Canada : citizenship law ਚ ਬਦਲਾਅ ਮਗਰੋਂ ਪੁਰਖਿਆਂ ਦੇ ਰਿਕਾਰਡ ਲੱਭਣ ਲਈ ਦੌੜ ਸ਼ੁਰੂ
ਇੱਥੇ ਜ਼ਿਕਰਯੋਗ ਹੈ ਕਿ ਸਿਟੀਜ਼ਨਸ਼ਿਪ ਐਕਟ ਵਿੱਚ ਸੋਧ ਕਰਕੇ ਬਿੱਲ ਸੀ-3 ਦੇ ਤਹਿਤ ਪਹਿਲੀ ਪੀੜ੍ਹੀ ਦੀ ਸੀਮਾ ਹਟਾਈ ਗਈ ਹੈ, ਜਿਸ ਨਾਲ ਉਥੋਂ ਦੇ ਕਈ ਲੋਕਾਂ ਲਈ ਕੈਨੇਡੀਅਨ ਨਾਗਰਿਕਤਾ ਪ੍ਰਾਪਤ ਕਰਨ ਦੇ ਨਵੇਂ ਮੌਕੇ ਖੁੱਲਣ ਦੀ ਆਸ ਹੈ

By : Gill
ਨੋਵਾ ਸਕੋਸ਼ੀਆ ਚ ਅਰਜ਼ੀਆਂ ਜਮਾ ਕਰਾਉਣ ਦਾ ਸਿਲਸਿਲਾ ਤੇਜ
ਵੈਨਕੂਵਰ, 28 ਮਾਰਚ (ਮਲਕੀਤ ਸਿੰਘ) – ਕੈਨੇਡਾ ਵਿੱਚ ਨਾਗਰਿਕਤਾ ਕਾਨੂੰਨ ਵਿੱਚ ਕੀਤੀਆਂ ਨਵੀਆਂ ਸੋਧਾਂ ਤੋਂ ਬਾਅਦ ਨੋਵਾ ਸਕੋਸ਼ੀਆ ਸੂਬੇ ਵਿੱਚ ਵੰਸ਼ਾਵਲੀ ਰਿਕਾਰਡ (ਪੁਰਖਿਆਂ ਦੇ ਦਸਤਾਵੇਜ਼) ਪ੍ਰਾਪਤ ਕਰਨ ਲਈ ਅਰਜ਼ੀਆਂ ਵਿੱਚ ਅਚਾਨਕ ਵਾਧਾ ਇਕਦਮ ਤੇਜ਼ ਹੋ ਗਿਆ ਹੈ
ਜਾਣਕਾਰੀ ਅਨੁਸਾਰ ਪਿਛਲੇ ਦਸੰਬਰ ਤੋਂ ਲਾਗੂ ਹੋਏ ਨਵੇਂ ਫੈਡਰਲ ਕਾਨੂੰਨ ਦੇ ਕਾਰਨ ਉਥੋਂ ਦੇ ਲੋਕ ਆਪਣੇ ਕੈਨੇਡੀਅਨ ਵੰਸ਼ ਨੂੰ ਸਾਬਤ ਕਰਨ ਲਈ ਪੁਰਾਣੇ ਰਿਕਾਰਡ ਖੰਗਾਲ ਰਹੇ ਹਨ, ਜਿਸ ਨਾਲ ਆਰਕਾਈਵਜ਼ ਅਤੇ ਵੰਸ਼ਾਵਲੀ ਵਿਦਵਾਨਾਂ ਕੋਲ ਪੁੱਛਗਿੱਛ ਵਿੱਚ ਕਾਫ਼ੀ ਵਾਧਾ ਹੋਇਆ ਹੈ।
ਇੱਥੇ ਜ਼ਿਕਰਯੋਗ ਹੈ ਕਿ ਸਿਟੀਜ਼ਨਸ਼ਿਪ ਐਕਟ ਵਿੱਚ ਸੋਧ ਕਰਕੇ ਬਿੱਲ ਸੀ-3 ਦੇ ਤਹਿਤ ਪਹਿਲੀ ਪੀੜ੍ਹੀ ਦੀ ਸੀਮਾ ਹਟਾਈ ਗਈ ਹੈ, ਜਿਸ ਨਾਲ ਉਥੋਂ ਦੇ ਕਈ ਲੋਕਾਂ ਲਈ ਕੈਨੇਡੀਅਨ ਨਾਗਰਿਕਤਾ ਪ੍ਰਾਪਤ ਕਰਨ ਦੇ ਨਵੇਂ ਮੌਕੇ ਖੁੱਲਣ ਦੀ ਆਸ ਹੈ
ਮਾਹਿਰਾਂ ਨੇ ਲੋਕਾਂ ਨੂੰ ਸਲਾਹ ਦਿੱਤੀ ਹੈ ਕਿ ਉਹ ਸਿਰਫ਼ ਅਧਿਕਾਰਕ ਅਤੇ ਭਰੋਸੇਯੋਗ ਰਿਕਾਰਡਾਂ ’ਤੇ ਹੀ ਨਿਰਭਰ ਕਰਨ ਅਤੇ ਸਹੀ ਜਾਣਕਾਰੀ ਦੇ ਆਧਾਰ ’ਤੇ ਅਰਜ਼ੀਆਂ ਦਾਖ਼ਲ ਕਰਨ।