Begin typing your search above and press return to search.

ਕੈਨੇਡਾ : ਜਬਰੀ ਵਸੂਲੀ ਦੇ ਮਾਮਲਿਆਂ ਅਧੀਨ 96 ਕਾਬੂ

ਕੈਨੇਡਾ ਵਿਚ ਭਾਰਤੀ ਕਾਰੋਬਾਰੀਆਂ ’ਤੇ ਗੋਲੀਆਂ ਚਲਾਉਣ ਦੇ ਦੋਸ਼ ਹੇਠ ਅੜਿੱਕੇ ਆਏ ਸ਼ੱਕੀਆਂ ਦੀ ਗਿਣਤੀ ਸੈਂਕੜਾ ਪਾਰ ਕਰਦੀ ਨਜ਼ਰ ਆ ਰਹੀ ਹੈ ਜਿਨ੍ਹਾਂ ਨੂੰ ਬਾਰਡਰ ਏਜੰਟਾਂ ਵੱਲੋਂ ਜਲਦ ਡਿਪੋਰਟ ਕੀਤਾ

ਕੈਨੇਡਾ : ਜਬਰੀ ਵਸੂਲੀ ਦੇ ਮਾਮਲਿਆਂ ਅਧੀਨ 96 ਕਾਬੂ
X

Upjit SinghBy : Upjit Singh

  |  1 Dec 2025 7:43 PM IST

  • whatsapp
  • Telegram

ਐਡਮਿੰਟਨ : ਕੈਨੇਡਾ ਵਿਚ ਭਾਰਤੀ ਕਾਰੋਬਾਰੀਆਂ ’ਤੇ ਗੋਲੀਆਂ ਚਲਾਉਣ ਦੇ ਦੋਸ਼ ਹੇਠ ਅੜਿੱਕੇ ਆਏ ਸ਼ੱਕੀਆਂ ਦੀ ਗਿਣਤੀ ਸੈਂਕੜਾ ਪਾਰ ਕਰਦੀ ਨਜ਼ਰ ਆ ਰਹੀ ਹੈ ਜਿਨ੍ਹਾਂ ਨੂੰ ਬਾਰਡਰ ਏਜੰਟਾਂ ਵੱਲੋਂ ਜਲਦ ਡਿਪੋਰਟ ਕੀਤਾ ਜਾ ਸਕਦਾ ਹੈ। ਬੀ.ਸੀ. ਦੀ ਐਕਸਟੌਰਸ਼ਨ ਟਾਸਕ ਫ਼ੋਰਸ ਨੇ 96 ਵਿਦੇਸ਼ੀ ਨਾਗਰਿਕਾਂ ਦੁਆਲੇ ਘੇਰਾ ਕਸ ਦਿਤਾ ਹੈ ਅਤੇ ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਇਨ੍ਹਾਂ ਨੂੰ ਕੈਨੇਡਾ ਵਿਚ ਰਹਿਣਯੋਗ ਨਾ ਮੰਨਦਿਆਂ ਡਿਪੋਰਟ ਕਰਨ ਦੀ ਕਾਰਵਾਈ ਆਰੰਭੀ ਜਾ ਰਹੀ ਹੈ। ਐਕਸਟੌਰਸ਼ਨ ਟਾਸਕ ਫੋਰਸ ਨੇ ਕਿਹਾ ਕਿ ਇੰਮੀਗ੍ਰੇਸ਼ਨ ਐਂਡ ਰਫ਼ਿਊਜੀ ਪ੍ਰੋਟੈਕਸ਼ਨ ਐਕਟ ਅਧੀਨ ਕੈਨੇਡਾ ਵਿਚ ਰਹਿਣਯੋਗ ਨਾ ਮੰਨੇ ਜਾਣ ਵਾਲਿਆਂ ਨੂੰ ਜਿੰਨਾ ਛੇਤੀ ਸੰਭਵ ਹੋ ਸਕੇ ਡਿਪੋਰਟ ਕਰਨ ਦੀ ਜ਼ਿੰਮੇਵਾਰੀ ਸੀ.ਬੀ.ਐਸ.ਏ. ਦੀ ਬਣਦੀ ਹੈ ਪਰ ਡਿਪੋਰਟ ਕੀਤੇ ਜਾ ਰਹੇ ਵਿਦੇਸ਼ੀ ਨਾਗਰਿਕਾਂ ਦੀ ਸ਼ਨਾਖਤ ਬਾਰੇ ਕੋਈ ਜਾਣਕਾਰੀ ਸਾਂਝੀ ਨਹੀਂ ਕੀਤੀ ਜਾ ਸਕਦੀ।

