Begin typing your search above and press return to search.

ਕੈਨੇਡਾ ਵਿਚ ਭਾਰਤੀ ਪਰਵਾਰ ਦੀ ਮੌਤ ਦੇ ਮਾਮਲੇ ’ਚ 4 ਗ੍ਰਿਫ਼ਤਾਰ

ਸੈਂਕੜੇ ਪ੍ਰਵਾਸੀਆਂ ਨੂੰ ਕੈਨੇਡਾ ਤੋਂ ਅਮਰੀਕਾ ਦਾਖਲ ਕਰਵਾਉਣ ਅਤੇ ਚਾਰ ਜੀਆਂ ਵਾਲੇ ਭਾਰਤੀ ਪਰਵਾਰ ਦੀ ਮੌਤ ਲਈ ਜ਼ਿੰਮੇਵਾਰ ਗਿਰੋਹ ਦਾ ਪਰਦਾ ਫਾਸ਼ ਕਰਦਿਆਂ ਆਰ.ਸੀ.ਐਮ.ਪੀ. ਵੱਲੋਂ ਚਾਰ ਜਣਿਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ ਜਦਕਿ ਚਾਰ ਹੋਰਨਾਂ ਵਿਰੁੱਧ ਗ੍ਰਿਫ਼ਤਾਰੀ ਵਾਰੰਟ ਜਾਰੀ ਕੀਤੇ ਗਏ ਹਨ।

ਕੈਨੇਡਾ ਵਿਚ ਭਾਰਤੀ ਪਰਵਾਰ ਦੀ ਮੌਤ ਦੇ ਮਾਮਲੇ ’ਚ 4 ਗ੍ਰਿਫ਼ਤਾਰ
X

Upjit SinghBy : Upjit Singh

  |  7 Jun 2024 5:14 PM IST

  • whatsapp
  • Telegram

ਟੋਰਾਂਟੋ : ਸੈਂਕੜੇ ਪ੍ਰਵਾਸੀਆਂ ਨੂੰ ਕੈਨੇਡਾ ਤੋਂ ਅਮਰੀਕਾ ਦਾਖਲ ਕਰਵਾਉਣ ਅਤੇ ਚਾਰ ਜੀਆਂ ਵਾਲੇ ਭਾਰਤੀ ਪਰਵਾਰ ਦੀ ਮੌਤ ਲਈ ਜ਼ਿੰਮੇਵਾਰ ਗਿਰੋਹ ਦਾ ਪਰਦਾ ਫਾਸ਼ ਕਰਦਿਆਂ ਆਰ.ਸੀ.ਐਮ.ਪੀ. ਵੱਲੋਂ ਚਾਰ ਜਣਿਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ ਜਦਕਿ ਚਾਰ ਹੋਰਨਾਂ ਵਿਰੁੱਧ ਗ੍ਰਿਫ਼ਤਾਰੀ ਵਾਰੰਟ ਜਾਰੀ ਕੀਤੇ ਗਏ ਹਨ। ਪੁਲਿਸ ਨੇ ਦੱਸਿਆ ਕਿ ਪ੍ਰਵਾਸੀਆਂ ਨੂੰ ਬਾਰਡਰ ਪਾਰ ਕਰਵਾਉਣ ਦੇ ਇਵਜ਼ ਵਿਚ ਪ੍ਰਤੀ ਵਿਅਕਤੀ ਪੰਜ ਤੋਂ ਛੇ ਹਜ਼ਾਰ ਡਾਲਰ ਵਸੂਲ ਕੀਤੇ ਜਾਂਦੇ ਸਨ ਅਤੇ ਜਾਅਲੀ ਦਸਤਾਵੇਜ਼ਾਂ ਲਈ 30 ਤੋਂ 35 ਹਜ਼ਾਰ ਡਾਲਰ ਦੀ ਮੰਗ ਕੀਤੀ ਜਾਂਦੀ।

