Begin typing your search above and press return to search.

Canada ਦਾ ਘਰ ਲੁੱਟਣ ਦੇ ਮਾਮਲੇ ਵਿਚ 3 Punjabis ਗ੍ਰਿਫ਼ਤਾਰ

ਕੈਨੇਡਾ ਪੁਲਿਸ ਵੱਲੋਂ ਇਕ ਘਰ ਵਿਚ ਦਾਖਲ ਹੋ ਕੇ ਲੁੱਟ ਕਰਨ ਦੇ ਦੋਸ਼ ਹੇਠ ਹਰਜੋਤ ਸਮਰਾ, ਗੈਰੀ ਗੁਰਪ੍ਰੀਤ ਢਿੱਲੋਂ, ਸਹਿਜਦੀਪ ਖੁਣਖੁਣ ਅਤੇ ਸ਼ੇਨ ਐਰਨ ਨੂੰ ਕਾਬੂ ਕੀਤਾ ਗਿਆ ਹੈ

Canada ਦਾ ਘਰ ਲੁੱਟਣ ਦੇ ਮਾਮਲੇ ਵਿਚ 3 Punjabis ਗ੍ਰਿਫ਼ਤਾਰ
X

Upjit SinghBy : Upjit Singh

  |  10 Feb 2026 6:52 PM IST

  • whatsapp
  • Telegram

ਵੈਨਕੂਵਰ : ਕੈਨੇਡਾ ਵਿਚ ਪੰਜਾਬੀਆਂ ਦੇ ਘਰਾਂ ’ਤੇ ਗੋਲੀਆਂ ਚੱਲਣ ਅਤੇ ਅਗਜ਼ਨੀ ਦੀਆਂ ਵਾਰਦਾਤਾਂ ਦੀ ਗਿਣਤੀ ਲਗਾਤਾਰ ਵਧਣ ਦਰਮਿਆਨ ਵੈਨਕੂਵਰ ਪੁਲਿਸ ਵੱਲੋਂ ਇਕ ਘਰ ਵਿਚ ਦਾਖਲ ਹੋ ਕੇ ਲੁੱਟ ਕਰਨ ਦੇ ਦੋਸ਼ ਹੇਠ ਹਰਜੋਤ ਸਮਰਾ, ਗੈਰੀ ਗੁਰਪ੍ਰੀਤ ਢਿੱਲੋਂ, ਸਹਿਜਦੀਪ ਖੁਣਖੁਣ ਅਤੇ ਸ਼ੇਨ ਐਰਨ ਨੂੰ ਕਾਬੂ ਕੀਤਾ ਗਿਆ ਹੈ। ਪੁਲਿਸ ਨੇ ਦੱਸਿਆ ਕਿ ਵਾਰਦਾਤ 5 ਫ਼ਰਵਰੀ ਨੂੰ ਨੌਰਥ ਵੈਨਕੂਵਰ ਵਿਖੇ ਸਾਹਮਣੇ ਆਈ ਅਤੇ ਚਾਰ ਸ਼ੱਕੀਆਂ ਨੇ ਡੌਲਰ ਰੋਡ ਨੇੜਲੇ ਇਕ ਘਰ ਵਿਚ ਦਾਖਲ ਹੁੰਦਿਆਂ 45 ਸਾਲ ਦੇ ਸ਼ਖਸ ਨੂੰ ਬੰਦੀ ਬਣਾ ਲਿਆ। ਪੁਲਿਸ ਦਾ ਮੰਨਣਾ ਹੈ ਕਿ 29 ਸਾਲਾ ਹਰਜੋਤ ਸਮਰਾ, 33 ਸਾਲਾ ਗੁਰਪ੍ਰੀਤ ਢਿੱਲੋਂ ਅਤੇ 26 ਸਾਲ ਦੇ ਸਹਿਜਦੀਪ ਖੁਣ ਖੁਣ ਵੱਲੋਂ ਕਥਿਤ ਤੌਰ ’ਤੇ ਜਾਣ ਬੁੱਝ ਕੇ ਘਰ ਨੂੰ ਨਿਸ਼ਾਨਾ ਬਣਾਇਆ ਗਿਆ। ਵਾਰਦਾਤ ਦੌਰਾਲ ਪੀੜਤ ਨੂੰ ਮਾਮੂਲੀ ਸੱਟਾਂ ਵੱਜੀਆਂ ਅਤੇ ਉਸ ਨੂੰ ਰਿਹਾਅ ਕਰਵਾ ਲਿਆ ਗਿਆ। ਸ਼ੱਕੀਆਂ ਵਿਰੁੱਧ ਹਥਿਆਰ ਨਾਲ ਲੁੱਟ, ਜ਼ਬਰਦਸਤੀ ਘਰ ਵਿਚ ਦਾਖਲ ਹੋਣ, ਬੰਦੀ ਬਣਾਉਣ ਅਤੇ ਪਾਬੰਦੀਸ਼ੁਦਾ ਹਥਿਅਰ ਰੱਖਣ ਦੇ ਦੋਸ਼ ਆਇਦ ਕੀਤੇ ਗਏ ਹਨ।

