Begin typing your search above and press return to search.

ਕੈਨੇਡਾ ’ਚ ਪੈਦਾ ਹੋਈਆਂ 60 ਹਜ਼ਾਰ ਨਵੀਆਂ ਨੌਕਰੀਆਂ

ਕੈਨੇਡਾ ਦੇ ਰੁਜ਼ਗਾਰ ਖੇਤਰ ਵਿਚ ਸਤੰਬਰ ਦੌਰਾਨ ਰੌਣਕਾਂ ਦੇਖਣ ਨੂੰ ਮਿਲੀਆਂ ਅਤੇ ਅਰਥਚਾਰੇ ਵਿਚ 60 ਹਜ਼ਾਰ ਨਵੀਆਂ ਨੌਕਰੀਆਂ ਪੈਦਾ ਹੋਣ ਦੀ ਰਿਪੋਰਟ ਹੈ।

ਕੈਨੇਡਾ ’ਚ ਪੈਦਾ ਹੋਈਆਂ 60 ਹਜ਼ਾਰ ਨਵੀਆਂ ਨੌਕਰੀਆਂ
X

Upjit SinghBy : Upjit Singh

  |  11 Oct 2025 5:28 PM IST

  • whatsapp
  • Telegram

ਟੋਰਾਂਟੋ : ਕੈਨੇਡਾ ਦੇ ਰੁਜ਼ਗਾਰ ਖੇਤਰ ਵਿਚ ਸਤੰਬਰ ਦੌਰਾਨ ਰੌਣਕਾਂ ਦੇਖਣ ਨੂੰ ਮਿਲੀਆਂ ਅਤੇ ਅਰਥਚਾਰੇ ਵਿਚ 60 ਹਜ਼ਾਰ ਨਵੀਆਂ ਨੌਕਰੀਆਂ ਪੈਦਾ ਹੋਣ ਦੀ ਰਿਪੋਰਟ ਹੈ। ਟਰੰਪ ਦੀਆਂ ਟੈਰਿਫ਼ਸ ਦੇ ਬਾਵਜੂਦ ਕੌਮੀ ਪੱਧਰ ’ਤੇ ਰੁਜ਼ਗਾਰ ਦਰ 0.1 ਦੇ ਵਾਧੇ ਨਾਲ 60.6 ਹੋ ਗਈ ਪਰ ਬੇਰੁਜ਼ਗਾਰੀ ਦਰ 7.1 ਫ਼ੀ ਸਦੀ ਦੇ ਪੱਧਰ ’ਤੇ ਬਰਕਰਾਰ ਹੈ। ਆਰਥਿਕ ਮਾਹਰ ਬ੍ਰੈਂਡਨ ਬਰਨਾਰਡ ਦਾ ਕਹਿਣਾ ਸੀ ਕਿ ਸਤੰਬਰ ਦੇ ਰੁਜ਼ਗਾਰ ਅੰਕੜਿਆਂ ਨੇ ਅਗਸਤ ਦੌਰਾਨ ਪਿਆ ਘਾਟਾ ਪੂਰਾ ਕਰ ਦਿਤਾ ਪਰ ਮਈ ਤੋਂ ਹੁਣ ਤੱਕ ਦੇ ਸਮੇਂ ਦੀ ਸਮੀਖਿਆ ਕੀਤੀ ਜਾਵੇ ਤਾਂ ਕੈਨੇਡਾ ਵਿਚ ਰੁਜ਼ਗਾਰ ’ਤੇ ਲੱਗੇ ਲੋਕਾਂ ਦੀ ਗਿਣਤੀ ਵਿਚ ਬਹੁਤੀ ਤਬਦੀਲੀ ਨਹੀਂ ਆਈ।

