Begin typing your search above and press return to search.

ਕੈਨੇਡਾ : 324 ਕਿਸਮ ਦੀਆਂ ਬੰਦੂਕਾਂ ਪਾਬੰਦੀਸ਼ੁਦਾ ਹਥਿਆਰਾਂ ਵਿਚ ਸ਼ਾਮਲ

ਕੈਨੇਡਾ ਵਿਚ ਹਥਿਆਰਾਂ ’ਤੇ ਹੋਰ ਸਖ਼ਤੀ ਵਰਤਦਿਆਂ ਟਰੂਡੋ ਸਰਕਾਰ ਵੱਲੋਂ 324 ਕਿਸਮ ਦੀਆਂ ਬੰਦੂਕਾਂ ਤੇ ਪਾਬੰਦੀ ਲਾਉਣ ਦਾ ਐਲਾਨ ਕੀਤਾ ਗਿਆ ਹੈ।

ਕੈਨੇਡਾ : 324 ਕਿਸਮ ਦੀਆਂ ਬੰਦੂਕਾਂ ਪਾਬੰਦੀਸ਼ੁਦਾ ਹਥਿਆਰਾਂ ਵਿਚ ਸ਼ਾਮਲ
X

Upjit SinghBy : Upjit Singh

  |  6 Dec 2024 6:12 PM IST

  • whatsapp
  • Telegram

ਔਟਵਾ : ਕੈਨੇਡਾ ਵਿਚ ਹਥਿਆਰਾਂ ’ਤੇ ਹੋਰ ਸਖ਼ਤੀ ਵਰਤਦਿਆਂ ਟਰੂਡੋ ਸਰਕਾਰ ਵੱਲੋਂ 324 ਕਿਸਮ ਦੀਆਂ ਬੰਦੂਕਾਂ ਤੇ ਪਾਬੰਦੀ ਲਾਉਣ ਦਾ ਐਲਾਨ ਕੀਤਾ ਗਿਆ ਹੈ। ਲੋਕ ਸੁਰੱਖਿਆ ਮੰਤਰੀ ਡੌਮੀਨਿਕ ਲਬਲੈਂਕ ਨੇ ਦੱਸਿਆ ਕਿ ਪਾਬੰਦੀਆਂ ਦੇ ਘੇਰੇ ਵਿਚ ਆਈਆਂ ਬੰਦੂਕਾਂ ਦੀ ਕੈਨੇਡਾ ਵਿਚ ਕਾਨੂੰਨੀ ਤੌਰ ਤੇ ਵਰਤੋਂ, ਵਿਕਰੀ ਜਾਂ ਦਰਾਮਦ ਨਹੀਂ ਕੀਤੀ ਜਾ ਸਕੇਗੀ। ਮੌਂਟਰੀਅਲ ਦੇ ਪੌਲੀਟੈਕਨਿਕ ਵਿਚ ਹੋਏ ਕਤਲੇਆਮ ਦੀ 35ਵੀਂ ਬਰਸੀ ਮੌਕੇ ਪਾਬੰਦੀ ਦੇ ਘੇਰੇ ਵਿਚ ਆਈਆਂ ਅਸਾਲਟ ਸਟਾਈਲ ਰਾਈਫ਼ਲਜ਼ ਵੀ ਫੈਡਰਲ ਸਰਕਾਰ ਦੇ ਬਾਏ-ਬੈਕ ਪ੍ਰੋਗਰਾਮ ਅਧੀਨ ਆਉਂਦੀਆਂ ਹਨ।

ਲਿਬਰਲ ਸਰਕਾਰ ਦੇ ਤਾਜ਼ਾ ਕਦਮ ਤੋਂ ਕੰਜ਼ਰਵੇਟਿਵ ਪਾਰਟੀ ਔਖੀ-ਭਾਰੀ

ਕੈਨੇਡੀਅਨਜ਼ ਨੂੰ ਅਗਲੇ ਸਾਲ 30 ਅਕਤੂਬਰ ਤੱਕ ਆਪਣੇ ਹਥਿਆਰ ਸਰਕਾਰ ਨੂੰ ਸੌਂਪਣ ਦੀ ਖੁੱਲ੍ਹ ਦਿਤੀ ਗਈ ਹੈ ਅਤੇ ਇਨ੍ਹਾਂ ਹਥਿਆਰਾਂ ਦੀ ਕੀਮਤ ਵੀ ਸਰਕਾਰ ਅਦਾ ਕਰੇਗੀ ਪਰ ਮਿਆਦ ਲੰਘਣ ਮਗਰੋਂ ਅਜਿਹੇ ਹਥਿਆਰ ਰੱਖਣ ਵਾਲਿਆਂ ਵਿਰੁੱਧ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਇਸੇ ਦੌਰਾਨ ਰੱਖਿਆ ਮੰਤਰੀ ਬਿਲ ਬਲੇਅਰ ਨੇ ਦੱਸਿਆ ਕਿ ਸਰਕਾਰ ਕੋਲ ਪੁੱਜਣ ਵਾਲੀਆਂ ਅਸਾਲਟ ਸਟਾਈਲ ਰਾਈਫ਼ਲਜ਼ ਵਿਚੋਂ ਕੁਝ ਯੂਕਰੇਨ ਭੇਜੀਆਂ ਜਾਣਗੀਆਂ। ਬਿਲ ਬਲੇਅਰ ਨੇ ਦੱਸਿਆ ਕਿ ਕੌਮੀ ਰੱਖਿਆ ਵਿਭਾਗ ਵੱਲੋੀ ਉਨ੍ਹਾਂ ਕੈਨੇਡੀਅਨ ਕੰਪਨੀਆਂ ਤਾਲਮੇਲ ਸਥਾਪਤ ਕੀਤਾ ਜਾ ਰਿਹਾ ਹੈ ਜੋ ਯੂਕਰੇਨ ਨੂੰ ਲੋੜੀਂਦੇ ਹਥਿਆਰ ਸਪਲਾਈ ਕਰ ਸਕਦੀਆਂ ਹਨ।

