Begin typing your search above and press return to search.

ਕੈਨੇਡਾ ਵਿਚ 4 ਵਾਰ ਦਾ ਐਮ.ਐਲ. ਏ. ਹੋਇਆ ਬੇਘਰ

ਉਨਟਾਰੀਓ ਵਿਚ ਚਾਰ ਵਾਰ ਵਿਧਾਇਕ ਰਹਿ ਚੁੱਕਾ ਸਿਆਸਤਦਾਨ ਬੇਘਰ ਲੋਕਾਂ ਵਾਸਤੇ ਬਣੇ ਸ਼ੈਲਟਰ ਵਿਚ ਦਿਨ ਕੱਟ ਰਿਹਾ ਹੈ।

ਕੈਨੇਡਾ ਵਿਚ 4 ਵਾਰ ਦਾ ਐਮ.ਐਲ. ਏ. ਹੋਇਆ ਬੇਘਰ
X

Upjit SinghBy : Upjit Singh

  |  27 Dec 2024 6:41 PM IST

  • whatsapp
  • Telegram

ਟੋਰਾਂਟੋ : ਉਨਟਾਰੀਓ ਵਿਚ ਚਾਰ ਵਾਰ ਵਿਧਾਇਕ ਰਹਿ ਚੁੱਕਾ ਸਿਆਸਤਦਾਨ ਬੇਘਰ ਲੋਕਾਂ ਵਾਸਤੇ ਬਣੇ ਸ਼ੈਲਟਰ ਵਿਚ ਦਿਨ ਕੱਟ ਰਿਹਾ ਹੈ। ਸਕਾਰਬ੍ਰੋਅ ਵਿਚ ਜੰਮੇ ਲਾਰੈਂਜ਼ੋ ਬੈਰਾਰਡੀਨਿਟੀ ਦੀ ਮੌਜੂਦਾ ਹਾਲਤ ਬੁਝਾਰਤ ਬਣੀ ਹੋਈ ਅਤੇ ਸੂਬੇ ਦੇ ਸਾਬਕਾ ਮੰਤਰੀ ਹਰਿੰਦਰ ਤੱਖਰ ਵੱਲੋਂ ਹਰ ਸੰਭਵ ਮਦਦ ਕਰਨ ਦਾ ਭਰੋਸਾ ਦਿਤਾ ਗਿਆ ਹੈ। 2003 ਵਿਚ ਪਹਿਲੀ ਵਾਰ ਵਿਧਾਇਕ ਚੁਣੇ ਜਾਣ ਤੋਂ ਪਹਿਲਾਂ ਲੌਰੈਂਜ਼ੋ 1988 ਤੋਂ 1996 ਤੱਕ ਸਕਾਰ੍ਰਬੋਅ ਸੈਂਟਰ ਦੇ ਵਾਰਡ 37 ਤੋਂ ਕੌਂਸਲਰ ਵੀ ਰਹੇ ਅਤੇ ਫਿਰ ਸੂਬਾਈ ਸਿਆਸਤ ਵਿਚ ਕਦਮ ਰੱਖ ਦਿਤਾ।