ਮੀਡੀਆ ਨਾਲ ਗੱਲਬਾਤ ਕਰਦਿਆਂ ਪੁਲਿਸ ਅਧਿਕਾਰੀਆਂ ਨੇ ਕਿਹਾ ਕਿ ਅੱਠ ਸ਼ੱਕੀਆਂ ਵਿਰੁੱਧ ਕ੍ਰਿਮੀਨਲ ਕੋਡ ਅਤੇ ਇੰਮੀਗ੍ਰੇਸ਼ਨ ਐਕਟ ਅਧੀਨ 85 ਦੋਸ਼ ਆਇਦ ਕੀਤੇ ਗਏ ਹਨ ਜਿਨ੍ਹਾਂ ਵੱਲੋਂ ਕਥਿਤ ਤੌਰ ’ਤੇ 14 ਜੁਲਾਈ 2022 ਤੋਂ 15 ਜੂਨ 2023 ਦਰਮਿਆਨ ਪ੍ਰਵਾਸੀਆਂ ਨੂੰ ਸਰਹੱਦ ਪਾਰ ਕਰਵਾਈ ਗਈ। ਮਨੁੱਖੀ ਤਸਕਰਾਂ ਦੇ ਗਿਰੋਹ ਨੂੰ ਕਾਬੂ ਕਰਨ ਵਿਚ ਜਿਥੇ ਅਮਰੀਕੀ ਅਧਿਕਾਰੀਆਂ ਨੇ ਸਹਿਯੋਗ ਦਿਤਾ, ਉਥੇ ਹੀ ਆਕਵਾਸਾਸਨੀ ਮੋਹੌਕ ਦੀ ਪੁਲਿਸ ਨੇ ਵੀ ਮਦਦ ਕੀਤੀ। ਇਥੇ ਦਸਣਾ ਬਣਦਾ ਹੈ ਕਿ ਮਾਰਚ 2023 ਵਿਚ ਅਮਰੀਕਾ ਦੀ ਸਰਹੱਦ ਨੇੜੇ ਸੇਂਟ ਲੌਰੈਂਸ ਨਦੀ ਵਿਚ ਕਿਸ਼ਤੀ ਡੁੱਬਣ ਕਾਰਨ ਅੱਠ ਜੀਆਂ ਦੀ ਮੌਤ ਹੋਈ ਸੀ। ਇਨ੍ਹਾਂ ਵਿਚੋਂ ਚਾਰ ਭਾਰਤੀ ਸਨ ਅਤੇ ਚਾਰ ਰੋਮਾਨੀਆ ਨਾਲ ਸਬੰਧਤ। ਆਰ.ਸੀ.ਐਮ.ਪੀ. ਦੀ ਪੜਤਾਲ ਦੌਰਾਨ ਸਾਹਮਣੇ ਆਇਆ ਕਿ ਮਨੁੱਖੀ ਤਸਕਰਾਂ ਵੱਲੋਂ ਖਰਾਬ ਮੌਸਮ ਵਿਚ ਵੀ ਪ੍ਰਵਾਸੀਆਂ ਨੂੰ ਬਾਰਡਰ ਪਾਰ ਕਰਨ ਲਈ ਮਜਬੂਰ ਕੀਤਾ ਜਾਂਦਾ ਜਿਸ ਦੇ ਨਤੀਜੇ ਵਜੋਂ ਸੇਂਟ ਲੌਰੈਂਸ ਨੀਦ ਵਿਚ ਕਿਸ਼ਤੀ ਡੁੱਬੀ ਅਤੇ ਅੱਠ ਜਣਿਆਂ ਦੀ ਜਾਨ ਗਈ। ਪੜਤਾਲ ਦੌਰਾਨ ਇਹ ਵੀ ਸਾਹਮਣੇ ਆਇਆ ਕਿ ਮਨੁੱਖੀ ਤਸਕਰਾਂ ਦੇ ਸਰਗਣੇ ਦੇ ਬੈਂਕ ਖਾਤੇ ਵਿਚ 14 ਲੱਖ ਡਾਲਰ ਆਏ।