ਬੇਰੁਜ਼ਗਾਰੀ ਦਰ 7.1 ਫ਼ੀ ਸਦੀ ਦੇ ਪੱਧਰ ’ਤੇ ਬਰਕਰਾਰ

ਦੂਜੇ ਪਾਸੇ ਰਾਯਲ ਬੈਂਕ ਆਫ਼ ਕੈਨੇਡਾ ਦੇ ਅਸਿਸਟੈਂਟ ਚੀਫ਼ ਇਕੌਨੋਮਿਸਟ ਨੇਥਨ ਜੈਨਜ਼ਨ ਮੁਤਾਬਕ ਸਤੰਬਰ ਦੌਰਾਨ ਕੈਨੇਡੀਅਨ ਕਿਰਤੀ ਬਾਜ਼ਾਰ ਸਥਿਰਤਾ ਦੇ ਸੰਕੇਤ ਦੇਣ ਲੱਗਾ ਕਿਉਂਕਿ ਫੁਲ ਟਾਈਮ ਨੌਕਰੀਆਂ ਪੈਦਾ ਹੋਣ ਦੀ ਰਫ਼ਤਾਰ ਵਧੀ। ਜੁਲਾਈ ਅਤੇ ਅਗਸਤ ਦੌਰਾਨ ਡਾਵਾਂਡੋਲ ਹੋਏ ਕਿਰਤੀ ਬਾਜ਼ਾਰ ਨੂੰ ਤਾਜ਼ਾ ਅੰਕੜੇ ਕੁਝ ਰਾਹਤ ਦੇ ਰਹੇ ਹਨ। ਸਟੈਟਿਸਟਿਕਸ ਕੈਨੇਡਾ ਵੱਲੋਂ ਜਾਰੀ ਅੰਕੜਿਆਂ ਮੁਤਾਬਕ ਕੁਝ ਖੇਤਰਾਂ ਵਿਚ ਨਵੀਂ ਭਰਤੀ ਦਾ ਰੁਝਾਨ ਵਧਿਆ ਹੈ ਜਦਕਿ ਕੁਝ ਖੇਤਰਾਂ ਵਿਚ ਘਟਿਆ। ਸਭ ਤੋਂ ਪਹਿਲਾਂ ਕੈਨੇਡਾ ਦੇ ਮੈਨੁਫੈਕਚਰਿੰਗ ਸੈਕਟਰ ਦਾ ਜ਼ਿਕਰ ਕੀਤਾ ਜਾਵੇ ਤਾਂ ਸਤੰਬਰ ਦੌਰਾਨ 28 ਹਜ਼ਾਰ ਨੌਕਰੀਆਂ ਦਾ ਵਾਧਾ ਹੋਇਆ ਜੋ ਜਨਵਰੀ ਤੋਂ ਬਾਅਦ ਪਹਿਲਾ ਵਾਧਾ ਦੱਸਿਆ ਜਾ ਰਿਹਾ ਹੈ। ਬ੍ਰੈਂਡਨ ਬਰਨਾਰਡ ਮੁਤਾਬਕ ਸਾਲ ਦੇ ਆਰੰਭ ਤੋਂ ਹੀ ਮੈਨੁਫੈਕਚਰਿੰਗ ਸੈਕਟਰ ਕਮਜ਼ੋਰ ਚੱਲ ਰਿਹਾ ਸੀ ਅਤੇ ਤਾਜ਼ਾ ਅੰਕੜਿਆਂ ਨੂੰ ਬਹੁਤਾ ਹਾਂਪੱਖੀ ਨਹੀਂ ਮੰਨਿਆ ਜਾ ਸਕਦਾ।

ਨਿਰਮਾਣ ਖੇਤਰ ਵਿਚ ਸਭ ਤੋਂ ਵੱਧ 28 ਹਜ਼ਾਰ ਮੌਕੇ ਪੈਦਾ ਹੋਏ

ਟੈਰਿਫ਼ਸ ਦਾ ਸਭ ਤੋਂ ਵੱਧ ਅਸਰ ਇਸੇ ਖੇਤਰ ਉਤੇ ਹੋਇਆ ਹੈ ਅਤੇ ਟਰੇਡ ਵੌਰ ਦੇ ਸਿੱਟੇ ਵਜੋਂ ਐਨਰਜੀ ਪ੍ਰੌਡਕਟਸ, ਵ੍ਹੀਕਲਜ਼, ਇਨ੍ਹਾਂ ਦੇ ਕਲਪੁਰਜ਼ੇ ਅਤੇ ਮੈਟੀਰੀਅਲ ਦੀ ਮੰਗ ਵਿਚ ਕਮੀ ਆ ਸਕਦੀ ਹੈ। ਦੂਜੇ ਪਾਸੇ ਰਿਟੇਲ ਅਤੇ ਹੋਲਸੇਲ ਸੈਕਟਰ ਵਿਚੋਂ 21 ਹਜ਼ਾਰ ਨੌਕਰੀਆਂ ਖਤਮ ਹੋਣ ਦੀ ਰਿਪੋਰਟ ਹੈ। 15 ਸਾਲ ਤੋਂ 24 ਸਾਲ ਉਮਰ ਵਾਲੇ ਕੈਨੇਡੀਅਨਜ਼ ਵਿਚ ਬੇਰੁਜ਼ਗਾਰੀ ਦਰ 14.7 ਫੀ ਸਦੀ ਚੱਲ ਰਹੀ ਹੈ ਜੋ ਪਿਛਲੇ ਸਾਲ ਦੇ ਮੁਕਾਬਲੇ 1.2 ਫੀ ਸਦੀ ਵੱਧ ਹੈ। ਖਾਸ ਤੌਰ ’ਤੇ ਸਕੂਲ ਜਾਂਦੇ ਨੌਜਵਾਨਾਂ ਵਿਚ ਬੇਰੁਜ਼ਗਾਰੀ ਦਾ ਪੱਧਰ 17 ਫੀ ਸਦੀ ਤੋਂ ਟੱਪ ਚੁੱਕਾ ਹੈ ਅਤੇ ਪਿਛਲੇ ਸਾਲ ਸਤੰਬਰ ਦੇ ਮੁਕਾਬਲੇ ਇਹ ਅੰਕੜਾ 3.1 ਫੀ ਸਦੀ ਵੱਧ ਬਣਦਾ ਹੈ।

Next Story
ਤਾਜ਼ਾ ਖਬਰਾਂ
Share it