Begin typing your search above and press return to search.

ਜਸਟਿਨ ਟਰੂਡੋ ਨੂੰ ਧਮਕੀਆਂ ਦੇਣ ਦੇ ਮਾਮਲੇ ਵਿਚ ਇਕ ਹੋਰ ਗ੍ਰਿਫ਼ਤਾਰ

ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੂੰ ਧਮਕੀਆਂ ਦੇਣ ਵਾਲੇ ਇਕ ਹੋਰ ਸ਼ਖਸ ਨੂੰ ਆਰ.ਸੀ.ਐਮ.ਪੀ. ਨੇ ਗ੍ਰਿਫ਼ਤਾਰ ਕੀਤਾ ਹੈ। ਉਨਟਾਰੀਓ ਦੇ 33 ਸਾਲ ਸ਼ੱਕੀ ਵੱਲੋਂ ਆਨਲਾਈਨ ਵੀਡੀਓ ਰਾਹੀਂ ਕਥਿਤ ਧਮਕੀਆਂ ਦਿਤੀਆਂ ਗਈਆਂ

ਜਸਟਿਨ ਟਰੂਡੋ ਨੂੰ ਧਮਕੀਆਂ ਦੇਣ ਦੇ ਮਾਮਲੇ ਵਿਚ ਇਕ ਹੋਰ ਗ੍ਰਿਫ਼ਤਾਰ
X

Upjit SinghBy : Upjit Singh

  |  8 Aug 2024 5:10 PM IST

  • whatsapp
  • Telegram

ਟੋਰਾਂਟੋ : ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੂੰ ਧਮਕੀਆਂ ਦੇਣ ਵਾਲੇ ਇਕ ਹੋਰ ਸ਼ਖਸ ਨੂੰ ਆਰ.ਸੀ.ਐਮ.ਪੀ. ਨੇ ਗ੍ਰਿਫ਼ਤਾਰ ਕੀਤਾ ਹੈ। ਉਨਟਾਰੀਓ ਦੇ 33 ਸਾਲ ਸ਼ੱਕੀ ਵੱਲੋਂ ਆਨਲਾਈਨ ਵੀਡੀਓ ਰਾਹੀਂ ਕਥਿਤ ਧਮਕੀਆਂ ਦਿਤੀਆਂ ਗਈਆਂ ਜਿਸ ਮਗਰੋਂ ਪੁਲਿਸ ਨੇ ਕਾਰਵਾਈ ਕੀਤੀ। ਆਰ.ਸੀ.ਐਮ.ਪੀ. ਦੀ ਇੰਟੈਗਰੇਟਿਡ ਨੈਸ਼ਨਲ ਸਕਿਉਰਿਟੀ ਐਨਫੋਰਸਮੈਂਟ ਟੀਮ ਨੇ ਦੱਸਿਆ ਕਿ ਸ਼ੱਕੀ ਦੀ ਪਛਾਣ ਡੌਇਬ ਜ਼ਾਲੈਵਸਕੀ ਵਜੋਂ ਕੀਤੀ ਗਈ ਹੈ ਅਤੇ ਧਮਕੀਆਂ ਦੇਣ ਦੇ ਦੋ ਦੋਸ਼ ਆਇਦ ਕੀਤੇ ਗਏ। ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਡੌਨਲਡ ਟਰੰਪ ਦੀ ਹੱਤਿਆ ਦੇ ਯਤਨ ਮਗਰੋਂ ਕੈਨੇਡੀਅਨ ਏਜੰਸੀਆਂ ਵਧੇਰੇ ਸੁਚੇਤ ਹੋ ਚੁੱਕੀਆਂ ਹਨ ਅਤੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਜਾਂ ਕਿਸੇ ਹੋਰ ਅਹਿਮ ਸ਼ਖਸੀਅਤ ਨੂੰ ਦਰਪੇਸ਼ ਸੰਭਾਵਤ ਖਤਰੇ ਨੂੰ ਗੰਭੀਰਤਾ ਨਾਲ ਲਿਆ ਜਾ ਰਿਹਾ ਹੈ। ਇਥੇ ਦਸਣਾ ਬਣਦਾ ਹੈ ਕਿ ਤਕਰੀਬਨ ਦੋ ਹਫ਼ਤੇ ਪਹਿਲਾਂ ਜਸਟਿਨ ਟਰੂਡੋ ਨੂੰ ਜਾਨੋ ਮਾਰਨ ਦੀਆਂ ਧਮਕੀਆਂ ਦੇਣ ਵਾਲੇ ਦੋ ਜਣਿਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ। ਦੋਹਾਂ ਵਿਚੋਂ ਇਕ ਸ਼ੱਕੀ ਵੱਲੋਂ ਟਰੂਡੋ ਤੋਂ ਇਲਾਵਾ ਉਪ ਪ੍ਰਧਾਨ ਮੰਤਰੀ ਕ੍ਰਿਸਟੀਆ ਫਰੀਲੈਂਡ ਅਤੇ ਐਨ.ਡੀ.ਪੀ. ਦੇ ਆਗੂ ਜਗਮੀਤ ਸਿੰਘ ਨੂੰ ਵੀ ਜਾਨੋ ਮਾਰਨ ਦੀ ਧਮਕੀ ਦਿਤੀ ਗਈ।

ਉਨਟਾਰੀਓ ਦੇ 33 ਸਾਲਾ ਸ਼ੱਕੀ ਵਿਰੁੱਧ ਆਰ.ਸੀ.ਐਮ.ਪੀ. ਨੇ ਕੀਤੀ ਕਾਰਵਾਈ

ਧਮਕੀਆਂ ਦੇਣ ਵਾਲਿਆਂ ਵਿਚੋਂ ਇਕ ਦੀ ਉਮਰ 67 ਸਾਲ ਅਤੇ ਦੂਜੇ ਦੀ ਉਮਰ 23 ਸਾਲ ਦੱਸੀ ਗਈ। ਆਰ.ਸੀ.ਐਮ.ਪੀ. ਨੇ ਦੱਸਿਆ ਕਿ ਐਡਮਿੰਟਨ ਦੇ ਵਸਨੀਕ 67 ਸਾਲਾ ਸ਼ੱਕੀ ਵਿਰੁੱਧ ਧਮਕੀਆਂ ਦੇਣ ਦੇ ਤਿੰਨ ਦੋਸ਼ ਆਇਦ ਕੀਤੇ ਗਏ ਹਨ। ਆਰ.ਸੀ.ਐਮ.ਪੀ. ਦੇ ਇੰਸਪੈਕਟਰ ਮੈਥਿਊ ਜੌਹਨਸਨ ਨੇ ਇਕ ਬਿਆਨ ਜਾਰੀ ਕਰਦਿਆਂ ਕਿਹਾ ਕਿ ਅਜੋਕੇ ਡਿਜੀਟਲ ਯੁਗ ਵਿਚ ਆਨਲਾਈਨ ਰਾਬਤਾ ਆਮ ਗੱਲ ਹੋ ਗਈ ਅਤੇ ਕੁਝ ਲੋਕ ਆਪਣੀ ਪਛਾਣ ਜ਼ਾਹਰ ਨਹੀਂ ਹੋਣ ਦਿੰਦੇ ਜਿਨ੍ਹਾਂ ਦਾ ਮੰਨਣਾ ਹੈ ਕਿ ਵਰਚੁਅਲ ਤਰੀਕੇ ਨਾਲ ਕੀਤੀ ਹਰਕਤ ਦਾ ਕੋਈ ਸਿੱਟਾ ਭੁਗਤਣਾ ਨਹੀਂ ਪਵੇਗਾ ਪਰ ਜਦੋਂ ਅਜਿਹੀਆਂ ਹਰਕਤਾਂ ਜਾਂ ਸ਼ਬਦ ਸਾਰੀਆਂ ਹੱਦਾਂ ਪਾਰ ਕਰ ਜਾਂਦੇ ਹਨ ਤਾਂ ਅਪਰਾਧਕ ਸਰਗਰਮੀ ਦਾ ਜਨਮ ਹੁੰਦਾ ਹੈ। ਇਨ੍ਹਾਂ ਅਪਰਾਧਕ ਸਰਗਰਮੀਆਂ ਦੀ ਵਿਸਤਾਰਤ ਪੜਤਾਲ ਕੀਤੀ ਜਾਂਦੀ ਹੈ ਅਤੇ ਦੋਸ਼ੀਆਂ ਨੂੰ ਜਵਾਬਦੇਹ ਬਣਾਇਆ ਜਾਂਦਾ ਹੈ। ਇਥੇ ਦਸਣਾ ਬਣਦਾ ਹੈ ਕਿ ਜਸਟਿਨ ਟਰੂਡੋ ਨੂੰ ਆਨਲਾਈਨ ਧਮਕੀਆਂ ਦੇਣ ਵਾਲੇ ਕਈ ਜਣਿਆਂ ਵਿਰੁੱਧ ਕਾਰਵਾਈ ਹੋ ਚੁੱਕੀ ਹੈ। ਆਖਰੀ ਮਾਮਲਾ ਫਰਵਰੀ 2024 ਵਿਚ ਸਾਹਮਣੇ ਆਇਆ ਸੀ ਜਦੋਂ ਮੌਂਟਰੀਅਲ ਦੇ ਇਕ ਸ਼ਖਸ ਵਿਰੁੱਧ ਦੋਸ਼ ਆਇਦ ਕੀਤੇ ਗਏ। ਦੂਜੇ ਪਾਸੇ ਹਾਊਸ ਆਫ ਕਾਮਨਜ਼ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਪਾਰਲੀਮੈਂਟ ਮੈਂਬਰਾਂ ਨੂੰ ਤੰਗ ਪ੍ਰੇਸ਼ਾਨ ਕਰਨ ਦੇ ਮਾਮਲਿਆਂ ਵਿਚ ਪਿਛਲੇ ਪੰਜ ਸਾਲ ਦੌਰਾਨ 800 ਫੀ ਸਦੀ ਵਾਧਾ ਹੋ ਚੁੱਕਾ ਹੈ।

Next Story
ਤਾਜ਼ਾ ਖਬਰਾਂ
Share it