ਐਕਸਪ੍ਰੈਸ ਐਂਟਰੀ ਦੇ ਡਰਾਅ ਵਿਚ 6300 ਉਮੀਦਵਾਰਾਂ ਨੂੰ ਪੀ.ਆਰ. ਦਾ ਸੱਦਾ
ਐਕਸਪ੍ਰੈਸ ਐਂਟਰੀ ਦੇ ਤਾਜ਼ਾ ਡਰਾਅ ਵਿਚ 6,300 ਉਮੀਦਵਾਰਾਂ ਨੂੰ ਕੈਨੇਡਾ ਦੀ ਪੀ.ਆਰ. ਲਈ ਅਰਜ਼ੀਆਂ ਦਾਖਲ ਕਰਨ ਦਾ ਸੱਦਾ ਦਿਤਾ ਗਿਆ ਹੈ। ਕੈਨੇਡੀਅਨ ਤਜਰਬੇ ਵਾਲੇ ਉਮੀਦਵਾਰਾਂ ਲਈ ਸੀ.ਆਰ.ਐਸ. 515 ਦਰਜ ਕੀਤਾ ਗਿਆ
By : Upjit Singh
ਟੋਰਾਂਟੋ : ਐਕਸਪ੍ਰੈਸ ਐਂਟਰੀ ਦੇ ਤਾਜ਼ਾ ਡਰਾਅ ਵਿਚ 6,300 ਉਮੀਦਵਾਰਾਂ ਨੂੰ ਕੈਨੇਡਾ ਦੀ ਪੀ.ਆਰ. ਲਈ ਅਰਜ਼ੀਆਂ ਦਾਖਲ ਕਰਨ ਦਾ ਸੱਦਾ ਦਿਤਾ ਗਿਆ ਹੈ। ਕੈਨੇਡੀਅਨ ਤਜਰਬੇ ਵਾਲੇ ਉਮੀਦਵਾਰਾਂ ਲਈ ਸੀ.ਆਰ.ਐਸ. 515 ਦਰਜ ਕੀਤਾ ਗਿਆ ਜਦਕਿ ਇਸ ਤੋਂ ਪਹਿਲਾਂ ਇਹ ਕਾਫੀ ਉਚਾ ਚੱਲ ਰਿਹਾ ਸੀ। ਇੰਮੀਗ੍ਰੇਸ਼ਨ ਅਤੇ ਸਿਟੀਜ਼ਨਸ਼ਿਪ ਵਿਭਾਗ ਵੱਲੋਂ ਇਸ ਮਹੀਨੇ ਹੁਣ ਤੱਕ 17,361 ਉਮੀਦਵਾਰਾਂ ਨੂੰ ਪੀ.ਆਰ. ਲਈ ਅਰਜ਼ੀ ਦਾਖਲ ਕਰਨ ਦੇ ਸੱਦੇ ਭੇਜੇ ਜਾ ਚੁੱਕੇ ਹਨ। ਪ੍ਰੋਵਿਨਸ਼ੀਅਨ ਨੌਮਿਨੀ ਪ੍ਰੋਗਰਾਮ ਅਧੀਨ ਕਲ 1,391 ਉਮੀਦਵਾਰਾਂ ਨੂੰ ਪੀ.ਆਰ. ਦਾ ਸੱਦਾ ਭੇਜਿਆ ਗਿਆ ਪਰ ਘੱਟੋ ਘੱਟ ਸੀ.ਆਰ.ਐਸ. 670 ਰਿਹਾ। ਪੀ.ਐਨ.ਪੀ. ਵਿਚ 600 ਪੁਆਇੰਟ ਖੁਦ ਬ ਖੁਦ ਮਿਲ ਜਾਂਦੇ ਹਨ ਅਤੇ ਉਮੀਦਵਾਰਾਂ ਨੂੰ ਜ਼ਿਆਦਾ ਮੁਸ਼ੱਕਤ ਨਹੀਂ ਕਰਨੀ ਪੈਂਦੀ।
ਸੀ.ਆਰ.ਐਸ. ਲੰਮੇ ਸਮੇਂ ਬਾਅਦ ਮਾਮੂਲੀ ਤੌਰ ’ਤੇ ਹੇਠਾਂ ਆਇਆ
ਮਿਸਾਲ ਵਜੋਂ ਜੇ ਕਿਸੇ ਉਮੀਦਵਾਰ ਦਾ ਸਕੋਰ 300 ਬਣਦਾ ਹੈ ਅਤੇ ਉਸ ਨੂੰ ਪ੍ਰੋਵਿਨਸ਼ੀਅਨ ਨੌਮਿਨੀ ਪ੍ਰੋਗਰਾਮ ਅਧੀਨ ਨਾਮਜ਼ਦ ਕੀਤਾ ਜਾਂਦਾ ਹੈ ਤਾਂ ਉਸ ਦਾ ਕੁਲ ਸਕੋਰ 900 ਹੋ ਜਾਵੇਗਾ। ਦੱਸ ਦੇਈਏ ਕਿ 2023 ਤੋਂ ਐਕਸਪ੍ਰੈਸ ਐਂਟਰੀ ਅਧੀਨ ਸ਼੍ਰੇਣੀਆਂ ’ਤੇ ਆਧਾਰਤ ਚੋਣ ਪ੍ਰਕਿਰਿਆ ਆਰੰਭੀ ਗਈ ਹੈ ਤਾਂ ਕਿ ਕੁਝ ਖਾਸ ਖੇਤਰਾਂ ਵਿਚ ਹੁਨਰਮੰਦ ਕਾਮਿਆਂ ਦੀ ਜ਼ਰੂਰਤ ਪੂਰੀ ਕੀਤੀ ਜਾ ਸਕੇ। ਹੈਲਥ ਕੇਅਰ ਸੈਕਟਰ ਸਭ ਤੋਂ ਉਪਰ ਹੈ ਜਦਕਿ ਸਾਇੰਸ ਟੈਕਨਾਲੋਜੀ ਅਤੇ ਮੈਥੇਮੈਟਿਕਸ ਦੇ ਪੇਸ਼ੇ ਵਿਚ ਵੀ ਮੰਗ ਘਟਣ ਦਾ ਨਾਂ ਨਹੀਂ ਲੈ ਰਹੀ। ਦੂਜੇ ਪਾਸੇ ਕਾਰਪੇਂਟਰ, ਪਲੰਬਰ ਅਤੇ ਕੌਂਟਰੈਕਟਰ ਵੀ ਭਾਰੀ ਮੰਗ ਅਧੀਨ ਆਉਂਦੇ ਹਨ। ਟ੍ਰਾਂਸਪੋਰਟੇਸ਼ਨ ਤੋਂ ਇਲਾਵਾ ਐਗਰੀਕਲਚਰ ਨਾਲ ਸਬੰਧਤ ਕਾਮਿਆਂ ਨੂੰ ਵੀ ਤਰਜੀਹ ਦਿਤੀ ਜਾ ਰਹੀ ਹੈ।