Begin typing your search above and press return to search.

ਅੰਮ੍ਰਿਤਸਰ ਦੇ ਵਪਾਰੀ ਨੇ ਖਰੀਦਿਆ ਕੈਨੇਡਾ ਤੋਂ ਲੁੱਟਿਆ 400 ਕਿਲੋ ਸੋਨਾ!

ਕੈਨੇਡਾ ਦੇ ਪੀਅਰਸਨ ਇੰਟਰਨੈਸ਼ਨਲ ਏਅਰਪੋਰਟ ਤੋਂ ਲੁੱਟਿਆ 400 ਕਿਲੋ ਸੋਨਾ ਅੰਮ੍ਰਿਤਸਰ ਪੁੱਜਣ ਦੇ ਸੰਕੇਤ ਮਿਲੇ ਹਨ। ਪੰਜਾਬ ਦੇ ਟੈਕਸੇਸ਼ਨ ਵਿਭਾਗ ਨੂੰ 190 ਕਿਲੋ ਸੋਨੇ ਦੀ ਖਰੀਦ ਬਾਰੇ ਪਤਾ ਲੱਗਾ ਹੈ

ਅੰਮ੍ਰਿਤਸਰ ਦੇ ਵਪਾਰੀ ਨੇ ਖਰੀਦਿਆ ਕੈਨੇਡਾ ਤੋਂ ਲੁੱਟਿਆ 400 ਕਿਲੋ ਸੋਨਾ!
X

Upjit SinghBy : Upjit Singh

  |  13 July 2024 5:08 PM IST

  • whatsapp
  • Telegram

ਅੰਮ੍ਰਿਤਸਰ : ਕੈਨੇਡਾ ਦੇ ਪੀਅਰਸਨ ਇੰਟਰਨੈਸ਼ਨਲ ਏਅਰਪੋਰਟ ਤੋਂ ਲੁੱਟਿਆ 400 ਕਿਲੋ ਸੋਨਾ ਅੰਮ੍ਰਿਤਸਰ ਪੁੱਜਣ ਦੇ ਸੰਕੇਤ ਮਿਲੇ ਹਨ। ਪੰਜਾਬ ਦੇ ਟੈਕਸੇਸ਼ਨ ਵਿਭਾਗ ਨੂੰ 190 ਕਿਲੋ ਸੋਨੇ ਦੀ ਖਰੀਦ ਬਾਰੇ ਪਤਾ ਲੱਗਾ ਹੈ ਜੋ ਜੀ.ਐਸ.ਟੀ. ਦੀ ਅਦਾਇਗੀ ਕੀਤੇ ਬਗੈਰ ਖਰੀਦਿਆ ਗਿਆ ਅਤੇ ਹੁਣ ਇਸ ਦੇ ਕੈਨੇਡੀਅਨ Çਲੰਕ ਬਾਰੇ ਪਤਾ ਕੀਤਾ ਜਾ ਰਿਹਾ ਹੈ। ਅੰਮ੍ਰਿਤਸਰ ਨਾਲ ਸਬੰਧਤ ਹੋਲਸੇਲ ਡੀਲਰ ਵੱਲੋਂ ਫਿਲਹਾਲ 140 ਕਰੋੜ ਮੁੱਲ ਵਾਲੇ ਸੋਨੇ ਦੇ ਸਰੋਤ ਬਾਰੇ ਨਹੀਂ ਦੱਸਿਆ ਗਿਆ। ਟੈਕਸੇਸ਼ਨ ਵਿਭਾਗ ਨੇ ਦੱਸਿਆ ਕਿ 140 ਕਰੋੜ ਮੁੱਲ ਦੇ ਹਿਸਾਬ ਨਾਲ 4 ਕਰੋੜ 20 ਲੱਖ ਦਾ ਜੀ.ਐਸ.ਟੀ. ਬਣਦਾ ਹੈ ਜਿਸ ਦੀ ਵਸੂਲੀ ਕੀਤੀ ਜਾਵੇਗੀ ਅਤੇ ਇਹ ਪੜਤਾਲ ਵੀ ਕੀਤੀ ਜਾ ਰਹੀ ਹੈ ਕਿ ਕੀ ਅੰਮ੍ਰਿਤਸਰ ਦੇ ਵਪਾਰੀ ਵੱਲੋਂ ਖਰੀਦਿਆ ਸੋਨਾ ਟੋਰਾਂਟੋ ਦੇ ਪੀਅਰਸਨ ਇੰਟਰਨੈਸ਼ਨਲ ਏਅਰਪੋਰਟ ’ਤੇ ਹੋਈ ਲੁੱਟ ਨਾਲ ਸਬੰਧਤ ਹੈ।

