Begin typing your search above and press return to search.

ਉਨਟਾਰੀਓ ਵਿਚ 2 ਗੱਡੀਆਂ ਦੀ ਆਹਮੋ-ਸਾਹਮਣੀ ਟੱਕਰ, 3 ਹਲਾਕ

ਉਨਟਾਰੀਓ ਦੇ ਵਾਟਰਲੂ ਰੀਜਨ ਵਿਚ ਦੋ ਗੱਡੀਆਂ ਦੀ ਆਹਮੋ ਸਾਹਮਣੀ ਟੱਕਰ ਦੌਰਾਨ ਤਿੰਨ ਜਣਿਆਂ ਦੀ ਮੌਤ ਹੋ ਗਈ ਅਤੇ ਤਿੰਨ ਹੋਰ ਜ਼ਖਮੀ ਹੋ ਗਏ।

ਉਨਟਾਰੀਓ ਵਿਚ 2 ਗੱਡੀਆਂ ਦੀ ਆਹਮੋ-ਸਾਹਮਣੀ ਟੱਕਰ, 3 ਹਲਾਕ
X

Upjit SinghBy : Upjit Singh

  |  24 Sept 2024 5:36 PM IST

  • whatsapp
  • Telegram

ਕਿਚਨਰ : ਉਨਟਾਰੀਓ ਦੇ ਵਾਟਰਲੂ ਰੀਜਨ ਵਿਚ ਦੋ ਗੱਡੀਆਂ ਦੀ ਆਹਮੋ ਸਾਹਮਣੀ ਟੱਕਰ ਦੌਰਾਨ ਤਿੰਨ ਜਣਿਆਂ ਦੀ ਮੌਤ ਹੋ ਗਈ ਅਤੇ ਤਿੰਨ ਹੋਰ ਜ਼ਖਮੀ ਹੋ ਗਏ। ਪੁਲਿਸ ਨੇ ਦੱਸੋਆ ਕਿ ਸੋਮਵਾਰ ਸਵੇਰੇ ਵੈਲਸਲੀ ਟਾਊਨਸ਼ਿਪ ਦੇ ਗਰੀਨਵੁੱਡ ਹਿਲ ਰੋਡ ’ਤੇ ਐਮਰੰਜਸੀ ਕਾਮਿਆਂ ਨੂੰ ਸੱਦਿਆ ਗਿਆ। ਟੈਸਲਾ ਅਦੇ ਡੌਜ ਰੈਮ ਵਿਚਾਲੇ ਹੋਈ ਟੱਕਰ ਦੌਰਾਨ ਕੈਂਬਰਿਜ ਦੇ 25 ਸਾਲਾ ਨੌਜਵਾਨ ਅਤੇ ਕਿਚਨਰ ਦੇ 30 ਸਾਲਾ ਸ਼ਖਸ ਦੀ ਮੌਕੇ ’ਤੇ ਹੀ ਮੌਤ ਹੋ ਗਈ ਦਜਕਿ ਕਿਚਨਰ ਦੀ 23 ਸਾਲਾ ਔਰਤ ਹਸਪਤਾਲ ਵਿਚ ਜ਼ਖਮਾਂ ਦੀ ਤਾਬ ਨਾ ਝਲਦੀ ਹੋਈ ਦਮ ਤੋੜ ਗਈ।

ਵਾਟਰਲੂ ਰੀਜਨ ਦੇ ਵੈਲਸਲੀ ਟਾਊਨਸ਼ਿਪ ਵਿਖੇ ਵਾਪਰਿਆ ਦਰਦਨਾਕ ਹਾਦਸਾ

ਦੂਜੇ ਪਾਸੇ ਡੌਜਜ ਰੈਮ ਦੇ 28 ਸਾਲ ਡਰਾਈਵਰ ਅਤੇ ਇਕ ਔਰਤ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਹੈ ਜਿਨ੍ਹਾਂ ਦੀ ਹਾਲਤ ਖਤਰੇ ਤੋਂ ਬਾਹਰ ਦੱਸੀ ਜਾਂਦੀ ਹੈ। ਖਤਰਨਾਕ ਹਾਦਸੇ ਮਗਰੋਂ ਸੜਕ ਨੂੰ ਕਈ ਘੰਟੇ ਬੰਦ ਰੱਖਿਆ ਗਿਆ। ਪੁਲਿਸ ਵੱਲੋਂ ਹਾਦਸੇ ਦੇ ਕਾਰਨਾਂ ਦੀ ਪੜਤਾਲ ਕੀਤੀ ਜਾ ਰਹੀ ਹੈ ਅਤੇ ਗਵਾਹਾਂ ਨੂੰ ਅੱਗੇ ਆਉਣ ਦਾ ਸੱਦਾ ਦਿਤਾ ਗਿਆ ਹੈ। ਦੂਜੇ ਪਾਸੇ ਟੋਰਾਂਟੋ ਵਿਖੇ ਇਕ ਇੰਟਰਸੈਕਸ਼ਨ ’ਤੇ ਦੋ ਗੱਡੀਆਂ ਦੀ ਟੱਕਰ ਨੇੜੇ ਹੀ ਪੈਦਲ ਜਾ ਰਹੇ ਵਿਅਕਤੀ ਦੀ ਮੌਤ ਦਾ ਕਾਰਨ ਬਣ ਗਈ। ਦੱਸਿਆ ਜਾ ਰਿਹਾ ਹੈ ਕਿ ਗੱਡੀਆਂ ਦੀ ਟੱਕਰ ਮਗਰੋਂ ਇਕ ਗੱਡੀ ਬੁੜਕ ਕੇ ਡਿਵਾਈਡਰ ਦੇ ਪਾਰ ਚਲੀ ਗਈ ਅਤੇ ਉਥੋਂ ਲੰਘ ਰਹੇ ਦੋ ਜਣਿਆਂ ਵਿਚੋਂ ਇਕ ਔਰਤ ਗੱਡੀ ਦੀ ਲਪੇਟ ਵਿਚ ਆ ਗਈ ਜਿਸ ਨੇ ਮੌਕੇ ’ਤੇ ਹੀ ਦਮ ਤੋੜ ਦਿਤਾ। ਡਿਊਟੀ ਇੰਸਪੈਕਟਰ ਸਕੌਟ ਸ਼ਟ ਨੇ ਹਾਦਸੇ ਨੂੰ ਵੱਡੀ ਤਰਾਸਦੀ ਕਰਾਰ ਦਿੰਦਿਆਂ ਕਿਹਾ ਕਿ ਕਿਸੇ ਦੀ ਕੀਤੀ, ਕਿਸੇ ਹੋਰ ਨੂੰ ਭੁਗਤਣੀ ਪਈ। ਮਾਮਲੇ ਦੀ ਪੜਤਾਲ ਕੀਤੀ ਜਾ ਰਹੀ ਹੈ ਅਤੇ ਫਿਲਹਾਲ ਕਿਸੇ ਵਿਰੁੱਧ ਕੋਈ ਦੋਸ਼ ਆਇਦ ਨਹੀਂ ਕੀਤੇ ਗਏ।

Next Story
ਤਾਜ਼ਾ ਖਬਰਾਂ
Share it