੋਂ ਵੱਧ ਪਰਮਾਨੈਂਟ ਰੈਜ਼ੀਡੈਂਸੀ ਨਾਲ ਸਬੰਧਤ ਹਨ

Canada : ਇੰਮੀਗ੍ਰੇਸ਼ਨ applications ਦਾ ਬੈਕਲਾਗ 10 ਲੱਖ ਤੋਂ ਟੱਪਿਆ
X

Upjit SinghBy : Upjit Singh

  |  21 Feb 2026 6:47 PM IST

  • whatsapp
  • Telegram

ਟੋਰਾਂਟੋ : ਕੈਨੇਡਾ ਵਿਚ ਇੰਮੀਗ੍ਰੇਸ਼ਨ ਅਰਜ਼ੀਆਂ ਦਾ ਬੈਕਲਾਗ ਮੁੜ 10 ਲੱਖ ਤੋਂ ਟੱਪ ਗਿਆ ਹੈ ਅਤੇ ਇਨ੍ਹਾਂ ਵਿਚੋਂ ਅੱਧੀਆਂ ਤੋਂ ਵੱਧ ਪਰਮਾਨੈਂਟ ਰੈਜ਼ੀਡੈਂਸੀ ਨਾਲ ਸਬੰਧਤ ਹਨ। ਇੰਮੀਗ੍ਰੇਸ਼ਨ ਅਤੇ ਸਿਟੀਜ਼ਨਸ਼ਿਪ ਸੇਵਾਵਾਂ ਵਿਭਾਗ ਵੱਲੋਂ ਜਾਰੀ ਅੰਕੜਿਆਂ ਮੁਤਾਬਕ 21 ਲੱਖ 27 ਹਜ਼ਾਰ 500 ਅਰਜ਼ੀਆਂ ਵਿਚਾਰ ਅਧੀਨ ਹਨ ਜਦਕਿ ਦੂਜੇ ਪਾਸੇ 20 ਫ਼ਰਵਰੀ ਨੂੰ ਕੱਢੇ ਐਕਸਪ੍ਰੈਸ ਐਂਟਰੀ ਦੇ ਤਾਜ਼ਾ ਡਰਾਅ ਤਹਿਤ ਹੈਲਥ ਕੇਅਰ ਅਤੇ ਸੋਸ਼ਲ ਸਰਵਿਸਿਜ਼ ਦੀ ਸ਼੍ਰੇਣੀ ਨਾਲ ਸਬੰਧਤ 4 ਹਜ਼ਾਰ ਪ੍ਰਵਾਸੀਆਂ ਨੂੰ ਪਰਮਾਨੈਂਟ ਰੈਜ਼ੀਡੈਂਸੀ ਦੇ ਸੱਦੇ ਭੇਜ ਦਿਤੇ ਗਏ। ਕੈਨੇਡਾ ਵਿਚ ਇਸ ਵੇਲੇ ਭਖਦਾ ਮੁੱਦਾ ਬਣ ਚੁੱਕੇ ਟੈਂਪਰੇਰੀ ਰੈਜ਼ੀਡੈਂਟਸ ਨਾਲ ਸਬੰਧਤ 9 ਲੱਖ 11 ਹਜ਼ਾਰ ਅਰਜ਼ੀਆਂ ਦੀ ਪ੍ਰੋਸੈਸਿੰਗ ਕੀਤੀ ਜਾ ਰਹੀ ਹੈ ਜਿਨ੍ਹਾਂ ਵਿਚੋਂ 4 ਲੱਖ 27 ਹਜ਼ਾਰ ਨੂੰ ਬੈਕਲਾਗ ਵਿਚ ਮੰਨਿਆ ਗਿਆ ਹੈ। ਇੰਮੀਗ੍ਰੇਸ਼ਨ ਮਹਿਕਮੇ ਵੱਲੋਂ ਵਰਕ ਪਰਮਿਟ, ਸਟੱਡੀ ਵੀਜ਼ਾ ਅਤੇ ਵਿਜ਼ਟਰ ਵੀਜ਼ਾ ਵਾਲੀਆਂ ਅਰਜ਼ੀਆਂ ਟੈਂਪਰੇਰੀ ਰੈਜ਼ੀਡੈਂਸ ਦੀ ਸ਼੍ਰੇਣੀ ਵਿਚ ਰੱਖਿਆ ਜਾਂਦਾ ਹੈ। ਟੈਂਪਰੇਰੀ ਰੈਜ਼ੀਡੈਂਟਸ ਵਿਚੋਂ ਸਭ ਤੋਂ ਵੱਧ ਬੈਕਲਾਗ ਵਿਜ਼ਟਰ ਵੀਜ਼ਾ ਅਰਜ਼ੀਆਂ ਦੇ ਮਾਮਲੇ ਵਿਚ ਨਜ਼ਰ ਆ ਰਿਹਾ ਹੈ ਅਤੇ 56 ਫ਼ੀ ਸਦੀ ਅਰਜ਼ੀਆਂ ਬੈਕਲਾਗ ਵਿਚ ਜਾ ਚੁੱਕੀਆਂ ਹਨ।