ਸ਼ੈਲਟਰ ਵਿਚ ਦਿਨ ਕੱਟ ਰਹੇ ਹਨ ਲੌਰੈਂਜ਼ੋ ਬੈਰਾਡੀਨਿਟੀ

ਯੂਨੀਵਰਸਿਟੀ ਆਫ਼ ਟੋਰਾਂਟੋ ਅਤੇ ਯੂਨੀਵਰਸਿਟੀ ਆਫ਼ ਵਿੰਡਸਰ ਲਾਅ ਸਕੂਲ ਤੋਂ ਪੜ੍ਹਾਈ ਕਰਨ ਵਾਲੇ ਲੌਰੈਂਜ਼ੋ 1988 ਵਿਚ ਉਨਟਾਰੀਓ ਬਾਰ ਦਾ ਹਿੱਸਾ ਬਣੇ। ਲੌਰੈਂਜ਼ੋ ਦੇ ਪਤਨੀ ਨੇ ਵੀ ਅਕਤੂਬਰ 2010 ਵਿਚ ਟੋਰਾਂਟੋ ਸਿਟੀ ਕੌਂਸਲ ਦੀ ਚੋਣ ਜਿੱਤ ਪਰ 2021 ਵਿਚ ਦੋਹਾਂ ਦਾ ਤਲਾਕ ਹੋ ਗਿਆ। 2003 ਦੀਆਂ ਉਨਟਾਰੀਓ ਵਿਧਾਨ ਸਭਾ ਚੋਣਾਂ ਦੌਰਾਨ ਲੌਰੈਂਜ਼ੋ ਨੇ ਸਕਾਰਬ੍ਰੋਅ ਸਾਊਥ ਵੈਸਟ ਰਾਈਡਿੰਗ ਤੋਂ 6 ਹਜ਼ਾਰ ਵੋਟਾਂ ਨਾਲ ਜਿੱਤ ਹਾਸਲ ਕੀਤੀ। ਪ੍ਰੀਮੀਅਰ ਡਾਲਟਨ ਮਗਿੰਟੀ ਵੱਲੋਂ ਲੌਰੈਂਜ਼ੋ ਨੂੰ ਡਿਪਟੀ ਵਿ੍ਹਪ ਨਿਯੁਕਤ ਕੀਤਾ ਗਿਆ। 2007 ਵਿਚ ਲੌਰੈਂਜ਼ੋ ਮੁੜ ਵਿਧਾਇਕ ਚੁਣੇ ਗਏ ਅਤੇ 2011 ਤੇ 2014 ਦੀਆਂ ਉਨਟਾਰੀਓ ਵਿਧਾਨ ਸਭਾ ਚੋਣਾਂ ਵਿਚ ਵੀ ਜਿੱਤ ਦਾ ਸਿਲਸਿਲਾ ਜਾਰੀ ਰਿਹਾ। ਇਥੇ ਦਸਣਾ ਬਣਦਾ ਹੈ ਕਿ 2004 ਵਿਚ ਉਨ੍ਹਾਂ ਵੱਲੋਂ ਉਨਟਾਰੀਓ ਵਿਧਾਨ ਸਭਾ ਵਿਚ ਇਕ ਪ੍ਰਾਈਵੇਟ ਮੈਂਬਰਜ਼ ਬਿਲ ਪੇਸ਼ ਕੀਤਾ ਗਿਆ ਜਿਸ ਤਹਿਤ ਔਰਤਾਂ ਦੇ ਮਰਦਾਂ ਤੋਂ ਇਕੋ ਜਿਹੇ ਉਤਪਾਦਾਂ ਅਤੇ ਇਕੋ ਜਿਹੀਆਂ ਸੇਵਾਵਾਂ ਦੇ ਇਵਜ਼ ਵਿਚ ਬਰਾਬਰ ਕੀਮਤ ਵਸੂਲ ਕਰਨ ਦਾ ਜ਼ਿਕਰ ਕੀਤਾ ਗਿਆ।

