Begin typing your search above and press return to search.

ਕੈਨੇਡਾ ਵਿਚ 3 ਪੰਜਾਬੀਆਂ ਨੇ ਕਰ ਦਿਤੀ ਵਾਰਦਾਤ

ਕੈਨੇਡਾ ਵਿਚ ਤਿੰਨ ਪੰਜਾਬੀਆਂ ’ਤੇ ਵੱਡੀਆਂ ਵਾਰਦਾਤਾਂ ਕਰਨ ਦੇ ਦੋਸ਼ ਲੱਗੇ ਹਨ। ਪਹਿਲੀ ਵਾਰਦਾਤ ਉਨਟਾਰੀਓ ਦੇ ਨਿਊ ਮਾਰਕਿਟ ਸ਼ਹਿਰ ਵਿਚ ਇਕ ਗੈਸ ਸਟੇਸ਼ਨ ’ਤੇ ਸਾਹਮਣੇ ਆਈ ਜਿਥੇ ਤੇਲ ਪਵਾਉਣ ਆਈ ਇਕ ਔਰਤ ਤੋਂ ਕਾਰ ਖੋਹਣ ਦੇ ਮਾਮਲੇ ਵਿਚ

ਕੈਨੇਡਾ ਵਿਚ 3 ਪੰਜਾਬੀਆਂ ਨੇ ਕਰ ਦਿਤੀ ਵਾਰਦਾਤ
X

Upjit SinghBy : Upjit Singh

  |  7 Aug 2024 5:34 PM IST

  • whatsapp
  • Telegram

ਟੋਰਾਂਟੋ : ਕੈਨੇਡਾ ਵਿਚ ਤਿੰਨ ਪੰਜਾਬੀਆਂ ’ਤੇ ਵੱਡੀਆਂ ਵਾਰਦਾਤਾਂ ਕਰਨ ਦੇ ਦੋਸ਼ ਲੱਗੇ ਹਨ। ਪਹਿਲੀ ਵਾਰਦਾਤ ਉਨਟਾਰੀਓ ਦੇ ਨਿਊ ਮਾਰਕਿਟ ਸ਼ਹਿਰ ਵਿਚ ਇਕ ਗੈਸ ਸਟੇਸ਼ਨ ’ਤੇ ਸਾਹਮਣੇ ਆਈ ਜਿਥੇ ਤੇਲ ਪਵਾਉਣ ਆਈ ਇਕ ਔਰਤ ਤੋਂ ਕਾਰ ਖੋਹਣ ਦੇ ਮਾਮਲੇ ਵਿਚ ਯਾਰਕ ਰੀਜਨਲ ਪੁਲਿਸ 39 ਸਾਲ ਦੇ ਗਿਆਨੀ ਜ਼ੈਲ ਸਿੰਘ ਸਿੱਧੂ ਦੀ ਭਾਲ ਕਰ ਰਹੀ ਹੈ। ਦੂਜੀ ਵਾਰਦਾਤ ਵੌਅਨ ਸ਼ਹਿਰ ਵਿਚ ਸਾਹਮਣੇ ਆਈ ਜਿਥੇ ਇਕ ਸਟੋਰ ਲੁੱਟਣ ਦੇ ਮਾਮਲੇ ਵਿਚ ਸੁਖਮਨਪ੍ਰੀਤ ਸਿੰਘ ਅਤੇ ਲਵਪ੍ਰੀਤ ਸਿੰਘ ਨੂੰ ਕਾਬੂ ਕੀਤਾ ਗਿਆ ਹੈ। ਪੁਲਿਸ ਨੇ ਵਾਰਦਾਤ ਦੀ ਵੀਡੀਓ ਜਾਰੀ ਕਰਦਿਆਂ ਦੱਸਿਆ ਕਿ ਨਿਊ ਮਾਰਕਿਟ ਦੇ ਮੁਲੌਕ ਡਰਾਈਵ ਅਤੇ ਹੈਰੀ ਵੌਕਰ ਪਾਰਕਵੇਅ ਇਲਾਕੇ ਦੇ ਇਕ ਗੈਸ ਸਟੇਸ਼ਨ ’ਤੇ ਇਕ ਔਰਤ ਆਪਣੀ ਗੱਡੀ ਵਿਚ ਤੇਲ ਪਾ ਰਹੀ ਸੀ ਜਦੋਂ ਸ਼ੱਕੀ ਆਇਆ ਅਤੇ ਗੱਡੀ ਦੀ ਡਰਾਈਵਰ ਸੀਟ ’ਤੇ ਬੈਠ ਗਿਆ। ਸ਼ੱਕੀ ਨੇ ਜਿਉਂ ਹੀ ਗੱਡੀ ਭਜਾਉਣ ਦਾ ਯਤਨ ਕੀਤਾ ਤਾਂ ਔਰਤ ਉਸ ਨਾਲ ਭਿੜ ਗਈ ਅਤੇ ਆਪਣੀ ਗੱਡੀ ਬਚਾਉਣ ਦੇ ਯਤਨ ਕਰਨ ਲੱਗੀ। ਗੈਸ ਸਟੇਸ਼ਨ ’ਤੇ ਹੋ ਰਹੀ ਹੱਥਪਾਈ ਦੇਖ ਕੇ ਇਕ ਅਣਜਾਣ ਸ਼ਖਸ ਨੇ ਆਪਣੀ ਗੱਡੀ ਅੱਗੇ ਲਾ ਦਿਤੀ ਪਰ ਸ਼ੱਕੀ ਨੇ ਔਰਤ ਨੂੰ ਧੱਕਾ ਦੇ ਕੇ ਬਾਹਰ ਕੱਢ ਦਿਤਾ ਅਤੇ ਗੱਡੀ ਬੈਕ ਕਰ ਕੇ ਫਰਾਰ ਹੋ ਗਿਆ।

