Begin typing your search above and press return to search.

ਕੈਨੇਡਾ ਵਿਚ ਪੰਜਾਬਣ ਇਕ ਸਾਲ ਹੋਈ ਖੱਜਲ ਖੁਆਰ

ਕਾਰ ਬੀਮਾ ਹੋਣ ਦੇ ਬਾਵਜੂਦ ਹਾਦਸਾਗ੍ਰਸਤ ਗੱਡੀ ਦੀ ਮੁਰੰਮਤ ਕਰਵਾਉਣ ਲਈ ਉਨਟਾਰੀਓ ਦੇ ਪਿਕਰਿੰਗ ਦੀ ਮਨਮੀਤ ਮਡਾਹੜ ਨੂੰ ਇਕ ਸਾਲ ਤੱਕ ਖੱਜਲ ਖੁਆਰ ਹੋਣਾ ਪਿਆ।

ਕੈਨੇਡਾ ਵਿਚ ਪੰਜਾਬਣ ਇਕ ਸਾਲ ਹੋਈ ਖੱਜਲ ਖੁਆਰ
X

Upjit SinghBy : Upjit Singh

  |  28 Jan 2025 1:17 PM

  • whatsapp
  • Telegram

ਪਿਕਰਿੰਗ : ਕਾਰ ਬੀਮਾ ਹੋਣ ਦੇ ਬਾਵਜੂਦ ਹਾਦਸਾਗ੍ਰਸਤ ਗੱਡੀ ਦੀ ਮੁਰੰਮਤ ਕਰਵਾਉਣ ਲਈ ਉਨਟਾਰੀਓ ਦੇ ਪਿਕਰਿੰਗ ਦੀ ਮਨਮੀਤ ਮਡਾਹੜ ਨੂੰ ਇਕ ਸਾਲ ਤੱਕ ਖੱਜਲ ਖੁਆਰ ਹੋਣਾ ਪਿਆ। ਜੀ ਹਾਂ, ਮਹਿੰਗੇ ਭਾਅ ਖਰੀਦੀ ਔਡੀ ਦਾ ਐਕਸੀਡੈਂਟ ਹੋਣ ਮਗਰੋਂ ਮੁਰੰਮਤ ਦਾ ਕੰਮ ਅਜਿਹਾ ਲਟਕਿਆ ਕਿ ਮੀਡੀਆ ਦੇ ਦਖਲ ਮਗਰੋਂ ਹੀ ਗੱਡੀ ਠੀਕ ਕੇ ਹੋ ਵਾਪਸ ਮਿਲ ਸਕੀ।

