Begin typing your search above and press return to search.

ਏਅਰ ਕੈਨੇਡਾ ਦੀ ਹੜਤਾਲ ਟਲੀ, ਮੁਸਾਫਰਾਂ ਨੇ ਲਿਆ ਸੁਖ ਦਾ ਸਾਹ

ਏਅਰ ਕੈਨੇਡਾ ਦੇ ਲੱਖਾਂ ਮੁਸਾਫਰਾਂ ਨੇ ਸੁਖ ਦਾ ਸਾਹ ਲਿਆ ਜਦੋਂ ਪਾਇਲਟ ਯੂਨੀਅਨ ਅਤੇ ਪ੍ਰਬੰਧਕਾਂ ਵਿਚਾਲੇ ਸਮਝੌਤਾ ਹੋਣ ਮਗਰੋਂ ਹੜਤਾਲ ਦਾ ਖਤਰਾ ਟਲ ਗਿਆ।

ਏਅਰ ਕੈਨੇਡਾ ਦੀ ਹੜਤਾਲ ਟਲੀ, ਮੁਸਾਫਰਾਂ ਨੇ ਲਿਆ ਸੁਖ ਦਾ ਸਾਹ
X

Upjit SinghBy : Upjit Singh

  |  16 Sept 2024 12:07 PM GMT

  • whatsapp
  • Telegram

ਕੈਲਗਰੀ : ਏਅਰ ਕੈਨੇਡਾ ਦੇ ਲੱਖਾਂ ਮੁਸਾਫਰਾਂ ਨੇ ਸੁਖ ਦਾ ਸਾਹ ਲਿਆ ਜਦੋਂ ਪਾਇਲਟ ਯੂਨੀਅਨ ਅਤੇ ਪ੍ਰਬੰਧਕਾਂ ਵਿਚਾਲੇ ਸਮਝੌਤਾ ਹੋਣ ਮਗਰੋਂ ਹੜਤਾਲ ਦਾ ਖਤਰਾ ਟਲ ਗਿਆ। ਦੋਹਾਂ ਧਿਰਾਂ ਦਰਮਿਆਨ ਹੋਏ ਸਮਝੌਤੇ ਵਿਚਲੀਆਂ ਮਦਾਂ ਨੂੰ ਜਨਤਕ ਨਹੀਂ ਕੀਤਾ ਗਿਆ ਪਰ ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਏਅਰ ਕੈਨੇਡਾ ਵੱਲੋਂ ਪਾਇਲਟਾਂ ਦੀ ਤਨਖਾਹ ਵਿਚ ਚਾਰ ਸਾਲ ਦੌਰਾਨ 42 ਫੀ ਸਦੀ ਵਾਧਾ ਕਰਨ ਦੀ ਪੇਸ਼ਕਸ਼ ਕੀਤੀ ਗਈ। ਹੜਤਾਲ ਹੋਣ ਦੀ ਸੂਰਤ ਵਿਚ ਨਾ ਸਿਰਫ ਘਰੇਲੂ ਮੁਸਾਫਰਾਂ ਨੂੰ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਸਗੋਂ ਭਾਰਤ ਸਣੇ ਯੂਰਪ ਜਾਂ ਦੁਨੀਆਂ ਦੇ ਹੋਰਨਾਂ ਮੁਲਕਾਂ ਵੱਲ ਜਾਣ ਲਈ ਪਹਿਲਾਂ ਹੀ ਟਿਕਟਾਂ ਬੁੱਕ ਕਰਵਾ ਚੁੱਕੇ ਮੁਸਾਫਰ ਵੱਡੀ ਮੁਸ਼ਕਲ ਵਿਚ ਘਿਰ ਜਾਂਦੇ। ਏਅਰ ਲਾਈਨ ਪਾਇਲਟਸ ਐਸੋਸੀਏਸ਼ਨ ਅਤੇ ਏਅਰ ਕੈਨੇਡਾ ਵੱਲੋਂ ਮਸਲਾ ਸੁਲਝਾਉਣ ਲਈ ਪਿਛਲੇ 15 ਮਹੀਨੇ ਤੋਂ ਯਤਨ ਕੀਤੇ ਜਾ ਰਹੇ ਸਨ ਪਰ ਸਹਿਮਤੀ ਨਾਲ ਬਣਨ ਸਦਕਾ ਐਤਵਾਰ ਤੋਂ ਦੋਵੇਂ ਧਿਰਾਂ ਆਪਣੇ ਪੱਧਰ ’ਤੇ ਕਦਮ ਉਠਾਉਣ ਲਈ ਅਧਿਕਾਰਤ ਹੋ ਗਈਆਂ।

