Begin typing your search above and press return to search.

Victoria 'ਚ ਧੂਮ ਧੜੱਕੇ ਨਾਲ ਸਮਾਪਤ ਹੋਇਆ ਸਾਲਾਨਾ ਖੇਡ ਮੇਲਾ

ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ ਸੂਬੇ ਦੀ ਰਾਜਧਾਨੀ ਵਿਕਟੋਰੀਆ ਚ ਸਥਾਨਕ ਪੰਜਾਬੀ ਭਾਈਚਾਰੇ ਵੱਲੋਂ ਹਰ ਸਾਲ ਦੀ ਤਰ੍ਹਾਂ ਐਤਕੀ ਵੀ ਕਰਵਾਇਆ ਗਿਆ ਸਾਲਾਨਾ ਖੇਡ ਮੇਲਾ ਆਪਣੀਆਂ ਅਮਿੱਟ ਯਾਦਾਂ ਛੱਡਦਾ ਹੋਇਆ ਧੂਮ ਧੜੱਕੇ ਨਾਲ ਸਮਾਪਤ ਹੋ ਗਿਆ

Victoria ਚ ਧੂਮ ਧੜੱਕੇ ਨਾਲ ਸਮਾਪਤ ਹੋਇਆ ਸਾਲਾਨਾ ਖੇਡ ਮੇਲਾ
X

Makhan shahBy : Makhan shah

  |  14 Aug 2025 7:06 PM IST

  • whatsapp
  • Telegram

ਵਿਕਟੋਰੀਆ (ਕੈਨੇਡਾ ) (ਮਲਕੀਤ ਸਿੰਘ )-ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ ਸੂਬੇ ਦੀ ਰਾਜਧਾਨੀ ਵਿਕਟੋਰੀਆ ਚ ਸਥਾਨਕ ਪੰਜਾਬੀ ਭਾਈਚਾਰੇ ਵੱਲੋਂ ਹਰ ਸਾਲ ਦੀ ਤਰ੍ਹਾਂ ਐਤਕੀ ਵੀ ਕਰਵਾਇਆ ਗਿਆ ਸਾਲਾਨਾ ਖੇਡ ਮੇਲਾ ਆਪਣੀਆਂ ਅਮਿੱਟ ਯਾਦਾਂ ਛੱਡਦਾ ਹੋਇਆ ਧੂਮ ਧੜੱਕੇ ਨਾਲ ਸਮਾਪਤ ਹੋ ਗਿਆ ਇਸ ਸਬੰਧੀ ਵਿਸਥਾਰਤ ਜਾਣਕਾਰੀ ਦਿੰਦਿਆਂ ਉਕਤ ਖੇਡ ਮੇਲੇ ਦੇ ਪ੍ਰਬੰਧਕਾਂ ਨੇ ਦੱਸਿਆ ਕਿ ਲਗਾਤਾਰ ਦੋ ਦਿਨ ਕਰਵਾਏ ਗਏ। ਇਸ ਖੇਡ ਮੇਲੇ ਦੌਰਾਨ ਫੁੱਟਬਾਲ ,ਵਾਲੀਬਾਲ ,ਰੱਸਾਕੱਸੀ ਅਤੇ ਹੋਰ ਖੇਡਾਂ ਦੇ ਮੁਕਾਬਲੇ ਕਰਵਾਏ ਗਏ।


ਜਿਸ ਵਿੱਚ ਵੱਡੀ ਗਿਣਤੀ ਚ ਖਿਡਾਰੀਆਂ ਨੇ ਸ਼ਿਰਕਤ ਕਰਕੇ ਆਪਣੇ ਸਰੀਰਕ ਬਲ ਦਾ ਪ੍ਰਦਰਸ਼ਨ ਕੀਤਾ।| ਉਹਨਾਂ ਦੱਸਿਆ ਕਿ ਇਸ ਖੇਡ ਮੇਲੇ ਦੌਰਾਨ ਫੁੱਟਬਾਲ ਓਪਨ ਮੁਕਾਬਲਿਆਂ ਦੌਰਾਨ ਐਬਸਫੋਰਡ ਯੂਨਾਈਟਡ ਦੀ ਟੀਮ ਪਹਿਲੇ ਨੰਬਰ ਤੇ ਅਤੇ ਵਿਕਟੋਰੀਆ ਏਕਤਾ ਦੀ ਟੀਮ ਦੂਸਰੇ ਸਥਾਨ ਤੇ ਰਹੀ| ਵਾਲੀਬਾਲ ਮੁਕਾਬਲਿਆਂ ਦੌਰਾਨ ਬੈਂਸ ਬ੍ਰਦਰ ਦੀ ਟੀਮ ਪਹਿਲੇ ਸਥਾਨ ਤੇ ਰਹੀ ਅਤੇ ਕਿਊ ਪੀਜ਼ਾ ਦੀ ਟੀਮ ਦੂਜੇ ਸਥਾਨ ਤੇ ਰਹੀ| ਫੁੱਟਬਾਲ ਦੇ ਓਪਨ ਮੁਕਾਬਲਿਆਂ ਦੌਰਾਨ ਵਿਕਟੋਰੀਆ ਸਪੋਰਟਸ ਕਲੱਬ ਦੀ ਟੀਮ ਪਹਿਲੇ ਸਥਾਨ ਤੇ ਰਹੀ ਅਤੇ ਡੈਲਟਾ ਟਾਈਟਨਸ ਦੀ ਟੀਮ ਦੂਸਰੇ ਸਥਾਨ ਤੇ ਰਹੀ|


ਉਹਨਾਂ ਇਹ ਵੀ ਦੱਸਿਆ ਕਿ ਇਸ ਖੇਡ ਮੇਲੇ ਦੌਰਾਨ ਰੱਸਾਕੱਸੀ ਦੇ ਕਰਾਏ ਗਏ ਦਿਲਚਸਪ ਮੁਕਾਬਲਿਆਂ ਦੌਰਾਨ ਸੁਪਰੀਮ ਗਟਰਜ ਅਤੇ ਲੇ ਇੱਟ ਬਲੈਕ ਪੇਮੰਗ ਦੀ ਟੀਮ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ ਅਤੇ ਸੀ ਵੀ ਡਿਪੈਂਡ ਰਜ ਕੋਰਟਨੀ ਦੀ ਟੀਮ ਦੂਸਰੇ ਸਥਾਨ ਤੇ ਰਹੀ| ਇਸ ਖੇਡ ਮੇਲੇ ਦੌਰਾਨ ਔਰਤਾਂ ਦੇ ਦੌੜ ਮੁਕਾਬਲੇ ਵੀ ਕਰਵਾਏ ਗਏ| ਖੇਡ ਮੇਲੇ ਦੇ ਦੇ ਆਯੋਜਕਾਂ ਵੱਲੋਂ ਖੇਡ ਮੇਲੇ ਚ ਸ਼ਾਮਿਲ ਹੋਏ ਖਿਡਾਰੀਆਂ ਸਪੌਸਰਾ ਅਤੇ ਸਭ ਲੋਕਾਂ ਦਾ ਧੰਨਵਾਦ ਕੀਤਾ ਗਿਆ|

Next Story
ਤਾਜ਼ਾ ਖਬਰਾਂ
Share it