Begin typing your search above and press return to search.

Canada news : Big Dinosaur Statue ਟੰਬਲ ਰਿਜ ਲਿਆਉਣ ਦੀ ਮੰਗ ਕਾਰਨ ਛਿੜੀ ਨਵੀਂ ਚਰਚਾ

ਜਾਣਕਾਰੀ ਅਨੁਸਾਰ ਡਰਮਹੈਲਰ ਦੀ ਇਹ ਟੀ-ਰੈਕਸ ਮੂਰਤੀ ਦੁਨੀਆ ਦੀਆਂ ਸਭ ਤੋਂ ਵੱਡੀਆਂ ਡਾਇਨੋਸੋਰ ਮੂਰਤੀਆਂ ਵਿੱਚੋਂ ਇੱਕ ਮੰਨੀ ਜਾਂਦੀ ਹੈ ਅਤੇ ਇਹ ਸਾਲਾਂ ਤੋਂ ਸੈਲਾਨੀਆਂ ਲਈ ਇੱਕ ਵੱਡਾ ਕੇਂਦਰ ਰਹੀ ਹੈ।

Canada news : Big Dinosaur Statue ਟੰਬਲ ਰਿਜ ਲਿਆਉਣ ਦੀ ਮੰਗ ਕਾਰਨ ਛਿੜੀ ਨਵੀਂ ਚਰਚਾ
X

GillBy : Gill

  |  7 April 2026 7:24 PM IST

  • whatsapp
  • Telegram

ਵੈਨਕੂਵਰ, 7 ਅਪ੍ਰੈਲ (ਮਲਕੀਤ ਸਿੰਘ) ਪਿਛਲੇ ਦਿਨੀ ਸਕੂਲ ਚ ਗੋਲੀਬਾਰੀ ਕਾਂਡ ਨਾਲ ਪ੍ਰਭਾਵਿਤ ਹੋਏ ਬ੍ਰਿਟਿਸ਼ ਕੋਲੰਬੀਆ ਦੇ ਟੰਬਲਰ ਰਿਜ ਸ਼ਹਿਰ ਦੀ ਇੱਕ ਮਹਿਲਾ ਨੇ ਅਲਬਰਟਾ ਦੇ ਪ੍ਰਸਿੱਧ ਡਰਮਹੈਲਰ ਵਿੱਚ ਸਥਿਤ ਡਾਇਨਾਸੋਰ ਦੀ ਵਿਸ਼ਾਲ ਟੀ-ਰੈਕਸ ਮੂਰਤੀ ਨੂੰ ਆਪਣੇ ਸ਼ਹਿਰ ਵਿੱਚ ਲਿਆਂਦਾ ਜਾਣ ਦੀ ਮੰਗ ਉਠਾ ਕੇ ਇੱਕ ਨਵੀਂ ਚਰਚਾ ਨੂੰ ਜਨਮ ਦੇ ਦਿੱਤਾ ਹੈ।

ਪ੍ਰਾਪਤ ਜਾਣਕਾਰੀ ਮੁਤਾਬਕ ਜੈਨੀਫਰ ਸਲੈਕ ਨਾਮ ਦੀ ਇਸ ਮਹਿਲਾ ਦਾ ਮੰਨਣਾ ਹੈ ਕਿ ਟੰਬਲਰ ਰਿਜ, ਜੋ ਆਪਣੇ ਡਾਇਨੋਸੋਰਾ ਲਈ ਮਸ਼ਹੂਰ ਹੈ, ਇਸ ਤਰ੍ਹਾਂ ਦੀ ਵੱਡੀ ਆਕਰਸ਼ਕ ਮੂਰਤੀ ਲਈ ਇਕ ਉਚਿਤ ਥਾਂ ਹੋ ਸਕਦੀ ਹੈ।

ਜਾਣਕਾਰੀ ਅਨੁਸਾਰ ਡਰਮਹੈਲਰ ਦੀ ਇਹ ਟੀ-ਰੈਕਸ ਮੂਰਤੀ ਦੁਨੀਆ ਦੀਆਂ ਸਭ ਤੋਂ ਵੱਡੀਆਂ ਡਾਇਨੋਸੋਰ ਮੂਰਤੀਆਂ ਵਿੱਚੋਂ ਇੱਕ ਮੰਨੀ ਜਾਂਦੀ ਹੈ ਅਤੇ ਇਹ ਸਾਲਾਂ ਤੋਂ ਸੈਲਾਨੀਆਂ ਲਈ ਇੱਕ ਵੱਡਾ ਕੇਂਦਰ ਰਹੀ ਹੈ।

ਦੱਸਿਆ ਜਾ ਰਿਹਾ ਹੈ ਕਿ ਜੈਨੀਫਰ ਸਲੈਕ ਦਾ ਮਕਸਦ ਆਪਣੇ ਖੇਤਰ ਵਿੱਚ ਸੈਰ-ਸਪਾਟੇ ਨੂੰ ਹੋਰ ਵਧਾਉਣਾ ਹੈ ਅਤੇ ਉਹ ਮੰਨਦੀ ਹੈ ਕਿ ਇਸ ਤਰ੍ਹਾਂ ਦੀ ਮੂਰਤੀ ਨਾਲ ਟੰਬਲਰ ਰਿਜ ਨੂੰ ਵੱਡਾ ਲਾਭ ਹੋ ਸਕਦਾ ਹੈ।

ਹਾਲਾਂਕਿ ਅਜੇ ਤੱਕ ਉਸ ਦੀ ਇਸ ਮੰਗ ’ਤੇ ਕੋਈ ਸਰਕਾਰੀ ਫੈਸਲਾ ਨਹੀਂ ਆਇਆ, ਪਰ ਇਹ ਮਸਲਾ ਲੋਕਾਂ ਵਿੱਚ ਦਿਲਚਸਪੀ ਦਾ ਵਿਸ਼ਾ ਬਣ ਗਿਆ ਹੈ ਅਤੇ ਇਸ ’ਤੇ ਚਰਚਾ ਜਾਰੀ ਹੈ।

ਫੋਟੋ ਕੈਪਸ਼ਨ: ਡਰਮਹੈਲਰ ਵਿੱਚ ਸਥਿਤ ਵਿਸ਼ਾਲ ਟੀ-ਰੈਕਸ ਮੂਰਤੀ, ਜੋ ਸੈਲਾਨੀਆਂ ਲਈ ਮੁੱਖ ਆਕਰਸ਼ਣ ਹੈ।

Next Story
ਤਾਜ਼ਾ ਖਬਰਾਂ
Share it