Begin typing your search above and press return to search.

ਭੁਲੇਖੇ ਨਾਲ ਦਾਨ ਕੀਤੇ ਡਰੈਸ ਨੂੰ ਲੱਭਣ ਲਈ 300 ਡਾਲਰ ਇਨਾਮ ਦੀ ਪੇਸ਼ਕਸ਼!

ਭੁਲੇਖੇ ਨਾਲ ਦਾਨ ਕੀਤੇ ਡਰੈਸ ਨੂੰ ਲੱਭਣ ਲਈ 300 ਡਾਲਰ ਇਨਾਮ ਦੀ ਪੇਸ਼ਕਸ਼!
X

GillBy : Gill

  |  22 March 2026 9:10 AM IST

  • whatsapp
  • Telegram



ਵੈਨਕੂਵਰ, 21 ਮਾਰਚ (ਮਲਕੀਤ ਸਿੰਘ) – ਕਨੇਡਾ ਦੇ ਸੂਬੇ ਬ੍ਰਿਟਿਸ਼ ਕੋਲੰਬੀਆ ਦੇ ਸਕੁਐਮਿਸ਼ ਸ਼ਹਿਰ ਦੀ ਇੱਕ ਮਹਿਲਾ ਆਪਣੀ ਗੁੰਮ ਹੋਈ ਵਿਆਹ ਦੀ ਡਰੈੱਸ ਦੀ ਤਲਾਸ਼ ਕਰ ਰਹੀ ਹੈ, ਜਿਸ ਦੇ ਬਾਰੇ ਉਹਦਾ ਮੰਨਣਾ ਹੈ ਕਿ ਇਹ ਗਲਤੀ ਨਾਲ ਦਾਨ ਕਰ ਦਿੱਤੀ ਗਈ ਹੈ।

ਓਲਿਵੀਆ ਡੈਲਗਾਡੋ ਨੇ ਐਲਾਨ ਕੀਤਾ ਹੈ ਕਿ ਜਿਹੜਾ ਵੀ ਵਿਅਕਤੀ ਉਸਦੀ ਡਰੈੱਸ ਲੱਭ ਕੇ ਉਸ ਤੱਕ ਪਹੁੰਚਾਏਗਾ , ਉਸਨੂੰ 300 ਡਾਲਰ ਦਾ ਇਨਾਮ ਦਿੱਤਾ ਜਾਵੇਗਾ।

ਉਸ ਦਾ ਕਹਿਣਾ ਹੈ ਕਿ ਉਹ ਅਤੇ ਉਸਦਾ ਪਰਿਵਾਰ ਸਰੀ ਸਥਿਤ ਆਪਣੇ ਬਚਪਨ ਦੇ ਘਰ ਨੂੰ ਸਾਫ ਕਰ ਰਹੇ ਸਨ, ਜਦੋਂ ਇਹ ਡਰੈੱਸ ਅਣਜਾਣੇ ਵਿੱਚ ਹੋਰ ਸਮਾਨ ਦੇ ਨਾਲ ਦਾਨ ਹੋ ਗਈ।

ਮਹਿਲਾ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਜੇਕਰ ਕਿਸੇ ਨੂੰ ਇਹ ਡਰੈੱਸ ਮਿਲਦੀ ਹੈ ਤਾਂ ਉਹ ਉਸ ਨਾਲ ਸੰਪਰਕ ਕਰੇ, ਕਿਉਂਕਿ ਇਹ ਉਸਦੇ ਲਈ ਭਾਵਨਾਤਮਕ ਤੌਰ ‘ਤੇ ਬਹੁਤ ਕੀਮਤੀ ਹੈ

Next Story
ਤਾਜ਼ਾ ਖਬਰਾਂ
Share it