Begin typing your search above and press return to search.

ਬੀ.ਸੀ. ਵਿਚ 87 ਥਾਵਾਂ ’ਤੇ ਲੱਗੀ ਜੰਗਲਾਂ ਦੀ ਅੱਗ

ਬੀ.ਸੀ. ਵਿਚ ਜੰਗਲਾਂ ਦੀ ਅੱਗ ਲਗਾਤਾਰ ਵਧਦੀ ਜਾ ਰਹੀ ਹੈ ਅਤੇ ਤਾਜ਼ਾ ਰਿਪੋਰਟ ਮੁਤਾਬਕ 87 ਥਾਵਾਂ ’ਤੇ ਅੱਗ ਦੇ ਭਾਂਬੜ ਉਠ ਰਹੇ ਹਨ। ਹਾਲਾਤ ਨੂੰ ਵੇਖਦਿਆਂ ਕਈ ਕਸਬੇ ਅਤੇ ਰਿਹਾਇਸ਼ੀ ਇਲਾਕੇ ਖਾਲੀ ਕਰਨ ਦੇ ਹੁਕਮ ਦਿਤੇ ਗਏ ਹਨ।

ਬੀ.ਸੀ. ਵਿਚ 87 ਥਾਵਾਂ ’ਤੇ ਲੱਗੀ ਜੰਗਲਾਂ ਦੀ ਅੱਗ
X

Upjit SinghBy : Upjit Singh

  |  22 July 2024 12:34 PM GMT

  • whatsapp
  • Telegram

ਵੈਨਕੂਵਰ : ਬੀ.ਸੀ. ਵਿਚ ਜੰਗਲਾਂ ਦੀ ਅੱਗ ਲਗਾਤਾਰ ਵਧਦੀ ਜਾ ਰਹੀ ਹੈ ਅਤੇ ਤਾਜ਼ਾ ਰਿਪੋਰਟ ਮੁਤਾਬਕ 87 ਥਾਵਾਂ ’ਤੇ ਅੱਗ ਦੇ ਭਾਂਬੜ ਉਠ ਰਹੇ ਹਨ। ਹਾਲਾਤ ਨੂੰ ਵੇਖਦਿਆਂ ਕਈ ਕਸਬੇ ਅਤੇ ਰਿਹਾਇਸ਼ੀ ਇਲਾਕੇ ਖਾਲੀ ਕਰਨ ਦੇ ਹੁਕਮ ਦਿਤੇ ਗਏ ਹਨ। ਦੱਸਿਆ ਜਾ ਰਿਹਾ ਹੈ ਕਿ ਅਸਮਾਨੀ ਬਿਜਲੀ ਕਈ ਥਾਵਾਂ ’ਤੇ ਅੱਗ ਦਾ ਕਾਰਨ ਬਣੀ ਅਤੇ ਹੁਣ ਹਾਲਾਤ ਬਦਤਰ ਹੁੰਦੇ ਜਾ ਰਹੇ ਹਨ। ਕਨਾਲ ਫਲੈਟਸ ਇਲਾਕੇ ਦੇ 17 ਕਿਲੋਮੀਟਰ ਦੱਖਣ ਵੱਲ ਅੱਗ ਦਾ ਘੇਰੇ ਸਵਾਰ ਵਰਗ ਕਿਲੋਮੀਟਰ ਵਿਚ ਫੈਲ ਚੁੱਕਾ ਹੈ। ਰੀਜਨਲ ਡਿਸਟ੍ਰਿਕਟ ਆਫ ਈਸਟ ਕੂਟਨੀ ਵੱਲੋਂ ਸਥਾਨਕ ਪੱਧਰ ’ਤੇ ਐਮਰਜੰਸੀ ਦਾ ਐਲਾਨ ਕਰ ਦਿਤਾ ਗਿਆ ਅਤੇ ਇਲਾਕੇ ਵਿਚ ਰਹਿੰਦੇ ਲੋਕਾਂ ਨੂੰ ਘਰ ਛੱਡਣ ਦੇ ਹੁਕਮ ਦੇ ਦਿਤੇ ਹਨ। ਤਕਰੀਬਨ 65 ਜਾਇਦਾਦਾਂ ਖਾਲੀ ਕਰਨ ਦੀ ਹਦਾਇਤ ਦਿਤੀ ਗਈ ਹੈ।

ਕਈ ਕਸਬੇ ਅਤੇ ਰਿਹਾਇਸ਼ੀ ਇਲਾਕੇ ਖਾਲੀ ਕਰਨ ਦੇ ਹੁਕਮ

ਉਧਰ ਕੈਰੀਬੂ ਰੀਜਨਲ ਡਿਸਟ੍ਰਿਕਟ ਵਿਚ ਪੰਜ ਥਾਵਾਂ ’ਤੇ ਅੱਗ ਬੇਕਾਬੂ ਹੋ ਚੁੱਕੀ ਹੈ ਜਿਨ੍ਹਾਂ ਵਿਚੋਂ ਚਾਰ ਦਾ ਕਾਰਨ ਅਸਮਾਨੀ ਬਿਜਲੀ ਰਹੀ। ਸਪੈਂਸਰ ਬ੍ਰਿਜ ਦੇ ਉਤਰ ਵੱਲ 8 ਕਿਲੋਮੀਟਰ ਦੂਰ ਸ਼ੈਟਲੈਂਡ ਕ੍ਰੀਕ ਵਿਖੇ ਵੀ ਘਰ ਬਾਰ ਖਾਲੀ ਕਰਨ ਦੇ ਹੁਕਮ ਜਾਰੀ ਹੋ ਚੁੱਕੇ ਹਨ। ਇਸੇ ਤਰ੍ਹਾਂ ਐਸ਼ਕ੍ਰੌਫਟ, ਕੈਸ਼ੇ ਕ੍ਰੀਕ ਅਤੇ ਸਿਲਵਰਟਨ ਇਲਾਕਿਆਂ ਵਿਚ ਅੱਗ ਬੁਝਾਉਣ ਦੇ ਯਤਨ ਕੀਤੇ ਜਾ ਰਹੇ ਹਨ। ਐਲਵਿਨ ਕ੍ਰੀਕ ਅਤੇ ਕਮੌਂਕੋ ਕ੍ਰੀਕ ਵਿਖੇ ਲੱਗੀ ਅੱਗ ਦਾ ਘੇਰਾ ਸਾਂਝੇ ਤੌਰ ’ਤੇ 6.5 ਵਰਗ ਕਿਲੋਮੀਨਰ ਹੋ ਚੁੱਕਾ ਹੈ ਅਤੇ ਹਾਈਵੇਅ 6 ਦੇ ਦੱਖਣ ਵਾਲੇ ਆਵਾਜਾਈ ਬੰਦ ਕਰ ਦਿਤੀ ਗਈ ਹੈ। ਗਰਮੀ ਦਾ ਜ਼ਿਕਰ ਕੀਤਾ ਜਾਵੇ ਤਾਂ ਕਰੈਨਬਰੂਕ, ਮੈਰਿਟ, ਪ੍ਰਿੰਸਟਨ ਵਰਗੇ ਇਲਾਕਿਆਂ ਵਿਚ ਰਿਕਾਰਡ ਗਰਮੀ ਪੈਣ ਮਗਰੋਂ ਤਾਪਮਾਨੀ ਵਿਚ ਕਮੀ ਆਈ ਹੈ।

Next Story
ਤਾਜ਼ਾ ਖਬਰਾਂ
Share it