ਪਾਇਲਟਾਂ ਅਤੇ ਏਅਰਲਾਈਨ ਪ੍ਰਬੰਧਕਾਂ ਵਿਚਾਲੇ ਹੋਇਆ ਸਮਝੌਤਾ

ਪਾਇਲਟਾਂ ਦੀ ਦਲੀਲ ਸੀ ਕਿ ਜਦੋਂ ਏਅਰ ਕੈਨੇਡਾ ਦੇ ਮੁਨਾਫੇ ਵਿਚ ਰਿਕਾਰਡ ਵਾਧਾ ਹੋ ਰਿਹਾ ਹੈ ਤਾਂ ਉਨ੍ਹਾਂ ਦੀਆਂ ਉਜਰਤ ਦਰਾਂ ਹੋਰਨਾਂ ਮੁਕਾਬਲੇ ਘੱਟ ਕਿਉਂ ਰਹਿਣ। ਪਾਇਲਟਾਂ ਦੀਆਂ ਮੰਗਾਂ ਵਿਚ ਤਨਖਾਹਾਂ ਤੋਂ ਇਲਾਵਾ ਸੇਵਾ ਮੁਕਤੀ ਲਾਭ ਅਤੇ ਕੰਮ ਦੇ ਨਿਯਮਾਂ ਵਿਚ ਸੋਧ ਵੀ ਸ਼ਾਮਲ ਸੀ। ਏਅਰ ਕੈਨੇਡਾ ਅਤੇ ਇਸ ਦੇ ਸਸਤੇ ਹਵਾਈ ਸਫਰ ਵਾਲੀ ਇਕਾਈ ਏਅਰ ਕੈਨੇਡਾ ਰੂਜ਼ ਵੱਲੋਂ ਰੋਜ਼ਾਨਾ 670 ਫਲਾਈਟਸ ਸੰਚਾਲਤ ਕੀਤੀਆਂ ਜਾਂਦੀਆਂ ਹਨ ਅਤੇ ਤਕਰੀਬਨ ਇਕ ਲੱਖ 10 ਹਜ਼ਾਰ ਮੁਸਾਫਰਾਂ ਨੂੰ ਮੰਜ਼ਿਲ ’ਤੇ ਪਹੁੰਚਾਇਆ ਜਾਂਦਾ ਹੈ। ਹੜਤਾਲ ਦੇ ਮੱਦੇਨਜ਼ਰ ਮੁਸਾਫਰਾਂ ਨੇ ਬਦਲਵੇਂ ਪ੍ਰਬੰਧ ਕਰਨੇ ਸ਼ੁਰੂ ਕਰ ਦਿਤੇ ਪਰ ਕਿਰਾਇਆ ਵੀ ਵੀ ਨਾਲੋ ਨਾਲ ਅਸਮਾਨ ਚੜ੍ਹਨ ਲੱਗਾ। ਬੀ.ਸੀ. ਦੀ ਮਾਰਗ੍ਰੇਟ ਸ਼ੈਪੀਰੋ ਨੇ ਦੱਸਿਆ ਕਿ ਲਾਸ ਵੇਗਸ ਜਾਣ ਵਾਸਤੇ ਉਨ੍ਹਾਂ ਨੇ ਏਅਰ ਕੈਨੇਡਾ ਦੀ ਬੁਕਿੰਗ ਕਰਵਾਈ ਹੋਈ ਸੀ ਪਰ ਹੜਤਾਲ ਦੀ ਸੂਰਤ ਵਿਚ 400 ਡਾਲਰ ਦਾ ਵਾਧੂ ਖਰਚਾ ਕਰਨਾ ਪੈਂਦਾ। ਕੁਝ ਮੁਸਾਫਰਾਂ ਨੇ ਸ਼ਿਕਾਇਤ ਕੀਤੀ ਕਿ ਏਅਰ ਕੈਨੇਡਾ ਵੱਲੋਂ ਕੋਈ ਸਪੱਸ਼ਟ ਜਵਾਬ ਨਹੀਂ ਸੀ ਦਿਤਾ ਜਾ ਰਿਹਾ ਕਿ ਆਖਰਕਾਰ ਫਲਾਈਟਸ ਕਦੋਂ ਤੋਂ ਰੱਦ ਕੀਤੀਆਂ ਜਾ ਰਹੀਆਂ ਹਨ। ਇਥੇ ਦਸਣਾ ਬਣਦਾ ਹੈ ਕਿ ਇੰਡੀਆ ਜਾਣ ਲਈ ਟਿਕਟਾਂ ਬੁੱਕ ਕਰ ਚੁੱਕੇ ਪ੍ਰਵਾਸੀਆਂ ਵੱਲੋਂ ਸੰਭਾਵਤ ਹੜਤਾਲ ਦੇ ਮੱਦੇਨਜ਼ਰ ਡੂੰਘੀ ਚਿੰਤਾ ਦਾ ਪ੍ਰਗਟਾਵਾ ਕੀਤਾ ਗਿਆ। ਸਭ ਤੋਂ ਪਹਿਲਾਂ ਲੰਮੀ ਦੂਰੀ ਵਾਲੀਆਂ ਫਲਾਈਟਸ ਹੀ ਰੱਦ ਹੋਣੀਆਂ ਸਨ ਅਤੇ ਸਤੰਬਰ ਦੇ ਅੰਤ ਵਿਚ ਬੁਕਿੰਗ ਵਾਲੇ ਮੁਸਾਫਰਾਂ ਨੂੰ ਬਦਲਵੇਂ ਪ੍ਰਬੰਧ ਕਰਨ ਜਾਂ ਆਪਣੀ ਪੰਜਾਬ ਫੇਰੀ ਮੁਲਤਵੀ ਕਰਨ ਲਈ ਮਜਬੂਰ ਹੋਣਾ ਪੈਂਦਾ। ਦੱਸ ਦੇਈਏ ਕਿ ਭਾਵੇਂ ਐਤਵਾਰ ਤੱਕ ਫਲਾਈਟਸ ਰੱਦ ਕਰਨ ਦੀ ਨੌਬਤ ਨਾ ਆਈ ਪਰ ਕਾਰਗੋ ਸਰਵਿਸ ਬੁਰੀ ਤਰ੍ਹਾਂ ਪ੍ਰਭਾਵਤ ਹੋਈ। ਐਟਲਾਂਟਿਕ ਕੈਨੇਡਾ ਤੋਂ ਯੂਰਪ ਤੱਕ ਸੀਅਫੂਡ ਐਕਸਪੋਰਟ ਤਕਰੀਬਨ ਠੱਪ ਹੋਣ ਦੇ ਕੰਢੇ ਪੁੱਜ ਚੁੱਕਾ ਸੀ ਪਰ ਹੁਣ ਹਾਲਾਤ ਕਾਬੂ ਹੇਠ ਆ ਚੁੱਕੇ ਹਨ।

Next Story
ਤਾਜ਼ਾ ਖਬਰਾਂ
Share it