Begin typing your search above and press return to search.

ਕੈਨੇਡਾ : 4 ਪੰਜਾਬੀਆਂ ’ਤੇ ਲੱਗੇ 18 ਕਰੋੜ ਦੀ ਚੋਰੀ ਦੇ ਦੋਸ਼

ਕੈਨੇਡਾ ਵਿਚ ਇਮਾਰਤਾਂ ਦੀ ਉਸਾਰੀ ਦੌਰਾਨ ਵਰਤਿਆ ਜਾਣ ਵਾਲਾ ਮਹਿੰਗਾ ਸਾਜ਼ੋ-ਸਮਾਨ ਚੋਰੀ ਕਰਨ ਵਾਲਿਆਂ ਵਿਰੁੱਧ ਕਾਰਵਾਈ ਕਰਦਿਆਂ ਯਾਰਕ ਰੀਜਨਲ ਪੁਲਿਸ ਵੱਲੋਂ ਚਾਰ ਪੰਜਾਬੀਆਂ ਸਣੇ ਸੱਤ ਜਣਿਆਂ ਨੂੰ ਕਾਬੂ ਕੀਤਾ ਗਿਆ ਹੈ

ਕੈਨੇਡਾ : 4 ਪੰਜਾਬੀਆਂ ’ਤੇ ਲੱਗੇ 18 ਕਰੋੜ ਦੀ ਚੋਰੀ ਦੇ ਦੋਸ਼
X

Upjit SinghBy : Upjit Singh

  |  1 May 2025 5:53 PM IST

  • whatsapp
  • Telegram

ਵੌਅਨ : ਕੈਨੇਡਾ ਵਿਚ ਇਮਾਰਤਾਂ ਦੀ ਉਸਾਰੀ ਦੌਰਾਨ ਵਰਤਿਆ ਜਾਣ ਵਾਲਾ ਮਹਿੰਗਾ ਸਾਜ਼ੋ-ਸਮਾਨ ਚੋਰੀ ਕਰਨ ਵਾਲਿਆਂ ਵਿਰੁੱਧ ਕਾਰਵਾਈ ਕਰਦਿਆਂ ਯਾਰਕ ਰੀਜਨਲ ਪੁਲਿਸ ਵੱਲੋਂ ਚਾਰ ਪੰਜਾਬੀਆਂ ਸਣੇ ਸੱਤ ਜਣਿਆਂ ਨੂੰ ਕਾਬੂ ਕੀਤਾ ਗਿਆ ਹੈ ਜਿਨ੍ਹਾਂ ਕੋਲੋਂ 3 ਮਿਲੀਅਨ ਡਾਲਰ ਤੋਂ ਵੱਧ ਮੁੱਲ ਦਾ ਚੋਰੀਸ਼ੁਦਾ ਸਮਾਨ ਬਰਾਮਦ ਹੋਇਆ। ਪੁਲਿਸ ਨੇ ਦੱਸਿਆ ਕਿ ਪ੍ਰੌਜੈਕਟ ‘ਸਟੀਲ ਐਨ ਸਪਿਰਿਟਸ’ ਅਧੀਨ ਦਸੰਬਰ 2024 ਤੋਂ ਮਾਰਚ 2025 ਦਰਮਿਆਨ ਕੀਤੀ ਗਈ ਪੜਤਾਲ ਦੇ ਆਧਾਰ ’ਤੇ ਚੋਰਾਂ ਦੇ ਗਿਰੋਹ ਦਾ ਪਰਦਾ ਫ਼ਾਸ਼ ਕੀਤਾ ਜਾ ਸਕਿਆ ਜੋ ਗਰੇਟਰ ਟੋਰਾਂਟੋ ਏਰੀਆ ਵਿਚ ਹੋਲਸੇਲਰਾਂ ਅਤੇ ਰਿਟੇਲ ਸਟੋਰ ਵਾਲਿਆਂ ਨੂੰ ਨਿਸ਼ਾਨਾ ਬਣਾਉਂਦੇ ਸਨ।

