Begin typing your search above and press return to search.

ਕੈਨੇਡਾ ਦੇ ਬੀ.ਸੀ. ਵਿਚ ਓਵਰਡੋਜ਼ ਨਾਲ 302 ਮੌਤਾਂ

ਬੀ.ਸੀ. ਕੌਰੋਨਰਜ਼ ਸਰਵਿਸ ਵੱਲੋਂ ਜਾਰੀ ਜੁਲਾਈ ਅਤੇ ਅਗਸਤ ਦੇ ਅੰਕੜਿਆਂ ਮੁਤਾਬਕ ਜੁਲਾਈ ਵਿਚ 153 ਅਤੇ ਅਗਸਤ ਵਿਚ 149 ਜਣਿਆਂ ਦੀ ਜਾਨ ਗਈ

ਕੈਨੇਡਾ ਦੇ ਬੀ.ਸੀ. ਵਿਚ ਓਵਰਡੋਜ਼ ਨਾਲ 302 ਮੌਤਾਂ
X

Upjit SinghBy : Upjit Singh

  |  10 Oct 2025 5:48 PM IST

  • whatsapp
  • Telegram

ਵੈਨਕੂਵਰ : ਕੈਨੇਡਾ ਦੇ ਬੀ.ਸੀ. ਵਿਚ ਨਸ਼ਿਆਂ ਦੀ ਓਵਰਡੋਜ਼ ਨਾਲ 302 ਮੌਤਾਂ ਹੋਣ ਦੀ ਰਿਪੋਰਟ ਹੈ। ਬੀ.ਸੀ. ਕੌਰੋਨਰਜ਼ ਸਰਵਿਸ ਵੱਲੋਂ ਜਾਰੀ ਜੁਲਾਈ ਅਤੇ ਅਗਸਤ ਦੇ ਅੰਕੜਿਆਂ ਮੁਤਾਬਕ ਜੁਲਾਈ ਵਿਚ 153 ਅਤੇ ਅਗਸਤ ਵਿਚ 149 ਜਣਿਆਂ ਦੀ ਜਾਨ ਗਈ। ਹੈਲਥ ਰੀਜਨ ਦੇ ਹਿਸਾਬ ਨਾਲ ਦੇਖਿਆ ਜਾਵੇ ਤਾਂ 2025 ਦੌਰਾਨ ਸੂਬੇ ਦੇ ਫਰੇਜ਼ਰ ਇਲਾਕੇ ਵਿਚ 352 ਅਤੇ ਵੈਨਕੂਵਰ ਕੋਸਟਲ ਹੈਲਥ ਰੀਜਨ ਵਿਚ 321 ਜਣਿਆਂ ਨੇ ਦਮ ਤੋੜਿਆ। ਇਹ ਅੰਕੜਾ ਸੂਬੇ ਵਿਚ ਹੋਈਆਂ ਕੁਲ ਮੌਤਾਂ ਦਾ 55 ਫੀ ਸਦੀ ਬਣਦਾ ਹੈ। ਦੱਸ ਦੇਈਏ ਕਿ ਮਈ ਦੌਰਾਨ 145 ਜਣਿਆਂ ਦੀ ਜਾਨ ਗਈ ਜਦਕਿ ਜੂਨ ਦੌਰਾਨ 147 ਜਣਿਆਂ ਨੇ ਦਮ ਤੋੜਿਆ ਅਤੇ ਸਭ ਤੋਂ ਵੱਧ ਜ਼ਿੰਮੇਵਾਰ ਨਸ਼ਾ ਫੈਂਟਾਨਿਲ ਮੰਨਿਆ ਗਿਆ।