ਸਰਗਣੇ ਨੂੰ ਜੂਨ 2023 ਵਿਚ ਕਾਬੂ ਕੀਤਾ ਗਿਆ ਸੀ। ਪੁਲਿਸ ਤਾਜ਼ਾ ਗ੍ਰਿਫ਼ਤਾਰੀਆਂ ਨੂੰ ਅਹਿਮ ਮੰਨ ਰਹੀ ਹੈ ਪਰ ਕੈਨੇਡਾ-ਅਮਰੀਕਾ ਦੇ ਬਾਰਡਰ ਰਾਹੀਂ ਹੋ ਰਿਹਾ ਨਾਜਾਇਜ਼ ਪ੍ਰਵਾਸ ਹਾਲੇ ਵੀ ਚਿੰਤਾਵਾਂ ਪੈਦਾ ਕਰ ਰਿਹਾ ਹੈ। ਆਰ.ਸੀ.ਐਮ.ਪੀ. ਇਸ ਰੁਝਾਨ ਨੂੰ ਰੋਕਣ ਦੇ ਹਰ ਸੰਭਵ ਯਤਨ ਕਰ ਰਹੀ ਹੈ ਅਤੇ ਅਮਰੀਕਾ ਦੇ ਬਾਰਡਰ ਅਫਸਰਾਂ ਦਾ ਸਹਿਯੋਗ ਵੀ ਲਿਆ ਜਾ ਰਿਹਾ ਹੈ। ਦੱਸ ਦੇਈਏ ਕਿ ਗ੍ਰਿਫ਼ਤਾਰ ਕੀਤੇ ਚਾਰ ਜਣਿਆਂ ਦੀ ਉਮਰ 51 ਸਾਲ, 38 ਸਾਲ, 47 ਸਾਲ ਅਤੇ 43 ਸਾਲ ਦੱਸੀ ਗਈ ਹੈ ਜਿਨ੍ਹਾਂ ਵਿਚੋਂ ਦੋ ਮੌਂਟਰੀਅਲ ਨਾਲ ਸਬੰਧਤ ਹਨ। ਇਸ ਤੋਂ ਇਲਾਵਾ ਉਨਟਾਰੀਓ ਦੇ ਕੌਰਨਵਾਲ ਨਾਲ ਸਬੰਧਤ 47 ਸਾਲਾ ਸ਼ਖਸ ਸਣੇ 51 ਸਾਲ, 48 ਸਾਲ ਅਤੇ 21 ਸਾਲ ਦੇ ਸ਼ੱਕੀਆਂ ਦੀ ਭਾਲ ਕੀਤੀ ਜਾ ਰਹੀ ਹੈ। ਕੌਮਾਂਤਰੀ ਬਾਰਡਰ ’ਤੇ ਮਨੁੱਖੀ ਤਸਕਰੀ ਰੋਕਣ ਲ ਈ ਕੌਰਨਵਾਲ ਰੀਜਨਲ ਟਾਸਕ ਫੋਰਸ, ਉਨਟਾਰੀਓ ਪ੍ਰੋਵਿਨਸ਼ੀਅਲ ਪੁਲਿਸ, ਕੈਨੇਡਾ ਬਾਰਡਰ ਸਰਵਿਸਿਜ਼ ਏਜੰਸੀ ਅਤੇ ਹੋਰ ਲਾਅ ਐਨਫੋਰਸਮੈਂਟ ਏਜੰਸੀਆਂ ਵੱਲੋਂ ਲਗਾਤਾਰ ਯਤਨ ਕੀਤੇ ਜਾ ਰਹੇ ਹਨ।

Next Story
ਤਾਜ਼ਾ ਖਬਰਾਂ
Share it