ਕੈਨੇਡਾ ਤੋਂ 400 ਕਿਲੋ ਸੋਨਾ ਲੁੱਟਣ ਦੇ ਮਾਮਲੇ ’ਚ ਨਵਾਂ ਮੋੜ
ਕੈਨੇਡੀਅਨ ਇਤਿਹਾਸ ਵਿਚ ਸੋਨੇ ਦੀ ਸਭ ਤੋਂ ਵੱਡੀ ਲੁੱਟ ਦੇ ਮਾਮਲੇ ਵਿਚ ਨਵਾਂ ਮੋੜ ਆ ਗਿਆ ਜਦੋਂ ਜ਼ਮਾਨਤ ’ਤੇ ਰਿਹਾਅ ਭਾਰਤੀ ਮੂਲ ਦਾ ਸ਼ੱਕੀ ਅਦਾਲਤ ਵਿਚ ਪੇਸ਼ ਨਾ ਹੋਇਆ
By : Upjit Singh
ਬਰੈਂਪਟਨ : ਕੈਨੇਡੀਅਨ ਇਤਿਹਾਸ ਵਿਚ ਸੋਨੇ ਦੀ ਸਭ ਤੋਂ ਵੱਡੀ ਲੁੱਟ ਦੇ ਮਾਮਲੇ ਵਿਚ ਨਵਾਂ ਮੋੜ ਆ ਗਿਆ ਜਦੋਂ ਜ਼ਮਾਨਤ ’ਤੇ ਰਿਹਾਅ ਭਾਰਤੀ ਮੂਲ ਦਾ ਸ਼ੱਕੀ ਅਦਾਲਤ ਵਿਚ ਪੇਸ਼ ਨਾ ਹੋਇਆ ਅਤੇ ਪੁਲਿਸ ਨੂੰ ਮੁੜ ਗ੍ਰਿਫ਼ਤਾਰੀ ਵਾਰੰਟ ਜਾਰੀ ਕਰਨੇ ਪਏ। ਦੂਜੇ ਪਾਸੇ ਮਾਮਲੇ ਦੇ ਇਕ ਹੋਰ ਸ਼ੱਕੀ ਸਿਮਰਨਪ੍ਰੀਤ ਪਨੇਸਰ ਵੱਲੋਂ ਆਤਮ ਸਮਰਪਣ ਨਹੀਂ ਕੀਤਾ ਗਿਆ ਜਿਸ ਦੇ ਵਕੀਲ ਵੱਲੋਂ ਆਪਣੇ ਮੁਵੱਕਲ ਦੇ ਪੁਲਿਸ ਅੱਗੇ ਪੇਸ਼ ਹੋਣ ਦਾ ਯਕੀਨ ਦਿਵਾਇਆ ਗਿਆ ਸੀ। 35 ਸਾਲ ਦੇ ਪ੍ਰਸਾਦ ਪਰਮਾÇਲੰਗਮ ਵਿਰੁੱਧ ਲੁੱਟ ਦੀ ਵਾਰਦਾਤ ਵਿਚ ਸਹਾਇਕ ਹੋਣ ਦੇ ਦੋਸ਼ ਲੱਗੇ ਹਨ। ਪੁਲਿਸ ਮੁਤਾਬਕ ਪਰਮਾÇਲੰਗਮ ਨੇ ਦੁਰਾਂਤੇ ਕਿੰਗ ਮੈਕਲੀਨ ਦੀ ਮਦਦ ਕੀਤੀ ਜੋ ਸਫੈਦ ਰੰਗ ਦੇ ਟਰੱਕ ਵਿਚ ਸਵਾ ਦੋ ਕਰੋੜ ਡਾਲਰ ਤੋਂ ਵੱਧ ਮੁੱਲ ਦਾ ਸੋਨਾ ਲੱਦ ਕੇ ਫਰਾਰ ਹੋ ਗਿਆ। ਇਹ ਸੋਨਾ ਅਪ੍ਰੈਲ 2023 ਵਿਚ ਏਅਰ ਕੈਨੇਡਾ ਦੀ ਕਾਰਗੋ ਫੈਸੀਲਿਟੀ ਤੋਂ ਲੁੱਟਿਆ ਗਿਆ।
ਪੁਲਿਸ ਨੇ ਭਾਰਤੀ ਵਿਰੁੱਧ ਜਾਰੀ ਕੀਤੇ ਗ੍ਰਿਫ਼ਤਾਰੀ ਵਾਰੰਟ
