ਬਰੈਂਪਟਨ: ਐੱਮਪੀ ਮਨਿੰਦਰ ਸਿੱਧੂ ਦੀ ਕਮਿਊਨਿਟੀ ਬਾਰਬੀਕਿਊ 'ਚ ਲੋਕਾਂ ਦਾ ਭਾਰੀ ਇਕੱਠ
By : Sandeep Kaur
ਬਰੈਂਪਟਨ ਈਸਟ ਤੋਂ ਐੱਮਪੀ ਮਨਿੰਦਰ ਸਿੱਧੂ ਅਤੇ ਵਾਰਡ 7, 8 ਤੋਂ ਰੀਜ਼ਨਲ ਕਾਊਂਸਲਰ ਰੋਡ ਪਾਵਰ ਵੱਲੋਂ 1 ਸਤੰਬਰ ਨੂੰ ਆਪਣੇ ਇਲਾਕੇ ਦੇ ਲੋਕਾਂ ਲਈ ਕਮਿਊਨਿਟੀ ਬਾਰਬੀਕਿਊ ਦਾ ਆਯੋਜਨ ਕੀਤਾ ਗਿਆ, ਜਿਸ 'ਚ ਲੋਕਾਂ ਨੂੰ ਪਹੁੰਚਣ ਲਈ ਖੁੱਲ੍ਹਾ ਸੱਦਾ ਦਿੱਤਾ ਗਿਆ ਸੀ। ਪ੍ਰੋਗਰਾਮ ਦੁਪਹਿਰੇ 2 ਵਜੇ ਤੋਂ ਸ਼ੁਰੂ ਹੋ ਕੇ ਸ਼ਾਮ ਦੇ 6 ਵਜੇ ਤੱਕ ਚਲਿਆ ਅਤੇ ਲੋਕਾਂ ਦਾ ਭਾਰੀ ਇਕੱਠ ਦੇਖਣ ਨੂੰ ਮਿਿਲਆ। ਵੱਖ-ਵੱਖ ਕਮਿਊਨਿਟੀ ਦੇ ਲੋਕ ਬਾਰਬੀਕਿਊ ਦਾ ਹਿੱਸਾ ਬਣੇ। ਇਸ ਪ੍ਰੋਗਰਾਮ 'ਚ ਲੋਕਾਂ ਲਈ ਫ੍ਰੀ ਫੂਡ ਦਾ ਪ੍ਰਬੰਧ ਕੀਤਾ ਗਿਆ ਸੀ ਅਤੇ ਹੋਰ ਵੀ ਕਈ ਤਰ੍ਹਾਂ ਦੀਆਂ ਗਤੀਵਿਧੀਆਂ ਸਨ। ਬੱਚਿਆਂ ਲਈ ਕਈ ਤਰ੍ਹਾਂ ਦੀਆਂ ਖੇਡਾਂ ਦਾ ਵੀ ਪ੍ਰਬੰਧ ਕੀਤਾ ਗਿਆ ਸੀ। ਇਸ ਖਾਸ ਮੌਕੇ 'ਤੇ ਐੱਮਪੀ ਮਨਿੰਦਰ ਸਿੱਧੂ ਅਤੇ ਰੀਜ਼ਨਲ ਕਾਊਂਸਲਰ ਰੋਡ ਪਾਵਰ ਨੇ ਕਿਹਾ ਕਿ ਉਨ੍ਹਾਂ ਨੂੰ ਇੰਨਾ ਲੋਕਾਂ ਦਾ ਇਕੱਠ ਦੇਖ ਕੇ ਬਹੁਤ ਖੁਸ਼ੀ ਮਹਿਸੂਸ ਹੋ ਰਹੀ ਹੈ। ਉਨ੍ਹਾਂ ਕਿਹਾ ਕਿ ਲੋਕ ਸਾਨੂੰ ਸਾਡੇ ਵੱਲੋਂ ਕੀਤੇ ਜਾਂਦੇ ਕਾਰਜਾਂ ਸਬੰਧੀ ਆਪਣੀ ਫੀਡਬੈਕ ਵੀ ਦੇ ਰਹੇ ਹਨ।
ਬਰੈਂਪਟਨ ਸਾਊਥ ਤੋਂ ਐੱਮਪੀ ਸੋਨੀਆ ਸਿੱਧੂ ਅਤੇ ਬਰੈਂਪਟਨ ਸੈਂਟਰ ਤੋਂ ਐੱਮਪੀ ਸਫ਼ਕਤ ਅਲੀ ਵੀ ਕਮਿਊਨਿਟੀ ਬਾਰਬੀਕਿਊ ਦਾ ਹਿੱਸਾ ਬਣੇ ਅਤੇ ਉਨ੍ਹਾਂ ਕਿਹਾ ਕਿ ਮਨਿੰਦਰ ਸਿੱਧੂ ਬਹੁਤ ਹੀ ਪ੍ਰਤਿਭਾਸ਼ਾਲੀ ਮਿਨੀਸਟਰ ਹਨ ਅਤੇ ਉਨ੍ਹਾਂ ਕਿਹਾ ਕਿ ਲੋਕਾਂ ਦਾ ਭਾਰੀ ਇਕੱਠ ਦੇਖ ਕੇ ਬਹੁਤ ਚੰਗਾ ਮਹਿਸੂਸ ਹੋ ਰਿਹਾ ਹੈ। ਉਨ੍ਹਾਂ ਰੋਡ ਪਾਵਰ ਨੂੰ ਵੀ ਵਧਾਈਆਂ ਦਿੰਦਿਆਂ ਕਿ ਕਿਹਾ ਕਿ ਇਸੇ ਤਰ੍ਹਾਂ ਕਮਿਊਨਿਟੀ ਲਈ ਚੰਗੇ ਕੰਮ ਕਰਦੇ ਰਹਿਣਾ ਚਾਹੀਦਾ ਹੈ।
ਬਰੈਂਪਟਨ ਦੇ ਮੇਅਰ ਪੈਟਰਿਕ ਬਰਾਊਨ ਵੀ ਕਮਿਊਨਿਟੀ ਬਾਰਬੀਕਿਊ ਦਾ ਹਿੱਸਾ ਬਣੇ ਅਤੇ ਉਨ੍ਹਾਂ ਵੀ ਐੱਮਪੀ ਮਨਿੰਦਰ ਸਿੱਧੂ ਨੂੰ ਵਧਾਈਆਂ ਦਿੱਤੀਆਂ। ਉਨ੍ਹਾਂ ਕਿਹਾ ਕਿ ਐੱਮਪੀ ਵਜੋਂ ਮਨਿੰਦਰ ਸਿੱਧੂ ਸਾਰਿਆਂ ਨਾਲ ਰਲ-ਮਿਲ ਕੇ ਬਹੁਤ ਚੰਗਾ ਕੰਮ ਕਰ ਰਹੇ ਹਨ। ਮੇਅਰ ਪੈਟਰਿਕ ਬਰਾਊਨ ਨੇ ਰੋਡ ਪਾਵਰ ਨੂੰ ਵੀ ਖੂਬ ਵਧਾਈਆਂ ਦਿੱਤੀਆਂ।