Begin typing your search above and press return to search.

ਉਨਟਾਰੀਓ ਵਿਚ ਬਰਫ਼ੀਲਾ ਤੂਫ਼ਾਨ, 4 ਲੱਖ ਘਰਾਂ ਦੀ ਬਿਜਲੀ ਗੁੱਲ

ਉਨਟਾਰੀਓ ਵਿਚ ਵੀਕਐਂਡ ਦੌਰਾਨ ਆਏ ਬਰਫ਼ੀਲੇ ਤੂਫਾਨ ਨੇ ਲੋਕਾਂ ਦੇ ਸਾਹ ਸੁਕਾ ਦਿਤੇ ਅਤੇ ਹਾਈਡਰੋ ਵੰਨ ਦੇ ਤਾਜ਼ਾ ਅੰਕੜਿਆਂ ਮੁਤਾਬਕ ਐਤਵਾਰ ਸ਼ਾਮ ਤੱਕ 4 ਲੱਖ ਤੋਂ ਵੱਧ ਘਰਾਂ ਦੀ ਬਿਜਲੀ ਗੁੱਲ ਸੀ।

ਉਨਟਾਰੀਓ ਵਿਚ ਬਰਫ਼ੀਲਾ ਤੂਫ਼ਾਨ, 4 ਲੱਖ ਘਰਾਂ ਦੀ ਬਿਜਲੀ ਗੁੱਲ
X

Upjit SinghBy : Upjit Singh

  |  31 March 2025 5:49 PM IST

  • whatsapp
  • Telegram

ਟੋਰਾਂਟੋ : ਉਨਟਾਰੀਓ ਵਿਚ ਵੀਕਐਂਡ ਦੌਰਾਨ ਆਏ ਬਰਫ਼ੀਲੇ ਤੂਫਾਨ ਨੇ ਲੋਕਾਂ ਦੇ ਸਾਹ ਸੁਕਾ ਦਿਤੇ ਅਤੇ ਹਾਈਡਰੋ ਵੰਨ ਦੇ ਤਾਜ਼ਾ ਅੰਕੜਿਆਂ ਮੁਤਾਬਕ ਐਤਵਾਰ ਸ਼ਾਮ ਤੱਕ 4 ਲੱਖ ਤੋਂ ਵੱਧ ਘਰਾਂ ਦੀ ਬਿਜਲੀ ਗੁੱਲ ਸੀ। ਹਾਈਡਰੋ ਵੰਨ ਦਾ ਕਹਿਣਾ ਹੈ ਮੁਕੰਮਲ ਤੌਰ ’ਤੇ ਬਿਜਲੀ ਸਪਲਾਈ ਬਹਾਲ ਕਰਨ ਵਿਚ ਕੁਝ ਦਿਨ ਲੱਗ ਸਕਦੇ ਹਨ। ਉਧਰ ਐਨਵਾਇਰਨਮੈਂਟ ਕੈਨੇਡਾ ਨੇ ਦੱਸਿਆ ਕਿ ਬਰਫ਼ੀਲੇ ਤੂਫ਼ਾਨ ਦਾ ਸਭ ਤੋਂ ਵੱਧ ਅਸਰ ਬੈਰੀ, ਔਰੀਲੀਆ, ਦਾ ਕਵਰਥਾ ਲੇਕਸ, ਪੀਟਰਬ੍ਰੋਅ ਅਤੇ ਕਿੰਗਸਟਨ ਵਿਖੇ ਦੇਖਣ ਨੂੰ ਮਿਲਿਆ। Çਲੰਡਸੇ ਵਿਖੇ 25 ਐਮ.ਐਮ. ਬਰਫ਼ਬਾਰੀ ਹੋਈ ਜਕਿ ਪੀਟਰਬ੍ਰੋਅ ਵਿਖੇ 20 ਐਮ.ਐਮ., ਔਰੀਲੀਆ ਵਿਖੇ 19 ਐਮ.ਐਮ. ਅਤੇ ਬੈਰੀ ਵਿਖੇ 15 ਐਮ.ਐਮ. ਬਰਫ਼ਬਾਰੀ ਦਰਜ ਕੀਤੀ ਗਈ।

