Begin typing your search above and press return to search.

ਕੈਨੇਡਾ ’ਚ ਦਰਦਨਾਕ ਹਾਦਸੇ ਦੌਰਾਨ 5 ਜਣਿਆਂ ਦੀ ਮੌਤ

ਉਨਟਾਰੀਓ ਦੇ ਦੱਖਣ ਪੱਛਮੀ ਇਲਾਕੇ ਵਿਚ ਹੌਲਨਾਕ ਹਾਦਸੇ ਦੌਰਾਨ ਜਾਨ ਗਵਾਉਣ ਵਾਲੇ ਵਿਦਿਆਰਥੀਆਂ ਅਤੇ ਅਧਿਆਪਕ ਦੀ ਪਛਾਣ ਜਨਤਕ ਕਰ ਦਿਤੀ ਗਈ ਹੈ

ਕੈਨੇਡਾ ’ਚ ਦਰਦਨਾਕ ਹਾਦਸੇ ਦੌਰਾਨ 5 ਜਣਿਆਂ ਦੀ ਮੌਤ
X

Upjit SinghBy : Upjit Singh

  |  26 May 2025 6:27 PM IST

  • whatsapp
  • Telegram

ਵਾਕਰਟਨ : ਉਨਟਾਰੀਓ ਦੇ ਦੱਖਣ ਪੱਛਮੀ ਇਲਾਕੇ ਵਿਚ ਹੌਲਨਾਕ ਹਾਦਸੇ ਦੌਰਾਨ ਜਾਨ ਗਵਾਉਣ ਵਾਲੇ ਵਿਦਿਆਰਥੀਆਂ ਅਤੇ ਅਧਿਆਪਕ ਦੀ ਪਛਾਣ ਜਨਤਕ ਕਰ ਦਿਤੀ ਗਈ ਹੈ ਅਤੇ ਐਤਵਾਰ ਨੂੰ ਪੂਰਾ ਵੌਕਰਟਨ ਕਸਬਾ ਪੰਜ ਜਣਿਆਂ ਨੂੰ ਸ਼ਰਧਾਂਜਲੀ ਦੇਣ ਪੁੱਜਾ। ਮਰਨ ਵਾਲਿਆਂ ਵਿਚ 16 ਅਤੇ 17 ਸਾਲ ਉਮਰ ਦੀਆਂ ਚਾਰ ਕੁੜੀਆਂ ਅਤੇ ਉਨ੍ਹਾਂ ਦਾ 33 ਸਾਲਾ ਕੋਚ ਮੈਟ ਐਕਰਟ ਸ਼ਾਮਲ ਹੈ। ਇਹ ਸਾਰੇ ਸਾਫ਼ਟਬਾਲ ਟੂਰਨਾਮੈਂਟ ਵਿਚ ਹਿੱਸਾ ਲੈਣ ਮਗਰੋਂ ਪਰਤ ਰਹੇ ਸਨ ਜਦੋਂ ਲੰਡਨ ਦੇ ਬਾਹਰ ਇਕ ਟਰੱਕ ਸਣੇ ਕਈ ਗੱਡੀਆਂ ਦੀ ਟੱਕਰ ਹੋ ਗਈ।