ਇਥੇ ਦਸਣਾ ਬਣਦਾ ਹੈ ਕਿ ਟੋਰਾਂਟੋ ਦੇ ਪੀਅਰਸਨ ਇੰਟਰਨੈਸ਼ਨਲ ਏਅਰਪੋਰਟ ਤੋਂ ਲੁੱਟੇ 400 ਕਿਲੋ ਸੋਨੇ ਨਾਲ ਸਬੰਧਤ ਇਕ ਮੁਕੱਦਮਾ ਅਮਰੀਕਾ ਵਿਚ ਚੱਲ ਰਿਹਾ ਹੈ ਅਤੇ ਪੈਨਸਿਲਵੇਨੀਆ ਸਟੇਟ ਪੁਲਿਸ ਅਰਚਿਤ ਗਰੋਵਰ ਤੇ ਪ੍ਰਸਾਦ ਪਰਮਾÇਲੰਗਮ ਦੀ ਹਿਰਾਸਤ ਚਾਹੁੰਦੀ ਹੈ ਜੋ ਇਸ ਵੇਲੇ ਕੈਨੇਡਾ ਵਿਚ ਮੌਜੂਦ ਹਨ। ਦੱਸਿਆ ਜਾ ਰਿਹਾ ਹੈ ਕਿ ਗੈਰਕਾਨੂੰਨੀ ਤਰੀਕੇ ਨਾਲ ਅਮਰੀਕਾ ਦਾਖਲ ਹੋਇਆ ਇਕ ਹੋਰ ਕੈਨੇਡੀਅਨ ਪਹਿਲਾਂ ਹੀ ਪੈਨਸਿਲਵੇਨੀਆ ਪੁਲਿਸ ਦੀ ਹਿਰਾਸਤ ਵਿਚ ਹੈ। ਦੂਜੇ ਪਾਸੇ ਪੀਲ ਰੀਜਨਲ ਪੁਲਿਸ ਅਮਰੀਕਾ ਵਿਚ ਗ੍ਰਿਫ਼ਤਾਰ ਕਿੰਗ ਮੈਕਲੇਨ ਦੀ ਹਵਾਲਗੀ ਚਾਹੁੰਦੀ ਹੈ ਜੋ ਸੰਭਾਵਤ ਤੌਰ ਲੁੱਟ ਦੌਰਾਨ ਵਰਤਿਆ ਸਫੈਦ ਟਰੱਕ ਚਲਾ ਰਿਹਾ ਸੀ। ਪੈਨਸਿਲਵੇਨੀਆ ਪੁਲਿਸ ਦਾ ਦੋਸ਼ ਹੈ ਕਿ ਪਰਮਾÇਲੰਗਮ ਨੇ ਕਿੰਗ ਮੈਕਲੀਨ ਨੂੰ ਅਮਰੀਕਾ ਵਿਚ ਗੈਰਕਾਨੂੰਨੀ ਤਰੀਕੇ ਨਾਲ ਦਾਖਲ ਹੋਣ ਵਿਚ ਮਦਦ ਕੀਤੀ ਅਤੇ ਇਸ ਦੇ ਨਾਲ ਹੀ ਹਥਿਆਰਾਂ ਦੀ ਤਸਕਰੀ ਵਿਚ ਵੀ ਸ਼ਾਮਲ ਰਿਹਾ। ਸੀ.ਬੀ.ਸੀ. ਦੀ ਰਿਪੋਰਟ ਮੁਤਾਬਕ ਪਰਮਾÇਲੰਗਮ ਦੇ ਇਕ ਪਰਵਾਰਕ ਮੈਂਬਰ ਨੇ ਦੱਸਿਆ ਕਿ ਮਈ ਮਹੀਨੇ ਮਗਰੋਂ ਉਸ ਨੇ ਪਰਮਾÇਲੰਗਮ ਨੂੰ ਨਹੀਂ ਦੇਖਿਆ। ਇਸੇ ਦੌਰਾਨ ਸਿਮਰਨਪ੍ਰੀਤ ਪਨੇਸਰ ਦਾ ਵੀ ਕੋਈ ਅਤਾ-ਪਤਾ ਨਹੀਂ। ਸਿਮਰਨ ਪ੍ਰੀਤ ਦੇ ਵਕੀਲ ਨੇ ਬੀਤੇ ਜੂਨ ਮਹੀਨੇ ਦੌਰਾਨ ਕਿਹਾ ਸੀ ਕਿ ਉਸ ਮੁਵੱਕਲ ਅਗਲੇ ਕੁਝ ਹਫਤਿਆਂ ਦੌਰਾਨ ਕੈਨੇਡਾ ਪਰਤ ਆਵੇਗਾ। ਮੰਨਿਆ ਜਾ ਰਿਹਾ ਹੈ ਕਿ ਸਿਮਰਨਪ੍ਰੀਤ ਇਸ ਵੇਲੇ ਆਪਣੀ ਪਤਨੀ ਪ੍ਰੀਤੀ ਪਨੇਸਰ ਨਾਲ ਭਾਰਤ ਵਿਚ ਹੈ।