ਬੰਧੂਮਾਨ ਸੇਖੋਂ ਦੇ ਫ਼ਰਾਰ ਹੋਣ ਮਗਰੋਂ ਚੌਕਸ ਹੋਏ ਪੁਲਿਸ ਮਹਿਕਮੇ

ਟਾਸਕ ਫੋਰਸ ਦੀ ਆਖਰੀ ਵੱਡੀ ਕਾਰਵਾਈ ਸ਼ੁੱਕਰਵਾਰ ਸਵੇਰੇ ਲੋਅਰ ਮੇਨਲੇਂਡ ਦੇ ਇਕ ਘਰ ’ਤੇ ਛਾਪਾ ਮਾਰਦਿਆਂ ਕੀਤੀ ਗਈ ਅਤੇ ਇੰਟੈਗਰੇਟਿਡ ਐਮਰਜੰਸੀ ਰਿਸਪੌਂਸ ਟੀਮ ਦੀ ਮਦਦ ਨਾਲ ਕਈ ਜਣਿਆਂ ਨੂੰ ਹਿਰਾਸਤ ਵਿਚ ਲਿਆ ਗਿਆ। ਦੂਜੇ ਪਾਸੇ ਪਿਛਲੇ 48 ਘੰਟੇ ਦੌਰਾਨ ਉਨਟਾਰੀਓ, ਐਲਬਰਟਾ ਅਤੇ ਬੀ.ਸੀ. ਵਿਚ ਤਿੰਨ ਜਣਿਆਂ ਦਾ ਗੋਲੀਆਂ ਮਾਰ ਕੇ ਕਤਲ ਕਰ ਦਿਤਾ ਗਿਆ ਜਿਨ੍ਹਾਂ ਵਿਚੋਂ ਤਾਜ਼ਾ ਵਾਰਦਾਤ ਨੌਰਥ ਈਸਟ ਐਡਮਿੰਟਨ ਦੇ 160 ਏ ਐਵੇਨਿਊ ਅਤੇ 83 ਸਟ੍ਰੀਟ ਇਲਾਕੇ ਦੇ ਇਕ ਘਰ ਵਿਚ ਵਾਪਰੀ। ਪੁਲਿਸ ਮੁਤਾਬਕ 23 ਸਾਲ ਦਾ ਨੌਜਵਾਨ ਦਮ ਤੋੜਿਆ ਗਿਆ ਜਦਕਿ 53 ਸਾਲ ਦੀ ਔਰਤ ਗੰਭੀਰ ਜ਼ਖਮੀ ਹਾਲਤ ਵਿਚ ਮਿਲੀ ਜਿਸ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ। ਐਡਮਿੰਟਨ ਪੁਲਿਸ ਨੇ ਵਾਰਦਾਤ ਮਗਰੋਂ 25 ਸਾਲ ਦੇ ਸ਼ੱਕੀ ਨੂੰ ਹਿਰਾਸਤ ਵਿਚ ਲਿਆ ਹੈ ਅਤੇ ਹੌਮੀਸਾਈਡ ਟੀਮ ਦਾ ਮੰਨਣਾ ਹੈ ਕਿ ਤਿੰਨੋ ਜਣੇ ਇਕ-ਦੂਜੇ ਨੂੰ ਜਾਣਦੇ ਹਨ। ਐਡਮਿੰਟਨ ਪੁਲਿਸ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਜੇ ਕਿਸੇ ਕੋਲ ਮਾਮਲੇ ਨਾਲ ਸਬੰਧਤ ਜਾਣਕਾਰੀ ਹੋਵੇ ਤਾਂ 780 423 4567 ’ਤੇ ਕਾਲ ਕੀਤੀ ਜਾਵੇ।