ਵਾਕਰਟਨ ਕਸਬੇ ਦੀਆਂ 4 ਖਿਡਾਰਨਾਂ ਅਤੇ ਕੋਚ ਵਜੋਂ ਹੋਈ ਸ਼ਨਾਖ਼ਤ

ਬਰੌਕਟਨ ਦੇ ਮੇਅਰ ਕ੍ਰਿਸ ਪੀਬੌਡੀ ਨੇ ਹਾਦਸੇ ’ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਐਨੇ ਵੱਡੇ ਜਾਨੀ ਨੁਕਸਾਨ ਮਗਰੋਂ ਕਮਿਊਨਿਟੀ ਧੁਰ ਅੰਦਰੋਂ ਕੰਬ ਗਈ। ਮਰਨ ਵਾਲਿਆਂ ਵਿਚ ਜੌੜੀਆਂ ਭੈਣਾਂ ਵੀ ਸ਼ਾਮਲ ਹਨ ਜਿਨ੍ਹਾਂ ਦਾ ਪਰਵਾਰ ਦਾ ਦੁੱਖ ਬਿਆਨ ਨਹੀਂ ਕੀਤਾ ਜਾ ਸਕਦਾ। ਵੌਕਰਟਨ ਸਕੂਲ ਦੇ ਬਾਹਰ ਲੱਗੇ ਝੰਡੇ ਅੱਧੇ ਝੁਕਾਅ ਦਿਤੇ ਗਏ। 15 ਸਾਲ ਦੇ ਕੀਗਨ ਪੈਡਫੀਲਡ ਨੇ ਦੱਸਿਆ ਕਿ ਉਹ ਕੋਚ ਐਕਰਟ ਸਣੇ ਸਭਨਾਂ ਨੂੰ ਜਾਣਦਾ ਸੀ। ਸਾਫ਼ਟਬਾਲ ਦੀਆਂ ਬਿਹਤਰੀਨੀ ਖਿਡਾਰਨਾਂ ਹੁਣ ਕਦੇ ਵੀ ਸਕੂਲ ਵਿਚ ਖੇਡਦੀਆਂ ਨਜ਼ਰ ਨਹੀਂ ਆਉਣਗੀਆਂ। ਇਸੇ ਦੌਰਾਨ ਉਨਟਾਰੀਓ ਪ੍ਰੋਵਿਨਸ਼ੀਅਲ ਪੁਲਿਸ ਨੇ ਦੱਸਿਆ ਕਿ ਮਾਮਲੇ ਦੀ ਪੜਤਾਲ ਚੱਲਰਹੀ ਹੈ। ਉਨਟਾਰੀਓ ਦੇ ਡੌਰਚੈਸਟਰ ਵਿਖੇ ਸਲੋਅ ਪਿੱਚ ਟੂਰਨਾਮੈਂਟ ਤੋਂ ਪਰਤ ਰਹੀ ਟੀਮ ਦੀ ਗੱਡੀ ਥੌਰਨਡੇਲ ਅਤੇ ਕੌਬਲ ਹਿਲ ਰੋਡ ’ਤੇ ਹਾਦਸੇ ਦਾ ਸ਼ਿਕਾਰ ਹੋਈ। ਪਹਿਲਾਂ ਇਕ ਟ੍ਰਾਂਸਪੋਰਟ ਟਰੱਕ ਨੇ ਟੱਕਰ ਮਾਰੀ ਅਤੇ ਫਿਰ ਇਕ ਐਸ.ਯੂ.ਵੀ. ਨੇ ਵੀ ਟੱਕਰ ਮਾਰ ਦਿਤੀ।

ਸੋਗ ਵਿਚ ਡੁੱਬਿਆ ਕਸਬਾ, ਸ਼ਰਧਾਂਜਲੀਆਂ ਦੇਣ ਪੁੱਜੇ ਲੋਕ

ਫਿਲਹਾਲ ਜਾਂਚਕਰਤਾਵਾਂ ਵੱਲੋਂ ਜਨਤਕ ਨਹੀਂ ਕੀਤਾ ਗਿਆ ਕਿ ਆਖਰਕਾਰ ਇੰਟਰਸੈਕਸ਼ਨ ’ਤੇ ਕੀ ਕੁਝ ਵਾਪਰਿਆ। ਪੁਲਿਸ ਮੁਤਾਬਕ 17 ਸਾਲ ਦੀਆਂ ਦੋ ਕੁੜੀਆਂ ਅਤੇ 16 ਸਾਲ ਦੀ ਇਕ ਕੁੜੀ ਨੇ ਮੌਕੇ ’ਤੇ ਹੀ ਦਮ ਤੋੜ ਦਿਤਾ ਜਦਕਿ 16 ਸਾਲ ਦੀ ਇਕ ਹੋਰ ਕੁੜੀ ਅਤੇ ਕੋਚ ਐਕਰਟ ਨੂੰ ਨਾਜ਼ੁਕ ਹਾਲਤ ਵਿਚ ਹਸਪਤਾਲ ਲਿਜਾਇਆ ਗਿਆ ਪਰ ਦੋਹਾਂ ਨੇ ਜ਼ਖਮਾਂ ਦੀ ਤਾਬ ਨਾ ਝਲਦਿਆਂ ਦਮ ਤੋੜ ਦਿਤਾ। ਦੂਜੀ ਐਸ.ਯੂ.ਵੀ. ਵਿਚ ਸਵਾਰ ਦੋ ਜਣਿਆਂ ਅਤੇ ਟਰੱਕ ਡਰਾਈਵਰ ਨੂੰ ਮਾਮੂਲੀ ਸੱਟਾਂ ਵੱਜੀਆਂ ਜਿਨ੍ਹਾਂ ਨੂੰ ਜਲਦ ਹੀ ਹਸਪਤਾਲ ਤੋਂ ਛੁੱਟੀ ਦੇ ਦਿਤੀ ਗਈ।

Next Story
ਤਾਜ਼ਾ ਖਬਰਾਂ
Share it