ਬੀ.ਸੀ. ਦੇ ਮੇਪਲ ਰਿੱਜ ਵਿਖੇ ਘਰ ’ਤੇ ਚੱਲੀਆਂ ਗੋਲੀਆਂ

ਦੂਜੇ ਪਾਸੇ, ਬੀ.ਸੀ. ਦੇ ਹੀ ਮੇਪਲ ਰਿਜ ਇਲਾਕੇ ਵਿਚ ਇਕ ਘਰ ’ਤੇ ਗੋਲੀਆਂ ਚੱਲਣ ਅਤੇ ਦੋ ਗੱਡੀਆਂ ਨੂੰ ਅੱਗ ਲਾਉਣ ਦੇ ਮਾਮਲਿਆਂ ਦੀ ਪੁਲਿਸ ਪੜਤਾਲ ਕਰ ਰਹੀ ਹੈ। ਰਿਜ ਮੈਡੋਜ਼ ਆਰ.ਸੀ.ਐਮ.ਪੀ. ਨੇ ਦੱਸਿਆ ਕਿ 227 ਬੀ ਸਟ੍ਰੀਟ ਦੇ 12700 ਬਲਾਕ ਵਿਖੇ ਇਕ ਘਰ ਦੇ ਬਾਹਰ ਦੋ ਗੱਡੀਆਂ ਨੂੰ ਅੱਗ ਲੱਗਣ ਮਗਰੋਂ ਐਮਰਜੰਸੀ ਕਾਮਿਆਂ ਨੂੰ ਸੱਦਿਆ ਗਿਆ। ਫਾਇਰ ਫਾਈਟਰਜ਼ ਨੇ ਅਹਿਤਿਆਤ ਵਜੋਂ ਘਰ ਖ਼ਾਲੀ ਕਰਵਾ ਲਿਆ ਅਤੇ ਗੱਡੀਆਂ ਨੂੰ ਲੱਗੀ ਅੱਗ ਬੁਝਾ ਦਿਤੀ। ਦੂਜੇ ਪਾਸੇ ਮੌਕੇ ’ਤੇ ਪੁੱਜੇ ਪੁਲਿਸ ਅਫ਼ਸਰਾਂ ਨੇ ਦੱਸਿਆ ਕਿ ਮਾਮਲਾ ਸੀਰੀਅਸ ਕ੍ਰਾਈਮ ਯੂਨਿਟ ਦੇ ਸਪੁਰਦ ਕਰ ਦਿਤਾ ਗਿਆ ਹੈ ਅਤੇ ਵਾਰਦਾਤ ਦੌਰਾਨ ਕੋਈ ਜ਼ਖਮੀ ਨਹੀਂ ਹੋਇਆ। ਰਿਜ ਮੈਡੋਜ਼ ਆਰ.ਸੀ.ਐਮ.ਪੀ. ਵੱਲੋਂ ਲੋਕਾਂ ਨੂੰ ਅਪੀਲ ਕੀਤੀ ਗਈ ਹੈ ਕਿ ਜੇ ਕਿਸੇ ਕੋਲ ਮਾਮਲੇ ਨਾਲ ਸਬੰਧਤ ਜਾਣਕਾਰੀ ਹੋਵੇ ਤਾਂ 604 463 6251 ’ਤੇ ਸੰਪਰਕ ਕਰਦਿਆਂ ਫਾਈਲ 2026-2635 ਦਾ ਜ਼ਿਕਰ ਕੀਤਾ ਜਾਵੇ। ਇਥੇ ਦਸਣਾ ਬਣਦਾ ਹੈ ਕਿ ਕੈਲਗਰੀ ਪੁਲਿਸ ਵੱਲੋਂ ਐਕਸਟੌਰਸ਼ਨ ਥ੍ਰੈਟਸ ਦੇ ਮੁੱਦੇ ’ਤੇ ਗੁਰਦਵਾਰਾ ਸਾਹਿਬ ਵਿਚ ਇਕੱਠ ਕੀਤਾ ਗਿਆ। ਕੈਲਗਰੀ ਸਿਟੀ ਕੌਂਸਲ ਦੇ ਮੈਂਬਰ ਰਾਜ ਧਾਲੀਵਾਲ ਨੇ ਉਮੀਦ ਜ਼ਾਹਰ ਕੀਤੀ ਕਿ ਇਹ ਇਕੱਠ ਸਿਰਫ਼ ਗੱਲਬਾਤ ਤੱਕ ਸੀਮਤ ਨਹੀਂ ਰਹੇਗਾ ਅਤੇ ਕੋਈ ਵੱਡੀ ਕਾਰਵਾਈ ਜ਼ਰੂਰ ਕੀਤੀ ਜਾਵੇਗੀ।

