Begin typing your search above and press return to search.

ਕੈਨੇਡਾ : 108 ਕਿਲੋ ਕੋਕੀਨ ਸਣੇ ਅਰਸ਼ਦੀਪ ਸਿੰਘ ਗ੍ਰਿਫ਼ਤਾਰ

ਰਾਤੋ-ਰਾਤ ਅਮੀਰ ਹੋਣ ਦਾ ਲਾਲਚ ਇਨਸਾਨ ਦੀ ਜ਼ਿੰਦਗੀ ਤਬਾਹ ਕਰ ਸਕਦਾ ਹੈ ਅਤੇ ਦਰਜਨਾਂ ਮਿਸਾਲਾਂ ਸਾਹਮਣੇ ਹੋਣ ਦੇ ਬਾਵਜੂਦ ਨੌਜਵਾਨ ਭਾਗ ਪਰਤਿਆਉਣ ਤੋਂ ਬਾਜ਼ਾ ਨਹੀਂ ਆਉਂਦੇ।

ਕੈਨੇਡਾ : 108 ਕਿਲੋ ਕੋਕੀਨ ਸਣੇ ਅਰਸ਼ਦੀਪ ਸਿੰਘ ਗ੍ਰਿਫ਼ਤਾਰ
X

Upjit SinghBy : Upjit Singh

  |  21 March 2025 4:13 PM IST

  • whatsapp
  • Telegram

ਕੈਲਗਰੀ : ਰਾਤੋ-ਰਾਤ ਅਮੀਰ ਹੋਣ ਦਾ ਲਾਲਚ ਇਨਸਾਨ ਦੀ ਜ਼ਿੰਦਗੀ ਤਬਾਹ ਕਰ ਸਕਦਾ ਹੈ ਅਤੇ ਦਰਜਨਾਂ ਮਿਸਾਲਾਂ ਸਾਹਮਣੇ ਹੋਣ ਦੇ ਬਾਵਜੂਦ ਨੌਜਵਾਨ ਭਾਗ ਪਰਤਿਆਉਣ ਤੋਂ ਬਾਜ਼ਾ ਨਹੀਂ ਆਉਂਦੇ। ਜੀ ਹਾਂ, ਅਮਰੀਕਾ ਤੋਂ ਕੈਨੇਡਾ ਦਾਖਲ ਹੋ ਰਹੇ ਇਕ ਟਰੱਕ ਨੂੰ ਐਲਬਰਟਾ ਦੇ ਕਾਊਟਸ ਲਾਂਘੇ ’ਤੇ ਰੋਕਿਆ ਗਿਆ ਅਤੇ ਡਰਾਈਵਰ ਨਾਲ ਗੱਲਬਾਤ ਦੌਰਾਨ ਸ਼ੱਕ ਪੈਣ ’ਤੇ ਕੈਨੇਡਾ ਬਾਰਡਰ ਸਰਵਿਸਿਜ਼ ਏਜੰਸੀ ਦੇ ਅਫ਼ਸਰਾਂ ਨੇ ਡੂੰਘਾਈ ਨਾਲ ਤਲਾਸ਼ੀ ਲੈਣ ਦਾ ਫੈਸਲਾ ਕੀਤਾ। ਤਲਾਸ਼ੀ ਦੌਰਾਨ ਟਰੱਕ ਵਿਚੋਂ ਤਕਰੀਬਨ 108 ਕਿਲੋ ਕੋਕੀਨ ਬਰਾਮਦ ਕੀਤੀ ਗਈ ਜਿਸ ਨੂੰ 26 ਸਾਲ ਦਾ ਅਰਸ਼ਦੀਪ ਸਿੰਘ ਚਲਾ ਰਿਹਾ ਸੀ। ਕੈਲਗਰੀ ਦੇ ਵਸਨੀਕ ਅਰਸ਼ਦੀਪ ਸਿੰਘ ਵਿਰੁੱਧ ਪਾਬੰਦੀਸ਼ੁਦਾ ਪਦਾਰਥ ਇੰਪੋਰਟ ਕਰਨ ਅਤੇ ਤਸਕਰੀ ਦੇ ਮਕਸਦ ਨਾਲ ਪਾਬੰਦੀਸ਼ੁਦਾ ਪਦਾਰਥ ਰੱਖਣ ਦੇ ਦੋਸ਼ ਆਇਦ ਕੀਤੇ ਗਏ ਹਨ।

