Begin typing your search above and press return to search.

ਬਰੈਂਪਟਨ ਦੇ ਚਰਨਦੀਪ ਵਿਰੁੱਧ ਲੱਗੇ ਨਾਜਾਇਜ਼ ਹਥਿਆਰਾਂ ਦੇ ਦੋਸ਼

ਕੈਨੇਡਾ ਪੁਲਿਸ ਵੱਲੋਂ ਗੱਡੀ ਚੋਰੀ ਕਰਨ ਦੇ ਮਾਮਲੇ ਵਿਚ ਗ੍ਰਿਫ਼ਤਾਰ ਪੰਜਾਬੀ ਨੌਜਵਾਨ ਵਿਰੁੱਧ ਨਾਜਾਇਜ਼ ਹਥਿਆਰ ਰੱਖਣ ਦੇ ਦੋਸ਼ ਵੀ ਆਇਦ ਕੀਤੇ ਗਏ ਹਨ।

ਬਰੈਂਪਟਨ ਦੇ ਚਰਨਦੀਪ ਵਿਰੁੱਧ ਲੱਗੇ ਨਾਜਾਇਜ਼ ਹਥਿਆਰਾਂ ਦੇ ਦੋਸ਼
X

Upjit SinghBy : Upjit Singh

  |  13 May 2025 5:51 PM IST

  • whatsapp
  • Telegram

ਬਰੈਂਪਟਨ : ਕੈਨੇਡਾ ਪੁਲਿਸ ਵੱਲੋਂ ਗੱਡੀ ਚੋਰੀ ਕਰਨ ਦੇ ਮਾਮਲੇ ਵਿਚ ਗ੍ਰਿਫ਼ਤਾਰ ਪੰਜਾਬੀ ਨੌਜਵਾਨ ਵਿਰੁੱਧ ਨਾਜਾਇਜ਼ ਹਥਿਆਰ ਰੱਖਣ ਦੇ ਦੋਸ਼ ਵੀ ਆਇਦ ਕੀਤੇ ਗਏ ਹਨ। ਪੀਲ ਰੀਜਨਲ ਪੁਲਿਸ ਨੇ ਦੱਸਿਆ ਕਿ ਬਰੈਂਪਟਨ ਦੇ ਸੈਂਡਲਵੁੱਡ ਪਾਰਕਵੇਅ ਅਤੇ ਏਅਰਪੋਰਟ ਰੋਡ ਇਲਾਕੇ ਵਿਚ ਚੋਰੀਸ਼ੁਦਾ ਗੱਡੀ ਮੌਜੂਦ ਹੋਣ ਦੀ ਰਿਪੋਰਟ ਮਿਲਣ ’ਤੇ ਛਾਪਾ ਮਾਰਦਿਆਂ ਚਰਨਦੀਪ ਸਿੰਘ ਨੂੰ ਗ੍ਰਿਫ਼ਤਾਰ ਕੀਤਾ ਗਿਆ। ਮਾਮਲੇ ਦੀ ਪੜਤਾਲ ਦੌਰਾਨ ਇਕ ਗਲੌਕ ਹੈਂਡਗੰਨ, ਇਕ ਟੌਰਸ ਮਿਲੇਨੀਅਮ ਹੈਂਡਗੰਨ, ਗੋਲੀਆਂ ਅਤੇ ਮੈਗਜ਼ੀਨ ਬਰਾਮਦ ਹੋਏ ਜਿਸ ਮਗਰੋਂ ਚਰਨਦੀਪ ਸਿੰਘ ਵਿਰੁੱਧ ਅਪਰਾਧ ਰਾਹੀਂ ਹਾਸਲ ਪ੍ਰੌਪਰਟੀ ਰੱਖਣ, ਅਣਅਧਿਕਾਰਤ ਤਰੀਕੇ ਨਾਲ ਹਥਿਆਰ ਰੱਖਣ, ਮਨਾਹੀਸ਼ੁਦਾ ਹਥਿਆਰ ਰੱਖਣ, ਹਥਿਆਰ ਲੈ ਕੇ ਗੱਡੀ ਵਿਚ ਸਵਾਰ ਹੋਣ, ਲਾਪ੍ਰਵਾਹੀ ਨਾਲ ਹਥਿਆਰ ਰੱਖਣ, ਹਥਿਆਰਾਂ ਦੇ ਸੀਰੀਅਲ ਨੰਬਰ ਨਾਲ ਛੇੜਛਾੜ ਕਰਨ ਅਤੇ ਭਰੀ ਹੋਈ ਪਾਬੰਦੀਸ਼ੁਦਾ ਪਸਤੌਲ ਰੱਖਣ ਦੇ ਦੋਸ਼ ਆਇਦ ਕੀਤੇ ਗਏ ਹਨ।