ਇਕ ਵਾਰ ਫਿਰ ਫੈਂਟਾਨਿਲ ਬਣੀ ਮੌਤਾਂ ਦਾ ਸਭ ਤੋਂ ਵੱਡਾ ਕਾਰਨ

ਮੌਜੂਦਾ ਵਰ੍ਹੇ ਦੌਰਾਨ 30 ਸਾਲ ਤੋਂ 59 ਸਾਲ ਦੇ ਉਮਰ ਵਰਗ ਵਿਚ ਹੋਈਆਂ ਮੌਤਾਂ ਵਿਚੋਂ 69 ਫੀ ਸਦੀ ਨਸ਼ਿਆਂ ਦੀ ਓਵਰਡੋਜ਼ ਨਾਲ ਸਬੰਧਤ ਰਹੀਆਂ ਅਤੇ ਜਾਨ ਗਵਾਉਣ ਵਾਲਿਆਂ ਵਿਚੋਂ 78 ਫੀ ਸਦੀ ਪੁਰਸ਼ ਸਨ। ਪੂਰੇ ਵਰ੍ਹੇ ਦੇ ਅੰਕੜਿਆਂ ਦਾ ਜ਼ਿਕਰ ਕੀਤਾ ਜਾਵੇ ਤਾਂ ਅਪ੍ਰੈਲ ਦੌਰਾਨ ਮੌਤਾਂ ਦਾ ਅੰਕੜਾ 165 ਦਰਜ ਕੀਤਾ ਗਿਆ ਜੋ 2025 ਦੇ ਪਹਿਲੇ 6 ਮਹੀਨੇ ਦੌਰਾਨ ਸਭ ਤੋਂ ਵੱਧ ਰਿਹਾ। 2024 ਵਿਚ ਜਨਵਰੀ ਤੋਂ ਅਕਤੂਬਰ ਤੱਕ 1,925 ਜਣਿਆਂ ਨੇ ਓਵਰਡੋਜ਼ ਕਾਰਨ ਜਾਨ ਗਵਾਈ ਅਤੇ ਇਹ ਅੰਕੜਾ 2023 ਦੇ ਮੁਕਾਬਲੇ ਪਹਿਲੇ 10 ਮਹੀਨੇ ਦੇ ਮੁਕਾਬਲੇ 10 ਫੀ ਸਦੀ ਘੱਟ ਬਣਦਾ ਹੈ। ਬੀ.ਸੀ. ਕੌਰੋਨਰਜ਼ ਸਰਵਿਸ ਵੱਲੋਂ ਭਵਿੱਖ ਵਿਚ ਜਾਨੀ ਨੁਕਸਾਨ ਦੇ ਅੰਕੜੇ ਹੋਰ ਹੇਠਾਂ ਆਉਣ ਦੀ ਉਮੀਦ ਜ਼ਾਹਰ ਕੀਤੀ ਗਈ ਹੈ।

ਬੀ.ਸੀ. ਕੌਰੋਨਰਜ਼ ਸਰਵਿਸ ਨੇ ਜਾਰੀ ਕੀਤੇ ਨਵੇਂ ਅੰਕੜੇ

ਜਾਨੀ ਨੁਕਸਾਨ ਵਿਚ ਕਮੀ ਆਉਣ ਦੇ ਬਾਵਜੂਦ ਨਸ਼ੀਲੇ ਪਦਾਰਥ ਬੀ.ਸੀ. ਵਿਚ ਗੈਰਕੁਦਰਤੀ ਮੌਤਾਂ ਦਾ ਸਭ ਤੋਂ ਵੱਡਾ ਕਾਰਨ ਬਣੇ ਹੋਏ ਹਨ। ਸੂਬੇ ਵਿਚ ਹੁੰਦੇ ਕਤਲਾਂ, ਖੁਦਕੁਸ਼ੀਆਂ, ਹਾਦਸਿਆਂ ਅਤੇ ਬਿਮਾਰੀਆਂ ਕਾਰਨ ਮਰਨ ਵਾਲਿਆਂ ਤੋਂ ਜ਼ਿਆਦਾ ਜਾਨੀ ਨੁਕਸਾਨ ਨਸ਼ਿਆਂ ਦੀ ਓਵਰਡੋਜ਼ ਕਾਰਨ ਹੋ ਰਿਹਾ ਹੈ। ਤਕਰੀਬਨ ਹਰ ਉਮਰ ਵਰਗੇ ਦੇ ਲੋਕ ਨਸ਼ਿਆਂ ਦੀ ਮਾਰ ਹੇਠ ਆ ਰਹੇ ਹਨ ਪਰ ਅਣਥੱਕ ਯਤਨਾਂ ਸਦਕਾ ਮੌਤਾਂ ਦੀ ਅੰਕੜਾ ਕਾਫ਼ੀ ਹੱਦ ਤੱਕ ਹੇਠਾਂ ਆਇਆ ਹੈ। ਇਸ ਨੂੰ ਹੋਰ ਹੇਠਾਂ ਲਿਆਉਣ ਲਈ ਹਾਲੇ ਬਹੁਤ ਕੁਝ ਕੀਤਾ ਜਾਣਾ ਬਾਕੀ ਹੈ।

Next Story
ਤਾਜ਼ਾ ਖਬਰਾਂ
Share it