ਬਾਰਡਰ ਸਰਵਿਸਿਜ਼ ਵਾਲਿਆਂ ਦੀਆਂ ਸਰਗਰਮੀਆਂ ਵੀ ਹੋਈਆਂ ਤੇਜ਼

ਉਧਰ ਸਰੀ ਦੇ 10400 ਬਲਾਕ ਅਤੇ 152 ਸਟ੍ਰੀਟ ਇਲਾਕੇ ਵਿਚ ਗੋਲੀਆਂ ਚੱਲਣ ਦੀ ਇਤਲਾਹ ਮਿਲਣ ਮਗਰੋਂ ਮੌਕੇ ’ਤੇ ਪੁੱਜੇ ਪੁਲਿਸ ਅਫ਼ਸਰਾਂ ਨੂੰ ਇਕ ਸ਼ਖਸ ਗੰਭੀਰ ਜ਼ਖਮੀ ਹਾਲਤ ਵਿਚ ਮਿਲਿਆ ਅਤੇ ਪੈਰਾਮੈਡਿਕਸ ਦੀਆਂ ਲੱਖ ਕੋਸ਼ਿਸ਼ਾਂ ਦੇ ਬਾਵਜੂਦ ਉਸ ਨੂੰ ਬਚਾਇਆ ਜਾ ਨਾ ਸਕਿਆ। ਸਰੀ ਵਿਚ ਮੌਜੂਦਾ ਵਰ੍ਹੇ ਦੌਰਾਨ ਇਹ ਛੇਵਾਂ ਕਤਲ ਦੱਸਿਆ ਜਾ ਰਿਹਾ ਹੈ ਅਤੇ ਫ਼ਿਲਹਾਲ ਕਤਲ ਦੇ ਮਕਸਦ ਬਾਰੇ ਵਿਸਤਾਰਤ ਜਾਣਕਾਰੀ ਉਭਰ ਕੇ ਸਾਹਮਣੇ ਨਹੀਂ ਆ ਸਕੀ। ਇਸੇ ਦੌਰਾਨ ਉਨਟਾਰੀਓ ਦੇ ਸਾਰਨੀਆ ਸ਼ਹਿਰ ਦੇ ਉਤਰ-ਪੂਰਬ ਵੱਲ ਲੈਂਬਨ ਸ਼ੋਰਜ਼ ਵਿਖੇ ਇਕ ਘਰ ਵਿਚ ਵਾਪਰੀ ਵਾਾਰਦਾਤ ਦੌਰਾਨ ਇਕ ਜਣੇ ਦੀ ਮੌਤ ਹੋ ਗਈ ਜਦਕਿ ਦੂਜੇ ਨੂੰ ਗੰਭੀਰ ਜ਼ਖਮੀ ਹਾਲਤ ਵਿਚ ਹਸਪਤਾਲ ਦਾਖਲ ਕਰਵਾਇਆ ਗਿਆ। ਇਥੇ ਦਸਣਾ ਬਣਦਾ ਹੈ ਕਿ ਦਿੱਲੀ ਹਵਾਈ ਅੱਡੇ ’ਤੇ ਬੰਧੂ ਮਾਨ ਸਿੰਘ ਸੇਖੋਂ ਦੀ ਗ੍ਰਿਫ਼ਤਾਰੀ ਬਾਰੇ ਐਕਟੌਰਸ਼ਨ ਟਾਸਕ ਫੋਰਸ ਵੱਲੋਂ ਕੋਈ ਟਿੱਪਣੀ ਨਹੀਂ ਕੀਤੀ ਗਈ। ਦਿੱਲੀ ਪੁਲਿਸ ਦਾ ਦਾਅਵਾ ਹੈ ਕਿ ਇਸੇ ਸ਼ੱਕੀ ਨੇ ਸਰੀ ਵਿਖੇ ਕਪਿਲ ਸ਼ਰਮਾ ਦੇ ਕੈਫੇ ’ਤੇ ਗੋਲੀਆਂ ਚਲਾਉਣ ਦੀ ਸਾਜ਼ਿਸ਼ ਘੜੀ ਪਰ ਕੈਨੇਡੀਅਨ ਲਾਅ ਐਨਫ਼ੋਰਸਮੈਂਟ ਏਜੰਸੀਆਂ ਨੇ ਚੁੱਪ ਵੱਟੀ ਹੋਈ ਹੈ।

Next Story
ਤਾਜ਼ਾ ਖਬਰਾਂ
Share it