Begin typing your search above and press return to search.
Canadians ਵੱਲੋਂ ਸ਼ਰਾਬ ਦੀ ਖਪਤ ਵਿੱਚ ਕਮੀ ਦਰਜ ਕੀਤੀ ਗਈ
ਪ੍ਰਾਪਤ ਜਾਣਕਾਰੀ ਮੁਤਾਬਕ ਸੁਡਬਰੀ ਵਿੱਚ ਸਥਿਤ ਇੱਕ ਡਿਸਟਿਲਰੀ ਦੇ ਮਾਲਕ ਦਾ ਕਹਿਣਾ ਹੈ ਕਿ ਉਹਨਾਂ ਦੇ ਛੋਟੇ ਕਾਕਟੇਲ ਬਾਰ ਵਿੱਚ ਬਿਨਾ-ਸ਼ਰਾਬ ਵਾਲੇ ਪੀਣ ਵਾਲੇ ਪਦਾਰਥਾਂ ਦੀ ਮੰਗ ਲਗਾਤਾਰ ਵੱਧ ਰਹੀ ਹੈ।

By : Gill
ਵੈਨਕੂਵਰ, 31 ਮਾਰਚ (ਮਲਕੀਤ ਸਿੰਘ) – ਕੈਨੇਡਾ ਵਿੱਚ ਲੋਕਾਂ ਵੱਲੋਂ ਹਰ ਸਾਲ ਸ਼ਰਾਬ ਦੀ ਖਪਤ ਘਟ ਰਹੀ ਹੈ, ਜਿਸ ਦੇ ਮੱਦੇਨਜ਼ਰ ਉੱਤਰੀ ਓਨਟਾਰਿਓ ਦੀਆਂ ਕਈ ਡਿਸਟਿਲਰੀਆਂ ਆਪਣੇ ਕਾਰੋਬਾਰ ਵਿੱਚ ਨਵੀਆਂ ਤਬਦੀਲੀਆਂ ਕਰਦੀਆਂ ਨਜ਼ਰ ਆ ਰਹੀਆਂ ਹਨ।
ਪ੍ਰਾਪਤ ਜਾਣਕਾਰੀ ਮੁਤਾਬਕ ਸੁਡਬਰੀ ਵਿੱਚ ਸਥਿਤ ਇੱਕ ਡਿਸਟਿਲਰੀ ਦੇ ਮਾਲਕ ਦਾ ਕਹਿਣਾ ਹੈ ਕਿ ਉਹਨਾਂ ਦੇ ਛੋਟੇ ਕਾਕਟੇਲ ਬਾਰ ਵਿੱਚ ਬਿਨਾ-ਸ਼ਰਾਬ ਵਾਲੇ ਪੀਣ ਵਾਲੇ ਪਦਾਰਥਾਂ ਦੀ ਮੰਗ ਲਗਾਤਾਰ ਵੱਧ ਰਹੀ ਹੈ। ਲੋਕ ਹੁਣ ਸਿਹਤ ਪ੍ਰਤੀ ਜਾਗਰੂਕ ਹੋਣ ਕਰਕੇ ਘੱਟ ਸ਼ਰਾਬ ਪੀਣ ਨੂੰ ਤਰਜੀਹ ਦੇ ਰਹੇ ਹਨ।
ਇਸ ਬਦਲਦੇ ਰੁਝਾਨ ਦੇ ਚਲਦੇ ਕਾਰੋਬਾਰੀ ਆਪਣੀ ਵਿਕਰੀ ਵਧਾਉਣ ਲਈ ਨਵੇਂ ਤਰੀਕੇ ਅਪਣਾ ਰਹੇ ਹਨ ਅਤੇ ਘਰੇਲੂ ਤੌਰ ‘ਤੇ ਤਿਆਰ ਕੀਤੇ ਗਏ ਪਦਾਰਥਾਂ ਦੀ ਵਿਕਰੀ ਵਿੱਚ ਵੀ ਵਾਧਾ ਹੋ ਰਿਹਾ ਹੈ। ਮਾਹਿਰਾਂ ਦੇ ਅਨੁਸਾਰ ਇਹ ਰੁਝਾਨ ਆਉਣ ਵਾਲੇ ਸਮੇਂ ਵਿੱਚ ਹੋਰ ਮਜ਼ਬੂਤ ਹੋ ਸਕਦਾ ਹੈ, ਜਿਸ ਨਾਲ ਸ਼ਰਾਬ ਉਦਯੋਗ ਦੀ ਦਿਸ਼ਾ ਵਿੱਚ ਵੱਡੇ ਬਦਲਾਅ ਆ ਸਕਦੇ ਹਨ।
Next Story


