Begin typing your search above and press return to search.

Canada : extortion ਮਾਮਲਿਆਂ ’ਚ 22 ਸਾਲ ਦਾ ਜਸਕਰਨ ਸਿੰਘ ਗ੍ਰਿਫ਼ਤਾਰ

ਕੈਨੇਡਾ ਵਿਚ ਪੰਜਾਬੀ ਪਰਵਾਰ ਦੇ ਘਰਾਂ ਅਤੇ ਕਾਰੋਬਾਰੀ ਟਿਕਾਣਿਆਂ ਉਤੇ ਗੋਲੀਆਂ ਚਲਾਉਣ ਦੇ ਮਾਮਲੇ ਤਹਿਤ 22 ਸਾਲ ਦੇ ਜਸਕਰਨ ਸਿੰਘ ਨੂੰ ਕੈਲਗਰੀ ਤੋਂ ਗ੍ਰਿਫ਼ਤਾਰ ਕੀਤਾ ਗਿਆ ਹੈ

Canada : extortion ਮਾਮਲਿਆਂ ’ਚ 22 ਸਾਲ ਦਾ ਜਸਕਰਨ ਸਿੰਘ ਗ੍ਰਿਫ਼ਤਾਰ
X

Upjit SinghBy : Upjit Singh

  |  31 March 2026 6:05 PM IST

  • whatsapp
  • Telegram

ਕੈਲਗਰੀ/ਸਰੀ : ਕੈਨੇਡਾ ਵਿਚ ਪੰਜਾਬੀ ਪਰਵਾਰ ਦੇ ਘਰਾਂ ਅਤੇ ਕਾਰੋਬਾਰੀ ਟਿਕਾਣਿਆਂ ਉਤੇ ਗੋਲੀਆਂ ਚਲਾਉਣ ਦੇ ਮਾਮਲੇ ਤਹਿਤ 22 ਸਾਲ ਦੇ ਜਸਕਰਨ ਸਿੰਘ ਨੂੰ ਕੈਲਗਰੀ ਤੋਂ ਗ੍ਰਿਫ਼ਤਾਰ ਕੀਤਾ ਗਿਆ ਹੈ ਜਦਕਿ ਸਰੀ ਦੇ ਨਿਊਟਨ ਇਲਾਕੇ ਵਿਚ ਐਕਸਟੌਰਸ਼ਨ ਨਾਲ ਸਬੰਧਤ ਗੋਲੀਬਾਰੀ ਦੀ ਇਕ ਹੋਰ ਵਾਰਦਾਤ ਸਾਹਮਣੇ ਆਈ ਹੈ। ਬੀ.ਸੀ ਪ੍ਰੋਵਿਨਸ਼ੀਅਲ ਐਕਸਟੌਰਸ਼ਨ ਟਾਸਕ ਫ਼ੋਰਸ ਵੱਲੋਂ 21 ਜੁਲਾਈ 2025 ਨੂੰ ਸਰੀ ਦੀ 128 ਸਟ੍ਰੀਟ ਦੇ 8100 ਬਲਾਕ ਵਿਚ ਇਕ ਕਾਰੋਬਾਰੀ ਅਦਾਰੇ ਦੇ ਬਾਹਰ ਗੋਲੀਆਂ ਚੱਲਣ ਦੇ ਮਾਮਲੇ ਵਿਚ ਜਸਕਰਨ ਸਿੰਘ ਵਿਰੁੱਧ ਕਾਰਵਾਈ ਕੀਤੀ ਗਈ ਹੈ ਅਤੇ ਉਸ ਨੂੰ ਜਲਦ ਡਿਪੋਰਟ ਕੀਤਾ ਜਾ ਸਕਦਾ ਹੈ। ਮੁਢਲੇ ਤੌਰ ’ਤੇ ਵਾਰਦਾਤ ਦੀ ਪੜਤਾਲ ਸਰੀ ਪੁਲਿਸ ਨੇ ਕੀਤੀ ਅਤੇ ਬਾਅਦ ਵਿਚ ਇਹ ਮਾਮਲਾ ਐਕਸਟੌਰਸ਼ਨ ਟਾਸਕ ਫ਼ੋਰਸ ਦੇ ਸਪੁਰਦ ਕਰ ਦਿਤਾ ਗਿਆ। ਬੀ.ਸੀ. ਪ੍ਰੌਸੀਕਿਊਸ਼ਨ ਸਰਵਿਸ ਵੱਲੋਂ ਜਸਕਰਨ ਸਿੰਘ ਵਿਰੁੱਧ ਅੰਨ੍ਹੇਵਾਹ ਗੋਲੀਆਂ ਚਲਾਉਣ ਦੇ ਦੋਸ਼ ਆਇਦ ਕੀਤੇ ਗਏ ਹਨ ਅਤੇ ਕੈਲਗਰੀ ਦੀ ਅਦਾਲਤ ਵਿਚ ਅੱਜ ਹੋਣ ਵਾਲੀ ਪੇਸ਼ੀ ਮਗਰੋਂ ਉਸ ਨੂੰ ਬ੍ਰਿਟਿਸ਼ ਕੋਲੰਬੀਆ ਲਿਆਂਦਾ ਜਾਵੇਗਾ।

