Begin typing your search above and press return to search.

ਕੈਲਗਰੀ ਦੇ ਏਕਮ ਸਿੰਘ ਮਾਨ ਨੇ ਵਧਾਇਆ ਪੰਜਾਬੀਆਂ ਦਾ ਮਾਣ

ਕੈਲਗਰੀ ਦਾ ਏਅਰ ਕੈਡਟ ਏਕਮ ਸਿੰਘ ਮਾਨ ਲੀਡਰਸ਼ਿਪ ਟ੍ਰੇਨਿੰਗ ਪ੍ਰੋਗਰਾਮ ਵਿਚ ਸ਼ਾਮਲ ਹੋਣ ਅਮਰੀਕਾ ਜਾ ਰਿਹਾ ਹੈ ਅਤੇ ਇਹ ਮਾਣ ਪੂਰੇ ਕੈਨੇਡਾ ਦੇ 50 ਹਜ਼ਾਰ ਕੈਡਟਸ ਵਿਚੋਂ ਸਿਰਫ 10 ਜਣਿਆਂ ਨੂੰ ਮਿਲਿਆ ਹੈ ਜਿਨ੍ਹਾਂ ਵਿਚੋਂ ਏਕਮ ਸਿੰਘ ਮਾਨ ਇਕ ਹੈ।

ਕੈਲਗਰੀ ਦੇ ਏਕਮ ਸਿੰਘ ਮਾਨ ਨੇ ਵਧਾਇਆ ਪੰਜਾਬੀਆਂ ਦਾ ਮਾਣ
X

Upjit SinghBy : Upjit Singh

  |  12 July 2024 11:40 AM GMT

  • whatsapp
  • Telegram

ਕੈਲਗਰੀ : ਕੈਲਗਰੀ ਦਾ ਏਅਰ ਕੈਡਟ ਏਕਮ ਸਿੰਘ ਮਾਨ ਲੀਡਰਸ਼ਿਪ ਟ੍ਰੇਨਿੰਗ ਪ੍ਰੋਗਰਾਮ ਵਿਚ ਸ਼ਾਮਲ ਹੋਣ ਅਮਰੀਕਾ ਜਾ ਰਿਹਾ ਹੈ ਅਤੇ ਇਹ ਮਾਣ ਪੂਰੇ ਕੈਨੇਡਾ ਦੇ 50 ਹਜ਼ਾਰ ਕੈਡਟਸ ਵਿਚੋਂ ਸਿਰਫ 10 ਜਣਿਆਂ ਨੂੰ ਮਿਲਿਆ ਹੈ ਜਿਨ੍ਹਾਂ ਵਿਚੋਂ ਏਕਮ ਸਿੰਘ ਮਾਨ ਇਕ ਹੈ। 16 ਸਾਲ ਦਾ ਏਕਮ ਸਿੰਘ ਮਾਨ ਏਅਰਲਾਈਨ ਪਾਇਲਟ ਬਣਨ ਦਾ ਸੁਪਨਾ ਪੂਰਾ ਕਰਨ ਲਈ ਚਾਰ ਸਾਲ ਤੋਂ ਸਖ਼ਤ ਮਿਹਨਤ ਕਰ ਰਿਹਾ ਹੈ।

ਅਮਰੀਕਾ ਦੇ ਫੌਜੀ ਅੱਡੇ ’ਤੇ ਲਵੇਗਾ ਆਧੁਨਿਕ ਸਿਖਲਾਈ

ਲੀਡਰਸ਼ਿਪ ਸਿਖਲਾਈ ਪ੍ਰੋਗਰਾਮ ਅਮਰੀਕਾ ਦੇ ਐਲਾਬਾਮਾ ਸੂਬੇ ਵਿਚ ਮੌਂਗੌਮਰੀ ਦੇ ਮੈਕਸਵੈਲ ਏਅਰਫੋਰਸ ਬੇਸ ’ਤੇ ਹੋਵੇਗਾ। 52 ਸਿਟੀ ਆਫ ਕੈਲਗਰੀ ਸਕੁਆਡ੍ਰਨ ਦੇ ਕੈਪਟਨ ਪੌਲ ਐਸÇਲੰਗਰ ਨੇ ਕਿਹਾ ਕਿ ਲੀਡਰਸ਼ਿਪ ਟ੍ਰੇਨਿੰਗ ਪ੍ਰੋਗਰਾਮ ਲਈ ਚੁਣੇ ਜਾਣਾ ਹੀ ਆਪਣੇ ਆਪ ਵਿਚ ਵੱਡੀ ਪ੍ਰਾਪਤੀ ਹੈ। ਏਕਮ ਸਿੰਘ ਮਾਨ ਇਕ ਸਮਰਪਿਤ ਕੈਡਟ ਹੈ ਅਤੇ ਆਪਣੀ ਉਮਰ ਤੋਂ ਕਿਤੇ ਜ਼ਿਆਦਾ ਸਿਆਣਪ ਉਸ ਵਿਚ ਮੌਜੂਦ ਹੈ। ਉਸ ਨੇ 12 ਸਾਲ ਦੀ ਉਮਰ ਤੋਂ ਤਿਆਰੀ ਸ਼ੁਰੂ ਕਰ ਦਿਤੀ ਸੀ। ਦੂਜੇ ਪਾਸੇ ਏਕਮ ਸਿੰਘ ਮਾਨ ਨੇ ਦੱਸਿਆ ਕਿ ਉਹ ਹੁਣ ਤੱਕ ਕਈ ਵਾਰ ਜਹਾਜ਼ ਉਡਾ ਚੁੱਕਾ ਹੈ ਪਰ ਅਮਰੀਕਾ ਵਾਲਾ ਤਜਰਬਾ ਵੱਖਰਾ ਹੀ ਹੋਵੇਗਾ। ਸਿਖਲਾਈ ਪ੍ਰੋਗਰਾਮ ਦੌਰਾਨ ਤੁਹਾਨੂੰ ਇਕ ਤਜਰਬੇਕਾਰ ਪਾਇਲਟ ਨਾਲ ਅਸਮਾਨ ਵਿਚ ਭੇਜਿਆ ਜਾਵੇਗਾ ਅਤੇ ਫਿਰ ਸਾਰੇ ਕੰਟਰੋਲ ਤੁਹਾਡੇ ਹਵਾਲੇ ਕਰ ਦਿਤੇ ਜਾਣਗੇ। ਇਸ ਤੋਂ ਜ਼ਿਆਦਾ ਅਹਿਮ ਤੁਹਾਡੀ ਜ਼ਿੰਦਗੀ ਵਿਚ ਕੁਝ ਨਹੀਂ ਹੋ ਸਕਦਾ।

Next Story
ਤਾਜ਼ਾ ਖਬਰਾਂ
Share it