ਬੀ.ਸੀ. ਦੇ ਹਾਈਵੇਜ਼ ’ਤੇ ਕਾਬੂ ਕੀਤੇ 267 ਸ਼ਰਾਬੀ ਡਰਾਈਵਰ
ਕੈਨੇਡਾ ਦੇ ਹਾਈਵੇਜ਼ ’ਤੇ ਸ਼ਰਾਬੀ ਪੀ ਕੇ ਗੱਡੀ ਚਲਾਉਣ ਵਾਲਿਆਂ ਦੀ ਗਿਣਤੀ ਘਟਣ ਦਾ ਨਾਂ ਨਹੀਂ ਲੈ ਰਹੀ ਅਤੇ ਪੁਲਿਸ ਮਹਿਕਮੇ ਡੂੰਘੀਆਂ ਚਿੰਤਾਵਾਂ ਵਿਚ ਡੁੱਬੇ ਹੋਏ ਹਨ।
By : Upjit Singh
ਵੈਨਕੂਵਰ : ਕੈਨੇਡਾ ਦੇ ਹਾਈਵੇਜ਼ ’ਤੇ ਸ਼ਰਾਬੀ ਪੀ ਕੇ ਗੱਡੀ ਚਲਾਉਣ ਵਾਲਿਆਂ ਦੀ ਗਿਣਤੀ ਘਟਣ ਦਾ ਨਾਂ ਨਹੀਂ ਲੈ ਰਹੀ ਅਤੇ ਪੁਲਿਸ ਮਹਿਕਮੇ ਡੂੰਘੀਆਂ ਚਿੰਤਾਵਾਂ ਵਿਚ ਡੁੱਬੇ ਹੋਏ ਹਨ। ਇਕੱਲੇ ਬੀ.ਸੀ ਦੇ ਹਾਈਵੇਜ਼ ’ਤੇ ਹਾਈਵੇਅ ਪੈਟਰੌਲ ਵੱਲੋਂ 267 ਸ਼ਰਾਬੀ ਡਰਾਈਵਰਾਂ ਨੂੰ ਕਾਬੂ ਕੀਤੇ ਜਾਣ ਦੀ ਰਿਪੋਰਟ ਹੈ। ਬੀ.ਸੀ. ਹਾਈਵੇਅ ਪੈਟਰੌਲ ਦੇ ਸੁਪਰਡੈਂਟ ਮਾਈਕ ਕੌਇਲ ਨੇ ਕਿਹਾ ਕਿ ਸਿਆਲ ਵਿਚ ਐਨੇ ਜ਼ਿਆਦਾ ਮਾਮਲੇ ਦਰਸਾਉਂਦੇ ਹਨ ਕਿ ਲੋਕ ਸਮਝਣਾ ਹੀ ਨਹੀਂ ਚਾਹੁੰਦੇ।
ਲੋਕਾਂ ਦੀ ਲਾਪ੍ਰਵਾਹੀ ਤੋਂ ਪੁਲਿਸ ਮਹਿਕਮਿਆਂ ਵਿਚ ਚਿੰਤਾ
ਨਾਕਿਆਂ ਦੌਰਾਨ ਸ਼ਰਾਬ ਦੇ ਟੈਸਟ ਵਿਚ ਫੇਲ ਹੋਣ ’ਤੇ ਗੱਡੀ ਟੋਅ ਕਰ ਕੇ ਲਿਜਾਣੀ ਪੈਂਦੀ ਹੈ ਪਰ ਇਸ ਦੇ ਬਾਵਜੂਦ ਲੋਕ ਡਰਾਈਵਿੰਗ ਕਰਨ ਤੋਂ ਪਹਿਲਾਂ ਨਸ਼ਾ ਕਰਨ ਤੋਂ ਬਾਜ਼ ਨਹੀਂ ਆਉਂਦੇ। ਪਿਛਲੇ ਦਿਨੀਂ ਨੌਰਥ ਵੈਨਕੂਵਰ ਆਰ.ਸੀ.ਐਮ.ਪੀ. ਵੱਲੋਂ ਕੋਲਵੁੱਡ ਰੋਡ ਅਤੇ ਵੈਸਟ ਕੁਈਨਜ਼ ਰੋਡ ਇਕ ਸ਼ਰਾਬੀ ਡਰਾਈਵਰ ਦੀ ਗੱਡੀ ਬੇਕਾਬੂ ਹੋ ਗਈ ਅਤੇ ਡਰਾਈਵਰ ਦਾ ਆਪਣੇ ਪੈਰਾਂ ’ਤੇ ਖੜ੍ਹੇ ਹੋਣਾ ਮੁਸ਼ਕਲ ਹੋ ਰਿਹਾ ਸੀ ਜਿਸ ਦੀ ਗੱਡੀ 30 ਦਿਨ ਵਾਸਤੇ ਜ਼ਬਤ ਕਰ ਲਈ ਗਈ। ਪੁਲਿਸ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਨਸ਼ਾ ਕਰ ਕੇ ਗੱਡੀ ਚਲਾਉਂਦਿਆਂ ਉਹ ਨਾ ਸਿਰਫ਼ ਆਪਣੀ ਜਾਨ ਖਤਰੇ ਵਿਚ ਪਾਉਂਦੇ ਹਨ ਸਗੋਂ ਹੋਰਨਾਂ ਦੀ ਜਾਨ ਵਾਸਤੇ ਵੀ ਵੱਡਾ ਖਤਰਾ ਬਣ ਜਾਂਦੇ ਹਨ।