Begin typing your search above and press return to search.

ਮਾਂ ਦੀਆਂ ਕਾਰਾਂ ਚੋਰੀ ਕਰਕੇ ਹਾਦਸੇ ਕਰਨ ਵਾਲੇ ਲੜਕੇ ਨੇ ਦੋਸ਼ ਕਬੂਲੇ

ਪ੍ਰਾਪਤ ਜਾਣਕਾਰੀ ਅਨੁਸਾਰ ਕੇਨ ਬਰੋਜ਼ ਨਾਮਕ ਨੌਜਵਾਨ ਨੇ ਅੱਠ ਮਹੀਨਿਆਂ ਦੇ ਦੌਰਾਨ ਆਪਣੀ ਮਾਂ ਦੀਆਂ ਦੋ ਬੀਐਮਡਬਲਯੂ ਕਾਰਾਂ ਚੋਰੀ ਕਰਕੇ ਨਸ਼ੇ ਦੀ ਹਾਲਤ ਵਿੱਚ ਚਲਾਈਆਂ

ਮਾਂ ਦੀਆਂ ਕਾਰਾਂ ਚੋਰੀ ਕਰਕੇ ਹਾਦਸੇ ਕਰਨ ਵਾਲੇ ਲੜਕੇ ਨੇ ਦੋਸ਼ ਕਬੂਲੇ
X

GillBy : Gill

  |  14 March 2026 10:23 PM IST

  • whatsapp
  • Telegram



ਇੱਕ ਹਾਦਸੇ ਦੌਰਾਨ ਦੋਸਤ ਦੀ ਵੀ ਹੋ ਗਈ ਸੀ ਮੌਤ

ਵੈਨਕੂਵਰ, 13 ਮਾਰਚ (ਮਲਕੀਤ ਸਿੰਘ) – ਕੈਨੇਡਾ ਦੇ ਕੈਲਗਰੀ ਸ਼ਹਿਰ ਵਿੱਚ ਇੱਕ 19 ਸਾਲਾ ਨੌਜਵਾਨ ਨੇ ਸ਼ਰਾਬ ਪੀ ਕੇ ਗੱਡੀ ਚਲਾਉਣ ਅਤੇ ਹਾਦਸੇ ਕਰਕੇ ਆਪਣੇ ਦੋਸਤ ਦੀ ਮੌਤ ਹੋਣ ਦੇ ਮਾਮਲੇ ਵਿੱਚ ਅਦਾਲਤ ਅੱਗੇ ਦੋਸ਼ ਕਬੂਲ ਕਰ ਲਏ ਹਨ।

ਪ੍ਰਾਪਤ ਜਾਣਕਾਰੀ ਅਨੁਸਾਰ ਕੇਨ ਬਰੋਜ਼ ਨਾਮਕ ਨੌਜਵਾਨ ਨੇ ਅੱਠ ਮਹੀਨਿਆਂ ਦੇ ਦੌਰਾਨ ਆਪਣੀ ਮਾਂ ਦੀਆਂ ਦੋ ਬੀਐਮਡਬਲਯੂ ਕਾਰਾਂ ਚੋਰੀ ਕਰਕੇ ਨਸ਼ੇ ਦੀ ਹਾਲਤ ਵਿੱਚ ਚਲਾਈਆਂ ਅਤੇ ਦੋ ਵੱਖ-ਵੱਖ ਹਾਦਸਿਆਂ ਦਾ ਕਾਰਨ ਬਣਿਆ।

ਕੈਲਗਰੀ ਦੀ ਅਦਾਲਤ ਵਿੱਚ ਸੁਣਵਾਈ ਦੌਰਾਨ ਜੱਜ ਨੂੰ ਦੱਸਿਆ ਗਿਆ ਕਿ ਇੱਕ ਹਾਦਸੇ ਵਿੱਚ ਉਸ ਦੇ ਦੋਸਤ ਦੀ ਮੌਤ ਹੋ ਗਈ ਸੀ। ਇਸ ਤੋਂ ਇਲਾਵਾ ਦੱਸਿਆ ਗਿਆ ਕਿ ਹਾਦਸੇ ਤੋਂ ਬਾਅਦ ਮੌਕੇ ’ਤੇ ਪਹੁੰਚੇ ਰਾਹਤ ਕਰਮਚਾਰੀਆਂ ਨਾਲ ਵੀ ਉਸ ਨੇ ਗਲਤ ਸ਼ਬਦਾਵਲੀ ਵਰਤੀ।

ਮਾਣਯੋਗ ਅਦਾਲਤ ਵੱਲੋਂ ਮਾਮਲੇ ਦੀ ਸੁਣਵਾਈ ਦੌਰਾਨ ਦੋਸ਼ੀ ਵੱਲੋਂ ਦੋਸ਼ ਕਬੂਲ ਕਰਨ ਦੀ ਜਾਣਕਾਰੀ ਦਿੱਤੀ ਗਈ ਹੈ। ਜੱਜ ਨੇ ਕਿਹਾ ਕਿ ਇਸ ਮਾਮਲੇ ਵਿੱਚ ਸਜ਼ਾ ਦਾ ਐਲਾਨ ਬਾਅਦ ਵਿੱਚ ਕੀਤਾ ਜਾਵੇਗਾ।

ਕੈਪਸ਼ਨ: ਕੈਲਗਰੀ ਵਿੱਚ ਵਾਪਰੇ ਭਿਆਨਕ ਹਾਦਸੇ ਦੌਰਾਨ ਤਬਾਹ ਹੋਈ ਕਾਰ ਦਾ ਦ੍ਰਿਸ਼।

Next Story
ਤਾਜ਼ਾ ਖਬਰਾਂ
Share it