ਐਡਮਿੰਟਨ ਵਿਖੇ ਘਰਾਂ ਨੂੰ ਅੱਗ ਲਾਉਣ 24 ਮਾਮਲੇ ਆਏ ਸਾਹਮਣੇ
ਐਡਮਿੰਟਨ ਵਿਖੇ ਘਰਾਂ ਨੂੰ ਅੱਗ ਲਾਉਣ ਦੀਆਂ 24 ਵਾਰਦਾਤਾਂ ਮੌਜੂਦਾ ਵਰ੍ਹੇ ਦੌਰਾਨ ਸਾਹਮਣੇ ਆ ਚੁੱਕੀਆਂ ਹਨ ਪਰ ਇਨ੍ਹਾਂ ਵਿਚੋਂ ਕਿਸੇ ਨੂੰ ਜਬਰੀ ਵਸੂਲੀ ਦੇ ਮਾਮਲਿਆਂ ਨਾਲ ਨਹੀਂ ਜੋੜਿਆ ਗਿਆ।
By : Upjit Singh
ਐਡਮਿੰਟਨ : ਐਡਮਿੰਟਨ ਵਿਖੇ ਘਰਾਂ ਨੂੰ ਅੱਗ ਲਾਉਣ ਦੀਆਂ 24 ਵਾਰਦਾਤਾਂ ਮੌਜੂਦਾ ਵਰ੍ਹੇ ਦੌਰਾਨ ਸਾਹਮਣੇ ਆ ਚੁੱਕੀਆਂ ਹਨ ਪਰ ਇਨ੍ਹਾਂ ਵਿਚੋਂ ਕਿਸੇ ਨੂੰ ਜਬਰੀ ਵਸੂਲੀ ਦੇ ਮਾਮਲਿਆਂ ਨਾਲ ਨਹੀਂ ਜੋੜਿਆ ਗਿਆ। ਐਡਮਿੰਟਨ ਪੁਲਿਸ ਨੇ ਕਿਹਾ ਕਿ ਮਾਮਲਿਆਂ ਦੀ ਡੂੰਘਾਈ ਨਾਲ ਪੜਤਾਲ ਕੀਤੀ ਜਾ ਰਹੀ ਹੈ ਅਤੇ ਅਗਜ਼ਨੀ ਦਾ ਮਕਸਦ ਪਤਾ ਕਰਨ ਦੇ ਯਤਨ ਕੀਤੇ ਜਾ ਰਹੇ ਹਨ। ਪੁਲਿਸ ਨੇ ਦੱਸਿਆ ਕਿ ਅਗਜ਼ਨੀ ਦੇ ਮਾਮਲਿਆਂ ਦੀ ਪੜਤਾਲ ਮਈ ਵਿਚ ਆਰੰਭੀ ਗਈ ਜਦੋਂ ਸਟ੍ਰੈਥਨ ਇਲਾਕੇ ਵਿਚ ਲੱਗੀ ਅੱਗ ਦੇ ਮਸਲੇ ਤੋਂ ਕਈ ਸੰਕੇਤ ਮਿਲਦੇ ਨਜ਼ਰ ਆਏ। ਅਗਜ਼ਨੀ ਦਾ ਨਿਸ਼ਾਨਾ ਬਣੇ ਕੁਝ ਘਰ ਖਾਲੀ ਸਨ ਜਦਕਿ ਕੁਝ ਘਰਾਂ ਵਿਚ ਲੋਕ ਰਹਿ ਰਹੇ ਸਨ। ਇਸ ਤੋਂ ਇਲਾਵਾ ਗੈਰਾਜ ਅਤੇ ਸ਼ੈਡ ਵੀ ਅਗਜ਼ਨੀ ਦਾ ਨਿਸ਼ਾਨਾ ਬਣੇ।
ਅਗਜ਼ਨੀ ਦੇ ਮਾਮਲਿਆਂ ਨੂੰ ਜਬਰੀ ਵਸੂਲੀ ਦੀਆਂ ਵਾਰਦਾਤਾਂ ਨਾਲ ਜੋੜਨ ਤੋਂ ਇਨਕਾਰ
ਇਸੰਪੈਕਟਰ ਸ਼ੈਨਨ ਡਿਸ਼ੌਂਪਲੇਨ ਨੇ ਦੱਸਿਆ ਕਿ ਕਈ ਸ਼ੱਕੀਆਂ ਦਾ ਸ਼ਨਾਖਤ ਕੀਤੀ ਗਈ ਪਰ ਅਸਲ ਗਿਣਤੀ ਦਾ ਜ਼ਿਕਰ ਨਾ ਕੀਤਾ। ਅਗਜ਼ਨੀ ਦੀਆਂ ਵਾਰਦਾਤਾਂ ਦੌਰਾਨ ਕੋਈ ਜ਼ਖਮੀ ਨਹੀਂ ਹੋਇਆ ਅਤੇ ਪ੍ਰੌਜੈਕਟ ਗੈਸਲਾਈਟ ਨਾਲ ਇਨ੍ਹਾਂ ਦਾ ਕੋਈ ਸੰਪਰਕ ਮਹਿਸੂਸ ਨਹੀਂ ਹੁੰਦਾ। ਐਡਮਿੰਟਨ ਪੁਲਿਸ ਨੂੰ ਕੈਲਗਰੀ ਵਿਖੇ ਅੱਗ ਲੱਗਣ ਦੀ ਇਕ ਵਾਰਦਾਤ ਬਾਰੇ ਪਤਾ ਲੱਗਾ ਹੈ ਜੋ ਸੰਭਾਵਤ ਤੌਰ ’ਤੇ ਬਿਟਕੁਆਇਨ ਦੀ ਮੰਗ ਕੀਤੇ ਜਾਣ ਨਾਲ ਸਬੰਧਤ ਹੈ। ਵਾਰਦਾਤਾਂ ਦੇ ਮੱਦੇਨਜ਼ਰ ਐਡਮਿੰਟਨ ਪੁਲਿਸ ਵੱਲੋਂ ਸਬੰਧਤ ਇਲਾਕਿਆਂ ਵਿਚ ਪੈਟਰੌÇਲੰਗ ਵਧਾਈ ਗਈ ਹੈ।