ਅਮਰੀਕਾ ਤੋਂ ਕੈਨੇਡਾ ਦਾਖਲ ਹੁੰਦਿਆਂ ਕੀਤਾ ਕਾਬੂ

ਮਾਮਲੇ ਦੀ ਪੜਤਾਲ ਐਲਬਰਟਾ ਦੀ ਇੰਟੈਗਰੇਟਿਡ ਬਾਰਡਰ ਐਨਫੋਰਸਮੈਂਟ ਟੀਮ ਕਰ ਰਹੀ ਹੈ ਅਤੇ ਅਰਸ਼ਦੀਪ ਸਿੰਘ ਦੀ ਅਦਾਲਤ ਵਿਚ ਪੇਸ਼ੀ 7 ਮਈ ਨੂੰ ਹੋਵੇਗੀ। ਮੀਡੀਆ ਰਿਪੋਰਟਾਂ ਵਿਚ ਕੋਕੀਨ ਦੀ ਅੰਦਾਜ਼ਨ ਕੀਮਤ 3 ਮਿਲੀਅਨ ਡਾਲਰ ਦੱਸੀ ਜਾ ਰਹੀ ਹੈ। ਉਧਰ ਦੱਖਣੀ ਐਲਬਰਟਾ ਵਿਚ ਕੈਨੇਡਾ ਬਾਰਡਰ ਸਰਵਿਸਿਜ਼ ਏਜੰਸੀ ਦੇ ਡਾਇਰੈਕਟਰ ਬੈਨ ਟੇਮ ਨੇ ਇਕ ਬਿਆਨ ਜਾਰੀ ਕਰਦਿਆਂ ਕਿਹਾ ਕਿ ਖਤਰਨਾਕ ਨਸ਼ਿਆਂ ਨੂੰ ਮੁਲਕ ਵਿਚ ਦਾਖਲ ਹੋਣ ਤੋਂ ਰੋਕਣਾ ਮਹਿਕਮੇ ਦੀ ਵਚਨਬੱਧਤਾ ਹੈ। ਭਾਰੀ ਮਾਤਰਾ ਵਿਚ ਨਸ਼ੀਲੇ ਪਦਾਰਥ ਦੀ ਬਰਾਮਦਗੀ ਦਰਸਾਉਂਦੀ ਹੈ ਕਿ ਬਾਰਡਰ ਅਫਸਰ ਮੁਕੰਮਲ ਤਨਦੇਹੀ ਨਾਲ ਕੌਮਾਂਤਰੀ ਸਰਹੱਦ ’ਤੇ ਡਟੇ ਹੋਏ ਹਨ। ਇਸੇ ਦੌਰਾਨ ਆਰ.ਸੀ.ਐਮ.ਪੀ. ਦੇ ਉਤਰ-ਪੱਛਮੀ ਖਿਤੇ ਨਾਲ ਸਬੰਧਤ ਸ਼ੌਨ ਬੋਜ਼ਰ ਦਾ ਕਹਿਣਾ ਸੀ ਕਿ ਵੱਖ ਵੱਖ ਏਜੰਸੀਆਂ ਦਰਮਿਆਨ ਤਾਲਮੇਲ ਸਦਕਾ ਹੀ ਵੱਡੀ ਮਿਕਦਾਰ ਵਿਚ ਕੋਕੀਨ ਜ਼ਬਤ ਕੀਤੀ ਜਾ ਸਕੀ ਜਿਸ ਨੂੰ ਐਲਬਰਟਾ ਦੀਆਂ ਕਮਿਊਨਿਟੀਜ਼ ਵਿਚ ਵੇਚਿਆ ਜਾਣਾ ਸੀ। ਇਥੇ ਦਸਣਾ ਬਣਦਾ ਹੈ ਕਿ ਕੁਝ ਦਿਨ ਪਹਿਲਾਂ ਉਨਟਾਰੀਓ ਦੇ ਬਲੂ ਵਾਟਰ ਬ੍ਰਿਜ ’ਤੇ ਵੱਖ ਵੱਖ ਮੌਕਿਆਂ ਦੌਰਾਨ ਦੋ ਪੰਜਾਬੀ ਟਰੱਕ ਡਰਾਈਵਰਾਂ ਕੋਲੋਂ 11 ਮਿਲੀਅਨ ਡਾਲਰ ਮੁੱਲ ਦੀ 409 ਕਿਲੋ ਕੋਕੀਨ ਬਰਾਮਦ ਕਰਨ ਦਾ ਦਾਅਵਾ ਕੀਤਾ ਗਿਆ। ਡਰਾਈਵਰਾਂ ਦੀ ਸ਼ਨਾਖ਼ਤ 34 ਸਾਲ ਦੇ ਪਵਨਦੀਪ ਢਿੱਲੋਂ ਅਤੇ 23 ਸਾਲ ਦੇ ਰਵਿੰਦਰਬੀਰ ਸਿੰਘ ਵਜੋਂ ਕੀਤੀ ਗਈ। ਦੋਹਾਂ ਮਾਮਲਿਆਂ ਦੀ ਸੁਣਵਾਈ ਸਾਰਨੀਆ ਦੀ ਉਨਟਾਰੀਓ ਕੋਰਟ ਆਫ਼ ਜਸਟਿਸ ਵਿਚ ਹੋਵੇਗੀ।