ਵਿਜ਼ਟਰ ਵੀਜ਼ਾ-ਸਟੱਡੀ ਵੀਜ਼ਾ ਵਾਲੀਆਂ 4.27 ਲੱਖ ਅਰਜ਼ੀਆਂ ਲਟਕੀਆਂ

2025 ਦੌਰਾਨ ਇੰਮੀਗ੍ਰੇਸ਼ਨ ਵਿਭਾਗ ਵੱਲੋਂ ਸਟੱਡੀ ਵੀਜ਼ਾ ਦੀਆਂ 5 ਲੱਖ 5 ਹਜ਼ਾਰ ਅਤੇ 900 ਅਰਜ਼ੀਆਂ ਦਾ ਨਿਪਟਾਰਾ ਕੀਤਾ ਗਿਆ ਹੈ ਜਿਨ੍ਹਾਂ ਵਿਚੋਂ ਜ਼ਿਆਦਾਤਰ ਰੱਦ ਹੋਈਆਂ। ਵਰਕ ਪਰਮਿਟ ਵਾਲੀਆਂ ਅਰਜ਼ੀਆਂ ਦੇ ਮਾਮਲੇ ਵਿਚ ਅੰਕੜਾ 3 ਲੱਖ 28 ਹਜ਼ਾਰ 900 ਦਰਜ ਕੀਤਾ ਗਿਆ। ਕੈਨੇਡੀਅਨ ਸਿਟੀਜ਼ਨਸ਼ਿਪ ਨਾਲ ਸਬੰਧਤ ਅਰਜ਼ੀਆਂ ਦਾ ਜ਼ਿਕਰ ਕੀਤਾ ਜਾਵੇ ਤਾਂ 2 ਲੱਖ 42 ਹਜ਼ਾਰ 800 ਅਰਜ਼ੀਆਂ ਦੀ ਪ੍ਰੋਸੈਸਿੰਗ ਕੀਤੀ ਜਾ ਰਹੀ ਹੈ ਜਿਨ੍ਹਾਂ ਵਿਚੋਂ 59 ਹਜ਼ਾਰ 300 ਬੈਕਲਾਗ ਵਿਚ ਚੱਲ ਰਹੀਆਂ ਹਨ ਜਾਂ ਦੂਜੇ ਸ਼ਬਦਾਂ ਵਿਚ ਕਹਿ ਲਿਆ ਜਾਵੇ ਕਿ ਤੈਅ ਸਮੇਂ ਦੇ ਅੰਦਰ ਨਿਪਟਾਰਾ ਨਹੀਂ ਕੀਤਾ ਜਾ ਸਕਿਆ। ਦੂਜੇ ਪਾਸੇ ਐਕਸਪ੍ਰੈਸ ਐਂਟਰੀ ਦੇ ਡਰਾਅ ਦੌਰਾਨ ਦਿਲਚਸਪ ਗੱਲ ਇਹ ਰਹੀ ਕਿ ਸਿਰਫ਼ 467 ਸੀ.ਆਰ.ਐਸ. ਸਕੋਰ ਵਾਲੇ ਉਮੀਦਵਾਰ ਵੀ ਯੋਗ ਮੰਨੇ ਗਏ। ਇਸ ਤੋਂ ਪਹਿਲਾਂ 17 ਫ਼ਰਵਰੀ ਨੂੰ ਕੱਖੇ ਡਰਾਅ ਵਿਚ ਕੈਨੇਡੀਅਨ ਤਜਰਬੇ ਵਾਲੇ 6 ਹਜ਼ਾਰ ਉਮੀਦਵਾਰਾਂ ਨੂੰ ਪੀ.ਆਰ. ਦੇ ਸੱਦੇ ਭੇਜੇ ਜਾ ਚੁੱਕੇ ਹਨ ਜਦਕਿ 6 ਫ਼ਰਵਰੀ ਦੇ ਡਰਾਅ ਵਿਚ ਫ਼ਰੈਂਚ ਭਾਸ਼ਾ ਵਿਚ ਮੁਹਾਰਤ ਵਾਲੇ 8,500 ਉਮੀਦਵਾਰ ਨੂੰ ਪਰਮਾਨੈਂਟ ਰੈਜ਼ੀਡੈਂਸੀ ਦਾ ਸੱਦਾ ਭੇਜਿਆ ਗਿਆ। ਨਵੇਂ ਵਰ੍ਹੇ ਦੌਰਾਨ ਐਕਸਪ੍ਰੈਸ ਐਂਟਰੀ ਦਾ ਇਹ 10ਵਾਂ ਡਰਾਅ ਰਿਹਾ ਜਦਕਿ ਸ਼੍ਰੇਣੀਆਂ ਦੇ ਆਧਾਰ ’ਤੇ ਉਮੀਦਵਾਰਾਂ ਦੀ ਚੋਣ ਕਰਨ ਵਾਲਾ ਤੀਜਾ ਡਰਾਅ ਰਿਹਾ। ਕੈਨੇਡਾ ਦੇ ਹੈਲਥ ਕੇਅਰ ਸੈਕਟਰ ਵਿਚ ਡਾਕਟਰਾਂ ਅਤੇ ਨਰਸਾਂ ਭਾਰੀ ਕਿੱਲਤ ਹੈ ਅਤੇ ਫੈਡਰਲ ਸਰਕਾਰ 5 ਹਜ਼ਾਰ ਡਾਕਟਰਾਂ ਨੂੰ ਵੱਖਰੇ ਤੌਰ ’ਤੇ ਸੱਦਣ ਦਾ ਐਲਾਨ ਵੀ ਕਰ ਚੁੱਕੀ ਹੈ ਜਿਨ੍ਹਾਂ ਦੇ ਵਿਦੇਸ਼ੀ ਸਰਟੀਫ਼ਿਕੇਟਸ ਨੂੰ ਮਾਨਤਾ ਦਿਤੀ ਜਾਵੇਗੀ।