ਗੱਡੀ ਚੋਰੀ ਦੇ ਮਾਮਲੇ ਵਿਚ ਪੀਲ ਪੁਲਿਸ ਨੇ ਕੀਤਾ ਸੀ ਗ੍ਰਿਫ਼ਤਾਰ

ਪੁਲਿਸ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਜੇ ਕਿਸੇ ਇਸ ਮਾਮਲੇ ਨਾਲ ਸਬੰਧਤ ਜਾਣਕਾਰੀ ਹੋਵੇ ਤਾਂ ਕ੍ਰਿਮੀਨਲ ਇਨਵੈਸਟੀਗੇਸ਼ਨ ਬਿਊਰੋ ਦੀ 21 ਡਵੀਜ਼ਨ ਦੇ ਜਾਂਚਕਰਤਾਵਾਂ ਨਾਲ 905 453 2121 ਐਕਸਟੈਨਸ਼ਨ 2133 ’ਤੇ ਸੰਪਰਕ ਕੀਤਾ ਜਾਵੇ। ਗੁਪਤ ਤਰੀਕੇ ਨਾਲ ਜਾਣਕਾਰੀ ਦੇਣ ਲਈ ਪੀਲ ਕ੍ਰਾਈਮ ਸਟੌਪਰਜ਼ ਨਾਲ 1800 222 ਟਿਪਸ 8477 ’ਤੇ ਕਾਲ ਕੀਤੀ ਜਾ ਸਕਦੀ ਹੈ। ਦੂਜੇ ਪਾਸੇ ਅਤਿਵਾਦ ਦੇ ਦੋਸ਼ਾਂ ਦਾ ਸਾਹਮਣਾ ਕਰ ਰਹੇ ਖਲੀਲਉਲ੍ਹਾ ਯੂਸਫ਼ ਨੇ ਸੋਮਵਾਰ ਨੂੰ ਆਪਣਾ ਗੁਨਾਹ ਕਬੂਲ ਕਰ ਲਿਆ। ਖਲੀਲਉਲ੍ਹਾ ਨੇ ਮੰਨਿਆ ਕਿ ਉਸ ਨੇ ਇਸਲਾਮਿਕ ਸਟੇਟ ਦੀ ਹਮਾਇਤ ਵਿਚ ਆਨਲਾਈਨ ਫੰਡਰੇਜ਼ਿੰਗ ਮੁਹਿੰਮ ਚਲਾਈ ਅਤੇ ਇਕੱਤਰ ਰਕਮ ਨੂੰ ਵਿਦੇਸ਼ ਭੇਜਿਆ। ਅਦਾਲਤੀ ਦਸਤਾਵੇਜ਼ਾਂ ਮੁਤਾਬਕ ਉਸ ਨੇ ਮੰਨਿਆ ਕਿ ਉਹ ਅਤਿਵਾਦੀ ਜਥੇਬੰਦੀ ਦੀਆਂ ਸਰਗਰਮੀਆਂ ਵਿਚ ਸ਼ਾਮਲ ਹੋਇਆ ਅਤੇ ਸੋਸ਼ਲ ਮੀਡੀਆ ਰਾਹੀਂ ਇਸਲਾਮਿਕ ਸਟੇਅ ਦਾ ਪ੍ਰਚਾਰ ਕੀਤਾ।

ਇਸਲਾਮਿਕ ਸਟੇਟ ਲਈ ਕੰਮ ਕਰਨ ਵਾਲੇ ਨੂੰ 12 ਸਾਲ ਕੈਦ

ਕੈਨੇਡਾ ਦੀ ਪਬਲਿਕ ਪ੍ਰੌਸੀਕਿਊਸ਼ਨ ਸਰਵਿਸ ਅਤੇ ਯੂਸਫ਼ ਦੇ ਵਕੀਲ ਵੱਲੋਂ ਉਸ ਨੂੰ 12 ਸਾਲ ਕੈਦ ਦੀ ਸਜ਼ਾ ਸੁਣਾਏ ਜਾਣ ਦੀ ਮੰਗ ਕੀਤੀ ਗਈ ਹੈ। ਅਦਾਲਤ ਨੇ ਦੋਹਾਂ ਧਿਰਾਂ ਦੀਆਂ ਦਲੀਲਾਂ ਨਾਲ ਸਹਿਮਤੀ ਜ਼ਾਹਰ ਕਰਦਿਆਂ 12 ਸਾਲ ਕੈਦ ਦੀ ਸਜ਼ਾ ਸੁਣਾਈ ਜਿਸ ਵਿਚੋਂ ਹੁਣ ਤੱਕ ਜੇਲ ਵਿਚ ਕੱਟੇ ਸਮੇਂ ਨੂੰ ਘਟਾ ਦਿਤਾ ਜਾਵੇਗਾ। ਇਸ ਤੋਂ ਇਲਾਵਾ ਖਲੀਲਉਲ੍ਹਾ ਨੂੰ ਪੈਰੋਲ ’ਤੇ ਰਿਹਾਈ ਤੋਂ ਪਹਿਲਾਂ ਅੱਧੀ ਸਜ਼ਾ ਭੁਗਤਣੀ ਹੋਵੇਗੀ।

Next Story
ਤਾਜ਼ਾ ਖਬਰਾਂ
Share it