ਲੈਥਬ੍ਰਿਜ ਦੀ ਅਦਾਲਤ ਵਿਚ 7 ਮਈ ਨੂੰ ਹੋਵੇਗੀ ਪੇਸ਼ੀ

ਕੈਨੇਡਾ ਦੇ ਲੋਕ ਸੁਰੱਖਿਆ ਅਤੇ ਐਮਰਜੰਸੀ ਤਿਆਰੀਆਂ ਬਾਰੇ ਮੰਤਰੀ ਡੇਵਿਡ ਮੈਗਿੰਟੀ ਨੇ ਕਿਹਾ ਕਿ ਕੌਮਾਂਤਰੀ ਸਰਹੱਦ ’ਤੇ ਚੌਕਸੀ ਵਧਾਉਂਦਿਆਂ ਕੈਨੇਡੀਅਨ ਕਮਿਊਨਿਟੀਜ਼ ਦੀ ਹਿਫ਼ਾਜ਼ਤ ਯਕੀਨੀ ਬਣਾਈ ਜਾ ਰਹੀ ਹੈ। 2025 ਵਿਚ ਹੁਣ ਤੱਕ ਕੈਨੇਡਾ ਬਾਰਡਰ ਸਰਵਿਸਿਜ਼ ਏਜੰਸੀ, ਅਮਰੀਕਾ ਤੋਂ ਆ ਰਹੇ 68 ਮਿਲੀਅਨ ਡਾਲਰ ਮੁੱਲ ਦੇ ਨਸ਼ੀਲੇ ਪਦਾਰਥ ਜ਼ਬਤ ਕਰ ਚੁੱਕੀ ਹੈ। ਟਰੰਪ ਦੇ ਸੱਤਾ ਵਿਚ ਆਉਣ ਤੋਂ ਪਹਿਲਾਂ ਕੈਨੇਡਾ ਸਰਕਾਰ ਵੱਲੋਂ ਬਾਰਡਰ ਸੁਰੱਖਿਆ ਵਾਸਤੇ 1.3 ਅਰਬ ਡਾਲਰ ਖਰਚ ਕਰਨ ਦਾ ਐਲਾਨ ਕੀਤਾ ਗਿਆ ਅਤੇ ਇਸ ਦਾ ਫ਼ਾਇਦਾ ਖੁਦ ਕੈਨੇਡਾ ਨੂੰ ਵੀ ਹੋ ਰਿਹਾ ਹੈ।

Next Story
ਤਾਜ਼ਾ ਖਬਰਾਂ
Share it