ਜਾਂਦੇ ਜਾਂਦੇ ਸ਼ੱਕੀ 2 ਗੱਡੀਆਂ ਵੀ ਸਾੜ ਗਏ

ਇਸੇ ਦੌਰਾਨ ਕੈਲਗਰੀ ਪੁਲਿਸ ਦੇ ਉਪ ਮੁਖੀ ਆਸਿਫ਼ ਰਸ਼ੀਦ ਨੇ ਕਿਹਾ ਕਿ ਕਮਿਊਨਿਟੀ ਕੋਲ ਵਡਮੁੱਲੀ ਜਾਣਕਾਰੀ ਮੌਜੂਦ ਹੈ ਪਰ ਕੁਝ ਲੋਕ ਡਰ ਦੇ ਪਰਛਾਵੇਂ ਹੇਠ ਅੱਗੇ ਆਉਣ ਤੋਂ ਘਬਰਾਅ ਰਹੇ ਹਨ। ਪੁਲਿਸ ਵੱਲੋਂ ਗੋਲੀਬਾਰੀ ਦੇ 11 ਮਾਮਲਿਆਂ ਸਣੇ ਬਲੈਕਮੇÇਲੰਗ ਦੇ 21 ਮਾਮਲਿਆਂ ਦੀ ਪੜਾਤਲ ਕੀਤੀ ਜਾ ਰਹੀ ਹੈ। ਸ਼ੱਕੀਆਂ ਦੀ ਜੜ ਤੱਕ ਪੁੱਜਣ ਲਈ ਬੀ.ਸੀ. ਦੀਆਂ ਲਾਅ ਐਨਫ਼ੋਰਸਮੈਂਟ ਏਜੰਸੀਆਂ ਵੀ ਸੰਪਰਕ ਵਿਚ ਹਨ। ਆਸਿਫ਼ ਰਸ਼ੀਦ ਦਾ ਕਹਿਣਾ ਸੀ ਕਿ ਗੋਲੀਆਂ ਚਲਾਉਣ ਦੀ ਧਮਕੀ ਦੇਣ ਵਾਲਿਆਂ ਦਾ ਅਸਲ ਟਿਕਾਣਾ ਦੱਸਣਾ ਮੁਸ਼ਕਲ ਹੈ ਪਰ ਸਾਡੀਆਂ ਟੀਮ ਸਥਾਨਕ, ਸੂਬਾਈ ਅਤੇ ਕੌਮੀ ਪੱਧਰ ’ਤੇ ਲਗਾਤਾਰ ਸਰਗਰਮ ਹਨ।

Next Story
ਤਾਜ਼ਾ ਖਬਰਾਂ
Share it