ਕੈਨੇਡਾ : 4 ਪੰਜਾਬੀਆਂ ’ਤੇ ਲੱਗੇ 18 ਕਰੋੜ ਦੀ ਚੋਰੀ ਦੇ ਦੋਸ਼

ਟੋਰਾਂਟੋ ਦੇ ਇਕ ਘਰ ਅਤੇ ਵੱਖ ਵੱਖ ਸਟੋਰੇਜ ਲੌਕਰਾਂ ’ਤੇ ਮਾਰੇ ਗਏ ਛਾਪਿਆਂ ਦੌਰਾਨ 30 ਲੱਖ ਡਾਲਰ ਤੋਂ ਵੱਧ ਕੀਮਤ ਵਾਲਾ ਸਮਾਨ ਬਰਾਮਦ ਕਰਦਿਆਂ 42 ਸਾਲ ਦੇ ਲਖਵਿੰਦਰ ਤੂਰ, 43 ਸਾਲ ਦੇ ਜਗਦੀਸ਼ ਪੰਧੇਰ, 31 ਸਾਲ ਦੇ ਮਨੀਸ਼, 42 ਸਾਲ ਦੇ ਹਰਪ੍ਰੀਤ ਭੰਡਾਲ, 45 ਸਾਲ ਦੇ ਚੈਨ ਫੈਂਗ ਅਤੇ 46 ਸਾਲ ਦੇ ਜੀ ਜ਼ੋਊ ਵਿਰੁੱਧ ਵੱਖ ਵੱਖ ਦੋਸ਼ ਆਇਦ ਕੀਤੇ ਗਏ। ਪੁਲਿਸ ਦਾ ਕਹਿਣਾ ਹੈ ਕਿ ਮਾਮਲੇ ਦੀ ਪੜਤਾਲ ਹਾਲੇ ਚੱਲ ਰਹੀ ਹੈ ਅਤੇ ਆਉਣ ਵਾਲੇ ਦਿਨਾਂ ਵਿਚ ਹੋਰ ਸ਼ੱਕੀਆਂ ਦੀ ਗ੍ਰਿਫ਼ਤਾਰੀ ਹੋ ਸਕਦੀ ਹੈ। ਜਾਂਚਕਰਤਾਵਾਂ ਮੁਤਾਬਕ ਪ੍ਰੌਜੈਕਟ ਸਟੀਲ ਐਨ ਸਪਿਰਿਟਸ ਦਾ ਮਕਸਦ ਸਿਰਫ਼ ਚੋਰਾਂ ਨੂੰ ਕਾਬੂ ਕਰਨਾ ਨਹੀਂ ਸਗੋਂ ਚੋਰੀ ਕੀਤੀਆਂ ਵਸਤਾਂ ਨੂੰ ਮੁੜ ਕਾਲਾ ਬਾਜ਼ਾਰ ਵਿਚ ਵੇਚਣ ਵਾਲਿਆਂ ਦੇ ਨੈਟਵਰਕ ਦਾ ਪਰਦਾ ਫਾਸ਼ ਕਰਨਾ ਵੀ ਸੀ। ਮਿਸੀਸਾਗਾ ਨਾਲ ਸਬੰਧਤ ਹਰਪ੍ਰੀਤ ਭੰਡਾਲ ਅਤੇ ਮਨੀਸ਼ ਤੋਂ ਇਲਾਵਾ ਕੈਲੇਡਨ ਨਾਲ ਸਬੰਧਤ ਲਖਵਿੰਦਰ ਤੂਰ ਅਤੇ ਬਰੈਂਪਟਨ ਦੇ ਜਗਦੀਸ਼ ਪੰਧੇਰ ਵਿਰੁੱਧ ਅਪਰਾਧਕ ਗਿਰੋਹ ਦੀਆਂ ਸਰਗਰਮੀਆਂ ਵਿਚ ਸ਼ਾਮਲ ਹੋਣ, ਅਪਰਾਧ ਰਾਹੀਂ ਹਾਸਲ ਪੰਜ ਹਜ਼ਾਰ ਡਾਲਰ ਤੋਂ ਵੱਧ ਮੁੱਲ ਦੀ ਪ੍ਰੌਪਰਟੀ ਰੱਖਣ, ਅਪਰਾਧ ਰਾਹੀਂ ਹਾਸਲ ਪ੍ਰੌਪਰਟੀ ਇਧਰ-ਉਧਰ ਵੇਚਣ ਅਤੇ 5 ਹਜ਼ਾਰ ਡਾਲਰ ਤੋਂ ਵੱਧ ਮੁੱਲ ਦਾ ਫਰੌਡ ਕਰਨ ਦੇ ਦੋਸ਼ ਆਇਦ ਕੀਤੇ ਗਏ ਹਨ।