ਚੱਪਾ-ਚੱਪਾ ਛਾਣ ਰਹੀ ਯਾਰਕ ਰੀਜਨਲ ਪੁਲਿਸ

ਇਸ ਵਾਰਦਾਤ ਦੌਰਾਨ ਕੋਈ ਜ਼ਖਮੀ ਨਹੀਂ ਹੋਇਆ। ਦੂਜੇ ਪਾਸੇ ਕੈਲੇਡਨ ਦੇ ਮੇਅਫੀਲਡ ਰੋਡ ਅਤੇ ਬਰੈਮਲੀ ਰੋਡ ਇਲਾਕੇ ਵਿਚ ਹਾਦਸਾ ਵਾਪਰਨ ਦੀ ਇਤਲਾਹ ਮਿਲਣ ’ਤੇ ਪੁੱਜੇ ਉਨਟਾਰੀਓ ਪ੍ਰੋਵਿਨਸ਼ੀਅਲ ਪੁਲਿਸ ਦੇ ਅਫਸਰਾਂ ਨੇ ਦੱਸਿਆ ਕਿ ਇਕ ਗੱਡੀ ਦਾ ਡਰਾਈਵਰ ਮੌਕੇ ਤੋਂ ਫਰਾਰ ਹੋ ਗਿਆ ਅਤੇ ਇਹ ਉਹੀ ਗੱਡੀ ਸੀ ਜੋ ਨਿਊ ਮਾਰਕਿਟ ਦੇ ਗੈਸ ਸਟੇਸ਼ਨ ਤੋਂ ਖੋਹੀ ਗਈ। ਪੁਲਿਸ ਮੁਤਾਬਕ ਸ਼ੱਕੀ ਹਾਦਸੇ ਵਾਲੀ ਥਾਂ ਤੋਂ ਪੈਦਲ ਹੀ ਫਰਾਰ ਹੋਇਆ ਅਤੇ ਡਰੋਨ ਦੀ ਮਦਦ ਨਾਲ ਵੀ ਉਸ ਦੀ ਪੈੜ ਨੱਪਣੀ ਸੰਭਵ ਨਾ ਹੋ ਸਕੀ। ਹੁਣ ਪੁਲਿਸ ਵੱਲੋਂ ਗਿਆਨੀ ਜ਼ੈਲ ਸਿੰਘ ਸਿੱਧੂ ਵਿਰੁੱਧ ਗ੍ਰਿਫ਼ਤਾਰੀ ਵਾਰੰਟ ਜਾਰੀ ਕਰਦਿਆਂ ਉਸ ਦਾ ਕੱਦ ਪੰਜ ਫੁੱਟ ਅੱਠ ਇੰਚ ਦੱਸਿਆ ਗਿਆ ਹੈ ਜਦਕਿ ਵਜ਼ਨ ਤਕਰੀਬਨ 68 ਕਿਲੋ ਹੈ। ਉਸ ਦਾ ਸਰੀਰ ਪਤਲਾ ਅਤੇ ਵਾਰਦਾਤ ਵੇਲੇ ਉਸ ਦੀ ਦਾੜ੍ਹੀ ਵੀ ਨਜ਼ਰ ਆਈ। ਆਖਰੀ ਵਾਰ ਦੇਖੇ ਜਾਣ ਸਮੇਂ ਉਸ ਨੇ ਪਾਊਡਰ ਬਲੂ ਕਲਰ ਦੀ ਅੱਧੀਆਂ ਬਾਹਾਂ ਵਾਲੀ ਪੋਲੋ ਸ਼ਰਟ ਪਹਿਨੀ ਹੋਈ ਸੀ ਜਦਕਿ ਕਾਲੀ ਐਥਲੈਟਿਕ ਪੈਂਟ ਅਤੇ ਨੇਵੀ ਬਲੂ ਕਲਰ ਦੇ ਸ਼ੂਜ਼ ਤੋਂ ਇਲਾਵਾ ਵਾਈਟ ਜਾਂ ਟੈਨ ਬਕਟ ਹੈਟ ਪਹਿਨੀ ਹੋਈ ਸੀ। ਪੁਲਿਸ ਵੱਲੋਂ ਗਿਆਨੀ ਜ਼ੈਲ ਸਿੰਘ ਸਿੱਧੂ ਵਿਰੁੱਘ ਲੁੱਟ, ਖਤਰਨਾਕ ਤਰੀਕੇ ਨਾਲ ਗੱਡੀ ਚਲਾਉਣ, ਹਾਦਸੇ ਮਗਰੋਂ ਮੌਕੇ ’ਤੇ ਮੌਜੂਦ ਰਹਿਣ ਵਿਚ ਅਸਫਲ ਰਹਿਣ ਅਤੇ ਅਪਰਾਧ ਰਾਹੀਂ ਹਾਸਲ 5 ਹਜ਼ਾਰ ਡਾਲਰ ਤੋਂ ਵੱਧ ਮੁੱਲ ਦੀ ਪ੍ਰੌਪਰਟੀ ਰੱਖਣ ਦੇ ਦੋਸ਼ ਲਾਏ ਗਏ ਹਨ। ਪੁਲਿਸ ਨੇ ਦੱਸਿਆ ਕਿ ਸ਼ੱਕੀ ਨੂੰ ਕਾਰਜੈਕਿੰਗ ਤੋਂ ਪਹਿਲਾਂ ਵੀ ਗ੍ਰਿਫ਼ਤਾਰ ਕੀਤਾ ਗਿਆ ਅਤੇ ਉਹ ਜ਼ਮਾਨਤ ’ਤੇ ਰਿਹਾਅ ਹੋਇਆ ਸੀ। ਜਾਂਚਕਰਤਾਵਾਂ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਜੇ ਕਿਸੇ ਕੋਲ ਗਿਆਨੀ ਜ਼ੈਲ ਸਿੰਘ ਸਿੱਧੂ ਬਾਰੇ ਕੋਈ ਜਾਣਕਾਰੀ ਹੋਵੇ ਤਾਂ ਉਹ ਯਾਰਕ ਰੀਜਨਲ ਪੁਲਿਸ ਨਾਲ 1866 876 5423 ਐਕਸਟੈਨਸ਼ਨ 6630 ’ਤੇ ਸੰਪਰਕ ਕਰੇ। ਗੁਪਤ ਤਰੀਕੇ ਨਾਲ ਜਾਣਕਾਰੀ ਦੇਣ ਲਈ ਕ੍ਰਾਈਮ ਸਟੌਪਰਜ਼ ਨਾਲ 1800 222 ਟਿਪਸ ’ਤੇ ਕਾਲ ਕੀਤੀ ਜਾ ਸਕਦੀ ਹੈ।

Next Story
ਤਾਜ਼ਾ ਖਬਰਾਂ
Share it