ਪੀ.ਆਰ. ਵਾਲੀਆਂ 5 ਲੱਖ 27 ਹਜ਼ਾਰ ਅਰਜ਼ੀਆਂ ਬੈਕਲਾਗ ਵਿਚ

ਇੰਮੀਗ੍ਰੇਸ਼ਨ ਅਤੇ ਸਿਟੀਜ਼ਨਸ਼ਿਪ ਸੇਵਾਵਾਂ ਵਿਭਾਗ ਨੇ ਦੱਸਿਆ ਕਿ ਨਵੇਂ ਵਰ੍ਹੇ ਵਿਚ ਹੁਣ ਤੱਕ 34,848 ਪ੍ਰਵਾਸੀਆਂ ਨੂੰ ਪਰਮਾਨੈਂਟ ਰੈਜ਼ੀਡੈਂਸੀ ਦੇ ਸੱਦੇ ਭੇਜੇ ਜਾ ਚੁੱਕੇ ਹਨ ਜਿਨ੍ਹਾਂ ਵਿਚੋਂ 20 ਹਜ਼ਾਰ ਕੈਨੇਡੀਅਨ ਐਕਸਪੀਰੀਐਂਸ ਵਾਲਿਆਂ ਨੂੰ ਗਏ ਜਦਕਿ ਪ੍ਰੋਵਿਨਸ਼ੀਅਨ ਨੌਮਿਨੀ ਪ੍ਰੋਗਰਾਮ ਅਧੀਨ 1,534 ਸੱਦੇ ਭੇਜੇ ਗਏ। ਇਥੇ ਦਸਣਾ ਬਣਦਾ ਹੈ ਕਿ ਇੰਮੀਗ੍ਰੇਸ਼ਨ ਮਹਿਕਮੇ ਵੱਲੋਂ ਕਈ ਸ਼੍ਰੇਣੀਆਂ ਵਿਚ ਘੱਟੋ ਘੱਟ ਤਜਰਬੇ ਦੀ ਹੱਦ 6 ਮਹੀਨੇ ਤੋਂ ਵਧਾ ਕੇ 12 ਮਹੀਨੇ ਕਰ ਦਿਤੀ ਗਈ ਹੈ ਜਿਸ ਨਾਲ ਵੱਧ ਤਜਰਬੇ ਵਾਲੇ ਉਮੀਦਵਾਰ ਨੂੰ ਫਾਇਦਾ ਹੋ ਰਿਹਾ ਹੈ ਅਤੇ ਸੀ.ਆਰ.ਐਸ. ਸਕੋਰ ਵੀ ਜ਼ਿਆਦਾ ਉਤੇ ਨਹੀਂ ਜਾਂਦਾ। 12 ਮਹੀਨੇ ਤੋਂ ਘੱਟ ਤਜਰਬੇ ਵਾਲੇ ਉਮੀਦਵਾਰਾਂ ਲਈ ਦਾਅਵੇਦਾਰੀ ਪੇਸ਼ ਕਰਨ ਦਾ ਹੱਕ ਕਾਇਮ ਰੱਖਿਆ ਗਿਆ ਹੈ ਪਰ ਉਹ ਕੈਟੇਗਰੀ ਬੇਸਡ ਪਰਮਾਨੈਂਟ ਰੈਜ਼ੀਡੈਂਸੀ ਦੇ ਸੱਦਿਆਂ ਵਾਸਤੇ ਯੋਗ ਨਹੀਂ ਮੰਨੇ ਜਾਣਗੇ।

Next Story
ਤਾਜ਼ਾ ਖਬਰਾਂ
Share it