ਸਿਮਰਨਪ੍ਰੀਤ ਪਨੇਸਰ ਦੀ ਭਾਲ ਵੀ ਕਰ ਰਹੀ ਐ ਪੁਲਿਸ
ਸਵਾ ਦੋ ਕਰੋੜ ਡਾਲਰ ਤੋਂ ਵੱਧ ਮੁੱਲ ਦਾ ਸੋਨਾ ਲੁੱਟਣ ਦੇ ਮਾਮਲੇ ਵਿਚ ਪ੍ਰੀਤੀ ਪਨੇਸਰ ਦੀ ਕੋਈ ਸ਼ਮੂਲੀਅਤ ਨਹੀਂ ਮੰਨੀ ਜਾ ਰਹੀ। ਸਾਬਕਾ ਮਿਸ ਇੰਡੀਆ ਯੂਗਾਂਡਾ ਪ੍ਰੀਤੀ ਪਨੇਸਰ ਅਦਾਕਾਰੀ ਦੇ ਨਾਲ-ਨਾਲ ਗਾਇਕੀ ਦਾ ਵੀ ਸ਼ੌਕ ਰਖਦੀ ਹੈ। ਪੀਅਰਸਨ ਇੰਟਰਨੈਸ਼ਨਲ ਏਅਰਪੋਰਟ ਤੋਂ ਸੋਨਾ ਲੁੱਟਣ ਦੀ ਵਾਰਦਾਤ ਤੋਂ ਪਹਿਲਾਂ ਪ੍ਰੀਤੀ ਪਨੇਸਰ ਪੰਜਾਬੀ ਐਂਟਰਟੇਨਮੈਂਟ ਇੰਡਸਟਰੀ ਵਿਚ ਵੀ ਕਦਮ ਰੱਖਣ ਦੇ ਯਤਨ ਕਰ ਰਹੀ ਸੀ। ਪਬਲਿਕ ਰਿਕਾਰਡ ਮੁਤਾਬਕ ਸਿਮਰਨ ਪ੍ਰੀਤ ਬਰੈਂਪਟਨ ਵਿਖੇ ਰਹਿੰਦਾ ਸੀ ਅਤੇ ਬੀਤੇ ਅਪ੍ਰੈਲ ਮਹੀਨੇ ਦੌਰਾਨ ਗੁਆਂਢੀਆਂ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਸੀ ਕਿ ਉਨ੍ਹਾਂ ਨੇ ਪਰਵਾਰ ਨੂੰ ਕਈ ਮਹੀਨੇ ਤੋਂ ਨਹੀਂ ਦੇਖਿਆ। ਪੀਲ ਰੀਜਨਲ ਪੁਲਿਸ ਦਾ ਕਹਿਣਾ ਹੈ ਕਿ ਲੁੱਟ ਦੀ ਵਾਰਦਾਤ ਬਾਰੇ ਮੁਢਲੀ ਪੜਤਾਲ ਦੌਰਾਨ ਪਨੇਸਰ ਨੇ ਹੀ ਜਾਂਚਕਰਤਾਵਾਂ ਨੂੰ ਹਵਾਈ ਅੱਡੇ ਦੇ ਵੇਅਰਹਾਊਸ ਵਾਲੇ ਇਲਾਕੇ ਗੇੜਾ ਲਗਵਾਇਆ ਸੀ। ਉਸ ਵੇਲੇ ਉਹ ਘਬਰਾਹਟ ਵਿਚ ਨਜ਼ਰ ਆਇਆ ਅਤੇ ਕੁਝ ਦਿਨ ਬਾਅਦ ਗਾਇਬ ਹੋ ਗਿਆ। 400 ਕਿਲੋ ਸੋਨੇ ਵਿਚੋਂ ਪੁਲਿਸ ਹੁਣ ਤੱਕ ਕੁਝ ਬਰੈਸਲਟ ਹੀ ਬਰਾਮਦ ਕਰ ਸਕੀ ਹੈ ਜੋ ਇਕ ਸੁਨਿਆਰ ਦੀ ਦੁਕਾਨ ’ਤੇ ਤਿਆਰ ਕੀਤੇ ਗਏ।