ਯੂਕਰੇਨ ਭੇਜੀਆਂ ਜਾਣਗੀਆਂ ਇਕੱਤਰ ਕੀਤੀਆਂ ਰਾਈਫ਼ਲਾਂ : ਬਿਲ ਬਲੇਅਰ

ਇਨ੍ਹਾਂ ਕੰਪਨੀਆਂ ਰਾਹੀਂ ਇਹ ਹਥਿਆਰ ਕੈਨੇਡਾ ਤੋਂ ਯੂਕਰੇਨ ਭੇਜੇ ਜਾਣਗੇ। ਇਥੇ ਦਸਣਾ ਬਣਦਾ ਹੈ ਕਿ ਬਿਲ ਸੀ-21 ਅਧੀਨ ਫੈਡਰਲ ਸਰਕਾਰ ਵੱਲੋਂ ਅਸਾਲਟ ਸਟਾਈਲ ਫਾਇਰਆਰਮਜ਼ ਬਾਰੇ ਸਖ਼ਤ ਪਰਿਭਾਸ਼ਾ ਤੈਅ ਕੀਤੀ ਗਈ ਪਰ ਲੋਕਾਂ ਵਿਚ ਰੋਹ ਪੈਦਾ ਹੋਣ ਮਗਰੋਂ ਇਸ ਸਾਲ ਫਰਵਰੀ ਵਿਚ ਕਈ ਸੋਧਾਂ ਨੂੰ ਵਾਪਸ ਲੈ ਲਿਆ ਗਿਆ। ਬਿਲ ਸੀ-21 ਰਾਹੀਂ ਹਥਿਆਰਾਂ ਦਾ ਲਾਇਸੰਸ ਰੱਦ ਕਰਨ ਅਤੇ ਲੋਕਾਂ ਤੋਂ ਹਥਿਆਰ ਵਾਪਸ ਲੈਣ ਦਾ ਹੱਕ ਸਰਕਾਰ ਨੂੰ ਮਿਲ ਗਿਆ ਹੈ ਜੋ ਹਿੰਸਕ ਸਰਗਰਮੀਆਂ ਵਿਚ ਸ਼ਾਮਲ ਹੁੰਦੇ ਹਨ। ਦੂਜੇ ਪਾਸੇ ਕੰਜ਼ਰਵੇਵਿਟ ਪਾਰਟੀ ਨਵੇਂ ਮਾਪਦੰਡਾਂ ਦੀ ਨੁਕਤਾਚੀਨੀ ਕਰ ਰਹੀ ਹੈ। ਲੋਕ ਸੁਰੱਖਿਆ ਮਾਮਲਿਆਂ ਬਾਰੇ ਆਲੋਚਕ ਰਾਕੇਲ ਡਾਂਚੋ ਨੇ ਦੋਸ਼ ਲਾਇਆ ਕਿ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੀ ਸਰਕਾਰ ਅਪਰਾਧੀਆਂ ਪ੍ਰਤੀ ਨਰਮ ਰਵੱਈਆ ਦਿਖਾ ਰਹੀ ਹੈ ਅਤੇ ਕਾਨੂੰਨ ਦੇ ਪਾਬੰਦ ਕੈਨੇਡੀਅਨਜ਼ ਨਾਲ ਸਰਾਸਰ ਧੱਕੇਸ਼ਾਹੀ ਹੋ ਰਹੀ ਹੈ। ਇਸੇ ਦੌਰਾਨ ਐਲਬਰਟਾ ਦੇ ਨਿਆਂ ਮੰਤਰੀ ਮਿਕੀ ਆਮੇਰੀ ਵੱਲੋਂ ਵੀ ਫੈਡਰਲ ਸਰਕਾਰ ਦੇ ਤਾਜ਼ਾ ਐਲਾਨ ਦਾ ਵਿਰੋਧ ਕੀਤਾ ਗਿਆ। ਉਨ੍ਹਾਂ ਕਿਹਾ ਕਿ ਕਾਨੂੰਨੀ ਤਰੀਕੇ ਨਾਲ ਹਥਿਆਰਾਂ ਦੀ ਮਾਲਕੀ ਵਿਚ ਦਖਲ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ।

Next Story
ਤਾਜ਼ਾ ਖਬਰਾਂ
Share it