ਕੈਲਗਰੀ ਤੋਂ ਹੋਈ ਗ੍ਰਿਫ਼ਤਾਰ, ਜਲਦ ਬੀ.ਸੀ. ਲਿਆਂਦਾ ਜਾਵੇਗਾ

ਜੁਲਾਈ 2025 ਵਿਚ ਪ੍ਰਕਾਸ਼ਤ ਸੀ.ਟੀ.ਵੀ. ਦੀ ਰਿਪੋਰਟ ਵਿਚ ਰਾਯਲ ਕਿੰਗ ਪੈਲੇਸ ਦੇ ਮਾਲਕ ਦੇ ਹਵਾਲੇ ਨਾਲ ਦੱਸਿਆ ਗਿਆ ਕਿ ਇਕ ਵਿਆਹ ਸਮਾਗਮ ਦੌਰਾਨ ਝਗੜੇ ਮਗਰੋਂ ਗੋਲੀਆਂ ਚੱਲੀਆਂ ਅਤੇ ਇਸ ਵਾਰਦਾਤ ਦਾ ਸਾਊਥ ਏਸ਼ੀਅਨ ਲੋਕਾਂ ਤੋਂ ਜਬਰੀ ਵਸੂਲੀ ਦੇ ਮਾਮਲਿਆਂ ਨਾਲ ਕੋਈ ਵਾਹ-ਵਾਸਤਾ ਨਹੀਂ ਸੀ। ਪਰ ਸਰੀ ਪੁਲਿਸ ਨੇ ਇਸ ਦਾਅਵੇ ਬਾਰੇ ਕੋਈ ਟਿੱਪਣੀ ਨਾ ਕੀਤੀ। ਬੀ.ਸੀ. ਐਕਸਟੌਰਸ਼ਨ ਟਾਸਕ ਫ਼ੋਰਸ ਦੇ ਚੀਫ਼ ਸੁਪਰਡੈਂਟ ਡੰਕਨ ਪਾਊਂਡ ਦਾ ਕਹਿਣਾ ਸੀ ਕਿ ਅਪਰਾਧ ਦੀਆਂ ਕੋਈ ਹੱਦਾਂ ਨਹੀਂ ਹੁੰਦੀਆਂ। ਟਾਸਕ ਫ਼ੋਰਸ ਵੱਲੋਂ ਸਮੁੱਚੇ ਕੈਨੇਡਾ ਦੀਆਂ ਲਾਅ ਐਨਫ਼ੋਰਸਮੈਂਟ ਏਜੰਸੀਆਂ ਨਾਲ ਤਾਲਮੇਲ ਤਹਿਤ ਕਾਰਵਾਈ ਕੀਤੀ ਜਾ ਰਹੀ ਹੈ। ਇਸੇ ਤਾਲਮੇਲ ਸਦਕਾ ਕਾਨੂੰਨ ਦੇ ਹੱਥ ਦੂਰ ਦੂਰ ਤੱਕ ਪੁੱਜ ਰਹੇ ਹਨ ਅਤੇ ਇਕ ਸੂਬੇ ਵਿਚ ਵਾਰਦਾਤ ਕਰਨ ਮਗਰੋਂ ਦੂਜੇ ਸੂਬੇ ਵਿਚ ਲੁਕਣ ਵਾਲਿਆਂ ਨੂੰ ਕਾਬੂ ਕੀਤਾ ਜਾ ਰਿਹਾ ਹੈ।

ਸਰੀ ਵਿਖੇ ਪੰਜਾਬੀ ਪਰਵਾਰ ਦੇ ਘਰ ’ਤੇ ਚੱਲੀਆਂ ਗੋਲੀਆਂ

ਡੰਕਨ ਪਾਊਂਡ ਨੇ ਇਸ ਗ੍ਰਿਫ਼ਤਾਰੀ ਵਿਚ ਦਿਤੇ ਸਹਿਯੋਗ ਲਈ ਲੋਅਰ ਮੇਨਲੈਂਡ ਅਤੇ ਐਲਬਰਟਾ ਦੇ ਪੁਲਿਸ ਮਹਿਕਮਿਆਂ ਦੀ ਸ਼ੁਕਰੀਆ ਅਦਾ ਕੀਤਾ। ਦੂਜੇ ਪਾਸੇ ਸੋਮਵਾਰ ਵੱਡੇ ਤੜਕੇ ਸਰੀ ਦੇ 77 ਏ ਐਵੇਨਿਊ ਦੇ 12300 ਬਲਾਕ ਵਿਚ ਇਕ ਘਰ ’ਤੇ ਗੋਲੀਆਂ ਚੱਲਣ ਦੀ ਰਿਪੋਰਟ ਸਾਹਮਣੇ ਆਈ ਹੈ। ਮੌਕੇ ’ਤੇ ਪੁੱਜੇ ਪੁਲਿਸ ਅਫ਼ਸਰਾਂ ਨੂੰ ਘਰ ਦੀਆਂ ਕੰਧਾਂ ਅਤੇ ਬਾਹਰ ਖੜ੍ਹੀ ਇਕ ਗੱਡੀ ਉਤੇ ਗੋਲੀਆਂ ਦੇ ਨਿਸ਼ਾਨ ਨਜ਼ਰ ਆਏ। ਗੋਲੀਬਾਰੀ ਦੀ ਵਾਰਦਾਤ ਨੂੰ ਐਕਸਟੌਰਸ਼ਨ ਨਾਲ ਸਬੰਧਤ ਮੰਨਿਆ ਜਾ ਰਿਹਾ ਹੈ ਅਤੇ ਸਰੀ ਪੁਲਿਸ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਜੇ ਕਿਸੇ ਕੋਲ ਮਾਮਲੇ ਨਾਲ ਸਬੰਧਤ ਕੋਈ ਜਾਣਕਾਰੀ ਹੋਵੇ ਤਾਂ 604 599 0502 ’ਤੇ ਸੰਪਰਕ ਕੀਤਾ ਜਾਵੇ।

Next Story
ਤਾਜ਼ਾ ਖਬਰਾਂ
Share it