ਯਾਰਕ ਰੀਜਨਲ ਪੁਲਿਸ ਵੱਲੋਂ ਗਿਰੋਹ ਦਾ ਪਰਦਾ ਫਾਸ਼

ਦੂਜੇ ਪਾਸੇ ਬਰÇਲੰਗਟਨ ਵਿਖੇ ਇਕ ਰੈਸਟੋਰੈਂਟ ਦੀ ਪਾਰਕਿੰਗ ਵਿਚ ਹੋਏ ਕਤਲ ਦੀ ਪੜਤਾਲ ਕਰ ਰਹੀ ਪੁਲਿਸ ਇਕ ਗੱਡੀ ਦੀ ਭਾਲ ਕਰ ਰਹੀ ਹੈ ਅਤੇ ਲੋਕਾਂ ਤੋਂ ਵੀ ਮਦਦ ਮੰਗੀ ਗਈ ਹੈ। ਜਾਂਚਕਰਤਾਵਾਂ ਨੇ ਦੱਸਿਆ ਕਿ ਬਰੈਂਟ ਸਟ੍ਰੀਟ ਨੇੜੇ ਫੇਅਰਵਿਊ ਸਟ੍ਰੀਟ ਦੀ ਪਾਰਕਿੰਗ ਵਿਚ 50-55 ਸਾਲ ਦੇ ਸ਼ਖਸ ਦਾ ਗੋਲੀਆਂ ਮਾਰ ਕੇ ਕਤਲ ਕਰ ਦਿਤਾ ਗਿਆ। ਪੁਲਿਸ ਵੱਲੋਂ ਸ਼ੱਕੀਆਂ ਨਾਲ ਸਬੰਧਤ ਵੇਰਵੇ ਜਨਤਕ ਨਹੀਂ ਕੀਤੇ ਗਏ ਪਰ ਸੋਚੀ ਸਮਝੀ ਸਾਜ਼ਿਸ਼ ਤਹਿਤ ਕੀਤੀ ਗਈ ਵਾਰਦਾਤ ਦੌਰਾਨ ਵਰਤੀ ਗੱਡੀ ਦੀਆਂ ਤਸਵੀਰਾਂ ਜਾਰੀ ਕਰ ਦਿਤੀਆਂ। ਮੀਡੀਆ ਨਾਲ ਗੱਲਬਾਤ ਕਰਦਿਆਂ ਕਾਂਸਟੇਬਲ ਜੈਫ ਡਿਲਨ ਨੇ ਦੱਸਿਆ ਕਿ ਮਰਨ ਵਾਲਾ ਸ਼ਖਸ ਇਕ ਰੈਸਟੋਰੈਂਟ ਵਿਚ ਖਾਣਾ ਖਾ ਕੇ ਬਾਹਰ ਨਿਕਲਿਆ ਸੀ ਜਦੋਂ ਉਸ ਨੂੰ ਨਿਸ਼ਾਨਾ ਬਣਾਇਆ ਗਿਆ। ਫਿਲਹਾਲ ਉਸ ਦੀ ਪਛਾਣ ਜਨਤਕ ਨਹੀਂ ਕੀਤੀ ਗਈ ਅਤੇ ਜਾਂਚਕਰਤਾਵਾਂ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਜੇ ਕਿਸੇ ਕੋਲ ਇਸ ਵਾਰਦਾਤ ਬਾਰੇ ਕੋਈ ਜਾਣਕਾਰੀ ਹੋਵੇ ਤਾਂ ਮੇਜਰ ਕ੍ਰਾਈਮ ਬਿਊਰੋ ਨਾਲ 905 825 4776 ’ਤੇ ਸੰਪਰਕ ਕੀਤਾ ਜਾਵੇ।

Next Story
ਤਾਜ਼ਾ ਖਬਰਾਂ
Share it