ਪੰਜਾਬ ਦੇ ਟੈਕਸੇਸ਼ਨ ਵਿਭਾਗ ਦੇ ਹੱਥ ਲੱਗਾ ਵੱਡਾ ਸੁਰਾਗ

ਦੱਸ ਦੇਈਏ ਕਿ ਅੰਮ੍ਰਿਤਸਰ ਸ਼ਹਿਰ ਸੋਨੇ ਦੇ ਥੋਕ ਵਪਾਰ ਦਾ ਕੇਂਦਰ ਹੈ ਅਤੇ ਉਤਰ ਭਾਰਤ ਦੇ ਜ਼ਿਆਦਾਤਰ ਜਿਊਲਰਜ਼ ਨੂੰ ਇਥੋਂ ਹੀ ਸੋਨਾ ਭੇਜਿਆ ਜਾਂਦਾ ਹੈ। 190 ਕਿਲੋ ਸੋਨੇ ਦੀ ਖੇਪ ਬਾਰੇ ਟੈਕਸੇਸ਼ਨ ਵਿਭਾਗ ਦਾ ਮੰਨਣਾ ਹੈ ਕਿ ਇਹ ਕਈ ਹਿੱਸਿਆਂ ਵਿਚ ਅੰਮ੍ਰਿਤਸਰ ਪੁੱਜੀ ਅਤੇ ਥੋਕ ਵਪਾਰੀ ਸੋਨੇ ਦੀ ਖਰੀਦ ਬਾਰੇ ਕੋਈ ਬਿਲ ਦਿਖਾਉਣ ਵਿਚ ਨਾਕਾਮ ਰਿਹਾ। ਕੁਝ ਦਿਨ ਪਹਿਲਾਂ ਹੀ ਕੈਨੇਡੀਅਨ ਪੁਲਿਸ ਵੱਲੋਂ 400 ਕਿਲੋ ਸੋਨਾ ਭਾਰਤ ਜਾਂ ਦੁਬਈ ਵਿਚ ਹੋਣ ਦਾ ਖਦਸ਼ਾ ਜ਼ਾਹਰ ਕੀਤਾ ਗਿਆ ਸੀ ਅਤੇ ਹੁਣ ਪੰਜਾਬ ਦਾ ਟੈਕਸੇਸ਼ਨ ਵਿਭਾਗ ਨਵੀਆਂ ਪਰਤਾਂ ਖੋਲ੍ਹ ਰਿਹਾ ਹੈ। ਪੀਲ ਰੀਜਨਲ ਪੁਲਿਸ ਦਾ ਮੰਨਣਾ ਹੈ ਕਿ ਸੋਨੇ ਦੀਆਂ 6,600 ਇੱਟਾਂ ਦੀ ਕੀਮਤ 3 ਕਰੋੜ 40 ਲੱਖ ਡਾਲਰ ਹੋ ਸਕਦੀ ਹੈ ਅਤੇ ਲੁੱਟ ਦੀ ਵਾਰਦਾਤ ਤੋਂ ਤੁਰਤ ਬਾਅਦ 400 ਕਿਲੋ ਸੋਨੇ ਵਿਚੋਂ ਵੱਡਾ ਹਿੱਸਾ ਸਾਊਥ ਏਸ਼ੀਆ ਜਾਂ ਮੱਧ ਪੂਰਬ ਦੇ ਮੁਲਕਾਂ ਵਿਚ ਪਹੁੰਚਾ ਦਿਤਾ ਗਿਆ। ਇਥੇ ਦਸਣਾ ਬਣਦਾ ਹੈ ਕਿ ਲੁੱਟ ਦੀ ਵਾਰਦਾਤ ਤੋਂ ਪੂਰਾ ਇਕ ਸਾਲ ਬਾਅਦ ਪੁਲਿਸ ਨੇ ਪ੍ਰੈਸ ਕਾਨਫਰੰਸ ਸੱਦੀ ਅਤੇ 9 ਜਣਿਆਂ ਨੂੰ ਗ੍ਰਿਫ਼ਤਾਰ ਕਰਨ ਦਾ ਦਾਅਵਾ ਕੀਤਾ।