ਕਈ ਸ਼ਹਿਰਾਂ ਵਿਚ ਐਮਰਜੰਸੀ ਦਾ ਐਲਾਨ

ਬਿਜਲੀ ਸਪਲਾਈ ਪ੍ਰਭਾਵਤ ਹੋਣ ਦਾ ਸਭ ਤੋਂ ਵੱਡਾ ਕਾਰਨ ਤਾਰਾਂ ਉਤੇ ਦਰੱਖਤਾਂ ਦੇ ਟਾਹਣੇ ਡਿੱਗਣਾ ਰਿਹਾ ਜਦਕਿ ਕਈ ਥਾਵਾਂ’ਤੇ ਖੰਭੇ ਵੀ ਪੁੱਟੇ ਗਏ। ਹਾਈਡਰੋ ਵੰਨ ਦੀ ਤਰਜਮਾਨ ਕੇਟਲਿਨ ਫੌਰਡ ਨੇ ਦੱਸਿਆ ਕਿ ਤੂਫਾਨ ਕਾਰਨ ਹੋਏ ਨੁਕਸਾਨ ਦਾ ਅੰਦਾਜ਼ਾ ਲਾਇਆ ਜਾ ਰਿਹਾ ਹੈ ਅਤੇ ਨਾਲੋ-ਨਾਲ ਬਿਜਲੀ ਸਪਲਾਈ ਬਹਾਲ ਕਰਨ ਦੇ ਯਤਨ ਵੀ ਕੀਤੇ ਜਾ ਰਹੇ ਹਨ। ਹਾਲਾਤ ਦੀ ਗੰਭੀਰਤਾ ਨੂੰ ਵੇਖਦਿਆਂ ਕੁਝ ਸ਼ਹਿਰਾਂ ਵਿਚ ਐਮਰਜੰਸੀ ਦਾ ਐਲਾਨ ਕਰ ਦਿਤਾ ਗਿਆ ਅਤੇ ਲੋਕਾਂ ਨੂੰ ਬੇਹੱਦ ਜ਼ਰੂਰੀ ਹੋਣ ’ਤੇ ਹੀ ਘਰਾਂ ਵਿਚੋਂ ਬਾਹਰ ਨਿਕਲਣ ਦੀ ਅਪੀਲ ਕੀਤੀ ਗਈ ਹੈ। ਫਰੀਜ਼ਿੰਗ ਰੇਨ ਕਾਰਨ ਸੜਕਾਂ ’ਤੇ ਤਿਲਕਣ ਬਹੁਤ ਜ਼ਿਆਦਾ ਹੋਣ ਦਾ ਖਦਸ਼ਾ ਜ਼ਾਹਰ ਕੀਤਾ ਗਿਆ ਜਦਕਿ ਦਰੱਖਤਾਂ ਦੇ ਟਾਹਣੇ ਵੀ ਆਵਾਜਾਈ ਵਿਚ ਅੜਿੱਕਾ ਬਣ ਸਕਦੇ ਹਨ। ਪੀਟਰਬ੍ਰੋਅ ਵਿਖੇ ਪ੍ਰਭਾਵਤ ਲੋਕਾਂ ਵਾਸਤੇ ਚਾਰ ਰਿਸੈਪਸ਼ਨ ਸੈਂਟਰ ਖੋਲ੍ਹੇ ਗਏ ਹਨ। ਉਧਰ ਓਰੋ ਮੈਡੌਂਟੇ ਵਿਖੇ ਦਰੱਖਤ ਡਿੱਗਣ ਕਾਰਨ ਕਈ ਸੜਕਾਂ ’ਤੇ ਆਵਾਜਾਈ ਬੰਦ ਹੋ ਗਈ। ਲੋਕਾਂ ਨੂੰ ਮਲਬੇ ਤੋਂ ਦੂਰ ਰਹਿਣ ਦੀ ਹਦਾਇਤ ਦਿਤੀ ਗਈ ਜਿਨ੍ਹਾਂ ਵਿਚ ਬਿਜਲੀ ਦੀਆਂ ਤਾਰਾਂ ਵੀ ਉਲਝੀਆਂ ਹੋ ਸਕਦੀਆਂ ਹਨ।

ਲੋਕਾਂ ਨੂੰ ਘਰਾਂ ਵਿਚੋਂ ਬਾਹਰ ਨਾ ਨਿਕਲਣ ਦੀ ਅਪੀਲ

ਕੇਟਲਿਨ ਫੌਰਡ ਦਾ ਕਹਿਣਾ ਸੀ ਕਿ ਧਰਤੀ ’ਤੇ ਡਿੱਗੀਆਂ ਬਿਜਲੀ ਦੀਆਂ ਤਾਰਾਂ ਤੋਂ ਘੱਟੋ ਘੱਟ 10 ਮੀਟਰ ਦੀ ਦੂਰੀ ਕਾਇਮ ਰੱਖੀ ਜਾਵੇ ਅਤੇ ਇਨ੍ਹਾਂ ਬਾਰੇ 911 ਜਾਂ ਹਾਈਡਰੋ ਵੰਨ ਦੇ ਨੰਬਰ 1800 434 1235 ’ਤੇ ਇਤਲਾਹ ਦਿਤੀ ਜਾ ਸਕਦੀ ਹੈ। ਇਸੇ ਦੌਰਾਨ ਉੁਨਟਾਰੀਓ ਦੇ ਪ੍ਰੀਮੀਅਰ ਡਗ ਫ਼ੋਰਡ ਵੱਲੋਂ ਸੋਸ਼ਲ ਮੀਡੀਆ ਰਾਹੀਂ ਇਕ ਬਿਆਨ ਜਾਰੀ ਕਰਦਿਆਂ ਕਿਹਾ ਕਿ ਕੁਦਰਤੀ ਆਫ਼ਤਾਂ ਨਾਲ ਨਜਿੱਠਣ ਵਾਲੀਆਂ ਟੀਮਾਂ ਲਗਾਤਾਰ ਕੰਮ ਕਰ ਰਹੀਆਂ ਹਨ ਅਤੇ ਪ੍ਰਭਾਵਤ ਇਲਾਕਿਆਂ ਵਿਚ ਜਲਦ ਤੋਂ ਜਲਦ ਬਿਜਲੀ ਸਪਲਾਈ ਬਹਾਲ ਕਰਨ ਦੇ ਯਤਨ ਕੀਤੇ ਜਾ ਰਹੇ ਹਨ।

Next Story
ਤਾਜ਼ਾ ਖਬਰਾਂ
Share it