Begin typing your search above and press return to search.

Air Canada ਵੱਲੋਂ ਮੈਕਸੀਕੋ ਲਈ flights ਅੱਜ ਤੋਂ

ਏਅਰ ਕੈਨੇਡਾ, ਵੈਸਟ ਜੈੱਟ ਅਤੇ ਏਅਰ ਟ੍ਰਾਂਜ਼ੈਟ ਵੱਲੋਂ ਮੈਕਸੀਕੋ ਦੇ ਹਿੰਸਾ ਪ੍ਰਭਾਵਤ ਇਲਾਕੇ ਪਿਓਰਤੋ ਵੈਲਾਰਤਾ ਲਈ ਅੱਜ ਤੋਂ ਫ਼ਲਾਈਟਸ ਆਰੰਭੀਆਂ ਜਾ ਰਹੀਆਂ ਹਨ

Air Canada ਵੱਲੋਂ ਮੈਕਸੀਕੋ ਲਈ flights ਅੱਜ ਤੋਂ
X

Upjit SinghBy : Upjit Singh

  |  24 Feb 2026 4:10 PM IST

  • whatsapp
  • Telegram

ਟੋਰਾਂਟੋ, 24 ਫ਼ਰਵਰੀ : ਏਅਰ ਕੈਨੇਡਾ, ਵੈਸਟ ਜੈੱਟ ਅਤੇ ਏਅਰ ਟ੍ਰਾਂਜ਼ੈਟ ਵੱਲੋਂ ਮੈਕਸੀਕੋ ਦੇ ਹਿੰਸਾ ਪ੍ਰਭਾਵਤ ਇਲਾਕੇ ਪਿਓਰਤੋ ਵੈਲਾਰਤਾ ਲਈ ਅੱਜ ਤੋਂ ਫ਼ਲਾਈਟਸ ਆਰੰਭੀਆਂ ਜਾ ਰਹੀਆਂ ਹਨ। ਏਅਰ ਕੈਨੇਡਾ ਨੇ ਕਿਹਾ ਕਿ ਵੱਧ ਤੋਂ ਵੱਧ ਮੁਸਾਫ਼ਰਾਂ ਨੂੰ ਲਿਆਉਣ ਖਾਤਰ ਬੋਇੰਗ 787 ਡ੍ਰੀਮਲਾਈਨਰ ਜਹਾਜ਼ ਭੇਜਣ ਦਾ ਐਲਾਨ ਕੀਤਾ ਗਿਆ ਹੈ। ਸੋਸ਼ਲ ਮੀਡੀਆ ਰਾਹੀਂ ਜਾਣਕਾਰੀ ਦਿੰਦਿਆਂ ਏਅਰ ਕੈਨੇਡਾ ਨੇ ਦੱਸਿਆ ਕਿ ਟੋਰਾਂਟੋ, ਵੈਨਕੂਵਰ ਅਤੇ ਮੌਂਟਰੀਅਲ ਤੋਂ ਪਹਿਲਾਂ ਵਾਂਗ ਫਲਾਈਟਸ ਰਵਾਨਾ ਹੋਣਗੀਆਂ। ਮੈਕਸੀਕੋ ਦੇ ਵੈਡਲਹਾਰਾ ਸ਼ਹਿਰ ਵਾਸਤੇ ਫਲਾਈਟਸ ਬੁੱਧਵਾਰ ਤੋਂ ਆਰੰਭ ਹੋਣ ਦੇ ਆਸਾਰ ਹਨ।

ਵੈਸਟਜੈੱਟ ਅਤੇ ਏਅਰ ਟ੍ਰਾਂਜ਼ੈਟ ਵੀ ਜਹਾਜ਼ ਵੀ ਰਵਾਨਾ ਹੋਣਗੇ

ਇਸੇ ਦੌਰਾਨ ਵੈਸਟਜੈਟ ਨੇ ਇਕ ਕਦਮ ਅੱਗੇ ਵਧਾਉਂਦਿਆਂ ਕਿਹਾ ਕਿ ਪਿਓਰਤੋ ਵੈਲਾਰਤਾ, ਵੈਡਲਹਾਰਾ ਅਤੇ ਮੈਨਜ਼ਨੀਲੋ ਸ਼ਹਿਰਾਂ ਵਾਸਤੇ ਫਲਾਈਟਸ ਮੰਗਲਵਾਰ ਤੋਂ ਸ਼ੁਰੂ ਹੋ ਰਹੀਆਂਹਨ। ਕੈਨੇਡਾ ਦੀ ਦੂਜੀ ਵੱਡੀ ਏਅਰਲਾਈਨ ਨੇ ਕਿਹਾ ਕਿ ਮੈਕਸੀਕੋ ਵਿਚ ਹਾਲਾਤ ’ਤੇ ਨਜ਼ਰ ਰੱਖੀ ਜਾਵੇਗੀ ਅਤੇ ਮੁਸਾਫ਼ਰਾਂ ਨੂੰ ਸੁਝਾਅ ਦਿਤਾ ਗਿਆ ਹੈ ਕਿ ਫਲਾਈਟ ਸਟੈਟਸ ਚੈਕ ਕਰਨ ਤੋਂ ਬਾਅਦ ਹੀ ਹਵਾਈ ਅੱਡੇ ’ਤੇ ਪਹੁੰਚਿਆ ਜਾਵੇ। ਉਧਰ, ਏਅਰਟ੍ਰਾਂਜ਼ੈਟ ਵੱਲੋਂ ਵੀ ਬੰਦ ਫਲਾਈਟਸ ਅੱਜ ਤੋਂ ਸ਼ੁਰੂ ਕਰਨ ਦਾ ਐਲਾਨ ਕੀਤਾ ਗਿਆ ਹੈ। ਦੂਜੇ ਪਾਸੇ ਮੈਕਸੀਕੋ ਵਿਚ ਕੈਨੇਡਾ ਦੇ ਰਾਜਦੂਤ ਕੈਮਰਨ ਮੈਕੇਅ ਦਾ ਕਹਿਣਾ ਸੀ ਕਿ ਕੈਨੇਡੀਅਨ ਲੋਕਾਂ ਦੀ ਜਲਦ ਤੋਂ ਜਲਦ ਵਾਪਸੀ ਯਕੀਨੀ ਬਣਾਉਣ ਦੇ ਯਤਨ ਕੀਤੇ ਜਾ ਰਹੇ ਹਨ।

Next Story
ਤਾਜ਼ਾ ਖਬਰਾਂ
Share it