ਹਰਿੰਦਰ ਤੱਖਰ ਵੱਲੋਂ ਲੌਰੈਂਜ਼ੋ ਬੈਰਾਡੀਨਿਟ ਦਾ ਮਦਦ ਦਾ ਭਰੋਸਾ

ਲੌਰੈਂਜ਼ੋ ਦਾ ਕਹਿਣਾ ਸੀ ਕਿ ਔਰਤਾਂ ਦੇ ਕੱਪੜਿਆਂ, ਇਨ੍ਹਾਂ ਦੀ ਡਰਾਈਕਲੀਨਿੰਗ ਅਤੇ ਹੇਅਰ ਕਟ ਵਾਸਤੇ ਵੱਧ ਕੀਮਤ ਵਸੂਲ ਕੀਤੀ ਜਾਂਦੀ ਹੈ। ਪ੍ਰਾਈਵੇਟ ਮੈਂਬਰਜ਼ ਬਿਲ ਦੂਜੀ ਪੜ੍ਹਤ ਤੱਕ ਪੁੱਜਣ ਵਿਚ ਸਫ਼ਲ ਰਿਹਾ ਪਰ ਇਸ ਮਗਰੋਂ ਕਿਸੇ ਨੇ ਤਵੱਜੋ ਨਾ ਦਿਤੀ। 2018 ਤੱਕ ਰਹੀ ਲਿਬਰਲ ਸਰਕਾਰ ਵਿਚ ਲੌਰੈਂਜ਼ੋ ਕਿਰਤ ਮੰਤਰੀ ਦੇ ਪਾਰਲੀਮਾਨੀ ਸਹਾਇਕ ਰਹੇ ਜਦਕਿ ਅਟਾਰਨੀ ਜਨਰਲ ਦੇ ਪੀ.ਏ. ਦੀਆਂ ਸੇਵਾਵਾਂ ਵੀ ਨਿਭਾਈਆਂ। 2018 ਦੀਆਂ ਚੋਣਾਂ ਵਿਚ ਡਗ ਫੋਰਡ ਦੀ ਅਗਵਾਈ ਹੇਠ ਪੀ.ਸੀ. ਪਾਰਟੀ ਨੇ ਵੱਡੀ ਜਿੱਤ ਹਾਸਲ ਕੀਤੀ ਤਾਂ ਲੌਰੈਂਜ਼ੋ ਆਪਣੀ ਸੀਟ ਹਾਰ ਗਏ। 2022 ਵਿਚ ਉਨ੍ਹਾਂ ਵੱਲੋਂ ਟੋਰਾਂਟੋ ਸਿਟੀ ਕੌਂਸਲ ਦੀਆਂ ਚੋਣਾਂ ਰਾਹੀਂ ਸਿਆਸਤ ਵਿਚ ਵਾਪਸੀ ਕਰਨ ਦਾ ਯਤਨ ਕੀਤਾ ਗਿਆ ਪਰ ਚੌਥੇ ਸਥਾਨ ’ਤੇ ਰਹੇ। ਮਿਊਂਸਪਲ ਚੋਣਾਂ ਵਿਚ ਹਾਰ ਮਗਰੋਂ ਅਜਿਹਾ ਦੌਰਾ ਪਿਆ ਕਿ ਇਕ ਮਹੀਨਾ ਕੋਮਾ ਵਿਚ ਰਹੇ। 2018 ਵਿਚ ਮਿਲੀ ਹਾਰ ਤੋਂ ਬਾਅਦ ਹੀ ਲੌਰੈਂਜ਼ੋ ਨੂੰ ਢੁਕਵਾਂ ਕੰਮ ਨਾ ਮਿਲਿਆ ਅਤੇ ਕੋਮਾ ਵਿਚ ਜਾਣ ਮਗਰੋਂ ਹਾਲਾਤ ਹੋਰ ਜ਼ਿਆਦਾ ਉਲਝ ਗਏ। ਸਾਰੀ ਬੱਚਤ ਖਤਮ ਹੋ ਚੁੱਕੀ ਸੀ ਅਤੇ ਆਖਰਕਾਰ ਉਹ ਅਜੈਕਸ ਵਿਖੇ ਆਪਣੇ ਭਰਾ ਦੇ ਘਰ ਰਹਿਣ ਲੱਗੇ ਪਰ 2023 ਵਿਚ ਪੈਸੇ ਨੂੰ ਲੈ ਕੇ ਹੋਈ ਤਕਰਾਰ ਮਗਰੋਂ ਭਰਾ ਦਾ ਘਰ ਵੀ ਛੱਡਣਾ ਪਿਆ ਅਤੇ ਹੁਣ ਬੇਘਰਾਂ ਦੇ ਰੈਣ ਬਸੇਰੇ ਵਿਚ ਦਿਨ ਕੱਟ ਰਹੇ ਹਨ। ਲੰਘੀਆਂ ਗਰਮੀਆਂ ਦੌਰਾਨ ਨਿਊਰੋਲੌਜਿਸਟ ਵੱਲੋਂ ਲੌਰੈਂਜ਼ੋ ਨੂੰ ਕੰਮ ਕਰਨ ਦੀ ਇਜਾਜ਼ਤ ਦੇ ਦਿਤੀ ਗਈ ਅਤੇ ਉਹ ਕਨੂੰਨ ਦੀ ਪ੍ਰੈਕਟਿਸ ਸ਼ੁਰੂ ਕਰਨ ’ਤੇ ਵਿਚਾਰ ਕਰ ਰਹੇ ਹਨ।

Next Story
ਤਾਜ਼ਾ ਖਬਰਾਂ
Share it