ਮਨਮੀਤ ਮਡਾਹੜ ਨੂੰ ਲੰਮੀ ਉਡੀਕ ਮਗਰੋਂ ਮੁਰੰਮਤ ਹੋ ਕੇ ਮਿਲੀ ਆਪਣੀ ਕਾਰ

ਦੱਸ ਦੇਈਏ ਕਿ ਮਨਮੀਤ ਮਡਾਹੜ ਵੱਲੋਂ 2023 ਦੇ ਅੰਤ ਵਿਚ ਨਵੀਂ ਇਲੈਕਟ੍ਰਿਕ ਕਾਰ ਖਰੀਦੀ ਗਈ ਪਰ ਦੋ ਮਹੀਨੇ ਬਾਅਦ ਇਸ ਦਾ ਐਕਸੀਡੈਂਟ ਹੋ ਗਿਆ। ਹਾਦਸੇ ਮਗਰੋਂ 11 ਮਹੀਨੇ ਤੱਕ ਕਾਰ ਮੁਰੰਮਤ ਵਾਸਤੇ ਖੜ੍ਹੀ ਰਹੀ ਪਰ ਕੋਈ ਅੰਦਾਜ਼ਾ ਨਹੀਂ ਸੀ ਲੱਗ ਰਿਹਾ ਕਿ ਆਖਰਕਾਰ ਇਹ ਕਦੋਂ ਠੀਕ ਹੋ ਸਕੇਗੀ। 72 ਹਜ਼ਾਰ ਡਾਲਰ ਵਿਚ ਖਰੀਦੀ ਕਾਰ ਹਾਦਸਾਗ੍ਰਸਤ ਹੋਈ ਤਾਂ ਮੁਰੰਮਤ ਉਤੇ 35 ਹਜ਼ਾਰ ਡਾਲਰ ਖਰਚ ਹੋਣ ਦਾ ਅੰਦਾਜ਼ਾ ਲਾਇਆ ਗਿਆ। ਸੀ.ਟੀ.ਵੀ. ਦੀ ਰਿਪੋਰਟ ਮੁਤਾਬਕ ਕਾਰ ਦਾ ਬੀਮਾ ਕਰਨ ਵਾਲੀ ਕੰਪਨੀ ਟੀ.ਡੀ. ਦੱਸੀ ਗਈ ਅਤੇ 35 ਕਲ ਪੁਰਜ਼ੇ ਨਾ ਮਿਲਣ ਕਾਰਨ ਮੁਰੰਮਤ ਦਾ ਕੰਮ ਸਿਰੇ ਚੜ੍ਹਦਾ ਮਹਿਸੂਸ ਨਹੀਂ ਸੀ ਹੋ ਰਿਹਾ।

ਕਾਰ ਬੀਮਾ ਕੰਪਨੀ ਨੇ ਉਲਝਾਇਆ ਮਾਮਲਾ

ਮੁਢਲੇ ਤੌਰ ’ਤੇ ਮਨਮੀਤ ਕੌਰ ਨੂੰ ਰੈਂਟਲ ਕਾਰ ਮੁਹੱਈਆ ਕਰਵਾਈ ਗਈ ਪਰ ਬਾਅਦ ਵਿਚ ਉਹ ਆਪਣੀ ਮਾਤਾ ਦੀ ਕਾਰ ਚਲਾਉਣ ਵਾਸਤੇ ਮਜਬੂਰ ਹੋ ਗਏ। ਟੀ.ਡੀ. ਨੇ ਮੰਨਿਆ ਕਿ ਮਨਮੀਤ ਕੌਰ ਨੂੰ ਲੰਮੀ ਉਡੀਕ ਕਰਨੀ ਪੈ ਰਹੀ ਹੈ ਪਰ ਕਾਰ ਦੇ ਕਲਪੁਰਜ਼ਿਆਂ ਦੀ ਕਿੱਲਤ ਕਾਰਨ ਸਮੱਸਿਆ ਪੈਦਾ ਹੋਈ। ਬੀਮੇ ਦਾ ਦਾਅਵਾ ਜਲਦ ਤੋਂ ਜਲਦ ਨਿਪਟਾਉਣ ਦੇ ਯਤਨ ਕੀਤੇ ਜਾ ਰਹੇ ਹਨ। ਲੰਮਾ ਸਮਾਂ ਕਾਰ ਆਪਣੇ ਕੋਲ ਨਾ ਹੋਣ ਦੇ ਬਾਵਜੂਦ ਬੀਮਾ ਅਤੇ ਹੋਰ ਖਰਚੇ ਬਰਕਰਾਰ ਰਹੇ ਅਤੇ ਮਨਮੀਤ ਕੌਰ ਮਡਾਹੜ ਬੇਹੱਦ ਮਾਯੂਸ ਹੋ ਗਈ ਪਰ ਆਖਰਕਾਰ ਲੰਮੀ ਉਡੀਕ ਮਗਰੋਂ ਕਾਰ ਵਾਪਸ ਮਿਲਣ ’ਤੇ ਮਨਮੀਤ ਕੌਰ ਖੁਸ਼ ਨਜ਼ਰ ਆਈ।

Next Story
ਤਾਜ਼ਾ ਖਬਰਾਂ
Share it