Begin typing your search above and press return to search.

ਲਿਬਰਲ ਪਾਰਟੀ ਦੀ ਲੀਡਰਸ਼ਿਪ ਦੌੜ ਵਿਚੋਂ ਹਟਿਆ ਇਕ ਹੋਰ ਉਮੀਦਵਾਰ

ਲਿਬਰਲ ਪਾਰਟੀ ਦੀ ਲੀਡਰਸ਼ਿਪ ਦੌੜ ਵਿਚ ਸ਼ਾਮਲ ਸਿਆਸਤਦਾਨਾਂ ਦੀ ਗਿਣਤੀ ਪੰਜ ਰਹਿ ਗਈ ਜਦੋਂ ਐਮ.ਪੀ. ਜੇਮੀ ਬੈਟੀਸਟ ਨੇ ਪਿੱਛੇ ਹਟਣ ਦਾ ਐਲਾਨ ਕਰ ਦਿਤਾ।

ਲਿਬਰਲ ਪਾਰਟੀ ਦੀ ਲੀਡਰਸ਼ਿਪ ਦੌੜ ਵਿਚੋਂ ਹਟਿਆ ਇਕ ਹੋਰ ਉਮੀਦਵਾਰ
X

Upjit SinghBy : Upjit Singh

  |  31 Jan 2025 6:33 PM IST

  • whatsapp
  • Telegram

ਔਟਵਾ : ਲਿਬਰਲ ਪਾਰਟੀ ਦੀ ਲੀਡਰਸ਼ਿਪ ਦੌੜ ਵਿਚ ਸ਼ਾਮਲ ਸਿਆਸਤਦਾਨਾਂ ਦੀ ਗਿਣਤੀ ਪੰਜ ਰਹਿ ਗਈ ਜਦੋਂ ਐਮ.ਪੀ. ਜੇਮੀ ਬੈਟੀਸਟ ਨੇ ਪਿੱਛੇ ਹਟਣ ਦਾ ਐਲਾਨ ਕਰ ਦਿਤਾ। ਜੇਮੀ ਬੈਟੀਸਟ ਵੱਲੋਂ ਬੈਂਕ ਆਫ਼ ਕੈਨੇਡਾ ਦੇ ਸਾਬਕਾ ਗਵਰਨਰ ਮਾਰਕ ਕਾਰਨੀ ਦੀ ਹਮਾਇਤ ਕੀਤੀ ਗਈ ਹੈ ਜਿਸ ਦੇ ਮੱਦੇਨਜ਼ਰ ਕਾਰਨੀ ਦੀ ਪਲੜਾ ਹੋਰ ਵੀ ਵਜ਼ਨੀ ਹੋ ਗਿਆ। ਨੋਵਾ ਸਕੋਸ਼ੀਆ ਤੋਂ ਐਮ.ਪੀ. ਜੇਮੀ ਬੈਟੀਸਟ ਵੱਲੋਂ ਸੋਸ਼ਲ ਮੀਡੀਆ ’ਤੇ ਇਕ ਪੱਤਰ ਜਾਰੀ ਕਰਦਿਆਂ ਕਿਹਾ ਕਿ ਮੂਲ ਬਾਸ਼ਿੰਦਿਆਂ ਵਿਚੋਂ ਪਹਿਲੀ ਵਾਰ ਲਿਬਰਲ ਲੀਡਰਸ਼ਿਪ ਦੌੜ ਵਿਚ ਸ਼ਾਮਲ ਹੋਣ ’ਤੇ ਮਾਣ ਮਹਿਸੂਸ ਹੋ ਰਿਹਾ ਹੈ ਪਰ ਹੁਣ ਮਾਰਕ ਕਾਰਨੀ ਦੀ ਹਮਾਇਤ ਕਰਨੀ ਹੀ ਬਿਹਤਰ ਹੋਵੇਗੀ।

ਐਮ.ਪੀ. ਜੇਮੀ ਬੈਟੀਸਟ ਵੱਲੋਂ ਮਾਰਕ ਕਾਰਨੀ ਦੀ ਹਮਾਇਤ ਕਰਨ ਦਾ ਐਲਾਨ

ਬੈਟੀਸਟ ਦੀ ਰਵਾਨਗੀ ਮਗਰੋਂ ਹੁਣ ਮੈਦਾਨ ਵਿਚ ਮਾਰਕ ਕਾਰਨੀ, ਕ੍ਰਿਸਟੀਆ ਫਰੀਲੈਂਡ, ਕਰੀਨਾ ਗੂਲਡ, ਰੂਬੀ ਢੱਲਾ ਅਤੇ ਫਰੈਂਕ ਬੇਅਲਿਸ ਰਹਿ ਗਏ ਹਨ। ਲਿਬਰਲ ਪਾਰਟੀ ਦੇ ਅੰਦਰੂਨੀ ਸਰਵੇਖਣ ਮੁਤਾਬਕ 57 ਫੀ ਸਦੀ ਵੋਟਰ ਮਾਰਕ ਕਾਰਨੀ ਦੇ ਹੱਕ ਵਿਚ ਖੜ੍ਹੇ ਨਜ਼ਰ ਆਏ ਜਦਕਿ 17 ਫੀ ਸਦੀ ਵੱਲੋਂ ਕ੍ਰਿਸਟੀਆ ਫਰੀਲੈਂਡ ਦੀ ਹਮਾਇਤ ਕੀਤੀ ਗਈ। ਇਸੇ ਦੌਰਾਨ ਮਾਰਕ ਕਾਰਨੀ ਨੇ ਕਿਹਾ ਕਿ ਲਿਬਰਲ ਲੀਡਰ ਚੁਣੇ ਜਾਣ ’ਤੇ ਉਹ ਜਸਟਿਨ ਟਰੂਡੋ ਦਾ ਕਾਰਬਨ ਟੈਕਸ ਖਤਮ ਕਰ ਦੇਣਗੇ ਜਦਕਿ ਕਰੀਨਾ ਗੂਲਡ ਵੱਲੋਂ ਇਕ ਸਾਲ ਵਾਸਤੇ ਜੀ.ਐਸ.ਟੀ. ਹਟਾਉਣ ਦਾ ਵਾਅਦਾ ਕੀਤਾ ਗਿਆ ਹੈ। ਦੱਸ ਦੇਈਏ ਕਿ ਲਿਬਰਲ ਪਾਰਟੀ ਦੇ ਨਵੇਂ ਆਗੂ ਦੀ ਚੋਣ 9 ਮਾਰਚ ਨੂੰ ਹੋਣੀ ਹੈ ਅਤੇ ਉਸ ਦਿਨ ਸ਼ਾਮ ਤੱਕ ਕੈਨੇਡਾ ਨੂੰ ਨਵਾਂ ਪ੍ਰਧਾਨ ਮੰਤਰੀ ਮਿਲ ਜਾਵੇਗਾ।

Next Story
ਤਾਜ਼ਾ ਖਬਰਾਂ
Share it