190 ਕਿਲੋ ਸੋਨੇ ਦੀ ਖਰੀਦ ’ਤੇ ਜੀ.ਐਸ.ਟੀ. ਅਦਾ ਨਾ ਕੀਤਾ

ਅਰਚਿਤ ਗਰੋਵਰ ਨਾਂ ਦੇ ਸ਼ੱਕੀ ਨੂੰ ਭਾਰਤ ਤੋਂ ਪਰਤਣ ਮਗਰੋਂ ਹਵਾਈ ਅੱਡੇ ’ਤੇ ਹਿਰਾਸਤ ਵਿਚ ਲਿਆ ਗਿਆ। ਪੁਲਿਸ ਤੋਂ ਹਾਸਲ ਤਾਜ਼ਾ ਵੇਰਵਿਆਂ ਮੁਤਾਬਕ ਅਰਚਿਤ ਗਰੋਵਰ ਉਸ ਟਰੱਕ ਦਾ ਮਾਲਕ ਹੈ ਜਿਸ ਦੀ ਵਰਤੋਂ ਲੁੱਟ ਦੌਰਾਨ ਕੀਤੀ ਗਈ। ਵਾਰਦਾਤ ਮਗਰੋਂ ਅਰਚਿਤ ਦੇ ਕਜ਼ਨ ਅਮਿਤ ਜਲੋਟਾ ਵੱਲੋਂ ਕਥਿਤ ਤੌਰ ’ਤੇ ਸੋਨੇ ਦੀ ਰਾਖੀ ਦਾ ਕੰਮ ਸੰਭਾਲਿਆ ਗਿਆ ਅਤੇ ਅਰਸਲਾਨ ਚੌਧਰੀ ਨੇ ਉਸ ਦਾ ਸਾਥ ਦਿਤਾ। ਮਿਸੀਸਾਗਾ ਵਿਖੇ ਗਹਿਣਿਆਂ ਦੀ ਦੁਕਾਨ ਅਲੀ ਰਜ਼ਾ ਦੀ ਹੈ ਜਿਥੇ ਮਾਮੂਲੀ ਮਾਤਰਾ ਵਿਚ ਸੋਨੇ ਦਾ ਰੂਪ ਬਦਲਿਆ ਗਿਆ। ਕੈਨੇਡੀਅਨ ਇਤਿਹਾਸ ਦੀ ਸਭ ਤੋਂ ਵੱਡੀ ਲੁੱਟ ਦੇ ਮਾਮਲੇ ਵਿਚ ਲੋੜੀਂਦਾ ਸਿਮਰਨ ਪ੍ਰੀਤ ਪਨੇਸਰ ਜਲਦ ਹੀ ਪੁਲਿਸ ਅੱਗੇ ਆਤਮ ਸਮਰਪਣ ਕਰਨ ਦੀ ਹਾਮੀ ਭਰ ਚੁੱਕਾ ਹੈ। ਵਾਰੰਟ ਜਾਰੀ ਹੋਣ ਮਗਰੋਂ ਸਿਮਰਨ ਪ੍ਰੀਤ ਦੇ ਵਕੀਲ ਗ੍ਰੈਗ ਲਾਫੌਨਟੇਨ ਨੇ ਕਿਹਾ ਸੀ ਕਿ ਉਸ ਦਾ ਮੁਵੱਕਲ ਬੇਦਾਗ ਸਾਬਤ ਹੋਵੇਗਾ।

Next Story
ਤਾਜ਼ਾ ਖਬਰਾਂ
Share it